ਗੀਤ 'ਨਾਂਅ ਬੋਲਦਾ' ਦਾ ਪੋਸਟਰ ਕੀਤਾ ਰਿਲੀਜ਼
Published : Jun 30, 2018, 1:49 pm IST
Updated : Jun 30, 2018, 1:49 pm IST
SHARE ARTICLE
Poster  Release of 'Nah Bolda' song
Poster Release of 'Nah Bolda' song

ਉੱਘੇ ਗੀਤਕਾਰ ਕਾਲਾ ਖਾਨਪੁਰੀ ਲਿਬਨਾਨ ਦੇ ਇਕ ਅਲੱਗ ਵਿਸ਼ੇ 'ਤੇ ਲਿਖੇ ਗਏ ਗੀਤ 'ਨਾਂਅ ਬੋਲਦਾ' ਦਾ ਪੋਸਟਰ ਅੱਜ ਪੱਤਰਕਾਰ ਸਵਰਨ ਸਿੰਘ ਟਹਿਣਾ ਨੇ ਰੀਲੀਜ਼....

ਕਾਲਾਂਵਾਲੀ: ਉੱਘੇ ਗੀਤਕਾਰ ਕਾਲਾ ਖਾਨਪੁਰੀ ਲਿਬਨਾਨ ਦੇ ਇਕ ਅਲੱਗ ਵਿਸ਼ੇ 'ਤੇ ਲਿਖੇ ਗਏ ਗੀਤ 'ਨਾਂਅ ਬੋਲਦਾ' ਦਾ ਪੋਸਟਰ ਅੱਜ ਪੱਤਰਕਾਰ ਸਵਰਨ ਸਿੰਘ ਟਹਿਣਾ ਨੇ ਰੀਲੀਜ਼ ਕੀਤਾ। ਇਸ ਗੀਤ ਨੂੰ ਸੁਰੀਲੇ ਗਾਇਕ ਰਣਯੋਧ ਯੋਧੂ ਵਲੋਂ ਬਹੁਤ ਹੀ ਸ਼ਾਨਦਾਰ ਢੰਗ ਨਾਲ ਗਾਇਆ ਗਿਆ ਹੈ ਅਤੇ ਰਣਯੋਧ ਰਿਕਾਰਡਸ ਕੰਪਨੀ ਵਲੋਂ ਇਸ ਗੀਤ ਨੂੰ ਮਾਰਕੀਟ ਭੇਜਿਆ ਗਿਆ ਹੈ।

ਇਸ ਦੌਰਾਨ ਜਾਣਕਾਰੀ ਦਿੰਦਿਆਂ ਗਾਇਕ ਰਣਯੋਧ ਯੋਧੂ ਨੇ ਦਸਿਆ ਕਿ ਇਸ ਗੀਤ ਦਾ ਸੰਗੀਤ ਮਸ਼ਹੂਰ ਸੰਗੀਤਕਾਰ ਸ਼ਿਵ ਕੁਮਾਰ (ਬਾਲੀਵੁੱਡ ਮਿਊਸ਼ਕ ਅਕੈਡਮੀ) ਵਲੋਂ ਤਿਆਰ ਕੀਤਾ ਗਿਆ ਹੈ ਅਤੇ ਇਸ ਗੀਤ ਨੂੰ ਸ਼ਬਦਾ ਦਾ ਜਾਮਾ ਪ੍ਰਸਿੱਧ ਗੀਤਕਾਰ ਕਾਲਾ ਖਾਨਪੁਰੀ ਲਿਬਨਾਨ ਨੇ ਪਹਿਨਾਇਆ ਹੈ। ਗੀਤ ਦੇ ਪੇਸ਼ਕਾਰ ਹਰਮਨ ਬਾਠ ਯੂਐਸਏ ਹਨ। ਉਨ੍ਹਾਂ ਦਸਿਆ ਕਿ ਇਸ ਗੀਤ ਦਾ ਵੀਡੀਓ ਫ਼ਿਲਮਾਂਕਣ ਉੱਘੇ ਵੀਡੀਓ ਡਾਇਰੈਕਟਰ ਡੀ ਕੇ ਵਿਸ਼ਣੂ ਵਲੋਂ ਬਹੁਤ ਜਲਦੀ ਹੀ ਵੱਖ-ਵੱਖ ਲੋਕੇਸ਼ਨਾਂ ਤੇ ਕੀਤਾ ਜਾਵੇਗਾ ਅਤੇ ਇਹ ਗੀਤ ਬਹੁਤ ਜਲਦੀ ਹੀ ਵੱਖ-ਵੱਖ ਪੰਜਾਬੀ ਚੈਨਲਾਂ ਤੇ ਸਰੋਤਿਆਂ ਨੂੰ ਸੁਣਨ ਨੂੰ ਮਿਲੇਗਾ।

ਅੱਜ ਗੀਤ ਦਾ ਪੋਸਟਰ ਰਲੀਜ਼ ਕਰਦਿਆਂ ਉੱਘੇ ਪੱਤਰਕਾਰ ਸਵਰਨ ਸਿੰਘ ਟਹਿਣਾ ਨੇ ਆਖਿਆ ਕਿ ਸਭ ਕੁਝ ਕੰਪਿਊਟਰਾਈਜ਼ ਹੋ ਜਾਣ ਕਾਰਨ ਅਜੋਕੇ ਸਮੇ ਵਿਚ ਗਾਉਣਾ ਕੋਈ ਵੱਡੀ ਗੱਲ ਨਹੀ ਪਰ ਸੁਰ ਦੇ ਵਿਚ ਗਾਉਣਾ, ਚੰਗਾ ਗਾਉਣਾ ਅਤੇ ਚੰਗੀ ਸ਼ਾਇਰੀ ਦੀ ਚੋਣ ਕਰਨੀ ਇਹ ਮਹੱਤਵਪੂਰਨ ਗੱਲਾਂ ਹਨ। ਉਨ੍ਹਾਂ ਆਖਿਆ ਕਿ ਅੱਜ ਸਾਫ਼-ਸੁਥਰੀ ਗਾਇਕੀ,

ਗੀਤਕਾਰੀ ਦੀ ਚੁਫੇਰੇ ਘਾਟ ਰੜਕਦੀ ਹੈ ਪਰ ਇਹੋ ਜਿਹੇ ਉਸਾਰੂ ਗੀਤ ਸੁਣਕੇ ਮਨ ਨੂੰ ਕੁਝ ਧਰਵਾਸਾ ਹੁੰਦਾ ਹੈ। ਉਨ੍ਹਾਂ ਇਸ ਸਮਾਜਿਕ ਗੀਤ ਲਈ ਪੂਰੀ ਟੀਮ ਨੂੰ ਵਧਾਈ ਦਿਤੀ। ਇਸ ਮੌਕੇ ਪ੍ਰੋਡਿਊਸਰ ਰਣਯੋਧ ਯੋਧੂ, ਸੰਗੀਤਕਾਰ ਸ਼ਿਵ ਕੁਮਾਰ, ਡੀ ਆਰ ਪ੍ਰੋਡੱਕਸ਼ਨ ਦੇ ਮਨੈਜ਼ਿੰਗ ਡਾਇਰੈਕਟਰ ਐਮ ਕੇ ਮੈਂਡੀ, ਐਲ ਆਰ ਸਕਿਉਰਟੀ ਦੇ ਹਰਮੰਦਰ ਸਿੰਘ ਸਹਿਤ ਅਨੇਕ ਸੰਗੀਤ ਪ੍ਰੇਮੀ ਹਾਜ਼ਰ ਸਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement