ਸੋਨਮ ਬਾਜਵਾ ਨੇ ਦੀਪਿਕਾ ਪਾਦੂਕੋਣ ਨੂੰ ਸਿਖਾਈ ਪੰਜਾਬੀ, ਵੇਖੋ ਵੀਡੀਓ

ਏਜੰਸੀ
Published Dec 30, 2019, 1:55 pm IST
Updated Dec 30, 2019, 1:55 pm IST
ਸੋਨਮ ਤੇ ਕੀਪਿਕਾ ਨੇ ਕੀਤੀ ਮਸਤੀ
File
 File

ਜਲੰਧਰ- ਪੰਜਾਬੀ ਫਿਲਮੀ ਜਗਤ ਦੀ ਖੂਬਸੂਰਤ ਅਦਾਕਾਰਾ ਸੋਨਮ ਬਾਜਵਾ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਖਾਸ ਵੀਡੀਓ ਸ਼ੇਅਰ ਕੀਤੀ ਹੈ। ਇਹ ਵੀਡੀਓ ਇਸ ਲਈ ਖਾਸ ਹੈ ਕਿਉਂਕਿ ਉਨ੍ਹਾਂ ਨਾਲ ਬਾਲੀਵੁੱਡ ਦੇ ਖੂਬਸੂਰਤ ਅਦਾਕਾਰਾ ਦੀਪਿਕਾ ਪਾਦੂਕੋਣ ਵੀ ਨਜ਼ਰ ਆ ਰਹੇ ਹਨ। 

File PhotoFile 

Advertisement

ਵੀਡੀਓ ਨੂੰ ਸੋਨਮ ਨੇ ਇੰਸਟਾਗ੍ਰਾਮ 'ਤੇ ਸ਼ੇਅਰ ਕਰਦਿਆਂ ਲਿਖਿਆ, ''ਮੈਂ ਤੁਹਾਡੀ ਸੋਨਮ ਬਾਜਵਾ ਲੈ ਕੇ ਆ ਰਹੀ ਹਾਂ ਤੁਹਾਡੀ ਦੀਪਿਕਾ ਪਾਦੂਕੋਣ ਨੂੰ...।'' ਦੱਸ ਦਈਏ ਕਿ ਸੋਨਮ ਬਾਜਵਾ ਤੇ ਦੀਪਿਕਾ ਪਾਦੂਕੋਣ ਇਸ ਵੀਡੀਓ 'ਚ ਖੂਬ ਮਸਤੀ ਕਰ ਰਹੀਆਂ ਹਨ। ਇਸ ਵੀਡੀਓ 'ਚ ਸੋਨਮ ਬਾਜਵਾ ਅਦਾਕਾਰਾ ਦੀਪਿਕਾ ਪਾਦੂਕੋਣ ਨੂੰ ਪੰਜਾਬੀ ਸਿਖਾਉਂਦੇ ਵੀ ਨਜ਼ਰ ਆ ਰਹੇ ਹਨ। ਫੈਨਜ਼ ਵਲੋਂ ਇਸ ਵੀਡੀਓ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ। 

ਇਸ ਵੀਡੀਓ 'ਤੇ ਮਨੋਰੰਜਨ ਜਗਤ ਦੀਆਂ ਨਾਮੀ ਹਸਤੀਆਂ ਤੇ ਫੈਨਜ਼ ਵਲੋਂ ਕੁਮੈਂਟਸ ਕੀਤੇ ਜਾ ਰਹੇ ਹਨ। ਦੱਸ ਦਈਏ ਕਿ ਦੀਪਿਕਾ ਪਾਦੂਕੋਣ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਛਪਾਕ' ਦੇ ਪ੍ਰਮੋਸ਼ਨ 'ਚ ਰੁੱਝੀ ਹੋਈ ਹੈ। ਦੀਪਿਕਾ ਨੇ ਹਾਲ ਹੀ 'ਚ ਫਿਲਮ 'ਛਪਾਕ' ਲਈ ਸੋਨਮ ਬਾਜਵਾ ਨਾਲ ਇੰਟਰਵਿਊ ਕੀਤਾ, ਜਿਥੇ ਦੋਵਾਂ ਨੇ ਫਿਲਮਾਂ 'ਤੇ ਗੱਲਬਾਤ ਕੀਤੀ ਸੀ। 

Image result for deepika-padukone-and-sonam-bajwaFile

ਇਸ ਦੌਰਾਨ ਦੋਵਾਂ 'ਚ ਚੰਗੀ ਬੌਂਡਿੰਗ ਦੇਖਣ ਨੂੰ ਮਿਲੀ ਸੀ। ਦੋਵਾਂ ਨੇ ਇਸ ਮੌਕੇ ਕਾਫੀ ਗੱਲਾਂ ਕੀਤੀਆਂ ਤੇ ਸੋਨਮ ਨੇ ਸ਼ੇਅਰ ਕੀਤਾ ਕਿ ਉਨ੍ਹਾਂ ਨੂੰ ਦੀਪਿਕਾ ਦੀ ਫਿਲਮ 'ਛਪਾਕ' ਦਾ ਟਰੇਲਰ ਕਿਸ ਕਦਰ ਪਸੰਦ ਆਇਆ ਹੈ। ਇਸ ਦੇ ਨਾਲ ਹੀ ਦੀਪਿਕਾ ਦੀ ਬਹੁਤ ਤਾਰੀਫ ਕਰਦੇ ਹੋਏ ਉਸ ਨੂੰ ਇਸ ਸੰਵੇਦਨਸ਼ੀਲ ਵਿਸ਼ੇ ਨੂੰ ਪੇਸ਼ ਕਰਨ ਲਈ ਕਾਫੀ ਸਰਹਾਇਆ। 

ਦੱਸ ਦਈਏ ਮੇਘਨਾ ਗੁਲਜ਼ਾਰ ਦੇ ਨਿਰਦੇਸ਼ਨ 'ਚ ਬਣੀ ਫਿਲਮ 'ਛਪਾਕ' ਨੇ ਆਤਮ ਵਿਸ਼ਵਾਸ ਦੀ ਇਕ ਨਵੀਂ ਲਹਿਰ ਪੈਦਾ ਕਰ ਦਿੱਤੀ ਹੈ ਤੇ ਆਪਣੇ ਦਿਲਚਸਪ ਟਰੇਲਰ ਤੇ ਪੋਸਟਰਾਂ ਨਾਲ ਦਰਸ਼ਕਾਂ ਦਾ ਧਿਆਨ ਆਕਰਸ਼ਿਤ ਕਰਨ 'ਚ ਕਾਮਯਾਬ ਰਹੀ ਹੈ। 'ਛਾਪਕ' ਫਿਲਮ ਇਕ ਐਸਿਡ ਅਟੈਕ ਸਰਵਾਈਵਰ ਦੇ ਜੀਵਨ ਤੇ ਸੰਘਰਸ਼ 'ਤੇ ਆਧਾਰਿਤ ਹੈ, ਜਿਸ ਦਾ ਪ੍ਰਭਾਵਸ਼ਾਲੀ ਟਰੇਲਰ ਤੁਹਾਨੂੰ ਮਹਿਲਾਵਾਂ ਖਿਲਾਫ ਵਧਦੇ ਅਪਰਾਧਾਂ ਪ੍ਰਤੀ ਸੋਚਣ ਲਈ ਮਜਬੂਰ ਕਰ ਦਿੰਦਾ ਹੈ। ਇਹ ਫਿਲਮ 10 ਜਨਵਰੀ 2020 ਨੂੰ ਰਿਲੀਜ਼ ਹੋ ਰਹੀ ਹੈ।

Advertisement

 

Advertisement
Advertisement