"ਅਮਰੀਕੀ ਅਖ਼ਬਾਰ" ਨੇ ਬਾਲੀਵੁਡ ਦੀ ਇਸ ਖ਼ੂਬਸੂਰਤ ਅਦਾਕਾਰਾ ਨੂੰ ਕੀਤਾ ਯਾਦ
Published : Mar 10, 2018, 3:27 pm IST
Updated : Mar 10, 2018, 9:57 am IST
SHARE ARTICLE

ਮਹਿਜ਼ 36 ਸਾਲ ਦੀ ਛੋਟੀ ਉਮਰ ਦੇ ਵਿਚ ਦੁਨੀਆ ਨੂੰ ਅਲਵਿਦਾ ਕਹਿਣ ਵਾਲੀ ਬਾਲੀਵੁੱਡ ਅਦਾਕਾਰਾ ਮਧੂਬਾਲਾ ਬਾਲੀਵੁੱਡ ਦੀ ਸਭ ਤੋਂ ਖੂਬਸੂਰਤ ਅਦਾਕਾਰਾ ਵਿਚੋਂ ਇਕ ਮੰਨੀ ਜਾਂਦੀ ਸੀ। ਦੱਸਿਆ ਜਾਂਦਾ ਹੈ ਕਿ ਮਧੂਬਾਲਾ ਦੇਖਣ ਨੂੰ ਬਹੁਤ ਹੀ ਖ਼ੁਸ਼ਮਿਜਾਜ਼ ਸੀ ਪਰ ਅਸਲ ਜ਼ਿੰਦਗੀ 'ਚ ਉਨ੍ਹਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਮਧੂਬਾਲਾ ਨੂੰ ਉਸਦੀ ਅਦਾਕਾਰੀ ਦੇ ਨਾਲ-ਨਾਲ ਮੁਸਕਰਾਹਟ ਭਰੀ ਖ਼ੂਬਸੂਰਤੀ ਲਈ ਅੱਜ ਵੀ ਯਾਦ ਕੀਤਾ ਜਾਂਦਾ ਹੈ। ਹਾਲ ਹੀ 'ਚ ਇਕ ਅੰਗਰੇਜ਼ੀ ਅਖ਼ਬਾਰ ਵਿਚ ਵੀ ਅਦਾਕਾਰਾ ਮਧੂਬਾਲਾ ਦਾ ਜ਼ਿਕਰ ਕੀਤਾ ਗਿਆ ਸੀ, ਜਿਥੇ ਉਨ੍ਹਾਂ ਦੀ ਜ਼ਿੰਦਗੀ ਦੀ ਤੁਲਨਾ ਹਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਮਰਲਿਨ ਮੁਨਰੋ ਨਾਲ ਕੀਤੀ ਗਈ ਸੀ। ਦਰਅਸਲ ਅੰਗਰੇਜ਼ੀ ਅਖ਼ਬਾਰ 'ਨਿਊਯਾਰਕ ਟਾਈਮਜ਼' ਵਿਚ ਦੁਨੀਆ ਭਰ ਦੀਆਂ 14 ਮਹਿਲਾਵਾਂ ਦਾ ਜ਼ਿਕਰ ਕੀਤਾ ਗਿਆ ਅਤੇ ਉਨ੍ਹਾਂ ਨੂੰ ਸ਼ਰਧਾਂਜਲੀ ਦਿਤੀ ਗਈ ਹੈ। 



ਅਖ਼ਬਾਰ 'ਚ ਛਪੇ ਇਕ ਆਰਟੀਕਲ 'ਚ ਲਿਖਿਆ ਹੈ ਕਿ ਹਾਲੀਵੁੱਡ ਅਦਾਕਾਰਾ ਮਰਲਿਨ ਤੇ ਬਾਲੀਵੁੱਡ ਅਦਾਕਾਰਾ ਮਧੂਬਾਲਾ ਦੀ ਜ਼ਿੰਦਗੀ ਨਾਲ ਜੁੜੀਆਂ ਕੁਝ ਚੀਜ਼ਾਂ ਕਾਫੀ ਹੱਦ ਤੱਕ ਮਿਲਦੀਆਂ-ਜੁਲਦੀਆਂ ਸਨ....ਗੱਲ ਭਾਵੇਂ ਉਹਨਾਂ ਦੇ ਛੋਟੇ ਫਿਲਮੀ ਸਫ਼ਰ ਦੀ ਹੋਵੇ ਜਾਂ ਫ਼ਿਰ ਜ਼ਿੰਦਗੀ ਦੇ ਦੁੱਖ ਭਰੇ ਅੰਤ ਦੀ। ਇਸ ਦਾ ਜ਼ਿਕਰ ਮਧੂਬਾਲਾ ਦੀ ਬਾਇਓਗ੍ਰਾਫ਼ੀ 'ਚ ਵੀ ਕੀਤਾ ਗਿਆ ਹੈ। ਇਸ ਦੇ ਨਾਲ ਹੀ ਉਸ ਸਮੇਂ ਦਾ ਵੀ ਜ਼ਿਕਰ ਕੀਤਾ ਗਿਆ ਹੈ, ਜਦੋਂ ਮਧੂਬਾਲਾ ਨੇ ਕਿਹਾ ਸੀ ਕਿ ਉਹ ਖ਼ੁਦ ਨੂੰ ਗੁਆ ਚੁਕੀ ਹੈ। 



ਮਧੂਬਾਲਾ ਨੇ ਇਹ ਗੱਲ ਉਸ ਵੇਲੇ ਆਖੀ ਸੀ ਜਦੋਂ ਉਹਨਾਂ ਤੋਂ ਜ਼ਿੰਦਗੀ ਬਾਰੇ ਸਵਾਲ ਕੀਤਾ ਗਿਆ ਸੀ। ਇਹ ਗੱਲ ਦੱਸਦੇ ਹੋਏ ਉਹਨਾਂ ਦੀਆਂ ਅੱਖਾਂ ਨਮ ਸਨ। ਉਹਨਾਂ ਨੇ ਆਪਣੀ ਜ਼ਿੰਦਗੀ ਬਾਰੇ ਬੋਲਦਿਆਂ ਕਿਹਾ ਸੀ ਕਿ '9 ਸਾਲ ਦੀ ਉਮਰ 'ਚ ਫਿ਼ਲਮੀ ਸਫ਼ਰ ਦੀ ਸ਼ੁਰੂਆਤ ਕੀਤੀ ਸੀ ਅਤੇ ਉਸ ਸ਼ੁਰੂਆਤ ਦੇ ਨਾਲ ਹੀ ਮੈਂ ਅਪਣੇ ਆਪ ਨੂੰ ਗੁਆ ਦਿਤਾ ਸੀ। ਜਦੋਂ ਤੁਸੀਂ ਆਪਣੇ ਬਾਰੇ 'ਚ ਸਭ ਕੁਝ ਭੁੱਲ ਚੁੱਕੇ ਹੁੰਦੇ ਹੋ ਤਾਂ ਆਪਣੇ ਬਾਰੇ ਵਿਚ ਲੋਕਾਂ ਨੂੰ ਦੱਸਣ ਲਈ ਕੁਝ ਨਹੀਂ ਬਚਦਾ।'' ਇਸ ਦੇ ਨਾਲ ਹੀ ਕਿਹਾ ਗਿਆ ਕਿ ਮਧੂਬਾਲਾ ਨੂੰ ਅਮਰੀਕੀ ਫਿਲਮਕਾਰ ਫ੍ਰੈਂਕ ਕੈਪਰਾ ਜੇ.ਆਰ ਨੇ ਫਿ਼ਲਮ ਦਾ ਆਫਰ ਵੀ ਦਿੱਤਾ ਸੀ ਪਰ ਪਿਤਾ ਵਲੋਂ ਨਾਂਹ ਕਰਨ 'ਤੇ ਉਨ੍ਹਾਂ ਨੂੰ ਇਹ ਆਫ਼ਰ ਠੁਕਰਾਉਣਾ ਪਿਆ। ਜੇਕਰ ਅਜਿਹਾ ਹੁੰਦਾ ਤਾਂ ਉਨ੍ਹਾਂ ਦਾ ਵੀ ਨਾਂ ਹਾਲੀਵੁੱਡ ਅਭਿਨੇਤਰੀਆਂ ਦੀ ਇਸ ਲਿਸਟ 'ਚ ਸ਼ਾਮਲ ਹੁੰਦਾ।



ਤੁਹਾਨੂੰ ਦੱਸ ਦੇਈਏ ਕਿ ਮਧੂਬਾਲਾ ਨੇ 16 ਸਾਲ ਦੀ ਉਮਰ ਵਿਚ ਬਾਲੀਵੁੱਡ ਫਿਲਮ "ਮਹਲ" 'ਚ ਅਹਿਮ ਕਿਰਦਾਰ ਨਿਭਾਇਆ ਸੀ, ਜਿਸ ਵਿਚ ਉਹਨਾਂ ਦੇ ਸਹਿ ਕਲਾਕਾਰ ਅਸ਼ੋਕ ਕੁਮਾਰ ਸਨ। ਇਸ ਦੇ ਨਾਲ ਹੀ ਮਧੂਬਾਲਾ ਨੇ ਫਿਲਮ 'ਚਲਤੀ ਕਾ ਨਾਮ ਗਾੜੀ' 'ਮੁਗ਼ਲ-ਏ-ਆਜ਼ਮ' ਫਿਲਮਾਂ ਉਨ੍ਹਾਂ ਨੇ ਕੀਤੀਆਂ ਜੋ ਆਮ ਫ਼ਿਲਮਾਂ ਤੋਂ ਇਕਦਮ ਹਟ ਕੇ ਸਨ ਪਰ ਕਿਤੇ ਨਾ ਕਿਤੇ ਮਧੂਬਾਲਾ ਆਪਣੀ ਨਿਜੀ ਜ਼ਿੰਦਗੀ ਅਤੇ ਫ਼ਿਲਮੀ ਕਰੀਅਰ ਤੋਂ ਪ੍ਰੇਸ਼ਾਨ ਸੀ, ਜਿਨ੍ਹਾਂ ਨਾਲ ਜੂਝਦੇ ਹੋਏ 36 ਸਾਲ ਦੀ ਉਮਰ ਵਿਚ ਹੀ ਉਨ੍ਹਾਂ ਦੀ ਮੌਤ ਹੋ ਗਈ ਪਰ ਅੱਜ ਵੀ ਮਧੂਬਾਲਾ ਕਰੋੜਾਂ ਲੋਕਾਂ ਦੇ ਦਿਲਾਂ ਵਿਚ ਆਪਣੀ ਖ਼ੂਬਸੂਰਤ ਮੁਸਕਾਨ ਦੇ ਨਾਲ ਜ਼ਿੰਦਾ ਹੈ।

SHARE ARTICLE
Advertisement

'ਕਰਨ ਔਜਲਾ ਵੱਲੋਂ ਪਸ਼ੂਆਂ ਲਈ 10 ਹਜ਼ਾਰ ਕਿੱਲੋ ਚਾਰੇ ਦੀ ਸੇਵਾ, ਹੜ੍ਹ ਪ੍ਰਭਾਵਿਤ ਪਿੰਡਾਂ 'ਚ ਜਾਣ ਲਈ ਟਰਾਲੀਆਂ....

05 Sep 2025 3:13 PM

Situation at Ludhiana Sasrali critical : ਜੇ ਇਹ ਬੰਨ੍ਹ ਟੁੱਟਦਾ ਤਾਂ 24 ਤੋਂ 25 ਪਿੰਡ ਡੁੱਬਣਗੇ Punjab Floods

05 Sep 2025 1:31 PM

ਆਹ ਫ਼ਸਲ ਤਾਂ ਬਰਬਾਦ ਹੋ ਗਈ, ਅਗਲੀ ਵੀ ਖ਼ਤਰੇ 'ਚ - ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ

04 Sep 2025 9:50 PM

ਹੜ੍ਹ ਪੀੜਤਾਂ ਦੇ ਹੱਕ 'ਚ ਆਏ ਦਿਲਜੀਤ ਦੋਸਾਂਝ

04 Sep 2025 9:48 PM

Punjab Flood News : Sutlej River ਦੇ ਪਾਣੀ ਨੇ ਡੋਬੇ ਸੈਂਕੜੇ ਪਿੰਡ, 'ਕੋਠੀਆਂ ਟੁੱਟ-ਟੁੱਟ ਪਾਣੀ 'ਚ ਡਿੱਗ ਰਹੀਆਂ'

01 Sep 2025 3:21 PM
Advertisement