B'day Special: ਆਪਣੀ ਆਨਸਕ੍ਰੀਨ ਮਾਂ ਨੂੰ ਦਿਲ ਦੇ ਬੈਠੇ ਪ੍ਰਭਾਸ, ਕੁੱਝ ਅਜਿਹੀ ਹੈ ਇਨ੍ਹਾਂ ਦੀ ਲਵ ਸਟੋਰੀ
Published : Oct 23, 2017, 5:50 pm IST
Updated : Oct 23, 2017, 12:20 pm IST
SHARE ARTICLE

ਮੁੰਬਈ: ਸੁਪਰ-ਡੁਪਰ ਹਿੱਟ ਫਿਲਮ 'ਬਾਹੂਬਲੀ' ਦੇ ਲੀਡ ਐਕਟਰ ਪ੍ਰਭਾਸ 23 ਅਕਤੂਬਰ 1979 ਨੂੰ ਜਨਮੇ ਸਨ। ਉਹ ਅੱਜ ਆਪਣਾ 37ਵਾਂ ਜਨਮਦਿਨ ਮਨਾ ਰਹੇ ਹਨ। ਪ੍ਰਭਾਸ ਦੀ ਨਿੱਜੀ ਲਾਈਫ ਤੇ ਉਨ੍ਹਾਂ ਦੇ ਵਿਆਹ ਦੀਆਂ ਖਬਰਾਂ ਅਕਸਰ ਚਰਚਾ 'ਚ ਰਹਿੰਦੀਆਂ ਹਨ। 


'ਬਾਹੂਬਲੀ' ਤੋਂ ਬਾਅਦ ਇਹ ਚਰਚਾ ਜ਼ੋਰਾਂ 'ਤੇ ਰਹੀ ਕਿ ਉਨ੍ਹਾਂ ਦਾ ਆਪਣੀ ਆਨਸਕ੍ਰੀਨ ਮਾਂ ਭਾਵ ਅਨੁਸ਼ਕਾ ਸ਼ੈਟੀ ਦੇ ਨਾਲ ਅਫੇਅਰ ਹੈ। ਇੱਥੋਂ ਤੱਕ ਕਿਹਾ ਗਿਆ ਕਿ 'ਬਾਹੂਬਲੀ 2' ਤੋਂ 2 ਸਾਲ ਪਹਿਲਾਂ ਉਨ੍ਹਾਂ ਨੇ ਅਨੁਸ਼ਕਾ ਦਾ ਵਿਆਹ ਰੁਕਵਾ ਦਿੱਤਾ ਸੀ। 



ਪ੍ਰਭਾਸ ਤੇ ਦੇਵਸੈਨਾ ਭਾਵ ਅਨੁਸ਼ਕਾ ਸ਼ੈਟੀ ਸਾਊਥ ਦੀਆਂ ਕਈ ਹਿੱਟ ਫਿਲਮਾਂ 'ਚ ਇੱਕਠੇ ਕੰਮ ਕਰ ਚੁੱਕੇ ਹਨ। ਇਕ ਇੰਟਰਵਿਊ ਦੌਰਾਨ ਜਦੋਂ ਅਨੁਸ਼ਕਾਂ ਤੋਂ ਪੁੱਛਿਆ ਗਿਆ ਕਿ ਉਨ੍ਹਾਂ ਨੂੰ ਪ੍ਰਭਾਸ ਤੇ ਰਾਣਾ ਦੱਗੂਬਤੀ 'ਚੋਂ ਵਧੇਰੇ ਕੌਣ ਆਕਰਸ਼ਕ ਲੱਗਦਾ ਹੈ ਤਾਂ ਅਨੁਸ਼ਕਾ ਨੇ ਪ੍ਰਭਾਸ ਦਾ ਹੀ ਨਾਂ ਲਿਆ ਸੀ। 


'ਬਾਹੂਬਲੀ' ਤੋਂ ਬਾਅਦ ਪ੍ਰਭਾਸ ਨੂੰ ਮੋਸਟ ਐਲੀਜਿਬਲ ਬੈਚਲਰ ਦੇ ਤੌਰ 'ਤੇ ਦੇਖਿਆ ਗਿਆ ਸੀ। ਉਨ੍ਹਾਂ ਨੇ ਕਰੀਬ 6000 ਵਿਆਹ ਦੇ ਪ੍ਰਸਤਾਵ ਮਿਲੇ ਸਨ ਪਰ ਉਨ੍ਹਾਂ ਨੇ ਅਜੇ ਤੱਕ ਕਿਸੇ 'ਤੇ ਵੀ ਮੋਹਰ ਨਹੀਂ ਲਗਾਈ ਹੈ। ਇਸ ਦੀ ਵਜ੍ਹਾ ਅਨੁਸ਼ਕਾ ਪ੍ਰਤੀ ਉਨ੍ਹਾਂ ਦਾ ਪ੍ਰੇਮ ਸਮਝਿਆ ਜਾ ਰਿਹਾ ਹੈ। 'ਬਾਹੂਬਲੀ' ਦੇ ਪ੍ਰਮੋਸ਼ਨ ਦੌਰਾਨ ਵੀ ਅਨੁਸ਼ਕਾ ਸ਼ੈਟੀ ਤੇ ਪ੍ਰਭਾਸ ਦੀ ਬਾਂਡਿੰਗ ਵੱਖਰੀ ਹੀ ਦਿਖੀ। 



ਜ਼ਿਕਰਯੋਗ ਹੈ ਕਿ ਦੋਹਾਂ ਨੇ ਇੱਕਠੇ ਪਹਿਲੀ ਵਾਰ ਸਾਲ 2009 'ਚ ਫਿਲਮ 'ਬਿੱਲਾ' 'ਚ ਕੰਮ ਕੀਤਾ ਸੀ। ਪ੍ਰਭਾਸ ਤੇ ਅਨੁਸ਼ਕਾ ਇੱਕਠੇ ਚਾਰ ਫਿਲਮਾਂ 'ਚ ਕੰਮ ਕਰ ਚੁੱਕੇ ਹਨ, ਜਿਸ 'ਚ 'ਬਾਹੂਬਲੀ' ਤੇ 'ਬਾਹੂਬਲੀ 2' ਵੀ ਸ਼ਾਮਿਲ ਹੈ। 


ਅਨੁਸ਼ਕਾ ਸ਼ੈਟੀ ਵੀ ਹੁਣ ਤੱਕ ਸਿੰਗਲ ਹੈ ਤੇ ਦੋਹਾਂ ਦੇ ਹੀ ਪਰਿਵਾਰ ਇਨ੍ਹਾਂ ਦੋਹਾਂ ਲਈ ਲਾਈਫ ਪਾਟਨਰ ਦੀ ਤਲਾਸ਼ ਕਰ ਰਹੇ ਹਨ। ਪ੍ਰਭਾਸ ਦੀ ਅਗਲੀ ਫਿਲਮ 'ਸਾਹੋ' ਹੈ, ਜੋ ਅਗਲੇ ਸਾਲ ਰਿਲੀਜ਼ ਹੋਵੇਗੀ, ਉੱਥੇ ਅਨੁਸ਼ਕਾ ਦੀ ਅਗਲੀ ਫਿਲਮ 'ਭਾਗਮਤੀ' ਹੈ। ਇਹ ਤਮਿਲ ਤੇ ਤੇਲੁਗੂ 'ਚ ਹੋਵੇਗੀ।

SHARE ARTICLE
Advertisement

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM

ਅੱਗੇ- ਅੱਗੇ ਬਦਮਾਸ਼ ਪਿੱਛੇ-ਪਿੱਛੇ ਪੁਲਿਸ,SHO ਨੇ ਫ਼ਿਲਮੀ ਸਟਾਈਲ 'ਚ ਦੇਖੋ ਕਿੰਝ ਕੀਤੇ ਕਾਬੂ

15 Nov 2025 3:17 PM

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM
Advertisement