ਚੇਨਈ 'ਚ ਮਰਹੂਮ ਸ਼੍ਰੀ ਦੇਵੀ ਨੂੰ ਯਾਦ ਕੀਤਾ,ਭਾਵੁਕ ਹੋਈਆਂ ਬੇਟੀਆਂ
Published : Mar 12, 2018, 12:23 pm IST
Updated : Mar 12, 2018, 6:53 am IST
SHARE ARTICLE

ਬੀਤੇ ਦਿਨੀਂ ਮਰਹੂਮ ਅਦਾਕਾਰਾ ਸ਼੍ਰੀਦੇਵੀ ਦੀ ਯਾਦ 'ਚ ਚੇਨਈ 'ਚ ਉਨ੍ਹਾਂ ਦੇ ਘਰ ਪ੍ਰਾਥਨਾ ਸਭਾ ਕਰਵਾਈ ਗਈ ਜਿਸ ਵਿਚ ਉਨ੍ਹਾਂ ਦੇ ਪਰਵਾਰਕ ਮੈਂਬਰਾਂ ਦੇ ਨਾਲ ਕੁੱਝ ਬਾਲੀਵੁਡ ਸਿਤਾਰੇ ਵੀ ਪਹੁੰਚੇ। ਇਸ ਮੌਕੇ ਸ਼੍ਰੀ ਦੇਵੀ ਦੀਆਂ ਦੋਵੇਂ ਬੇਟੀਆਂ ਕਾਫ਼ੀ ਭਾਵੁਕ ਨਜ਼ਰ ਆਈਆਂ। ਦੋਹਾਂ ਭੈਣਾਂ ਨੂੰ ਸੰਭਾਲਦੇ ਹੋਏ ਉਨ੍ਹਾਂ ਦੇ ਪਿਤਾ ਬੋਨੀ ਕਪੂਰ ਆਪ ਵੀ ਕਈ ਵਾਰ ਭਾਵੁਕ ਹੋ ਗਏ। ਇਸ ਮੌਕੇ ਦਖਣੀ ਫ਼ਿਲਮਾਂ ਦੇ ਸੁਪਰਸਟਾਰ ਅਜੀਤ ਕੁਮਾਕ ਵੀ ਅਪਣੀ ਪਤਨੀ ਸ਼ਾਲਿਨੀ ਦੇ ਨਾਲ ਸ਼੍ਰੀਦੇਵੀ ਨੂੰ ਸ਼ਰਧਾਂਜਲੀ ਦੇਣ ਪਹੁੰਚੇ।ਇਸ ਤੋਂ ਇਲਾਵਾ ਏ ਆਰ ਰਹਿਮਾਨ, ਸੁਰਿਆ, ਅਦਾਕਾਰ ਸੰਜੇ ਕਪੂਰ, ਅਨਿਲ ਕਪੂਰ ਦੀ ਪਤਨੀ ਸੁਨੀਤਾ ਕਪੂਰ, ਡਿਜ਼ਾਈਨਰ ਮਨੀਸ਼ ਮਲਹੋਤਰਾ, ਰਾਜਨੇਤਾ ਅਮਰ ਸਿੰਘ ਪ੍ਰਾਥਨਾ ਸਭਾ 'ਚ ਸ਼ਾਮਲ ਹੋਏ।



ਤੁਹਾਨੂੰ ਦੱਸ ਦੇਈਏ ਕਿ ਐਤਵਾਰ ਨੂੰ ਜਿਥੇ ਇਕ ਪਾਸੇ ਚੇਨਈ 'ਚ ਸ਼੍ਰੀ ਦੇਵੀ ਦੀ ਪ੍ਰਾਰਥਨਾ ਸਭਾ ਰੱਖੀ ਗਈ ਉਥੇ ਹੀ ਬਾਲੀਵੁਡ ਦੇ ਹੋਰਨਾਂ ਸਿਤਾਰਿਆਂ ਨੇ ਮੁੰਬਈ 'ਚ ਹੀ ਅਪਣੇ ਅਪਣੇ ਤਰੀਕੇ ਨਾਲ ਇਸ ਮਰਹੂਮ ਅਦਾਕਾਰਾ ਨੂੰ ਯਾਦ ਕਰਦਿਆਂ ਸ਼ਰਧਾਂਜਲੀ ਭੇਂਟ ਕੀਤੀ। ਇਨ੍ਹਾਂ ਵਿਚ ਬਾਲੀਵੁਡ ਅਦਾਕਾਰਾ ਨੀਤੂ ਕਪੂਰ ਨੇ ਕਿਹਾ ਹੈ ਕਿ ਸ਼੍ਰੀਦੇਵੀ ਦੀ ਹਿੱਟ ਫ਼ਿਲਮ 'ਚਾਂਦਨੀ' ਦੀ ਹਮੇਸ਼ਾ ਉਨ੍ਹਾਂ ਦੇ ਦਿਲ 'ਚ ਖ਼ਾਸ ਜਗ੍ਹਾ ਰਹੇਗੀ। ਇਸ ਵਿਚ ਅਭਿਨੇਤਾ ਰਿਸ਼ੀ ਕਪੂਰ ਵੀ ਨਜ਼ਰ ਆਏ ਸਨ। ਇੰਸਟਾਗਰਾਮ 'ਤੇ ਸਾਲ 1989 ਦੀ ਫ਼ਿਲਮ ਦੀ ਤਸਵੀਰ ਸਾਂਝੀ ਕਰਦੇ ਹੋਏ ਨੀਤੂ ਨੇ ਲਿਖਿਆ,''ਯਾਦ ਆ ਰਿਹਾ ਹੈ ਜਦੋਂ ਲੋਕ ਕਹਿੰਦੇ ਸਨ ਕਿ ਇਸ ਫ਼ਿਲਮ ਨੇ ਉਨ੍ਹਾਂ ਦੀ ਜ਼ਿੰਦਗੀ ਵਿਚ ਰੁਮਾਂਸ ਵਾਪਸ ਲਿਆ ਦਿਤਾ ਹੈ। 'ਚਾਂਦਨੀ' ਹਮੇਸ਼ਾ ਉਨ੍ਹਾਂ ਦੀ ਪਸੰਦੀਦਾ ਰਹੀ ਹੈ। " 

 

ਨੀਤੂ ਸਿੰਘ ਤੋਂ ਬਾਅਦ ਗੱਲ ਕਰਦੇ ਹਾਂ ਨੌਜਵਾਨ ਦਿਲਾਂ ਦੀ ਧੜਕਣ ਅਦਾਕਾਰ ਰਣਵੀਰ ਸਿੰਘ ਦੀ ਜਿਨ੍ਹਾਂ ਨੂੰ ਬੀਤੇ ਦਿਨ 'ਹਾਲ ਆਫ਼ ਫ਼ੇਮ ਐਵਾਰਡਸ 2018' ਦੇ ਐਂਟਰਟੇਨਰ ਆਫ਼ ਦ ਈਯਰ ਦਾ ਐਵਾਰਡ ਦਿਤਾ ਗਿਆ । ਜਿਸ ਨੂੰ ਪ੍ਰਾਪਤ ਕਰਦੇ ਹੋਏ ਰਣਵੀਰ ਸਿੰਘ ਕਾਫ਼ੀ ਮਾਨ ਮਹਿਸੂਸ ਕੀਤਾ ਪਰ ਰਣਵੀਰ ਨੇ ਇਹ ਐਵਾਰਡ ਨੂੰ ਮਰਹੂਮ ਅਦਾਕਾਰਾ ਸ਼੍ਰੀਦੇਵੀ ਨੂੰ ਸਮਰਪਤ ਕਰ ਦਿਤਾ । ਤੁਹਾਨੂੰ ਦੱਸ ਦਈਏ ਕਿ ਰਣਵੀਰ ਨੂੰ ਇਹ ਐਵਾਰਡ 'ਪਦਮਾਵਤ' ਵਿਚ ਉਨ੍ਹਾਂ ਦੇ ਅਲਾਉਦੀਨ ਖ਼ਿਲਜੀ ਦੇ ਕਿਰਦਾਰ ਲਈ ਮਿਲਿਆ।ਦਸਣ ਯੋਗ ਹੈ ਕਿ ਇਹ ਐਵਾਰਡ ਰਣਵੀਰ ਸਿੰਘ ਹੀ ਨਹੀਂ ਦੀਪਿਕਾ ਪਾਦੂਕੋਣ ਨੂੰ ਵੀ ਐਂਟਰਟੇਨਰ ਆਫ਼ ਦਿ ਈਯਰ ਦਾ ਐਵਾਰਡ ਮਿਲਿਆ ਹੈ। 

 
ਦਸਣਯੋਗ ਹੈ ਕਿ ਸ਼੍ਰੀ ਦੇਵੀ ਦਾ ਦੇਹਾਂਤ 24 ਫ਼ਰਵਰੀ ਨੂੰ ਦੁਬਈ 'ਚ ਹੋਇਆ ਸੀ ਜਿਸ ਤੋਂ ਬਾਅਦ ਅਜੇ ਤਕ ਪਰਵਾਰ ਦੇ ਨਾਲ ਨਾਲ ਬਾਲੀਵੁਡ ਅਤੇ ਕਲਾ ਜਗਤ ਸ਼੍ਰੀ ਦੇ ਸਦਮੇ ਤੋਂ ਬਾਹਰ ਨਹੀਂ ਆਇਆ ਅਤੇ ਆਏ ਦਿਨ ਕੋਈ ਨਾ ਕੋਈ ਉਨ੍ਹਾਂ ਦੀ ਯਾਦਗਾਰ ਸਾਂਝੀ ਕਰਦੇ ਹੋਏ ਉਨ੍ਹਾਂ ਨੂੰ ਯਾਦ ਕਰਦੇ ਹਨ।

SHARE ARTICLE
Advertisement

'ਕਰਨ ਔਜਲਾ ਵੱਲੋਂ ਪਸ਼ੂਆਂ ਲਈ 10 ਹਜ਼ਾਰ ਕਿੱਲੋ ਚਾਰੇ ਦੀ ਸੇਵਾ, ਹੜ੍ਹ ਪ੍ਰਭਾਵਿਤ ਪਿੰਡਾਂ 'ਚ ਜਾਣ ਲਈ ਟਰਾਲੀਆਂ....

05 Sep 2025 3:13 PM

Situation at Ludhiana Sasrali critical : ਜੇ ਇਹ ਬੰਨ੍ਹ ਟੁੱਟਦਾ ਤਾਂ 24 ਤੋਂ 25 ਪਿੰਡ ਡੁੱਬਣਗੇ Punjab Floods

05 Sep 2025 1:31 PM

ਆਹ ਫ਼ਸਲ ਤਾਂ ਬਰਬਾਦ ਹੋ ਗਈ, ਅਗਲੀ ਵੀ ਖ਼ਤਰੇ 'ਚ - ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ

04 Sep 2025 9:50 PM

ਹੜ੍ਹ ਪੀੜਤਾਂ ਦੇ ਹੱਕ 'ਚ ਆਏ ਦਿਲਜੀਤ ਦੋਸਾਂਝ

04 Sep 2025 9:48 PM

Punjab Flood News : Sutlej River ਦੇ ਪਾਣੀ ਨੇ ਡੋਬੇ ਸੈਂਕੜੇ ਪਿੰਡ, 'ਕੋਠੀਆਂ ਟੁੱਟ-ਟੁੱਟ ਪਾਣੀ 'ਚ ਡਿੱਗ ਰਹੀਆਂ'

01 Sep 2025 3:21 PM
Advertisement