ਫ਼ਿਲਮ 'ਸਤਿ ਸ੍ਰੀ ਅਕਾਲ ਇੰਗਲੈਂਡ' ਵਿਚ ਐਮੀ ਵਿਰਕ ਮੁੜ ਖਿਖਾਵੇਗਾ ਕਲਾ ਦੇ ਜੌਹਰ
Published : Dec 7, 2017, 10:51 pm IST
Updated : Dec 7, 2017, 5:21 pm IST
SHARE ARTICLE

ਚੰਡੀਗੜ੍ਹ, 7 ਦਸੰਬਰ (ਸਸਸ): 'ਐਮੀ ਵਿਰਕ' ਇਕ ਅਜਿਹਾ ਨਾਮ, ਜਿਸ ਨੇ ਸਫ਼ਲਤਾ ਨੂੰ ਅਪਣੇ ਅੰਦਾਜ਼ ਵਿਚ ਇਕ ਨਵੀਂ ਪਰਿਭਾਸ਼ਾ ਦਿਤੀ। ਇਕ ਸੋਲੋ ਗੀਤ ਨਾਲ ਅਪਣੇ ਸਫ਼ਰ ਦੀ ਸ਼ੁਰੂਆਤ ਕਰਨ ਤੋਂ ਲੈ ਕੇ ਆਪਣੀ ਪਹਿਲੀ ਹੀ ਫ਼ਿਲਮ ਨਾਲ ਅਦਾਕਾਰੀ ਦੇ ਨਵੇਂ ਮਿਆਰ ਰਚਣ ਵਾਲੇ ਇਸ ਨੌਜਵਾਨ ਸੁਪਰ ਸਟਾਰ ਨੇ ਕਾਫ਼ੀ ਲੰਬਾ ਸਫ਼ਰ ਤੈਅ ਕਰ ਲਿਆ ਹੈ। 'ਨਿੱਕਾ ਜ਼ੈਲਦਾਰ', 'ਬੰਬੂਕਾਟ', 'ਅੰਗਰੇਜ', 'ਅਰਦਾਸ', ਜਿਹੀਆਂ ਫ਼ਿਲਮਾਂ ਨਾਲ ਅਪਣੀ ਸਫ਼ਲਤਾ ਨੂੰ ਬਰਕਰਾਰ ਰੱਖਣ ਤੋਂ ਬਾਅਦ 'ਐਮੀ ਵਿਰਕ' ਹੁਣ ਅਪਣੀ ਝੋਲੀ ਵਿਚ ਇਕ ਹੋਰ ਸਫ਼ਲ ਫ਼ਿਲਮ ਪਾਉਣ ਨੂੰ ਤਿਆਰ ਹਨ, ਜਿਸ ਦਾ ਨਾਮ ਹੈ 'ਸਤਿ ਸ੍ਰੀ ਅਕਾਲ ਇੰਗਲੈਂਡ', ਜਿਸ ਵਿਚ ਉਨ੍ਹਾਂ ਨਾਲ ਪੌਲੀਵੁਡ ਦੀ ਖ਼ੂਬਸੂਰਤ ਅਦਾਕਾਰਾ 'ਮੋਨਿਕਾ ਗਿੱਲ' ਹਨ। ਇਹ ਪੂਰੀ ਫ਼ਿਲਮ ਇਕ ਇਨਸਾਨ ਬਾਰੇ ਹੈ, ਜੋ ਇੰਗਲੈਂਡ ਜਾਣਾ ਚਾਹੁੰਦਾ ਹੈ ਤੇ ਅਪਣੇ ਇਸ ਸੁਪਨੇ ਨੂੰ ਪੂਰਾ ਕਰਨ ਲਈ ਉਸ ਨੂੰ ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਦਰਸਾਉਂਦੀ ਹੈ। 


'ਐਮੀ ਵਿਰਕ' ਤੇ 'ਮੋਨਿਕਾ ਗਿੱਲ' ਤੋਂ ਬਿਨਾਂ 'ਸਰਦਾਰ ਸੋਹੀ' ਤੇ 'ਕਰਮਜੀਤ ਅਨਮੋਲ' ਵੀ ਇਸ ਫ਼ਿਲਮ ਵਿਚ ਅਪਣੇ ਹੁਨਰ ਦੇ ਜੌਹਰ ਦਿਖਾਉਣਗੇ। ਇਹ ਫ਼ਿਲਮ ਦੀ ਡਾਇਰੈਕਸ਼ਨ, ਸਕਰੀਨਪਲੇਅ,  ਕਹਾਣੀ ਸੱਭ 'ਵਿਕਰਮ ਪ੍ਰਧਾਨ' ਵਲੋਂ ਕੀਤਾ ਗਿਆ ਹੈ। ਇਸ ਫ਼ਿਲਮ ਦੀ ਪ੍ਰੋਡਕਸ਼ਨ 'ਅਜਿਸ ਆਫ਼ ਕੁਔਸਮੀਡਿਆ ਇੰਟਰਟੇਨਮੈਂਟ',  'ਸਿਜ਼ਲਿੰਗ ਪ੍ਰੋਡਕਸ਼ਨਸ' ਤੇ 'ਮਾਹੀ ਪ੍ਰੋਡਕਸ਼ਨਸ' ਤੇ ਐਗਜ਼ੀਕਿਊਟਿਵ ਪ੍ਰੋਡਿਊਸਰ 'ਸ੍ਰੀ ਦੇਵੀ ਸ਼ੈਟੀ ਵਾਘ' ਨੇ ਮਿਲ ਕੇ ਕੀਤਾ ਹੈ। ਖੂਬਸੂਰਤ ਸੰਗੀਤ ਤੇ ਬੈਂਕ-ਗਰਾਊਂਡ ਸਕੋਰ 'ਜਤਿੰਦਰ ਸ਼ਾਹ' ਵਲੋਂ ਦਿਤਾ ਗਿਆ ਹੈ।  'ਸਾਗਾ ਮਿਊਜ਼ਿਕ' ਨੇ ਮਿਊਜ਼ਿਕ ਰਿਲੀਜ਼ ਕੀਤਾ ਹੈ।ਫਿਲਮ ਦੇ ਸਾਰੇ ਗੀਤ 'ਵਿੰਦਰ ਨੱਥੂ ਮਾਜਰਾ', 'ਮਨਿੰਦਰ ਕੈਲੇ', 'ਹਰਮਨ, ਤੇ 'ਹੈਪੀ ਰਾਏਕੋਟੀ' ਨੇ ਲਿਖੇ ਹਨ ਤੇ ਇਨ੍ਹਾਂ ਗੀਤਾਂ ਨੂੰ 'ਕਰਮਜੀਤ ਅਨਮੋਲ', 'ਐਮੀ ਵਿਰਕ', 'ਨੂਰਾਂ ਸਿਸਟਰਸ', 'ਗੁਰਲੇਜ਼ ਅਖਤਰ' ਅਤੇ 'ਗੁਰਸ਼ਬਦ' ਨੇ ਅਪਣੀ ਆਵਾਜ਼ ਦਿਤੀ ਹੈ। ਦੁਨੀਆਂ ਭਰ ਵਿਚ ਫ਼ਿਲਮ ਨੂੰ 'ਮੁਨੀਸ਼ ਸਾਹਨੀ' ਦੀ ਕੰਪਨੀ  'ਓਮਜੀ ਗਰੁੱਪ' ਨੇ ਪਹੁੰਚਾਇਆ ਹੈ। ਇਹ ਫ਼ਿਲਮ '8 ਦਸੰਬਰ' ਨੂੰ ਰਿਲੀਜ਼ ਹੋਵੇਗੀ।

SHARE ARTICLE
Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement