ਜਾਨੇ ਭੀ ਦੋ ਯਾਰੋ' ਦੇ ਨਿਰਦੇਸ਼ਕ ਕੁੰਦਨ ਸ਼ਾਹ ਦੀ ਮੌਤ
Published : Oct 7, 2017, 10:51 pm IST
Updated : Oct 7, 2017, 5:21 pm IST
SHARE ARTICLE


ਮੁੰਬਈ, 7 ਅਕਤੂਬਰ: ਮਸ਼ਹੂਰ ਵਿਅੰਗਾਤਮਕ ਫ਼ਿਲਮ 'ਜਾਨੇ ਭੀ ਦੋ ਯਾਰੋ' ਲਈ ਰਾਸ਼ਟਰੀ ਪੁਰਸਕਾਰ ਨਾਲ ਸਨਮਾਨਤ ਫ਼ਿਲਮ ਦੇ ਨਿਰਦੇਸ਼ਕ ਕੁੰਦਨ ਸ਼ਾਹ ਦੀ ਅੱਜ ਤੜਕੇ ਉਨ੍ਹਾਂ ਦੇ ਘਰ ਮੌਤ ਹੋ ਗਈ। ਉਨ੍ਹਾਂ ਦੀ ਉਮਰ 69 ਸਾਲ ਸੀ। ਉਨ੍ਹਾਂ ਦੇ ਪ੍ਰਵਾਰ ਦੇ ਇਕ ਜੀਅ ਨੇ ਕਿਹਾ ਕਿ ਦਿਲ ਦਾ ਦੌਰਾ ਪੈਣ ਕਰ ਕੇ ਉਨ੍ਹਾਂ ਦੀ ਮੌਤ ਹੋਈ। ਅੱਜ ਸ਼ਾਮ ਸ਼ਿਵਾਜੀ ਪਾਰਕ 'ਚ ਉਨ੍ਹਾਂ ਦਾ ਸਸਕਾਰ ਕਰ ਦਿਤਾ ਗਿਆ। ਉਨ੍ਹਾਂ ਦੀ ਬੇਟੀ ਸ਼ਿਲਪਾ ਨੇ ਉਨ੍ਹਾਂ ਦੀ ਚਿਖਾ ਨੂੰ ਅੱਗ ਦਿਤੀ। ਇਸ ਮੌਕੇ ਉਨ੍ਹਾਂ ਦੇ ਕਰੀਬੀ ਰਿਸ਼ਤੇਦਾਰ, ਦੋਸਤ ਅਤੇ ਫ਼ਿਲਮ ਜਗਤ ਨਾਲ ਜੁੜੇ ਲੋਕ ਮੌਜੂਦ ਸਨ।  
ਸ਼ਾਹ ਦਾ ਜਨਮ 19 ਅਕਤੂਬਰ, 1947 ਨੂੰ ਹੋਇਆ ਸੀ। ਉਨ੍ਹਾਂ ਪੁਣੇ ਦੇ ਭਾਰਤੀ ਫ਼ਿਲਮ ਅਤੇ ਟੈਲੀਵਿਜ਼ਨ ਸੰਸਥਾਨ (ਐਫ਼.ਟੀ.ਆਈ.ਆਈ.) ਤੋਂ ਨਿਰਦੇਸ਼ਕ ਦੀ ਪੜ੍ਹਾਈ ਕੀਤੀ ਸੀ ਅਤੇ 1983 'ਚ ਆਈ ਫ਼ਿਲਮ ਜਾਨੇ ਭੀ ਦੋ ਯਾਰੋ' ਤੋਂ ਫ਼ੀਚਰ ਫ਼ਿਲਮਾਂ ਦੀ ਦੁਨੀਆਂ 'ਚ ਕਦਮ ਰਖਿਆ ਸੀ। ਇਹ ਫ਼ਿਲਮ ਬਾਕਸ ਆਫ਼ਿਸ 'ਤੇ ਸਫ਼ਲ ਨਹੀਂ ਰਹੀ ਪਰ ਸਮੇਂ ਦੇ ਨਾਲ ਇਸ ਨੇ ਕਲਟ ਫ਼ਿਲਮ ਦਾ ਦਰਜਾ ਹਾਸਲ ਕਰ ਲਿਆ।
ਫ਼ਿਲਮ ਲਈ ਸ਼ਾਹ ਨੂੰ ਉਨ੍ਹਾਂ ਦਾ ਪਹਿਲਾ ਅਤੇ ਇਕੋ-ਇਕ ਰਾਸ਼ਟਰੀ ਪੁਰਸਕਾਰ, ਕਿਸੇ ਨਿਰਦੇਸ਼ਕ ਦੀ ਪਹਿਲੀ ਸੱਭ ਤੋਂ ਵਧੀਆ ਫ਼ਿਲਮ ਲਈ ਇੰਦਰਾ ਗਾਂਧੀ ਪੁਰਸਕਾਰ ਦਿਤਾ ਗਿਆ ਸੀ। ਸਮੇਂ ਦੇ ਨਾਲ 'ਜਾਨੇ ਭੀ ਦੋ ਯਾਰੋ' ਭਾਰਤੀ ਸਿਨੇਮਾ ਦੇ ਇਤਿਹਾਸ ਦੀਆਂ ਸੱਭ ਤੋਂ ਮਸ਼ਹੂਰ ਕਾਮੇਡੀ ਫ਼ਿਲਮਾਂ 'ਚੋਂ ਇਕ ਬਣ ਗਈ। ਸ਼ਾਹ ਨੇ 2015 'ਚ ਅਪਣੇ ਸਾਬਕਾ ਸੰਸਥਾਨ ਐਫ਼.ਟੀ.ਆਈ.ਅਈ. 'ਚ ਵਿਦਿਆਰਥੀ ਵਿਰੋਧ ਪ੍ਰਦਰਸ਼ਨ ਦੌਰਾਨ ਅਪਣਾ ਰਾਸ਼ਟਰੀ ਪੁਰਸਕਾਰ ਵਾਪਸ ਕਰ ਦਿਤਾ ਸੀ। 


ਉਨ੍ਹਾਂ 1986 'ਚ 'ਨੁੱਕੜ' ਲੜੀਵਾਰ ਨਾਲ ਟੈਲੀਵਿਜ਼ਨ ਦੀ ਦੁਨੀਆਂ 'ਚ ਪੈਰ ਧਰਿਆ ਸੀ। 1988 'ਚ ਉਨ੍ਹਾਂ ਨੇ ਮਸ਼ਹੂਰ ਹਾਸ ਲੜੀਵਾਰ 'ਵਾਗਲੇ ਕੀ ਦੁਨੀਆ' ਦਾ ਨਿਰਦੇਸ਼ਨ ਵੀ ਕੀਤਾ ਜੋ ਕਾਰਟੂਨਿਸਟ ਆਰ.ਕੇ. ਲਕਸ਼ਮਣ ਵਲੋਂ ਰਚੇ ਆਮ ਆਦਮੀ ਦੇ ਕਿਰਦਾਰ ਉਤੇ ਆਧਾਰਤ ਸੀ। ਸ਼ਾਹ ਨੇ 1993 'ਚ ਸ਼ਾਹਰੁਖ ਖ਼ਾਨ ਦੀ ਅਦਾਕਾਰੀ ਨਾਲ ਸਜੀ 'ਕਭੀ ਹਾਂ ਕਭੀ ਨਾ' ਨਾਲ ਬਾਲੀਵੁੱਡ 'ਚ ਵਾਪਸੀ ਕੀਤੀ ਸੀ। 2000 'ਚ ਉਨ੍ਹਾਂ ਦੀ ਪ੍ਰੀਤੀ ਜ਼ਿੰਟਾ, ਸੈਫ਼ੀ ਅਲੀ ਖ਼ਾਨ ਦੀ ਅਦਾਕਾਰੀ ਵਾਲੀ 'ਕਿਆ ਕਹਿਨਾ' ਬਾਕਸ ਆਫ਼ਿਸ 'ਤੇ ਸਫ਼ਲ ਰਹੀ ਸੀ। ਇਸ ਤੋਂ ਬਾਅਦ ਵੀ ਉਨ੍ਹਾਂ ਕੁੱਝ ਫ਼ਿਲਮਾਂ ਬਣਾਈਆਂ ਪਰ ਉਹ ਕਾਰੋਬਾਰੀ ਸਫ਼ਲਤਾ ਤੋਂ ਦੂਰ ਰਹੀਆਂ।ਕੁੰਦਨ ਸ਼ਾਹ ਦੀ ਮੌਤ 'ਤੇ ਬਾਲੀਵੁੱਡ ਦੀਆਂ ਮਸ਼ਹੂਰ ਹਸਤੀਆਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਫ਼ਿਲਮ ਨਿਰਮਾਤਾ-ਨਿਰਦੇਸ਼ਕ ਮਹੇਸ਼ ਭੱਟ ਨੇ ਟਵੀਟ ਕਰਦਿਆਂ ਕਿਹਾ ਕਿ ਇਕ ਬਹਾਦੁਰ ਇਨਸਾਨ, ਜਿਨ੍ਹਾਂ ਨੇ 'ਜਾਨੇ ਭੀ ਦੋ ਯਾਰੋ' ਫ਼ਿਲਮ ਤੋਂ ਬਦਲਵੇਂ ਸਿਨੇਮਾ ਨੂੰ ਮਜ਼ਬੂਤੀ ਦਿਤੀ ਸੀ। ਫ਼ਿਲਮ ਨਿਰਦੇਸ਼ਕ ਸੁਭਾਸ਼ ਘਈ ਨੇ ਟਵੀਟ ਕੀਤਾ, ''ਅਲਵਿਦਾ ਕੁੰਦਨ ਸ਼ਾਹ। ਤੁਹਾਡੀਆਂ ਬਿਹਤਰੀਨ ਫ਼ਿਲਮਾਂ ਲਈ ਅਸੀਂ ਤੁਹਾਨੂੰ ਹਮੇਸ਼ਾ ਯਾਦ ਕਰਾਂਗੇ।'' (ਪੀਟੀਆਈ)

SHARE ARTICLE
Advertisement

'ਕਰਨ ਔਜਲਾ ਵੱਲੋਂ ਪਸ਼ੂਆਂ ਲਈ 10 ਹਜ਼ਾਰ ਕਿੱਲੋ ਚਾਰੇ ਦੀ ਸੇਵਾ, ਹੜ੍ਹ ਪ੍ਰਭਾਵਿਤ ਪਿੰਡਾਂ 'ਚ ਜਾਣ ਲਈ ਟਰਾਲੀਆਂ....

05 Sep 2025 3:13 PM

Situation at Ludhiana Sasrali critical : ਜੇ ਇਹ ਬੰਨ੍ਹ ਟੁੱਟਦਾ ਤਾਂ 24 ਤੋਂ 25 ਪਿੰਡ ਡੁੱਬਣਗੇ Punjab Floods

05 Sep 2025 1:31 PM

ਆਹ ਫ਼ਸਲ ਤਾਂ ਬਰਬਾਦ ਹੋ ਗਈ, ਅਗਲੀ ਵੀ ਖ਼ਤਰੇ 'ਚ - ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ

04 Sep 2025 9:50 PM

ਹੜ੍ਹ ਪੀੜਤਾਂ ਦੇ ਹੱਕ 'ਚ ਆਏ ਦਿਲਜੀਤ ਦੋਸਾਂਝ

04 Sep 2025 9:48 PM

Punjab Flood News : Sutlej River ਦੇ ਪਾਣੀ ਨੇ ਡੋਬੇ ਸੈਂਕੜੇ ਪਿੰਡ, 'ਕੋਠੀਆਂ ਟੁੱਟ-ਟੁੱਟ ਪਾਣੀ 'ਚ ਡਿੱਗ ਰਹੀਆਂ'

01 Sep 2025 3:21 PM
Advertisement