ਕੰਗਣਾ ਰਨੌਤ ਦੀ ਫਿਲਮ 'ਮੈਂਟਲ ਹੈ ਕਿਆ' ਪੋਸਟਰ ਰਿਲੀਜ਼
Published : Mar 6, 2018, 3:04 pm IST
Updated : Mar 6, 2018, 9:34 am IST
SHARE ARTICLE

ਬਾਲੀਵੁੱਡ ਅਦਾਕਾਰਾ ਕੰਗਣਾ ਰਨੌਤ ਅਤੇ ਰਾਜਕੁਮਾਰ ਰਾਵ ਦੀ ਜੋੜੀ ਇਕ ਵਾਰ ਫਿਰ ਤੋਂ ਨਜ਼ਰ ਆਵੇਗੀ ਫਿਲਮ ਮੈਂਟਲ ਹੈ ਕਿਆ ਵਿਚ। ਇਸ ਫਿਲਮ ਦਾ ਪਹਿਲਾ ਪੋਸਟਰ ਸਾਹਮਣੇ ਆ ਗਿਆ ਹੈ, ਫਿਲਮ ਦੇ ਜਾਰੀ ਹੋਏ ਇਸ ਪੋਸਟਰ ਵਿਚ ਕੰਗਣਾ ਅਤੇ ਰਾਜਕੁਮਾਰ ਬਿਲਕੁਲ ਮੈਂਟਲ ਦੀ ਤਰ੍ਹਾਂ ਹੀ ਨਜ਼ਰ ਆ ਰਹੇ ਹਨ।

ਕੰਗਣਾ ਅਤੇ ਰਾਜਕੁਮਾਰ ਦਾ ਮੈਂਟਲ ਲੁੱਕ ਸਚਮੁੱਚ ਤੁਹਾਨੂੰ ਆਕਰਸ਼ਤ ਜ਼ਰੂਰ ਕਰੇਗਾ। ਇਸ ਫਿਲਮ ਵਿਚ ਕੰਗਣਾ ਦਾ ਲੁੱਕ ਵੇਖ ਕੇ ਉਨ੍ਹਾਂ ਦੀ ਪਿਛਲੀ ਫਿਲਮ ਸਿਮਰਨ ਅਤੇ ਤਨੁ ਵੇਡਸ ਮਨੂੰ ਰਿਟਰਨਸ ਦੀ ਯਾਦ ਵੀ ਜ਼ਰੂਰ ਆਵੇਗੀ ਕਿਉਂਕਿ ਮੈਂਟਲ ਦੇ ਪਹਿਲੇ ਪੋਸਟਰ ਵਿਚ ਕੰਗਣਾ ਦਾ ਬੁਆਏ ਕਟ ਲੁੱਕ ਹੈ, ਜਿਵੇਂ ਦਾ ਉਨ੍ਹਾਂ ਦੀ ਪਿਛਲੀ ਫਿਲਮ ਵਿਚ ਸੀ। ਪੋਸਟਰ ਵਿਚ ਬੇਹੱਦ ਸ਼ਰਾਰਤੀ ਲੁੱਕ ਵਿਚ ਨਜ਼ਰ ਆ ਰਹੀ ਕੰਗਣਾ ਅਤੇ ਰਾਜਕੁਮਾਰ ਦਾ ਸਿਰਫ ਚਿਹਰਾ ਹੈ। ਪੋਸਟਰ ਵੇਖਕੇ ਤੁਸੀਂ ਇਹ ਜ਼ਰੂਰ ਕਹੋਗੇ ਕਿ ਕੰਗਣਾ ਮੈਂਟਲ ਹੈ ਕਿਆ। 

 
ਕੰਗਣਾ ਅਤੇ ਰਾਜਕੁਮਾਰ ਦੀ ਜੋੜੀ ਪਿਛਲੀ ਵਾਰ ਨਿਰਦੇਸ਼ਕ ਵਿਕਾਸ ਬਹਿਲ ਦੀ ਫਿਲਮ ਕਵੀਨ ਵਿਚ ਨਾਲ ਨਜ਼ਰ ਆਈ ਸੀ। ਇਹ ਜੋੜੀ ਕਵੀਨ ਵਿਚ ਸੁਪਰਹਿਟ ਸਾਬਤ ਹੋਈ ਸੀ। ਇਕ ਵਾਰ ਫਿਰ ਦੋਨਾਂ ਨੂੰ ਸਾਇਨ ਕਰਨ ਦਾ ਮਕਸਦ ਇਕ ਕਾਮਯਾਬ ਫਿਲਮ ਦੇਣ ਦਾ ਹੀ ਹੈ। ਸ਼ੈਲੇਸ਼ ਆਰ. ਸਿੰਘ ਅਤੇ ਏਕਤਾ ਕਪੂਰ ਇਸ ਫਿਲਮ ਦੇ ਪ੍ਰੋਡਿਊਸਰ ਹਨ। 

 

ਮੈਂਟਲ ਹੈ ਕਿਆ ਇਕ ਮਨੋਵਿਗਿਆਨਕ ਥ੍ਰਿਲਰ ਫਿਲਮ ਹੋਵੇਗੀ। ਇਸਨੂੰ ਨੈਸ਼ਨਲ ਅਵਾਰਡ ਵਿਨਰ ਡਾਇਰੈਕਟਰ ਪ੍ਰਕਾਸ਼ ਕੋਵੇਲਾਮੁਦੀ ਡਾਇਰੈਕਟ ਕਰ ਰਹੇ ਹਨ। ਫਿਲਮ ਦੀ ਕਹਾਣੀ ਲੰਦਨ ਅਤੇ ਮੁੰਬਈ ਦੀ ਪ੍ਰਸ਼ਠਭੂਮੀ 'ਤੇ ਆਧਾਰਿਤ ਹੈ। ਰਾਜਕੁਮਾਰ ਰਾਵ ਨੇ ਫਿਲਮ ਦੀ ਸਕਰਿਪਟ ਸੁਣਦੇ ਹੀ ਇਸਦੇ ਲਈ ਹਾਂ ਕਰ ਦਿੱਤੀ ਸੀ। 

 

ਕੰਗਣਾ ਅਤੇ ਰਾਜਕੁਮਾਰ ਇਸ ਫਿਲਮ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਹਨ। ਰਾਜਕੁਮਾਰ ਨੇ ਕਿਹਾ, ਕੰਗਣਾ ਅਤੇ ਮੈਂ ਬਹੁਤ ਚੰਗੇ ਦੋਸਤ ਹਾਂ। ਕਵੀਨ ਦੇ ਸੈੱਟ 'ਤੇ ਸਾਡੇ ਦੋਵਾਂ 'ਚ ਬਹੁਤ ਛੇਤੀ ਹੀ ਦੋਸਤੀ ਹੋ ਗਈ ਸੀ। ਕੰਗਣਾ ਨੂੰ ਖੁਸ਼ ਕਰਨਾ ਬਹੁਤ ਹੀ ਆਸਾਨ ਕੰਮ ਹੈ।

SHARE ARTICLE
Advertisement

'ਏਜੰਟਾਂ ਨੇ ਸਾਨੂੰ ਅਗਵਾ ਕਰਕੇ ਤਸ਼ੱਦਦ ਕੀਤਾ ਅਤੇ ਮੰਗਦੇ ਸੀ ਲੱਖਾਂ ਰੁਪਏ' Punjabi Men Missing in Iran ‘Dunki’

24 Jun 2025 6:53 PM

Encounter of the gangster who fired shots outside Pinky Dhaliwal's house — Romil Vohra killed.

24 Jun 2025 6:52 PM

Ludhiana By Election 2025 : ਗਿਣਤੀ 'ਚ ਹੋ ਗਈ ਪੂਰੀ ਟੱਕਰ, ਫੱਸ ਗਏ ਪੇਚ, ਸਟੀਕ ਨਤੀਜੇ

23 Jun 2025 2:03 PM

Ludhiana west ByPoll Result Update Live : ਹੋ ਗਿਆ ਨਿਪਟਾਰਾ

23 Jun 2025 2:01 PM

Ludhiana West bypoll ਦੇ ਪਹਿਲੇ ਰੁਝਾਨਾਂ ਨੇ ਕਰ 'ਤਾ ਸਭ ਨੂੰ ਹੈਰਾਨ, ਕਾਂਗਰਸ ਨੂੰ ਵੱਡਾ ਝਟਕਾ

23 Jun 2025 9:38 AM
Advertisement