ਲੋਕਾਂ ਨੂੰ ਸਾਵਧਾਨ ਕਰਨ ਵਾਲੇ ਸ਼ੋਅ 'ਸਾਵਧਾਨ ਇੰਡੀਆ' ਤੇ ਛਾਇਆ ਖ਼ਤਰਾ
Published : Mar 10, 2018, 7:18 pm IST
Updated : Mar 10, 2018, 1:48 pm IST
SHARE ARTICLE

ਬੀਤੇ ਕੁਝ ਸਾਲ ਤੋਂ ਟੀਵੀ ਦੀ ਦੁਨੀਆਂ ਤੇ ਜੁਰਮ 'ਤੇ ਅਧਾਰਿਤ ਟੀ. ਵੀ.ਦੇ ਮਸ਼ਹੂਰ ਸੀਰੀਅਲ 'ਸਾਵਧਾਨ ਇੰਡੀਆ' ਛਾਇਆ ਹੋਇਆ ਹੈ ਪਰ ਇਸ ਦੀ ਪ੍ਰਸਿੱਧੀ ਦੇ ਨਾਲ ਨਾਲ ਇਹ ਵਧੇਰੇ ਤੌਰ ਤੇ ਵਿਵਾਦਾਂ 'ਚ ਘਿਰਿਆ ਰਿਹਾ ਹੈ ਅਤੇ ਹੁਣ ਅਚਾਨਕ ਹੀ ਇਸ ਸ਼ੋਅ ਨੂੰ ਬੰਦ ਕਰਨ ਦਾ ਫੈਸਲਾ ਲਿਆ ਗਿਆ ਹੈ। ਦਰਅਸਲ 'ਸਟਾਰ ਭਾਰਤ' ਨੂੰ 'ਸਾਵਧਾਨ ਇੰਡੀਆ' ਦੀ ਪ੍ਰੇਜੈਂਟੇਸ਼ਨ ਨੂੰ ਲੈ ਕੇ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਸਨ। ਸ਼ੋਅ ਵਿਚ ਜ਼ੁਰਮ ਦੀਆਂ ਸੱਚੀਆਂ ਘਟਨਾਵਾਂ ਨੂੰ ਦਿਖਾਉਣ ਦੇ ਤਰੀਕੇ 'ਤੇ ਸਵਾਲ ਚੁੱਕੇ ਜਾ ਰਹੇ ਸਨ ਜਿਸ ਦੇ ਚਲਦੇ ਉਨ੍ਹਾਂ ਨੇ ਸ਼ੋਅ ਨੂੰ ਬੰਦ ਕਰਨ ਦਾ ਫੈਸਲਾ ਲਿਆ ਹੈ। 



'ਸਟਾਰ ਭਾਰਤ' ਦੀ ਨੀਤੀ ਮੁਤਾਬਕ ਚੈਨਲ 'ਤੇ ਅਜਿਹੇ ਸ਼ੋਅ ਦਿਖਾਏ ਜਾਣਗੇ ਜਿਸ ਦੇ ਨਾਲ ਪੇਂਡੂ ਇਲਾਕਿਆਂ ਦੀ ਜਨਤਾ ਵੀ ਜੁੜ ਸਕੇ। ਇਹੀ ਵਜ੍ਹਾ ਹੈ ਕਿ ਹੁਣ ਟੀਵੀ ਤੇ 'ਨਿਮਕੀ ਮੁਖੀਆ', 'ਕਾਲ ਭੈਰਵ' ਅਤੇ 'ਸਾਮ ਦਾਮ ਦੰਡ ਭੇਦ' ਵਰਗੇ ਸ਼ੋਅਜ਼ ਨੂੰ ਪਹਿਲ ਦਿੱਤੀ ਗਈ। ਦੱਸ ਦਈਏ ਕਿ ਜਦੋਂ 'ਲਾਈਫ ਓਕੇ' ਨੂੰ 'ਸਟਾਰ ਭਾਰਤ' ਦੇ ਨਾਮ ਨਾਲ ਰੀ-ਲਾਂਚ ਕੀਤਾ ਗਿਆ ਤਾਂ ਸਿਰਫ 'ਸਾਵਧਾਨ ਇੰਡੀਆ' ਸ਼ੋਅ ਨੂੰ ਨਵੇਂ ਚੈਨਲ 'ਤੇ ਜਾਰੀ ਰੱਖਿਆ ਗਿਆ। ਸਭ ਤੋਂ ਪਹਿਲਾਂ ਇਸ ਸ਼ੋਅ ਨੂੰ 'ਲਾਈਫ ਓਕੇ' ਚੈਨਲ 'ਤੇ 'ਕਰਾਈਮ ਅਲਰਟ' ਦੇ ਨਾਮ ਨਾਲ ਸ਼ੁਰੂ ਕੀਤਾ ਗਿਆ ਸੀ। 

ਤੁਹਾਨੂੰ ਦੱਸ ਦੇਈਏ ਕਿ ਫਿਲਹਾਲ ਇਸ ਸ਼ੋਅ ਨੂੰ ਬੰਦ ਕਰਨ ਦੇ ਲਈ ਕੋਈ ਅਧਿਕਾਰਿਕ ਪੁਸ਼ਟੀ ਨਹੀਂ ਹੋਈ। ਪਰ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਧਾਰ ਤੇ ਇਸ ਨੂੰ ਬੰਦ ਕਰਨ ਦੀ ਗੱਲ ਕਹਿ ਜਾ ਰਹੀ ਹੈ ਕਿਉਂਕਿ ਇਸ ਸ਼ੋਅ ਦੇ ਨਿਰਮਾਤਾਵਾਂ ਨੂੰ ਇਸ ਦੀ ਸ਼ੂਟਿੰਗ ਨਾ ਕਰਨ ਦੇ ਆਦੇਸ਼ ਜਾਰੀ ਹੋਏ ਹਨ। ਦੱਸਣਯੋਗ ਹੈ ਕਿ 'ਸਾਵਧਾਨ ਇੰਡੀਆ ਦੇਸ਼ ਅਤੇ ਦੁਨੀਆ ਭਰ ਦੇ ਵਿਚ ਸਭ ਦਾ ਪਸੰਦੀਦਾ ਮਣੀਆਂ ਜਾਂਦਾ ਹੈ ਅਤੇ ਇਸ ਨੂੰ ਹੁਣ ਤਕ ਟੀਵੀ ਦੇ ਕਈ ਸਿਤਾਰੇ ਹੋਸਟ ਕਰ ਚੁਕੇ ਹਨ। 



 ਜਿਨ੍ਹਾਂ ਵਿਚ ਹਿਤੇਨ ਤੇਜਵਾਨੀ , ਸ਼ਿਵਾਨੀ ਤੋਮਰ , ਸ਼ਵੇਤਾ ਤਿਵਾਰੀ, ਪੂਜਾ ਗੌਰ , ਦਿਵਯਾ ਦੱਤਾ , ਅਤੇ ਹੁਣ ਸਮੀਰ ਸੋਨੀ ਇਸ ਨੂੰ ਹੋਸਟ ਕਰਦੇ ਨਜ਼ਰ ਆਉਂਦੇ ਹਨ। ਦੱਸਣ ਯੋਗ ਹੈ ਕਿ ਜਿਥੇ ਸਾਵਧਾਨ ਇੰਡੀਆ ਦੇ ਨਿਰਮਾਤਾ ਨਿਰਦੇਸ਼ਕਾਂ ਨੂੰ ਇਸ ਨਾਲ ਧੱਕਾ ਪੁੱਜਿਆ ਹੈ ਉਥੇ ਹੀ ਇਸ ਸ਼ੋਅ ਰਾਹੀਂ ਛੋਟੇ ਛੋਟੇ ਕਿਰਦਾਰ ਨਿਭਾਉਣ ਵਾਲੇ ਕਲਾਕਾਰਾਂ ਨੂੰ ਵੀ ਬੇਰੁਜ਼ਗਾਰੀ ਦਾ ਖਤਰਾ ਸਤਾਅ ਰਿਹਾ ਹੈ।  

SHARE ARTICLE
Advertisement

'ਕਰਨ ਔਜਲਾ ਵੱਲੋਂ ਪਸ਼ੂਆਂ ਲਈ 10 ਹਜ਼ਾਰ ਕਿੱਲੋ ਚਾਰੇ ਦੀ ਸੇਵਾ, ਹੜ੍ਹ ਪ੍ਰਭਾਵਿਤ ਪਿੰਡਾਂ 'ਚ ਜਾਣ ਲਈ ਟਰਾਲੀਆਂ....

05 Sep 2025 3:13 PM

Situation at Ludhiana Sasrali critical : ਜੇ ਇਹ ਬੰਨ੍ਹ ਟੁੱਟਦਾ ਤਾਂ 24 ਤੋਂ 25 ਪਿੰਡ ਡੁੱਬਣਗੇ Punjab Floods

05 Sep 2025 1:31 PM

ਆਹ ਫ਼ਸਲ ਤਾਂ ਬਰਬਾਦ ਹੋ ਗਈ, ਅਗਲੀ ਵੀ ਖ਼ਤਰੇ 'ਚ - ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ

04 Sep 2025 9:50 PM

ਹੜ੍ਹ ਪੀੜਤਾਂ ਦੇ ਹੱਕ 'ਚ ਆਏ ਦਿਲਜੀਤ ਦੋਸਾਂਝ

04 Sep 2025 9:48 PM

Punjab Flood News : Sutlej River ਦੇ ਪਾਣੀ ਨੇ ਡੋਬੇ ਸੈਂਕੜੇ ਪਿੰਡ, 'ਕੋਠੀਆਂ ਟੁੱਟ-ਟੁੱਟ ਪਾਣੀ 'ਚ ਡਿੱਗ ਰਹੀਆਂ'

01 Sep 2025 3:21 PM
Advertisement