ਨਿਮਰਤ ਖਹਿਰਾ ਨੇ ਆਪਣੇ ਨਵੇਂ ਗਾਣੇ 'ਡਿਜ਼ਾਈਨਰ' ਵਿਚ ਆਪਣੀ ਆਊਟਫਿੱਟ ਨੂੰ ਦਿੱਤਾ ਵੱਖਰਾ ਰੂਪ (latest)
Published : Nov 24, 2017, 9:08 am IST
Updated : Nov 24, 2017, 3:38 am IST
SHARE ARTICLE

ਨਿਮਰਤ ਖਹਿਰਾ ਨੇ ਆਪਣੇ ਨਵੇਂ ਗਾਣੇ 'ਡਿਜ਼ਾਈਨਰ' ਵਿਚ ਸੁਪਰ ਸਟਾਈਲ ਪੇਸ਼ ਕੀਤਾ ਹੈ। ਨਿਮਰਤ ਖਹਿਰਾ ਨੇ ਆਪਣਾ ਨਵਾਂ ਗੀਤ "ਡਿਜ਼ਾਈਨਰ" 20 ਨਵੰਬਰ ਨੂੰ ਰਿਲੀਜ਼ ਕਰ ਦਿੱਤਾ ਹੈ। ਪਰ ਇਸ ਗੀਤ ਦੇ ਟੀਜ਼ਰ ਤੋਂ ਬਾਅਦ ਹੀ ਨਿਮਰਤ ਦੇ ਫੈਨਜ਼ ਨੂੰ ਗੀਤ ਰਿਲੀਜ਼ ਹੋਣ ਦਾ ਇੰਤਜ਼ਾਰ ਸ਼ੁਰੂ ਹੋ ਗਿਆ ਸੀ। ਨਿਮਰਤ ਖਹਿਰਾ ਦੇ ਇਸ ਨਵੇਂ ਗਾਣੇ ਵਿਚ ਉਸ ਦੀ ਦਿੱਖ ਉਸ ਦੇ ਹੋਰ ਸਾਰੇ ਗੀਤਾਂ ਨਾਲੋਂ ਵੱਖਰੀ ਹੈ। ਉਸਨੇ ਆਪਣੀ ਸੁੰਦਰਤਾ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਉਸਦੇ 'ਡੀਜ਼ਾਈਨਰ' ਗਾਣੇ 'ਚ ਹਰ ਲੁੱਕ ਅਤਿ ਸ਼ਾਨਦਾਰ ਨਜ਼ਰ ਆਉਂਦੀ ਹੈ।
ਨਿਮਰਤ ਖਹਿਰਾ ਮੁਤਾਬਿਕ ਉਸਨੂੰ ਸੁਟ ਪਹਿਨਣ ਦਾ ਬਹੁਤ ਸ਼ੌਂਕ ਹੈ।



ਨਿਮਰਤ ਖਹਿਰਾ ਦੇ ਗੀਤ ਹਰ ਇਕ ਨੂੰ ਨੱਚਣ ਲਈ ਮਜ਼ਬੂਰ ਕਰ ਦਿੰਦੇ ਹਨ। ਐਸ.ਪੀ.ਦੇ ਰੈਂਕ, ਦੁਬਈ ਵਾਲੇ ਸ਼ੇਖ ਅਤੇ ਕਈ ਹੋਰ ਗਾਣੇ ਦੇ ਹਿੱਟ ਲਿਸਟ ਤੋਂ ਬਾਅਦ ਇੱਕ ਅਜਿਹਾ ਟਰੈਕ ਆਇਆ ਜਿਸਨੇ ਇੱਕ ਵਾਰ ਫੇਰ ਦਰਸ਼ਕਾਂ ਨੂੰ ਝੂੰਮਣ ਲਈ ਮਜ਼ਬੂਰ ਕਰ ਦਿੱਤਾ।  



'ਸੂਟ' ਇੱਕ ਅਜਿਹਾ ਗੀਤ ਹੈ, ਜੋ ਉਤਸ਼ਾਹਜਨਕ ਹੈ। ਇਸ ਗਾਣੇ ਨੂੰ ਪ੍ਰੀਤ ਹੁੰਦਲ ਨੇ ਬੀਟ ਦਿੱਤੀ ਤੇ ਅਰਜਨ ਸਿੰਘ ਢਿੱਲੋਂ ਨੇ ਇਸ ਗਾਣੇ ਨੂੰ ਬੋਲ ਦੇ ਕੇ ਹੋਰ ਮਜ਼ੇਦਾਰ ਬਣਾ ਦਿੱਤਾ। ਇਹ ਗਾਣਾ ਹਰੇਕ ਮਕਸਦ ਨੂੰ ਪੂਰਾ ਕਰਦਾ ਹੈ।
ਮਨਕਿਰਤ ਔਲਖ ਦੇ ਕਾਰਨ ਇਹ ਗੀਤ ਜਾਰੀ ਹੋਣ ਤੋਂ ਪਹਿਲਾਂ ਖਬਰ ਵਿਚ ਸੀ। ਸੁੱਖ ਸੰਘੇੜਾ ਦੁਆਰਾ ਨਿਰਦੇਸ਼ਿਤ ਸੰਗੀਤ ਵੀਡੀਓ ਵਿਚ ਇਕ-ਦੂਜੇ ਦੇ ਪਿਆਰ ਦੀ ਦਿਲਚਸਪੀ ਦਿਖਾਈ ਹੈ। ਗੀਤ ਦੇ ਦੋਨੋ ਗਾਇਕ ਵੀਡੀਓ ਵਿੱਚ ਹਿੱਸਾ ਲੈਂਦੇ ਹਨ। ਇਸ ਗਾਇਕ-ਜੋੜੀ ਨੇ ਪੰਜਾਬੀ ਇੰਡਸਟਰੀ 'ਚ ਵੱਖਰਾ ਨਾਮ ਕਮਾਇਆ। ਮਨਕਿਰਤ ਔਲਖ ਤੇ ਨਿਮਰਤ ਦੇ ਫੈਨਜ਼ ਤੋਂ ਇਲਾਵਾ ਵੀ ਗੀਤ ਨੂੰ ਭਰਵਾਂ ਹੁੰਗਾਰਾ ਮਿਲਿਆ।

 ਹੁਣ ਤੱਕ ਨਿਮਰਤ ਖਹਿਰਾ ਨੇ ਆਪਣੇ ਪਹਿਰਾਵੇ ਤੇ ਹਰ ਗੀਤ ਨਾਲ ਦਰਸ਼ਕਾਂ ਦੇ ਦਿਲਾਂ 'ਚ ਰਾਜ ਕੀਤਾ ਹੈ ਤੇ ਉਮੀਦ ਹੈ ਨਿਮਰਤ ਖਹਿਰਾ ਦੀ ਆਊਟਫਿੱਟ ਦੀ ਤਰਾਂ ਆਉਣ ਵਾਲੇ ਗੀਤ ਵੀ ਬਾ-ਕਮਾਲ ਹੋਣਗੇ।  

SHARE ARTICLE
Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement