'ਪਦਮਾਵਤੀ' ਦਾ ਟ੍ਰੇਲਰ ਵਿਖਾਏ ਜਾਣ 'ਤੇ ਸਿਨੇਮਾ ਘਰ 'ਚ ਹੰਗਾਮਾ
Published : Nov 21, 2017, 12:12 am IST
Updated : Nov 20, 2017, 6:42 pm IST
SHARE ARTICLE

ਮੱਧ ਪ੍ਰਦੇਸ਼, 20 ਨਵੰਬਰ: ਫ਼ਿਲਮ ਨਿਰਮਾਤਾ ਸੰਜੇ ਲੀਲਾ ਭੰਸਾਲੀ ਦੀ ਰਿਲੀਜ਼ ਹੋਣ ਤੋਂ ਪਹਿਲਾਂ ਹੀ ਵਿਵਾਦਾਂ 'ਚ ਘਿਰੀ ਫ਼ਿਲਮ ਪਦਮਾਵਤੀ ਦਾ ਟ੍ਰੇਲਰ ਐਤਵਾਰ ਰਾਤ ਮੱਧ ਪ੍ਰਦੇਸ਼ ਦੇ ਬਡਵਾਨੀ ਜ਼ਿਲ੍ਹੇ ਦੇ ਅੰਜੜ ਕਸਬੇ ਦੇ ਇਕ ਸਿਨੇਮਾਘਰ 'ਚ ਦਿਖਾਏ ਜਾਣ ਤੋਂ ਭੜਕੇ ਕਰਣੀ ਸੈਨਾ ਦੇ ਮੈਂਬਰਾਂ ਨੇ ਹੰਗਾਮਾ ਕੀਤਾ।ਅੰਜੜ ਦੀ ਵੀਰੇਂਦਰ ਟਾਕੀਜ ਦੇ ਸੰਚਾਲਕ ਧਰਮਿੰਦਰ ਜੈਨ ਨੇ ਅੱਜ ਦਸਿਆ ਕਿ ਸੈਟੇਲਾਈਨ ਵਲੋਂ ਇਕ ਫ਼ਿਲਮ ਦੇ ਪ੍ਰਦਰਸ਼ਨ ਦੌਰਾਨ ਵਿਚਕਾਰ ਜਿਹੇ 'ਪਦਮਾਵਤੀ' ਫ਼ਿਲਮ ਦਾ ਟ੍ਰੇਲਰ ਦਿਖਾਏ ਜਾਣ ਦੇ ਚਲਦਿਆਂ ਕਰਣੀ ਸੈਨਾ ਦੇ ਲੋਕਾਂ ਨੇ ਸਿਨੇਮਾ ਘਰ ਪਹੁੰਚ ਕੇ ਹੰਗਾਮਾ ਕੀਤਾ। ਉਨ੍ਹਾਂ ਦਸਿਆ ਕਿ ਹੰਗਾਮਾ ਕਰਨ ਵਾਲਿਆਂ 'ਚ ਆਸ-ਪਾਸ ਦੇ ਪਿੰਡਾਂ ਦੇ ਲੋਕ ਵੀ ਸ਼ਾਮਲ ਸਨ। ਉਨ੍ਹਾਂ ਦਸਿਆ ਕਿ ਪ੍ਰਦਰਸ਼ਨਕਾਰੀਆਂ ਨੇ ਇਕ ਟਿਊਬਲਾਈਟ ਵੀ ਤੋੜ ਦਿਤੀ।  ਜੈਨ ਨੇ ਦਸਿਆ ਕਿ ਉਹ ਵਿਵਸਥਾ ਕਰ ਰਹੇ ਹਨ ਕਿ ਕਿਸੇ ਵੀ ਫ਼ਿਲਮ ਦੇ ਪ੍ਰਦਰਸ਼ਨ ਦੌਰਾਨ ਆਉਣ ਵਾਲੀ ਫ਼ਿਲਮ ਪਦਮਾਵਤੀ ਦਾ ਟ੍ਰੇਲਰ ਨਾ ਦਿਖਾਇਆ ਜਾਵੇ।


ਸਥਾਨਕ ਇੰਸਪੈਕਟਰ ਆਰ.ਆਰ ਚੌਹਾਨ ਨੇ ਦਸਿਆ ਕਿ ਕਰਣੀ ਸੈਨਾ ਨੇ ਇਕ ਮਹੀਨੇ ਪਹਿਲਾਂ ਅੰਜੜ ਦੇ ਤਹਿਸੀਲਦਾਰ ਨੂੰ ਰਾਜਪਾਲ ਦੇ ਨਾਮ ਮੰਗ ਪੱਤਰ ਦੇ ਕੇ ਪਦਮਾਵਤੀ ਫ਼ਿਲਮ ਦੇ ਪ੍ਰਦਰਸ਼ਨ ਤੇ ਉਸ ਦੇ ਟ੍ਰੇਲਰ ਦੇ ਪ੍ਰਦਰਸ਼ਨ 'ਤੇ ਰੋਕ ਲਗਾਉਣ ਦੀ ਮੰਗ ਕੀਤੀ ਸੀ। ਉਨ੍ਹਾਂ ਦਸਿਆ ਕਿ ਪ੍ਰਦਰਸ਼ਨਕਾਰੀਆਂ ਨੇ ਸਿਨੇਮਾ ਘਰ 'ਚ ਹੰਗਾਮਾ ਕੀਤਾ ਪਰ ਮੌਕੇ 'ਤੇ ਪੁਲਿਸ ਦੇ ਪਹੁੰਚ ਜਾਣ 'ਤੇ ਸਥਿਤੀ 'ਤੇ ਕਾਬੂ ਪਾ ਲਿਆ ਗਿਆ।ਉਨ੍ਹਾਂ ਕਿਹਾ ਕਿ ਸਿਨੇਮਾ ਘਰ ਸੰਚਾਲਕ ਨੂੰ ਹਦਾਇਤ ਦਿਤੀ ਗਈ ਹੈ ਕਿ ਜਦੋਂ ਤਕ ਫ਼ਿਲਮ ਰਿਲੀਜ਼ ਕਰਨ ਦੀ ਆਗਿਆ ਨਹੀਂ ਮਿਲ ਜਾਂਦੀ, ਉਦੋਂ ਤਕ ਉਸ ਨਾਲ ਜੁੜੇ ਕਿਸੇ ਵੀ ਅੰਸ਼ ਦਾ ਪ੍ਰਦਰਸ਼ਨ ਨਾ ਹੋਣਾ ਸੁਨਿਸ਼ਚਿਤ ਬਣਾਉਣ। ਉਨ੍ਹਾਂ ਦਸਿਆ ਕਿ ਇਸ ਸਬੰਧੀ ਫ਼ਿਲਹਾਲ ਕੋਈ ਐਫ਼.ਆਈ.ਆਰ. ਦਰਜ ਨਹੀਂ ਕੀਤੀ ਗਈ ਹੈ।    (ਪੀਟੀਆਈ)

SHARE ARTICLE
Advertisement

'ਕਰਨ ਔਜਲਾ ਵੱਲੋਂ ਪਸ਼ੂਆਂ ਲਈ 10 ਹਜ਼ਾਰ ਕਿੱਲੋ ਚਾਰੇ ਦੀ ਸੇਵਾ, ਹੜ੍ਹ ਪ੍ਰਭਾਵਿਤ ਪਿੰਡਾਂ 'ਚ ਜਾਣ ਲਈ ਟਰਾਲੀਆਂ....

05 Sep 2025 3:13 PM

Situation at Ludhiana Sasrali critical : ਜੇ ਇਹ ਬੰਨ੍ਹ ਟੁੱਟਦਾ ਤਾਂ 24 ਤੋਂ 25 ਪਿੰਡ ਡੁੱਬਣਗੇ Punjab Floods

05 Sep 2025 1:31 PM

ਆਹ ਫ਼ਸਲ ਤਾਂ ਬਰਬਾਦ ਹੋ ਗਈ, ਅਗਲੀ ਵੀ ਖ਼ਤਰੇ 'ਚ - ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ

04 Sep 2025 9:50 PM

ਹੜ੍ਹ ਪੀੜਤਾਂ ਦੇ ਹੱਕ 'ਚ ਆਏ ਦਿਲਜੀਤ ਦੋਸਾਂਝ

04 Sep 2025 9:48 PM

Punjab Flood News : Sutlej River ਦੇ ਪਾਣੀ ਨੇ ਡੋਬੇ ਸੈਂਕੜੇ ਪਿੰਡ, 'ਕੋਠੀਆਂ ਟੁੱਟ-ਟੁੱਟ ਪਾਣੀ 'ਚ ਡਿੱਗ ਰਹੀਆਂ'

01 Sep 2025 3:21 PM
Advertisement