ਪਤਨੀ ਪਿੱਛੇ ਜਾਸੂਸ ਛੱਡਣ ਦੇ ਮਾਮਲੇ 'ਚ ਫ਼ਸਿਆ ਬਾਲੀਵੁਡ ਅਦਾਕਾਰ
Published : Mar 10, 2018, 1:42 pm IST
Updated : Mar 10, 2018, 8:12 am IST
SHARE ARTICLE

ਫ਼ਿਲਮ "ਗੈਂਗਸ ਆਫ਼ ਵਾਸੇਪੁਰ" 'ਚ "ਫੈਜ਼ਲ" ਦਾ ਕਿਰਦਾਰ ਨਿਭਾਅ ਕੇ ਬਾਲੀਵੁਡ ਦੇ ਵਿਚ ਅਪਣੀ ਪਛਾਣ ਬਣਾਉਣ ਵਾਲੇ ਅਦਾਕਾਰ ਨਵਾਜ਼ੂਦੀਨ ਸਿੱਦੀਕੀ ਅੱਜ ਕੱਲ ਫ਼ਿਲਮਾਂ ਤੋਂ ਜ਼ਿਆਦਾ ਵਿਵਾਦਾਂ ਨੂੰ ਲੈ ਕੇ ਚਰਚਾ ਵਿਚ ਰਹਿਣ ਲੱਗੇ ਹਨ । ਜੀ ਹਾਂ, ਬਾਲੀਵੁੱਡ ਦਾ ਇਹ ਅਦਾਕਾਰ ਅਪਣੀ ਪਤਨੀ ਦੀ ਜਾਸੂਸੀ ਕਰਵਾਉਣ ਦੇ ਇਲਜ਼ਾਮਾਂ ਵਿਚ ਫਸਦੇ ਨਜ਼ਰ ਆ ਰਹੇ ਹਨ।

ਤੁਹਾਨੂੰ ਦੱਸ ਦੇਈਏ ਕਿ ਹਾਲ ਹੀ 'ਚ 'ਕਾਲ ਡਾਟਾ ਰਿਕਾਰਡ' (CDR) ਮਾਮਲੇ 'ਚ ਹੋਏ ਪ੍ਰਗਟਾਵੇ ਤਹਿਤ ਨਵਾਜ਼ੂਦੀਨ ਦਾ ਨਾਮ ਵੀ ਸਾਹਮਣੇ ਆਇਆ ਹੈ। ਸੂਤਰਾਂ ਦੀ ਮੰਨੀਏ ਤਾਂ ਨਵਾਜ਼ੂਦੀਨ ਸਿੱਦਕੀ ਨੂੰ ਅਪਣੀ ਪਤਨੀ 'ਤੇ ਭਰੋਸਾ ਨਹੀਂ ਸੀ, ਜਿਸ ਕਾਰਨ ਉਹਨਾਂ ਨੇ ਪਤਨੀ ਦੇ ਫ਼ੋਨ ਕਾਲ ਡਿਟੇਲ ਤਾਂ ਕਢਵਾਈ ਹੀ ਨਾਲ ਹੀ ਉਨ੍ਹਾਂ ਨੇ ਪਤਨੀ ਦੇ ਪਿੱਛੇ ਮਹਿਲਾ ਜਾਸੂਸ ਵੀ ਲਗਾਈ ਹੋਈ ਸੀ। ਇਹ ਸੱਭ ਉਨ੍ਹਾਂ ਅਪਣੇ ਵਕੀਲ ਰਿਜ਼ਵਾਨ ਸਿੱਦੀਕੀ ਦੀ ਮਦਦ ਨਾਲ ਕੀਤਾ ਹੈ। 

 
ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਮਹਾਰਾਸ਼ਟਰ ਦੇ ਥਾਣੇ ਦੀ ਕ੍ਰਾਈਮ ਬ੍ਰਾਂਚ ਨੇ ਅਦਾਕਾਰ ਨਵਾਜ਼ੂਦੀਨ ਸਿੱਦੀਕੀ ਨੂੰ ਜਾਂਚ ਲਈ ਸੰਮਨ ਜਾਰੀ ਕੀਤਾ ਹੈ। ਹਾਲਾਂਕਿ, ਸਿੱਦੀਕੀ ਨੇ ਹੁਣ ਤਕ ਇਸ ਦਾ ਕੋਈ ਜਵਾਬ ਨਹੀਂ ਦਿਤਾ। ਮਾਮਲੇ ਦੀ ਜਾਣਕਾਰੀ ਦਿੰਦਿਆਂ ਥਾਣੇ ਦੀ ਕ੍ਰਾਈਮ ਬ੍ਰਾਂਚ ਦੇ ਸੀਨੀਅਰ ਪੁਲਿਸ ਅਧਿਕਾਰੀ ਨਿਤਿਨ ਠਾਕਰੇ ਨੇ ਦਸਿਆ ਕਿ ਕਾਲ ਡੇਟਾ ਰਿਕਾਰਡ ਮਾਮਲੇ 'ਚ ਫੜ੍ਹੇ ਗਏ ਇਕ ਦੋਸ਼ੀ ਨੇ ਪੁਛਗਿਛ ਦੌਰਾਨ ਅਦਾਕਾਰ ਸਿੱਦੀਕੀ ਦਾ ਨਾਂ ਲਿਆ ਸੀ। ਜਿਸ ਤੋਂ ਬਾਅਦ ਅਦਾਕਾਰ ਨੂੰ ਸੰਮਨ ਜਾਰੀ ਕੀਤੇ ਗਏ ਹਨ। ਇੰਨਾ ਹੀ ਨਹੀਂ ਨਵਾਜ਼ੂਦੀਨ ਤੋਂ ਇਲਾਵਾ ਹੋਰ ਵੀ ਕਈ ਵੱਡੇ ਕਾਰੋਬਾਰੀ ਅਤੇ ਫ਼ਿਲਮੀ ਹਸਤੀਆਂ ਦੇ ਨਾਮ ਸਾਹਮਣੇ ਆਏ ਹਨ ਜਿਨ੍ਹਾਂ ਬਾਰੇ ਜਾਂਚ ਜਾਰੀ ਹੈ।

 
ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਨਵਾਜ਼ੂਦੀਨ ਸਿੱਦਕੀ ਅਪਣੀ ਬਾਇਉਗ੍ਰਾਫੀ 'ਚ ਫ਼ਿਲਮ 'ਮਿਸ ਲਵਲੀ' ਦੀ ਸਹਿ ਅਦਾਕਾਰਾ ਨਿਹਾਰਿਕਾ ਸਿੰਘ ਨਾਲ ਸਰੀਰਕ ਸਬੰਧ ਕਬੂਲ ਕੀਤੇ ਸਨ ਤੇ ਨਾਲ ਹੀ ਉਨ੍ਹਾਂ ਨੇ ਕਿਤਾਬ ਵਿਚ ਸਾਫ਼ ਤੌਰ 'ਤੇ ਪ੍ਰਗਟਾਵਾ ਕੀਤਾ ਕਿ ਕਿਵੇਂ ਪਹਿਲੀ ਵਾਰ ਉਹ ਨਿਹਾਰਿਕਾ ਦੇ ਘਰ ਜਾਣ 'ਤੇ ਉਹ ਉਨ੍ਹਾਂ ਨੂੰ ਸਿੱਧਾ ਬੈੱਡਰੂਮ ਤਕ ਲੈ ਗਏ ਸਨ ਤੇ ਫਿਰ ਰਿਸ਼ਤਾ ਕਾਇਮ ਕੀਤਾ ਸੀ। ਜਿਸ ਤੋਂ ਬਾਅਦ ਨਿਹਾਰਿਕਾ ਨੇ ਉਨ੍ਹਾਂ ਦਾ ਇਸ ਗੱਲੋਂ ਵਿਰੋਧ ਕੀਤਾ ਸੀ।

SHARE ARTICLE
Advertisement

'ਕਰਨ ਔਜਲਾ ਵੱਲੋਂ ਪਸ਼ੂਆਂ ਲਈ 10 ਹਜ਼ਾਰ ਕਿੱਲੋ ਚਾਰੇ ਦੀ ਸੇਵਾ, ਹੜ੍ਹ ਪ੍ਰਭਾਵਿਤ ਪਿੰਡਾਂ 'ਚ ਜਾਣ ਲਈ ਟਰਾਲੀਆਂ....

05 Sep 2025 3:13 PM

Situation at Ludhiana Sasrali critical : ਜੇ ਇਹ ਬੰਨ੍ਹ ਟੁੱਟਦਾ ਤਾਂ 24 ਤੋਂ 25 ਪਿੰਡ ਡੁੱਬਣਗੇ Punjab Floods

05 Sep 2025 1:31 PM

ਆਹ ਫ਼ਸਲ ਤਾਂ ਬਰਬਾਦ ਹੋ ਗਈ, ਅਗਲੀ ਵੀ ਖ਼ਤਰੇ 'ਚ - ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ

04 Sep 2025 9:50 PM

ਹੜ੍ਹ ਪੀੜਤਾਂ ਦੇ ਹੱਕ 'ਚ ਆਏ ਦਿਲਜੀਤ ਦੋਸਾਂਝ

04 Sep 2025 9:48 PM

Punjab Flood News : Sutlej River ਦੇ ਪਾਣੀ ਨੇ ਡੋਬੇ ਸੈਂਕੜੇ ਪਿੰਡ, 'ਕੋਠੀਆਂ ਟੁੱਟ-ਟੁੱਟ ਪਾਣੀ 'ਚ ਡਿੱਗ ਰਹੀਆਂ'

01 Sep 2025 3:21 PM
Advertisement