ਪ੍ਰਭਾਸ ਨੇ ਅਪਣੇ ਜਨਮ ਦਿਨ 'ਤੇ ਫ਼ਿਲਮ 'ਸਾਹੋ' ਦਾ ਪੋਸਟਰ ਕੀਤਾ ਜਾਰੀ
Published : Oct 24, 2017, 12:02 am IST
Updated : Oct 23, 2017, 6:32 pm IST
SHARE ARTICLE

ਨਵੀਂ ਦਿੱਲੀ, 23 ਅਕਤੂਬਰ: ਪ੍ਰਭਾਸ ਰਾਜੂ ਉਰਫ਼ ਬਾਹੂਬਲੀ ਅੱਜ 38 ਸਾਲ ਦੇ ਹੋ ਗਏ ਹਨ ਅਤੇ ਉਨ੍ਹਾਂ ਅਪਣੇ ਜਨਮ ਦਿਨ 'ਤੇ ਅਪਣੇ ਪ੍ਰਸ਼ੰਸਕਾਂ ਨੂੰ ਅਪਣੀ ਆਉਣ ਵਾਲੀ ਫ਼ਿਲਮ 'ਸਾਹੋ' ਦਾ ਪਹਿਲਾ ਪੋਸਟਰ ਤੋਹਫ਼ੇ ਵਿਚ ਦਿਖਾਇਆ ਹੈ।ਪ੍ਰਭਾਸ ਨੇ ਫ਼ੇਸਬੁਕ 'ਤੇ ਫ਼ਿਲਮ ਦਾ ਪੋਸਟਰ ਸਾਂਝਾ ਕਰਦੇ ਹੋਏ ਅਪਣੇ ਪ੍ਰਸ਼ੰਸਕਾਂ ਨੂੰ ਜਨਮ ਦਿਨ ਦੀਆਂ ਸ਼ੁਭ ਕਾਮਨਾਵਾਂ ਲਈ ਧਨਵਾਦ ਕੀਤਾ। 


ਪੋਸਟਰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ,''ਪਿਆਰ ਅਤੇ ਵਧਾਈ ਲਈ ਧਨਵਾਦ। ਸਾਹੋ ਦੀ ਕੁੱਝ ਝਲਕੀਆਂ ਖ਼ਾਸ ਤੌਰ 'ਤੇ ਤੁਹਾਡੇ ਲਈ।'' ਅਦਾਕਾਰ ਪੋਸਟਰ ਵਿਚ ਪੂਰੇ ਕਾਲੇ ਕਪੜਿਆਂ ਵਿਚ ਨਜ਼ਰ ਆ ਰਿਹਾ ਹੈ। ਉਨ੍ਹਾਂ ਨੇ ਇਕ ਹੱਥ ਨਾਲ ਅੱਧਾ ਮੂੰੰਹ ਢਕਿਆ ਹੋਇਆ ਹੈ ਅਤੇ ਉਨ੍ਹਾਂ ਦਾ ਦੂਜਾ ਹੱਥ ਜੇਬ ਵਿਚ ਹੈ। ਪਿਛਲੇ ਸਾਲ ਉਨ੍ਹਾਂ ਦੇ ਜਨਮ ਦਿਨ 'ਤੇ 'ਬਾਹੂਬਲੀ 2: ਦ ਕਾਂਨਕਲੂਜਨ' ਦਾ ਪਹਿਲਾ ਪੋਸਟਰ ਜਾਰੀ ਕੀਤਾ ਗਿਆ ਸੀ। ਸੁਜੀਤ ਰੇਡੀ ਦੇ ਨਿਰਦੇਸ਼ਨ ਵਿਚ ਬਣੀ ਸਾਹੋ ਵਿਚ ਸ਼ਰਧਾ ਕਪੂਰ, ਜੈਕੀ ਸ਼ਰਾਫ਼, ਚੰਕੀ ਪਾਂਡੇ ਅਤੇ ਮੰਦਰਾ ਬੇਦੀ ਹਨ।                                               (ਪੀ.ਟੀ.ਆਈ)

SHARE ARTICLE
Advertisement

'ਭਾਜਪਾ ਝੂਠੀ ਰਾਜਨੀਤੀ ਕਰਦੀ, ਅਸੀਂ ਦੇਸ਼ ਦੀ ਰਾਜਨੀਤੀ ਨੂੰ ਬਦਲਣ ਤੇ ਇਮਾਨਦਾਰੀ ਭਰਨ ਆਏ ਹਾਂ'

01 Mar 2026 1:59 PM

'ਚੰਡੀਗੜ੍ਹ ਵਿਖੇ ਵਰਲਡ ਮੈਰਾਥਨ 'ਚ ਪੰਜਾਬ ਦੇ ਰਾਜਪਾਲ ਨੇ ਵੀ ਲਿਆ ਹਿੱਸਾ'

01 Mar 2026 1:55 PM

Navkiran Singh: ਜੇ ਬੱਚੇ ਨੂੰ ਘਰੋਂ ਲੈ ਕੇ ਗਏ ਸੀ ਤਾਂ ਐਨਕਾ.ਊਂਟਰ ਕਿਵੇਂ ਬਣ ਗਿਆ,ਫਿਰ ਸਬੂਤ ਮਿਟਾਉਣ ਦੀ ਕੀ ਲੋੜ ਪਈ?

28 Feb 2026 11:38 AM

ਖਰੜ 'ਚ ਬਿਲਡਰ ਮਾਫ਼ੀਆਂ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਕੱਟੀਆਂ ਜਾ ਰਹੀਆਂ ਕਾਲੋਨੀਆਂ

28 Feb 2026 11:37 AM

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM
Advertisement