
ਮੁੰਬਈ, 24
ਸਤੰਬਰ: ਨਿਰਦੇਸ਼ਕ ਹੰਸਲ ਮਹਿਤਾ ਦਾ ਕਹਿਣਾ ਹੈ ਕਿ 'ਦ ਐਕਸੀਡੈਂਟਲ ਪ੍ਰਾਈਮ ਮਨਿਸਟਰ'
ਵਿਸ਼ੇ 'ਤੇ ਆਧਾਰਤ ਉੁਨ੍ਹਾਂ ਦੀ ਅਗਲੀ ਫ਼ਿਲਮ ਦੀ ਕਹਾਣੀ 'ਚ ਪ੍ਰਧਾਨ ਮੰਤਰੀ ਦੇ ਤੌਰ 'ਤੇ
ਡਾ. ਮਨਮੋਹਨ ਸਿੰਘ ਦੇ ਕਿਰਦਾਰ ਦਾ ਸੰਤੁਲਿਤ ਚਿਤਰਣ ਹੋਵੇਗਾ। ਇਹ ਫ਼ਿਲਮ ਮਨਮੋਹਨ ਸਿੰਘ
ਦੇ ਸਾਬਕਾ ਮੀਡੀਆ ਸਲਾਹਕਾਰ ਸੰਜੇ ਬਾਰੂ ਦੀ ਇਸੇ ਨਾਮ 'ਤੇ ਲਿਖੀ ਕਿਤਾਬ 'ਤੇ ਆਧਾਰਤ ਹੈ।
ਜੇਕਰ ਕੋਈ ਫ਼ਿਲਮ ਰਾਜਨੀਤਕ ਪਿੱਠਭੂਮੀ ਦੀ ਹੁੰਦੀ ਹੈ ਤਾਂ ਫ਼ਿਲਮਕਾਰਾਂ ਨੂੰ ਅਕਸਰ
ਕੇਂਦਰੀ ਫ਼ਿਲਮ ਪ੍ਰਮਾਣ ਬੋਰਡ (ਸੀ.ਬੀ.ਐਫ਼.ਸੀ.) ਅਤੇ ਰਾਜਨੀਤਕ ਸੰਗਠਨਾਂ ਨਾਲ ਮੁਸ਼ਕਲਾਂ
ਦਾ ਸਾਹਮਣਾ ਕਰਨਾ ਪੈਂਦਾ ਹੈ।
ਮਹਿਤਾ ਨੇ ਕਿਹਾ ਕਿ ਮੈਂ ਅਜਿਹੇ ਦਬਾਅ ਤੋਂ ਪ੍ਰੇਸ਼ਾਨ
ਨਹੀਂ ਹੁੰਦਾ ਹਾਂ। ਮੈਂ ਗੱਲਾਂ ਤੋਂ ਪ੍ਰੇਸ਼ਾਨ ਨਹੀਂ ਹੁੰਦਾ। 'ਦ ਐਕਸੀਡੈਂਟਲ ਪ੍ਰਾਈਮ
ਮਨਿਸਟਰ' ਦਾ ਕੰਮ ਅਜੇ ਸ਼ੁਰੂਆਤੀ ਪੜਾਅ 'ਚ ਹੈ। ਇਹ ਇਕ ਮਹੱਤਵਪੂਰਨ ਫ਼ਿਲਮ ਹੈ ਅਤੇ ਇਸ
ਨੂੰ ਬੇਹੱਦ ਸੰਤੁਲਿਤ ਤਰੀਕੇ ਨਾਲ ਬਣਾਉਣ ਦਾ ਵਿਚਾਰ ਹੈ। ਫ਼ਿਲਮ 'ਚ ਅਦਾਕਾਰ ਅਨੁਪਮ ਖੇਰ
ਸਾਬਕਾ ਪ੍ਰਧਾਨ ਮੰਤਰੀ ਦੀ ਭੂਮਿਕਾ ਨਿਭਾਉੁਣਗੇ। ਸਾਲ 2014 'ਚ ਲਿਖੀ ਕਿਤਾਬ 'ਚ ਮਨਮੋਹਨ
ਸਿੰਘ ਦੇ ਕਾਰਜਕਾਲ (2004-14) ਦਾ ਵਿਸਥਾਰ ਬਿਊਰਾ ਦਿੰਦਿਆਂ ਉਸ ਸਮੇਂ ਦੀ ਰਾਜਨੀਤੀ
ਨੂੰ ਵਿਸਥਾਰ ਨਾਲ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ। ਫ਼ਿਲਮ ਦੇ ਅਗਲੇ ਸਾਲ ਦੇ ਅਖ਼ੀਰ 'ਚ
ਰਿਲੀਜ਼ ਹੋਣ ਦੀ ਸੰਭਾਵਨਾ ਹੈ। ਫ਼ਿਲਮ ਦਾ ਨਿਰਦੇਸ਼ਨ ਨਵੋਦਿਤ ਨਿਰਦੇਸ਼ਕ ਵਿਜੇ ਰਤਨਾਕਰ
ਗੁੱਟੇ ਕਰਨਗੇ। (ਏਜੰਸੀ)