ਵਿਰਾਟ-ਅਨੁਸ਼ਕਾ ਦੀ ਰਿਸੈਪਸ਼ਨ 'ਚ ਗੁਰਦਾਸ ਮਾਨ ਦਾ ਲੱਗੇਗਾ ਅਖਾੜਾ
Published : Dec 19, 2017, 8:23 am IST
Updated : Dec 19, 2017, 2:53 am IST
SHARE ARTICLE

ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਪੰਜਾਬੀ ਗਾਇਕ ਗੁਰਦਾਸ ਮਾਨ ਦੇ ਬਹੁਤ ਵੱਡੇ ਫੈਨ ਹਨ ਤੇ ਇਹ ਗੱਲ ਕਿਸੇ ਤੋਂ ਲੁਕੀ ਵੀ ਨਹੀਂ ਹੈ। 11 ਦਸੰਬਰ ਨੂੰ ਵਿਰਾਟ ਕੋਹਲੀ ਦਾ ਵਿਆਹ ਬਾਲੀਵੁੱਡ ਅਭਿਨੇਤਰੀ ਅਨੁਸ਼ਕਾ ਸ਼ਰਮਾ ਨਾਲ ਹੋਇਆ, ਜਿਸ ਦੀ ਰਿਸੈਪਸ਼ਨ ਪਾਰਟੀ 21 ਦਸੰਬਰ ਨੂੰ ਦਿੱਲੀ ਤੇ 26 ਦਸੰਬਰ ਨੂੰ ਮੁੰਬਈ ਵਿਖੇ ਰੱਖੀ ਗਈ ਹੈ। ਕੁਝ ਦਿਨਾਂ ਤੋਂ ਇਹ ਖਬਰ ਵਾਇਰਲ ਹੋ ਰਹੀ ਹੈ ਕਿ ਗੁਰਦਾਸ ਮਾਨ ਵਿਰਾਟ ਕੋਹਲੀ ਤੇ ਅਨੁਸ਼ਕਾ ਸ਼ਰਮਾ ਦੀ ਰਿਸੈਪਸ਼ਨ ਪਾਰਟੀ 'ਚ ਪੇਸ਼ਕਾਰੀ ਦੇਣ ਜਾ ਰਹੇ ਹਨ।


ਜੀ ਹਾਂ, ਗੁਰਦਾਸ ਮਾਨ ਵਿਰਾਟ-ਅਨੁਸ਼ਕਾ ਦੇ ਵਿਆਹ ਦੀ ਰਿਸੈਪਸ਼ਨ ਪਾਰਟੀ 'ਚ ਪੇਸ਼ਕਾਰੀ ਦੇਣਗੇ। ਵਿਰਾਟ ਨੂੰ ਗੁਰਦਾਸ ਮਾਨ ਦੇ ਲਗਭਗ ਸਾਰੇ ਗੀਤ ਜ਼ੁਬਾਨੀ ਯਾਦ ਵੀ ਹਨ। ਇਸ ਗੱਲ ਦਾ ਇਜ਼ਹਾਰ ਵਿਰਾਟ ਨੇ ਇਕ ਇੰਟਰਵਿਊ ਦੌਰਾਨ ਵੀ ਕੀਤਾ ਸੀ। ਵਿਰਾਟ ਦੀ ਇੱਛਾ ਸੀ ਕਿ ਉਸ ਦੇ ਕਿਸੇ ਪ੍ਰੋਗਰਾਮ 'ਚ ਗੁਰਦਾਸ ਮਾਨ ਗੀਤ ਗਾਉਣ ਤੇ ਹੁਣ ਵਿਰਾਟ ਦੀ ਇਹ ਇੱਛਾ ਪੂਰੀ ਹੋਣ ਜਾ ਰਹੀ ਹੈ। ਦੱਸਣਯੋਗ ਹੈ ਕਿ ਵਿਰਾਟ ਤੇ ਅਨੁਸ਼ਕਾ ਇਨ੍ਹੀਂ ਦਿਨੀਂ ਸਵਿਟਜ਼ਰਲੈਂਡ 'ਚ ਹਨੀਮੂਨ ਮਨਾ ਰਹੇ ਹਨ।


SHARE ARTICLE
Advertisement

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM
Advertisement