26 ਮਈ ਨੂੰ ਰਿਲੀਜ਼ ਹੋਵੇਗੀ ਨਵੀਂ ਫ਼ਿਲਮ
'ਗੋਡੇ ਗੋਡੇ ਚਾਅ' ਦੇ ਮਜ਼ੇਦਾਰ ਟ੍ਰੇਲਰ ਦੀ ਵੱਡੀ ਸਫ਼ਲਤਾ ਤੋਂ ਬਾਅਦ, ਜ਼ੀ ਸਟੂਡੀਓਜ਼ ਨੇ ਵੀ.ਐਚ. ਐਂਟਰਟੇਨਮੈਂਟ ਦੇ ਸਹਿਯੋਗ ਨਾਲ ਹੁਣ ਆਪਣੀ ਆਉਣ ਵਾਲੀ ਮਨੋਰੰਜਨਕ ਫ਼ਿਲਮ ਦਾ ਪਹਿਲਾ ਗੀਤ ਰਿਲੀਜ਼ ਕੀਤਾ ਹੈ। 'ਸਖੀਏ ਸਹੇਲੀਏ' ਵਿਚ ਸੋਨਮ ਬਾਜਵਾ ਮੇਹੁਲ ਗਦਾਨੀ ਦੁਆਰਾ ਕੋਰੀਓਗ੍ਰਾਫ਼ ਕੀਤਾ ਗਿਆ ਗਿੱਧਾ ਪੇਸ਼ ਕਰ ਰਹੀ ਹੈ। ਗੀਤ ਸੋਨਮ ਦੀਆਂ ਮਨਮੋਹਕ ਅਦਾਵਾਂ ਅਤੇ ਖੁਸ਼ੀ ਦੇ ਪ੍ਰਗਟਾਵੇ ਦੇ ਨਾਲ ਵਿਆਹ ਦੀਆਂ ਧੁਨਾਂ ਨੂੰ ਪੂਰੀ ਤਰ੍ਹਾਂ ਕੈਪਚਰ ਕਰਦਾ ਹੈ!
ਗੀਤ ਦੇ ਬੋਲ ਹਰਿੰਦਰ ਕੌਰ ਦੁਆਰਾ ਲਿਖੇ ਗਏ ਹਨ, ਸੰਗੀਤ ਰਾਕੇਸ਼ ਰੈਕਸ ਦੁਆਰਾ ਦਿਤਾ ਗਿਆ ਹੈ ਅਤੇ ਜੈਸਮੀਨ ਅਖਤਰ ਦੁਆਰਾ ਗਾਇਆ ਗਿਆ ਹੈ। ਫ਼ਿਲਮ ਦੇ ਟ੍ਰੇਲਰ ਨੂੰ ਅਪਣੀ ਵਿਲੱਖਣ ਕਹਾਣੀ, ਪ੍ਰਸ਼ੰਸਾਯੋਗ ਕਾਸਟਿੰਗ, ਆਕਰਸ਼ਕ ਸੰਗੀਤ ਅਤੇ ਵਿਜ਼ੁਅਲਸ ਦੇ ਕਾਰਨ ਪ੍ਰਸ਼ੰਸਾ ਮਿਲਣਾ ਜਾਰੀ ਹੈ। ਫ਼ਿਲਮ 'ਕਿਸਮਤ' ਅਤੇ 'ਕਿਸਮਤ 2' ਫੇਮ ਜਗਦੀਪ ਸਿੱਧੂ ਦੁਆਰਾ ਲਿਖੀ ਗਈ ਇਸ ਫ਼ਿਲਮ ਵਿਚ ਸੋਨਮ ਬਾਜਵਾ, ਤਾਨੀਆ, ਨਿਰਮਲ ਰਿਸ਼ੀ, ਰੁਪਿੰਦਰ ਰੂਪੀ, ਗੀਤਾਜ ਬਿੰਦਰਖੀਆ, ਗੁਰਜੈਜ਼ ਮੁੱਖ ਭੂਮਿਕਾਵਾਂ ਵਿਚ ਹਨ।
ਫ਼ਿਲਮ ਦਾ ਸੰਗੀਤ ਟਿਪਸ ਪੰਜਾਬੀ 'ਤੇ ਉਪਲਬਧ ਹੈ। ਫ਼ਿਲਮ ਦਾ ਨਿਰਦੇਸ਼ਨ ਰਾਸ਼ਟਰੀ ਪੁਰਸਕਾਰ ਜੇਤੂ ਨਿਰਦੇਸ਼ਕ ਵਿਜੇ ਕੁਮਾਰ ਅਰੋੜਾ ਨੇ ਕੀਤਾ ਹੈ। ਫ਼ਿਲ੍ਮ 'ਗੁੱਡੀਆਂ ਪਟੋਲੇ' ਦੀ ਬਲਾਕਬਸਟਰ ਸਫ਼ਲਤਾ ਤੋਂ ਬਾਅਦ ਸੋਨਮ ਬਾਜਵਾ ਅਤੇ ਤਾਨੀਆ ਦੇ ਆਨ-ਸਕ੍ਰੀਨ ਰੀਯੂਨੀਅਨ ਨੂੰ ਵੀ ਦਰਸਾਉਂਦੀ ਹੈ। 'ਗੋਡੇ ਗੋਡੇ ਚਾਅ' 26 ਮਈ ਨੂੰ ਰਿਲੀਜ਼ ਹੋਣ ਵਾਲੀ ਹੈ।