
ਸ਼ਿਵਮ ਭਾਰਦਵਾਜ ਆਪਣੇ ਆਪ ਨੂੰ ਗੇਅ ਦੱਸਦੇ ਹਨ।
ਮੁੰਬਈ: ਸਮਾਜ ਵਿਚ ਕੱਪੜਿਆਂ ਨੂੰ ਲੈ ਕੇ ਅਕਸਰ ਲੋਕ ਕਹਿੰਦੇ ਹਨ ਕਿ ਇਹ ਕੁੜੀਆਂ ਵਾਲੇ ਕੱਪੜੇ ਹਨ ਜਾਂ ਇਹ ਮੁੰਡਿਆਂ ਵਾਲੇ ਕੱਪੜੇ ਹਨ। ਜੇਕਰ ਕੋਈ ਆਮ ਆਦਮੀ ਸਕਰਟ ਪਾ ਕੇ ਸੜਕ 'ਤੇ ਨਿਕਲਦਾ ਹੈ ਤਾਂ ਇਹ ਸਪੱਸ਼ਟ ਹੈ ਕਿ ਲੋਕ ਉਸ ਦਾ ਮਜ਼ਾਕ ਉਡਾਉਣਗੇ। ਇਸੇ ਸੋਚ ਨੂੰ ਬਦਲਣ ਲਈ ਡਿਜੀਟਲ ਕੰਟੈਂਟ ਕ੍ਰਿਏਟਰ ਸ਼ਿਵਮ ਭਾਰਦਵਾਜ ਕੰਮ ਕਰ ਰਹੇ ਹਨ।
ਇਹ ਵੀ ਪੜ੍ਹੋ : ਮੁੱਖ ਮੰਤਰੀ ਨੇ ਕੇਂਦਰੀ ਵਾਤਾਵਰਣ ਮੰਤਰੀ ਅੱਗੇ ਟੈਕਸਾਂ ਅਤੇ ਦਿਹਾਤੀ ਵਿਕਾਸ ਫੰਡਾਂ ਦਾ ਬਕਾਇਆ ਤੁਰੰਤ ਜਾਰੀ ਕਰਨ ਦਾ ਮਸਲਾ ਚੁੱਕਿਆ
ਉਹ ਇਕ ਇੰਸਟਾ ਪੇਜ ‘the guy in a skirt’ ਚਲਾਉਂਦੇ ਹਨ। ਸ਼ਿਵਮ ਭਾਰਦਵਾਜ ਆਪਣੇ ਆਪ ਨੂੰ ਗੇਅ ਦੱਸਦੇ ਹਨ। ਸਕਰਟ ਜਿਸ ਨੂੰ ਕੁੜੀਆਂ ਦਾ ਪਹਿਰਾਵਾ ਮੰਨਿਆ ਜਾਂਦਾ ਹੈ, ਉਸ ਨੂੰ ਪਹਿਨ ਕੇ ਉਹ ਆਮ ਸੜਕਾਂ ਅਤੇ ਟਰੇਨਾਂ ਵਿਚ ਘੁੰਮਦੇ ਹਨ।
ਇਹ ਵੀ ਪੜ੍ਹੋ : ਦੁਬਈ ਵਿਚ ਫਸੀ ਨਵਾਜ਼ੂਦੀਨ ਸਿੱਦੀਕੀ ਦੇ ਘਰ ਕੰਮ ਕਰਨ ਵਾਲੀ ਲੜਕੀ, ਅਦਾਕਾਰ 'ਤੇ ਲਗਾਏ ਇਲਜ਼ਾਮ
ਸ਼ਿਵਮ ਦੇ ਕੰਟੈਂਟ 'ਤੇ ਇਕ ਉਪਭੋਗਤਾ ਨੇ ਟਿੱਪਣੀ ਵੀ ਕੀਤੀ ਕਿ ਜਨਤਕ ਤੌਰ 'ਤੇ ਸਕਰਟ ਪਹਿਨਣ ਲਈ ਪੁਰਸ਼ ਕਦੇ ਵੀ ਉਸ ਤੋਂ ਪ੍ਰਭਾਵਿਤ ਨਹੀਂ ਹੋਣਗੇ। ਸ਼ਿਵਮ ਨੇ ਇਸ ਟਿੱਪਣੀ ਨੂੰ ਚੁਣੌਤੀ ਵਜੋਂ ਲਿਆ ਅਤੇ ਮੁੰਬਈ ਦੀ ਸਭ ਤੋਂ ਭੀੜ ਵਾਲੀ ਥਾਂ ਯਾਨੀ ਲੋਕਲ ਟਰੇਨ 'ਚ ਸਕਰਟ ਪਾ ਕੇ ਪਹੁੰਚ ਗਿਆ। ਟਰੇਨ 'ਚ ਬੈਠੇ ਸਾਰੇ ਲੋਕ ਉਸ ਵੱਲ ਦੇਖ ਰਹੇ ਸਨ, ਜਿਸ ਤੋਂ ਪਤਾ ਲੱਗਦਾ ਹੈ ਕਿ ਲੋਕਾਂ ਦੀ ਸੋਚ ਬਦਲਣ 'ਚ ਅਜੇ ਕਾਫੀ ਸਮਾਂ ਲੱਗੇਗਾ। ਪਰ ਸ਼ਿਵਮ ਨੇ ਆਪਣੇ ਪੱਧਰ 'ਤੇ ਕਮਾਲ ਕਰ ਦਿੱਤਾ ਸੀ।
ਇਹ ਵੀ ਪੜ੍ਹੋ : ਸਿੱਖਾਂ ਦੇ ਕਾਤਲ ਜਗਦੀਸ਼ ਟਾਈਟਲਰ ਨੂੰ ਮੈਂਬਰ ਬਣਾ ਕੇ ਕਾਂਗਰਸ ਨੇ ਪੀੜਤਾਂ ਦੇ ਜ਼ਖਮਾਂ ’ਤੇ ਲੂਣ ਛਿੜਕਿਆ- ਜਰਨੈਲ ਸਿੰਘ
ਅੱਜ ਹਜ਼ਾਰਾਂ ਲੋਕ ਸ਼ਿਵਮ ਨੂੰ ਫਾਲੋ ਕਰਦੇ ਹਨ ਪਰ ਡਿਜੀਟਲ ਕੰਟੈਂਟ ਕ੍ਰਿਏਟਰ ਬਣਨ ਦਾ ਉਸ ਦਾ ਸੁਪਨਾ ਆਸਾਨ ਨਹੀਂ ਸੀ। ਜਦੋਂ ਸ਼ਿਵਮ ਨੇ ਆਪਣਾ ਸੁਪਨਾ ਆਪਣੇ ਪਿਤਾ ਨੂੰ ਦੱਸਿਆ ਤਾਂ ਉਸ ਨੂੰ ਘਰੋਂ ਕੱਢ ਦਿੱਤਾ ਗਿਆ। ਹਾਲਾਂਕਿ ਬਾਅਦ 'ਚ ਸ਼ਿਵਮ ਦੀ ਮਿਹਨਤ ਨੂੰ ਦੇਖਦੇ ਹੋਏ ਉਹਨਾਂ ਨੇ ਖੁਦ ਕੈਮਰਾ ਖਰੀਦਣ ਲਈ ਪੈਸੇ ਦਿੱਤੇ, ਤਾਂ ਜੋ ਉਹ ਵਧੀਆ ਵੀਡੀਓ ਬਣਾ ਸਕੇ। ਹੁਣ ਸ਼ਿਵਮ ਦੇ ਪਿਤਾ ਦਾ ਕਹਿਣਾ ਹੈ ਕਿ ਉਹਨਾਂ ਨੂੰ ਆਪਣੇ ਬੇਟੇ 'ਤੇ ਮਾਣ ਹੈ। ਸ਼ਿਵਮ ਦਾ ਕਹਿਣਾ ਹੈ ਕਿ ਸਮੇਂ ਦੇ ਨਾਲ-ਨਾਲ ਰਿਸ਼ਤਿਆਂ ਦੀ ਨਾਰਾਜ਼ਗੀ ਵੀ ਖਤਮ ਹੋ ਜਾਂਦੀ ਹੈ।