ਸਵੱਛ ਭਾਰਤ ਮੁਹਿੰਮ ਦੀ ਨਿਕਲੀ ਫੂਕ
Published : Nov 3, 2017, 11:57 pm IST
Updated : Nov 3, 2017, 6:27 pm IST
SHARE ARTICLE

ਕੁਰਾਲੀ, 3 ਨਵੰਬਰ (ਜਗਦੇਵ ਸਿੰਘ) : ਸਥਾਨਕ ਸ਼ਹਿਰ ਵਿਚ ਜਿਥੇ ਡੇਂਗੁ ਦਿਨੋਂ-ਦਿਨ ਪੈਰ ਪਸਾਰਦਾ ਜਾ ਰਿਹਾ ਹੈ, ਉਥੇ ਹੀ ਕੇਂਦਰ ਦੀ ਸਵੱਛ ਭਾਰਤ ਮੁਹਿੰਮ ਵੀ ਦਮ ਤੋੜਦੀ ਨਜ਼ਰ ਆ ਰਹੀ ਹੈ। ਜ਼ਿਕਰਯੋਗ ਹੈ ਕਿ ਨਗਰ ਕੌਂਸਲ ਕੁਰਾਲੀ ਵਲੋਂ ਕੂੜੇ ਨੂੰ ਸੜਕਾਂ ਉੱਤੇ ਖਿਲਰਨ ਤੋਂ ਰੋਕਣ ਲਈ ਲੱਖਾਂ ਰੁਪਏ ਖਰਚ ਕੇ ਕਈ ਦਰਜਨ ਕੂੜੇਦਾਨ ਤਿਆਰ ਕਰਾਉਣ ਤੋਂ ਇਲਾਵਾ ਇਨ੍ਹਾਂ ਕੂੜੇਦਾਨਾਂ ਨੂੰ ਰੋਜ਼ਾਨਾ ਗੱਡੀ ਰਾਹੀਂ ਚੁੱਕ ਕੇ ਕੂੜੇ ਦਾ ਨਿਪਟਾਰਾ ਕਰਨ ਦੇ ਪ੍ਰਬੰਧ ਕੀਤੇ ਗਏ ਸਨ। ਇਸ ਤੋਂ ਇਲਾਵਾ ਸਫ਼ਾਈ ਕਰਮਚਾਰੀਆਂ ਨੂੰ ਵੀ ਰੇਹੜੀਆਂ ਮੁਹਈਆ ਕਰਾਈਆਂ ਗਈਆਂ ਹਨ ਤਾਂ ਜੋ ਸ਼ਹਿਰ ਵਿਚ ਕੂੜੇ ਦੇ ਢੇਰ ਨਾ ਲੱਗ ਸਕਣ ਪਰ ਇਨ੍ਹਾਂ ਸਾਰੇ ਪ੍ਰਬੰਧਾਂ ਦੇ ਬਾਵਜੂਦ ਸ਼ਹਿਰ ਦੀਆਂ ਸੜਕਾਂ 'ਤੇ ਕੂੜੇ ਦੇ ਢੇਰ ਲੱਗੇ ਆਮ ਦੇਖੇ ਜਾ ਸਕਦੇ ਹਨ। 
ਸ਼ਹਿਰ ਦੇ ਮਾਡਲ ਟਾਊਨ, ਵਾਰਡ ਨੰਬਰ-12, 13, 14, ਬਾਬਾ ਸੋਢੀ ਕੰਪਲੈਕਸ, ਚੰਡੀਗੜ੍ਹ ਰੋਡ, ਹਸਪਤਾਲ ਰੋਡ, ਮੋਰਿੰਡਾ ਰੋਡ ਦੇ ਸ਼ਾਪਿੰਗ ਕੰਪਲੈਕਸ, ਮੋਰਿੰਡਾ ਰੋਡ ਦੇ ਹੀ ਸ਼ਰਾਬ ਦੇ ਠੇਕੇ ਨੇੜੇ ਅਤੇ ਹੋਰਨਾਂ ਕਈ ਥਾਵਾਂ ਉੱਤੇ ਕੂੜਾ ਖਿਲਰਿਆ ਆਮ ਨਜ਼ਰ ਆਉਂਦਾ ਹੈ। ਇਸ ਕੂੜੇ ਨੂੰ ਅਕਸਰ ਆਵਾਰਾ ਪਸ਼ੂ ਦੂਰ ਤਕ ਫੈਲਾ ਦਿੰਦੇ ਹਨ ਜਿਸ ਕਾਰਨ ਬੀਮਾਰੀਆਂ ਫੈਲਣ ਦਾ ਖ਼ਦਸ਼ਾ ਬਣਿਆ ਰਹਿੰਦਾ ਹੈ । 

ਇਸ ਤੋਂ ਇਲਾਵਾ ਸ਼ਹਿਰ ਵਿਚ ਕਈ ਥਾਵਾਂ ਉੱਤੇ ਖਾਲੀ ਪਲਾਟਾਂ ਵਿਚ 'ਤੇ ਹਸਪਤਾਲ ਨਜ਼ਦੀਕ ਬਣੇ ਕੂੜਾਦਾਨ ਵਿਚ ਸੁੱਟੇ ਜਾਂਦੇ ਕੂੜੇ ਦੇ ਢੇਰਾਂ ਨੂੰ ਨਗਰ ਕੌਂਸਲ ਦੇ ਸਫ਼ਾਈ ਕਰਮਚਾਰੀਆਂ ਵਲੋਂ ਅੱਗ ਲਾ ਦਿਤੀ ਜਾਂਦੀ ਹੈ । ਅੱਗ ਲਾਉਣ ਮਗਰੋਂ ਕੂੜੇ ਦੇ ਢੇਰਾਂ ਵਿਚੋਂ ਨਿਕਲਦਾ ਜ਼ਹਿਰੀਲਾ ਧੂੰਆਂ ਜਿੱਥੇ ਵਾਤਾਵਰਣ ਨੂੰ ਵਿਗਾੜਣ ਦਾ ਕਾਰਨ ਬਣਦਾ ਹੈ ਉੱਥੇ ਹੀ ਲੋਕਾਂ ਦੀ ਸਿਹਤ ਦਾ ਵੀ ਨੁਕਸਾਨ ਕਰਦਾ ਹੈ। ਸ਼ਹਿਰ ਵਿਚ ਡੇਂਗੂ ਅਤੇ ਮਲੇਰੀਆ ਫੈਲਣ ਦੇ ਬਾਵਜੂਦ ਨਗਰ ਕੌਂਸਲ ਜਾਂ ਸਿਹਤ ਵਿਭਾਗ ਦਾ ਕੋਈ ਵੀ ਅਧਿਕਾਰੀ ਸ਼ਹਿਰ 'ਚ ਥਾਂ ਥਾਂ ਲੱਗੇ ਇਨਾਂ ਕੂੜੇ ਦੇ ਢੇਰਾਂ ਵੱਲ ਧਿਆਨ ਨਹੀਂ ਦੇ ਰਿਹਾ। ਸ਼ਹਿਰ ਵਾਸੀ ਅਸ਼ੋਕ ਵਿਨਾਇਕ, ਵਰਿੰਦਰ ਸਿੰਘ ਵਿੱਕੀ, ਬੰਟੀ ਚਨਾਲੋਂ, ਟਿੰਕੂ ਕੁਰਾਲੀ, ਕਮਲ ਸ਼ਰਮਾ, ਮੇਛੀ ਕੁਰਾਲੀ  ਨੇ ਪ੍ਰਸ਼ਾਸਨਿਕ ਅਧਿਕਾਰੀਆਂ ਕੋਲੋਂ ਸੜਕਾਂ 'ਤੇ ਖਾਲੀ ਪਲਾਟਾਂ ਵਿਚ ਖਿੱਲਰੇ ਪਏ ਕੂੜੇ ਦੇ ਢੇਰਾਂ ਤੋਂ ਨਿਪਟਾਰੇ ਦੀ ਮੰਗ ਕੀਤੀ ਹੈ । ਉਨ੍ਹਾਂ ਸ਼ਹਿਰ ਵਿਚ ਕੂੜੇ ਕਰਕਟ ਦੇ ਨਿਪਟਾਰੇ ਲਈ ਲੱਖਾਂ ਰੁਪਏ ਖ਼ਰਚ ਕੇ ਬਣਾਏ ਗਏ ਕੂੜੇਦਾਨ ਤੇ ਕੀਤੇ ਹੋਰ ਪ੍ਰਬੰਧ ਵੀ ਲੋਕਾਂ ਨੂੰ ਸੜਕਾਂ ਉੱਤੇ ਖਿੱਲਰੇ ਕੂੜੇ ਦੇ ਢੇਰਾਂ ਤੋਂ ਨਿਜ਼ਾਤ ਨਹੀਂ ਦਿਵਾ ਸਕੇ ਹਨ। ਸ਼ਹਿਰ ਦੇ ਹਰ ਵਾਰਡ ਵਿਚ ਖੁੱਲ੍ਹੇ ਪਲਾਟਾਂ ਵਿਚ ਸੁੱਟਿਆ ਜਾ ਰਿਹਾ ਕੂੜਾ ਲੋਕਾਂ ਲਈ ਸਿਰਦਰਦੀ ਬਣਿਆ ਹੋਇਆ ਹੈ। ਲੋਕਾਂ ਨੇ ਸ਼ਹਿਰ ਦੇ ਕੂੜੇ ਦੇ ਨਿਪਟਾਰੇ ਲਈ ਕੋਈ ਠੋਸ ਨੀਤੀ ਬਣਾਉਣ ਦੀ ਮੰਗ ਕਰਦਿਆਂ ਸਰਕਾਰ ਪਾਸੋਂ ਨਗਰ ਕੌਂਸਲ ਵਲੋਂ ਸਫ਼ਾਈ ਪ੍ਰਬੰਧਾਂ 'ਤੇ ਕੀਤੇ ਜਾਂ ਰਹੇ ਖ਼ਰਚਿਆਂ ਦੀ ਉੱਚ ਪਧਰੀ ਜਾਂਚ ਦੀ ਵੀ ਮੰਗ ਕੀਤੀ ਹੈ।

SHARE ARTICLE
Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement