Fact Check - ਪੁਲਿਸ ਹੱਥੋਂ ਮਾਰ ਖਾ ਰਿਹਾ ਇਹ ਨੌਜਵਾਨ ਨਹੀਂ ਹੈ ਸ਼ਹੀਦ ਭਗਤ ਸਿੰਘ 
Published : Jan 1, 2021, 11:59 am IST
Updated : Jan 1, 2021, 12:23 pm IST
SHARE ARTICLE
 The person who is being flogged by British in the photo is not Bhagat Singh
The person who is being flogged by British in the photo is not Bhagat Singh

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਤਸਵੀਰ ਵਿਚ ਕੀਤਾ ਦਾਅਵਾ ਫਰਜ਼ੀ ਪਾਇਆ ਹੈ ਇਹ ਤਸਵੀਰ 1919 ਵਿਚ ਅੰਮ੍ਰਿਤਸਰ ਵਿਚ ਲੱਗੇ ਮਾਰਸ਼ਲ ਲਾਅ ਦੀ ਹੈ। 

ਰੋਜ਼ਾਨਾ ਸਪੋਕਸਮੈਨ (ਮੁਹਾਲੀ ਟੀਮ) - ਸੋਸ਼ਲ ਮੀਡੀਆ ਤੇ ਇਕ ਬਲੈਕ ਐਂਡ ਵਾਈਟ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਵਿਚ ਇਕ ਸਿੱਖ ਨੌਜਵਾਨ ਨੂੰ ਸ਼ਰੇਆਮ ਕੁੱਟਿਆ ਜਾ ਰਿਹਾ ਹੈ। ਇਸ ਤਸਵੀਰ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਪੁਲਿਸ ਦੇ ਹੱਥੋਂ ਮਾਰ ਖਾ ਰਿਹਾ ਇਹ ਵਿਅਕਤੀ ਕੋਈ ਹੋਰ ਨਹੀਂ ਬਲਕਿ ਸ਼ਹੀਦ ਭਗਤ ਸਿੰਘ ਹੈ। 

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਤਸਵੀਰ ਵਿਚ ਕੀਤਾ ਦਾਅਵਾ ਫਰਜ਼ੀ ਪਾਇਆ ਹੈ ਇਹ ਤਸਵੀਰ ਜਲਿਆਵਾਲਾ ਬਾਗ ਦੇ ਕਤਲੇਆਮ ਤੋਂ ਬਾਅਦ ਅੰਮ੍ਰਿਤਸਰ ਵਿਚ ਲੱਗੇ ਮਾਰਸ਼ਲ ਲਾਅ ਦੀ ਹੈ। 

ਕੀ ਹੈ ਵਾਇਰਲ ਤਸਵੀਰ 
ਫੇਸਬੁੱਕ ਯੂਜ਼ਰ Gurbhej Singh Khalsa ਨੇ 28 ਦਸੰਬਰ ਨੂੰ ਇਕ ਪੋਸਟ ਸ਼ੇਅਰ ਕੀਤੀ ਜਿਸ ਦੇ ਕੈਪਸ਼ਨ ਵਿਚ ਲਿਖਿਆ , ''ਭਗਤ ਸਿੰਘ ਨੂੰ ਪੁਲਿਸ ਕੋੜੇ ਮਾਰ ਰਹੀ ਦੀ ਫੋਟੋ ਅੰਗਰੇਜ ਹਕੂਮਤ ਨੇ ਅਖਬਾਰ ਚ ਛਪਾਈ,ਤਾਂ ਕੇ ਨੌਜਵਾਨਾਂ ਚ ਡਰ ਪੈਦਾ ਹੋ ਜਾਵੇ।ਮੋਦੀਆ ਕਿਸੇ ਹੋਰ RSS ਦੇ ਬਹਾਦਰ ਦੀ ਫੋਟੋ ਦਿਖਾਦੇ ਤੁਹਾਡੀ ਬਹਾਦਰੀ ਦਾ ਪਤਾ ਲੱਗ ਜਾਵੇ, ਦਿੱਲੀਏ ਜਿਨ੍ਹਾਂ ਪੰਜਾਬੀ ਕਿਸਾਨਾਂ ਨੂੰ ਅੱਤਵਾਦੀ ਦੱਸਦੀ ਦੇਖ ਕੁਰਬਾਨੀਆਂ ਉਹਨਾਂ ਦੀਆਂ।''

ਸਪੋਕਸਮੈਨ ਵੱਲੋਂ ਕੀਤੀ ਪੜਤਾਲ
ਸਪੋਕਸਮੈਨ ਨੇ ਪੜਤਾਲ ਵਿਚ ਪਹਿਲਾਂ ਵਾਇਰਲ ਤਸਵੀਰ ਦਾ ਗੂਗਲ ਰਿਸਰਚ ਇਮੇਜ ਕੀਤਾ ਜਿਸ ਦੌਰਾਨ ਸਾਨੂੰ  Kim A Wagner ਨਾਮ ਦੇ ਟਵਿੱਟਰ ਯੂਜ਼ਰ ਦਾ ਇਕ ਟਵੀਟ ਮਿਲਿਆ ਜੋ ਕਿ 22 ਮਈ 2018 ਨੂੰ ਅਪਲੋਡ ਕੀਤਾ ਹੋਇਆ ਸੀ। ਉਹਨਾਂ ਨੇ ਕੈਪਸ਼ਨ ਵਿਚ ਲਿਖਿਆ, ''Here are two of the photographs of public floggings at Kasur, in Punjab, that were smuggled out of India and published by Benjamin Horniman in 1920 #AmritsarMassacre'' 

File Photo

ਇਸ ਤੋਂ ਬਾਅਦ ਅਸੀਂ ਕੁੱਝ ਕੀਵਰਡਸ ਦੀ ਮਦਦ ਨਾਲ ਹੋਰ ਸਰਚ ਕੀਤਾ ਤਾਂ ਸਾਨੂੰ slideshare.net ਨਾਮ ਦੀ ਇਕ ਵੈੱਬਸਾਈਟ ਦਾ ਲਿੰਕ ਮਿਲਿਆ ਜਿਸ ਵਿਚ ਵਾਇਰਲ ਤਸਵੀਰ ਵੀ ਸ਼ਾਮਲ ਸੀ। ਇਹ ਆਰਟੀਕਲ 2019 ਵਿਚ ਅਪਲੋਡ ਕੀਤਾ ਗਿਆ ਸੀ।

ਉਹਨਾਂ ਨੇ ਇਸ ਤਸਵੀਰ ਦੇ ਕੈਪਸ਼ਨ ਵਿਚ ਲਿਖਿਆ, ''kasuri protester was beig Flogged at kasur Railway Station in 1919'' ਵੈੱਬਸਾਈਟ ਨੇ ਆਪਣੇ ਆਰਟੀਕਲ ਦਾ ਟਾਈਟਲ Jallian wala bagh massacre 1919 and its after effects in kasur ਦਿੱਤਾ। 

ਇਸ ਤਸਵੀਰ ਬਾਰੇ ਹੋਰ ਜਾਣਕਾਰੀ ਲੈਣ ਲਈ ਅਸੀਂ ਸ਼ਹੀਦ ਭਗਤ ਸਿੰਘ ਦੀ ਭੈਣ ਬੀਬੀ ਅਮਰ ਕੌਰ ਦੇ ਬੇਟੇ ਪ੍ਰੋ ਜਗਮੋਹਨ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਦੱਸਿਆ ਕਿ ਇਹ ਤਸਵੀਰ ਮਾਰਸ਼ਲ ਲਾਅ 1919 ਦੀ ਹੈ ਜਿਸ ਦੌਰਾਨ ਇਕ ਨੌਜਵਾਨ ਨੂੰ ਕੋੜੇ ਮਾਰੇ ਜਾ ਰਹੇ ਹਨ ਇਸ ਤਸਵੀਰ ਦਾ ਭਗਤ ਸਿੰਘ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। 

ਦੱਸ ਦਈਏ ਕਿ ਜੱਲ੍ਹਿਆਂਵਾਲੇ ਬਾਗ਼ ਦੀ ਘਟਨਾ ਵਾਪਰਨ ਪਿੱਛੋਂ ਪੰਜਾਬ ਦੇ ਪੰਜ ਜ਼ਿਲ੍ਹਿਆਂ - ਅੰਮ੍ਰਿਤਸਰ ਅਤੇ ਲਾਹੌਰ ਵਿਚ 15 ਅਪਰੈਲ, ਗੁੱਜਰਾਂਵਾਲਾ ਵਿਚ 16 ਅਪਰੈਲ, ਗੁਜਰਾਤ ਵਿਚ 19 ਅਪਰੈਲ ਅਤੇ ਲਾਇਲਪੁਰ ਵਿਚ 24 ਅਪਰੈਲ ਨੂੰ ਮਾਰਸ਼ਲ ਲਾਅ ਲਾਇਆ ਗਿਆ। ਇਸ ਮਾਰਸ਼ਲ ਲਾਅ ਦੌਰਾਨ ਨੌਜਵਾਨਾਂ ਨੂੰ ਕੋਰੇ ਮਾਰੇ ਜਾਂਦੇ ਸਨ ਤੇ ਕਈ ਨੌਜਵਾਨਾਂ ਨੂੰ ਤਾਂ ਫਾਂਸੀਆਂ ਵੀ ਦਿੱਤੀਆਂ ਗਈਆਂ ਸਨ। 

ਨਤੀਜਾ - ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਵਿਚ ਕੀਤੇ ਦਾਅਵੇ ਨੂੰ ਫਰਜ਼ੀ ਪਾਇਆ ਹੈ। ਵਾਇਰਲ ਤਸਵੀਰ ਵਿਚ ਭਗਤ ਸਿੰਘ ਨਹੀਂ ਇਕ ਆਮ ਨੌਜਵਾਨ ਹੈ। 
Claim - ਦਾਅਵਾ ਕੀਤਾ ਜਾ ਰਿਹਾ ਹੈ ਕਿ ਪੁਲਿਸ ਦੇ ਹੱਥੋਂ ਮਾਰ ਖਾ ਰਿਹਾ ਇਹ ਵਿਅਕਤੀ ਕੋਈ ਹੋਰ ਨਹੀਂ ਬਲਕਿ  ਸ਼ਹੀਦ ਭਗਤ ਸਿੰਘ ਹੈ।
Claimed By - Gurbhej Singh Khalsa 
Fact Check -  ਫਰਜ਼ੀ 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਬਾਬਾ ਤਰਸੇਮ ਸਿੰਘ ਦੇ ਕਤਲ ਦਾ CCTV, ਦੇਖੋ ਕਿਵੇਂ ਕੁਰਸੀ 'ਤੇ ਬੈਠੇ ਬਾਬਾ ਤਰਸੇਮ ਸਿੰਘ ਨੂੰ ਬਦਮਾਸ਼ਾਂ ਨੇ ਮਾਰੀਆਂ..

28 Mar 2024 4:40 PM

'ਸਾਈਕਲ ਦਾ ਵੀ ਸਟੈਂਡ ਹੁੰਦਾ, ਆਹ ਰਿੰਕੂ ਦਾ ਕੋਈ ਸਟੈਂਡ ਹੀ ਨਹੀਂ, ਮੈਂ ਤਾਂ ਹੈਰਾਨ ਹਾਂ'

28 Mar 2024 3:17 PM

Debate: BJP ਨੇ ਪੰਜਾਬ 'ਚ ਮਚਾਈ ਤਰਥੱਲੀ, ਪੱਟ ਲਏ ਵੱਡੇ ਲੀਡਰ! ਚੱਲਦੀ ਡਿਬੇਟ 'ਚ ਭਿੜ ਗਏ AAP ਤੇ BJP ਆਗੂ, ਰੱਜ ਕੇ

28 Mar 2024 3:09 PM

ਬੱਸ ਤੇ ਕਾਰ ਦੀ ਸਿੱਧੀ ਟੱਕਰ ਮਚ ਗਿਆ ਚੀਕ-ਚਿਹਾੜਾ ਫਿਰੋਜ਼ਪੁਰ ਦੇ ਜੀਰਾ ’ਚ ਵਾਪਰਿਆ ਦਰਦਨਾਕ ਹਾਦਸਾ

28 Mar 2024 1:08 PM

Punjab 'ਚ ਵਿਕ ਰਿਹਾ ਨਕਲੀ ਸੀਮਿੰਟ! Ambuja ਤੇ ACC ਸੀਮਿੰਟ ਦੇ ਗੱਟਿਆਂ ਨਾਲ ਭਰਿਆ ਟਰੱਕ Police ਨੇ ਫੜਿਆ

28 Mar 2024 12:50 PM
Advertisement