ਵੱਡੀ ਗਿਣਤੀ ’ਚ ਪਹੁੰਚੇ ਕਲਾਕਾਰ ਅਤੇ ਰਾਜਨੀਤਕ ਲੀਡਰ
ਫਰੀਦਕੋਟ: ਫਰੀਦਕੋਟ ਦੇ ਪਿੰਡ ਮਾਨ ਮਰਾਡ ਦੇ ਜੰਮਪਲ ਪ੍ਰਸਿੱਧ ਗੀਤਕਾਰ ਬਾਬੂ ਸਿੰਘ ਮਾਨ ਦੇ ਧਰਮ ਪਤਨੀ ਅਤੇ ਅਮਿਤੋਜ ਮਾਨ ਦੇ ਮਾਤਾ ਗੁਰਨਾਮ ਕੌਰ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ, ਜਿਨ੍ਹਾਂ ਦੀ ਅੱਜ ਅੰਤਿਮ ਅਰਦਾਸ ਪਿੰਡ ਮਾਨ ਮਰਾਡ ਚ ਕੀਤੀ ਗਈ।
ਇਸ ਦੌਰਾਨ ਵੱਡੀ ਗਿਣਤੀ ’ਚ ਕਲਾਕਾਰ ਅਤੇ ਰਾਜਨੀਤਕ ਪਾਰਟੀਆਂ ਦੇ ਲੀਡਰ, ਮੰਤਰੀ, ਵਿਧਾਇਕ, ਸਮਾਜਸੇਵੀ, ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਪਹੁੰਚ ਕੇ ਮਾਤਾ ਨੂੰ ਸ਼ਰਧਾਂਜਲੀ ਭੇਂਟ ਕੀਤੀ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਇਸ ਮੌਕੇ ਕਲਾਕਰ ਬੱਬੂ ਮਾਨ, ਹਰਬੀ ਸੰਘਾ, ਰਣਜੀਤ ਕੌਰ ਅਤੇ ਮੰਤਰੀ ਗੁਰਮੀਤ ਖੁੱਡੀਆਂ, ਸਾਬਕਾ ਐਮ ਪੀ ਜਗਮੀਤ ਬਰਾੜ, ਲੱਖਾ ਸਿਧਾਨਾ ਸਮੇਤ ਸਭ ਨੇ ਦੁੱਖ ਸਾਂਝਾ ਕੀਤਾ।
