
ਵਾਇਰਲ ਵੀਡੀਓ ਹਾਲੀਆ ਨਹੀਂ 2017 ਦਾ ਹੈ। ਇਸ ਵੀਡੀਓ ਵਿਚ ਯੂਕਰੇਨ ਦਾ ਫੋਜੀ ਨਹੀਂ ਬਲਕਿ ਅਮਰੀਕਾ ਦਾ ਫੋਜੀ ਹੈ ਜਿਸਨੇ ISIS ਦੇ ਹਮਲੇ ਦੌਰਾਨ ਇੱਕ ਬੱਚੀ ਦੀ ਜਾਨ ਬਚਾਈ ਸੀ।
RSFC (Team Mohali)- ਸੋਸ਼ਲ ਮੀਡੀਆ 'ਤੇ ਰੂਸ ਅਤੇ ਯੂਕਰੇਨ ਵਿਚਕਾਰ ਚਲ ਰਹੀ ਜੰਗ ਨੂੰ ਲੈ ਕੇ ਬਹੁਤ ਕੁਝ ਵਾਇਰਲ ਹੋ ਰਿਹਾ ਹੈ। ਯੂਜ਼ਰਸ ਇਸ ਜੰਗ ਨੂੰ ਲੈ ਕੇ ਵੀਡੀਓ ਅਤੇ ਤਸਵੀਰਾਂ ਸ਼ੇਅਰ ਕਰਦੇ ਜਾ ਰਹੇ ਹਨ ਅਤੇ ਇਨ੍ਹਾਂ ਵਿਚਕਾਰ ਕਈ ਪੁਰਾਣੇ ਵੀਡੀਓਜ਼ ਵੀ ਵਾਇਰਲ ਹੋ ਰਹੇ ਹਨ। ਹੁਣ ਇਸੇ ਲੜੀ ਵਿਚ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਇੱਕ ਫੋਜੀ ਨੂੰ ਵਰ੍ਹਦੀਆਂ ਗੋਲੀਆਂ 'ਚ ਜੰਗ ਦੇ ਮੈਦਾਨ ਵਿਚ ਇੱਕ ਬੱਚੀ ਨੂੰ ਬਚਾਉਂਦੇ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਵੀਡੀਓ ਰੂਸ-ਯੂਕਰੇਨ ਵਿਚਕਾਰ ਚਲ ਰਹੀ ਜੰਗ ਦਾ ਹੈ ਜਿਥੇ ਰੂਸੀ ਹਮਲੇ ਤੋਂ ਯੂਕਰੇਨ ਦੇ ਫੋਜੀ ਨੇ ਇੱਕ ਬੱਚੀ ਨੂੰ ਬਚਾਇਆ।
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ 2017 ਦਾ ਹੈ। ਇਸ ਵੀਡੀਓ ਵਿਚ ਯੂਕਰੇਨ ਦਾ ਫੋਜੀ ਨਹੀਂ ਬਲਕਿ ਅਮਰੀਕਾ ਦਾ ਫੋਜੀ ਹੈ ਜਿਸਨੇ ISIS ਦੇ ਹਮਲੇ ਦੌਰਾਨ ਇੱਕ ਬੱਚੀ ਦੀ ਜਾਨ ਬਚਾਈ ਸੀ।
ਵਾਇਰਲ ਪੋਸਟ
ਫੇਸਬੁੱਕ ਪੇਜ "Apna punjab live" ਨੇ ਵਾਇਰਲ ਵੀਡੀਓ ਸ਼ੇਅਰ ਕਰਦਿਆਂ ਲਿਖਿਆ, "ਬੱਚੀ ਨੂੰ ਵਰ੍ਹਦੀਆਂ ਗੋਲੀਆਂ ਚ ਬਚਾਉਂਦੇ ਯੂਕਰੇਨ ਦੇ ਫੌਜੀ"
ਇਸ ਪੋਸਟ ਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।
ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਵਾਇਰਲ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਵੀਡੀਓ ਦੇ ਕੀਫ਼੍ਰੇਮਸ ਕੱਢ ਉਨ੍ਹਾਂ ਨੂੰ ਗੂਗਲ ਰਿਵਰਸ ਇਮੇਜ ਟੂਲ ਵਿਚ ਅਪਲੋਡ ਕਰ ਸਰਚ ਕੀਤਾ।
ਵੀਡੀਓ ਜੂਨ 2017 ਦਾ ਹੈ
ਸਾਨੂੰ ਇਹ ਵੀਡੀਓ ਕਈ ਪੁਰਾਣੇ ਪੋਸਟਾਂ ਅਤੇ ਖਬਰਾਂ 'ਚ ਅਪਲੋਡ ਮਿਲਿਆ। ਨਿਊਜ਼ ਮੀਡੀਆ ਅਦਾਰੇ "Washington Free Beacon" ਦੇ ਅਧਿਕਾਰਿਕ ਫੇਸਬੁੱਕ ਪੇਜ 'ਤੇ ਅਪਲੋਡ ਮਿਲਿਆ। ਅਦਾਰੇ ਨੇ ਵੀਡੀਓ 20 ਜੂਨ 2017 ਨੂੰ ਅਪਲੋਡ ਕੀਤਾ ਅਤੇ ਕੈਪਸ਼ਨ ਲਿਖਿਆ, "David Eubank served for a decade with the US Special Forces. Nowadays he's an aid worker. Video footage captured him running through ISIS gunfire to save a little girl."
ਮਤਲਬ ਸਾਫ ਸੀ ਕਿ ਵੀਡੀਓ ਪੁਰਾਣਾ ਹੈ ਅਤੇ ਵੀਡੀਓ ਵਿਚ ਅਮਰੀਕਨ ਆਰਮੀ ਦੇ ਜਵਾਨ ਡੇਵਿਡ ਇਉਬੰਕ ਨੂੰ ਇੱਕ ਕੁੜੀ ਨੂੰ ISIS ਦੇ ਹਮਲੇ ਤੋਂ ਬਚਾਉਂਦਿਆਂ ਵੇਖਿਆ ਜਾ ਸਕਦਾ ਹੈ।
ਕਿਉਂਕਿ ਇਹ ਮਾਮਲਾ ਸੁਰਖੀ ਦਾ ਰੂਪ ਧਾਰ ਚੁੱਕਾ ਸੀ ਇਸ ਕਰਕੇ ਸਾਨੂੰ ਮਾਮਲੇ ਨੂੰ ਲੈ ਕੇ ਕਈ ਖਬਰਾਂ ਮਿਲੀਆਂ। businessinsider.in ਅਤੇ cbsnews.com ਇਥੇ ਕਲਿਕ ਕਰ ਪੜ੍ਹੀ ਜਾ ਸਕਦੀ ਹੈ ਅਤੇ NRATV ਦੀ ਵੀਡੀਓ ਰਿਪੋਰਟ ਹੇਠਾਂ ਕਲਿਕ ਕਰ ਵੇਖੀ ਜਾ ਸਕਦੀ ਹੈ।
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ 2017 ਦਾ ਹੈ। ਇਸ ਵੀਡੀਓ ਵਿਚ ਯੂਕਰੇਨ ਦਾ ਫੋਜੀ ਨਹੀਂ ਬਲਕਿ ਅਮਰੀਕਾ ਦਾ ਫੋਜੀ ਹੈ ਜਿਸਨੇ ISIS ਦੇ ਹਮਲੇ ਦੌਰਾਨ ਇੱਕ ਬੱਚੀ ਦੀ ਜਾਨ ਬਚਾਈ ਸੀ।
Claim- Ukraine soldier saved girl in Bullet Firing from Russian Army
Claimed By- FB Page- Apna punjab live
Fact Check- Misleading