
ਵਾਇਰਲ ਹੋ ਰਹੀ ਤਸਵੀਰ ਇੱਕ ਐਡੀਟੇਡ ਟੂਲ ਦੀ ਮਦਦ ਨਾਲ ਬਣਾਈ ਗਈ ਹੈ। ਐਡੀਟੇਡ ਤਸਵੀਰ ਬਣਾ ਕੇ ਪਹਿਲਵਾਨਾਂ 'ਤੇ ਨਿਸ਼ਾਨੇ ਸਾਧੇ ਜਾ ਰਹੇ ਹਨ।
RSFC (Team Mohali)- ਜੰਤਰ ਮੰਤਰ 'ਤੇ ਧਰਨਾ ਦੇ ਰਹੇ ਪਹਿਲਵਾਨਾਂ ਨੂੰ ਕੱਲ 28 ਮਈ 2023 ਨੂੰ ਪੁਲਿਸ ਦੁਆਰਾ ਗ੍ਰਿਫਤਾਰ ਕਰਲਿਆ ਗਿਆ ਅਤੇ ਉਨ੍ਹਾਂ ਦੇ ਟੇਂਟ ਅਤੇ ਸਮਾਨ ਜੰਤਰ ਮੰਤਰ ਤੋਂ ਹਟਾ ਦਿੱਤੇ ਗਏ। ਹੁਣ ਸੋਸ਼ਲ ਮੀਡੀਆ 'ਤੇ ਇਸ ਮਾਮਲੇ ਨੂੰ ਲੈ ਕੇ ਕਈ ਵੀਡੀਓ ਤਸਵੀਰਾਂ ਵਾਇਰਲ ਹੋਈਆਂ ਜਿਨ੍ਹਾਂ ਵਿਚ ਪਹਿਲਵਾਨਾਂ ਨਾਲ ਪੁਲਿਸ ਦਾ ਕਥਿਤ ਮਾੜਾ ਸਲੂਕ ਵੇਖਿਆ ਜਾ ਸਕਦਾ ਸੀ। ਇਸੇ ਤਰ੍ਹਾਂ ਪਹਿਲਵਾਨਾਂ ਨੂੰ ਬਦਨਾਮ ਕਰਨ ਲਈ IT ਸੈੱਲ ਦੁਆਰਾ ਵੀ ਕੋਸ਼ਿਸ਼ ਕੀਤੀ ਗਈ। ਇਸ ਸੈੱਲ ਨੇ ਪਹਿਲਵਾਨਾਂ ਦੀ ਇੱਕ ਤਸਵੀਰ ਵਾਇਰਲ ਕਰਦਿਆਂ ਦਾਅਵਾ ਕੀਤਾ ਕਿ ਪਹਿਲਵਾਨ ਸਿਰਫ ਟੀਵੀ ਮੀਡੀਆ ਸਾਹਮਣੇ ਦੁਖੀ ਹੋਣ ਦਾ ਬਹਾਨਾ ਕਰ ਰਹੇ ਹਨ ਜਦਕਿ ਉਹ ਅੰਦਰ ਖਾਤੇ ਖੁਸ਼ ਹਨ। ਆਈਟੀ ਸੈੱਲ ਨੇ ਇੱਕ ਤਸਵੀਰ ਵਾਇਰਲ ਕੀਤੀ ਜਿਸਦੇ ਵਿਚ ਪਹਿਲਵਾਨਾਂ ਨੂੰ ਪੁਲਿਸ ਦੀ ਗ੍ਰਿਫਤ 'ਚ ਬਸ ਅੰਦਰ ਬੈਠ ਕੇ ਹਸਦਿਆਂ ਦੀ ਸੈਲਫੀ ਖਿੱਚਦੇ ਵੇਖਿਆ ਜਾ ਸਕਦਾ ਹੈ।
ਇਸ ਤਸਵੀਰ ਨੂੰ ਸੋਸ਼ਲ ਮੀਡੀਆ 'ਤੇ ਕਈ ਰਾਈਟ ਵਿੰਗ ਸਮਰਥਕ ਅਕਾਊਂਟਸ ਵੱਲੋਂ ਸਾਂਝਾ ਕੀਤਾ ਗਿਆ ਅਤੇ ਪਹਿਲਵਾਨਾਂ 'ਤੇ ਨਿਸ਼ਾਨੇ ਸਾਧੇ ਗਏ।
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਤਸਵੀਰ ਇੱਕ ਐਡੀਟੇਡ ਟੂਲ ਦੀ ਮਦਦ ਨਾਲ ਬਣਾਈ ਗਈ ਹੈ। ਐਡੀਟੇਡ ਤਸਵੀਰ ਬਣਾ ਕੇ ਪਹਿਲਵਾਨਾਂ 'ਤੇ ਨਿਸ਼ਾਨੇ ਸਾਧੇ ਜਾ ਰਹੇ ਹਨ।
"ਹੁਣ ਦੇਖੋ ਕਿਵੇਂ ਬਣਾਈ ਗਈ ਇਹ ਤਸਵੀਰ"
ਇਸ ਤਸਵੀਰ ਦੇ ਵਾਇਰਲ ਹੁੰਦੇ ਸਾਰ ਪਹਿਲਵਾਨ ਬਜਰੰਗ ਪੂਨੀਆ ਨੇ ਅਸਲ ਤਸਵੀਰ ਸਾਂਝੀ ਕਰ ਆਈਟੀ ਸੈੱਲ ਦੇ ਫਰਜ਼ੀ ਨਕਾਬ ਨੂੰ ਸਾਂਝਾ ਕੀਤਾ। ਦੱਸ ਦਈਏ ਕਿ ਅਸਲ ਤਸਵੀਰ ਵਿਚ ਪੁਲਿਸ ਦੀ ਗ੍ਰਿਫਤ 'ਚ ਬੈਠੇ ਪਹਿਲਵਾਨ ਖੁਸ਼ ਨਹੀਂ ਸਨ।
IT Cell वाले ये झूठी तस्वीर फैला रहे हैं। हम ये साफ़ कर देते हैं की जो भी ये फ़र्ज़ी तस्वीर पोस्ट करेगा उसके ख़िलाफ़ शिकायत दर्ज की जाएगी। #WrestlersProtest pic.twitter.com/a0MngT1kUa
— Bajrang Punia ???????? (@BajrangPunia) May 28, 2023
ਅਸਲ ਤਸਵੀਰ ਅਤੇ ਵਾਇਰਲ ਤਸਵੀਰ ਦੇ ਕੋਲਾਜ ਨੰ ਵੇਖਿਆ ਜਾ ਸਕਦਾ ਹੈ।
ਹੁਣ ਅਸੀਂ ਤੁਹਾਂਨੂੰ ਦੱਸਾਂਗੇ ਕਿ ਕਿਵੇਂ ਇਹ ਫਰਜ਼ੀ ਤਸਵੀਰ ਬਣਾਈ ਗਈ। ਰੋਜ਼ਾਨਾ ਸਪੋਕਸਮੈਨ ਨੇ ਅਜਿਹੇ ਹੀ AI App ਨੂੰ ਡਾਊਨਲੋਡ ਕੀਤਾ ਅਤੇ ਅਸਲ ਤਸਵੀਰ ਨੂੰ ਓਹਦੇ 'ਚ ਅਪਲੋਡ ਕਰ ਫਰਜ਼ੀ ਮੁਸਕਾਨ ਪਹਿਲਵਾਨਾਂ ਦੇ ਚਿਹਰੇ 'ਤੇ ਜੋੜਿਆ। ਦੱਸ ਦਈਏ ਕਿ ਸਮਾਨ ਐੱਪ ਦੀ ਮਦਦ ਨਾਲ ਹੀ ਵਾਇਰਲ ਤਸਵੀਰ ਬਣਾਈ ਗਈ ਹੈ।
ਹੁਣ ਤੁਸੀਂ ਦੇਖੋਂਗੇ ਕਿ ਕਿਵੇਂ ਅਸਲ ਤਸਵੀਰ ਨੂੰ ਐਡਿਟ ਕੀਤਾ ਗਿਆ ਸੀ।
"ਦੱਸ ਦਈਏ ਰੋਜ਼ਾਨਾ ਸਪੋਕਸਮੈਨ ਇਸ ਵੀਡੀਓ ਰਾਹੀਂ ਆਈਟੀ ਸੈੱਲ ਦੇ ਗਲਤ ਇਰਾਦੇ ਦਾ ਪਰਦਾਫਾਸ਼ ਕਰ ਰਿਹਾ ਹੈ ਤੇ ਅਸੀਂ ਅਪੀਲ ਕਰਦੇ ਹਾਂ ਕਿ ਅਜਿਹੇ ਐਪਲੀਕੇਸ਼ਨ ਦੀ ਵਰਤੋਂ ਕਰਕੇ ਕੋਈ ਫਰਜ਼ੀ ਰੰਗ ਨਾ ਫੈਲਾਇਆ ਜਾਏ। ਅਸੀਂ ਇਸ ਐਪਲੀਕੇਸ਼ਨ ਦਾ ਨਾਂ ਤੇ ਇਸ ਪੂਰੀ ਪ੍ਰਕ੍ਰਿਆ ਨੂੰ ਤੁਹਾਡੇ ਨਾਲ ਸਾਂਝਾ ਨਹੀਂ ਕਰ ਸਕਦੇ ਹਾਂ।"
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਤਸਵੀਰ ਇੱਕ ਐਡੀਟੇਡ ਟੂਲ ਦੀ ਮਦਦ ਨਾਲ ਬਣਾਈ ਗਈ ਹੈ। IT Cell ਦੁਆਰਾ ਐਡੀਟੇਡ ਤਸਵੀਰ ਬਣਾ ਕੇ ਪਹਿਲਵਾਨਾਂ 'ਤੇ ਨਿਸ਼ਾਨੇ ਸਾਧੇ ਗਏ।