
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ PM ਦੀ ਵਾਇਰਲ ਹੋ ਰਹੀ ਇਹ ਤਸਵੀਰ ਐਡੀਟੇਡ ਹੈ। ਇਸ ਤਸਵੀਰ ਵਿਚ ਐਡਿਟ ਕਰਕੇ ਫੋਟੋਗ੍ਰਾਫਰ ਦੀ ਤਸਵੀਰ ਨੂੰ ਚਿਪਕਾਇਆ ਗਿਆ ਹੈ।
RSFC (Team Mohali)- ਸੋਸ਼ਲ ਮੀਡੀਆ 'ਤੇ PM ਨਰੇਂਦਰ ਮੋਦੀ ਦੀ ਇੱਕ ਤਸਵੀਰ ਵਾਇਰਲ ਹੋ ਰਹੀ ਹੈ। ਇਸ ਤਸਵੀਰ ਵਿਚ PM ਮੋਦੀ ਨੂੰ ਇੱਕ ਕੰਸਟ੍ਰਕਸ਼ਨ ਸਾਈਟ 'ਤੇ ਵੇਖਿਆ ਜਾ ਸਕਦਾ ਹੈ ਅਤੇ ਇੱਕ ਫੋਟੋਗ੍ਰਾਫਰ ਨੂੰ ਉਨ੍ਹਾਂ ਦੇ ਪੈਰਾਂ ਹੇਂਠ ਜ਼ਮੀਨ 'ਤੇ ਲੇਟ ਉਨ੍ਹਾਂ ਦੀ ਫੋਟੋ ਖਿੱਚਦੇ ਵੇਖਿਆ ਜਾ ਸਕਦਾ ਹੈ। ਤਸਵੀਰ ਨੂੰ ਵਾਇਰਲ ਕਰਦੇ ਹੋਏ PM ਦੇ ਅਕਸ ਨੂੰ ਖਰਾਬ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ 'ਤੇ ਤੰਜ ਕੱਸਿਆ ਜਾ ਰਿਹਾ ਹੈ।
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ PM ਦੀ ਵਾਇਰਲ ਹੋ ਰਹੀ ਇਹ ਤਸਵੀਰ ਐਡੀਟੇਡ ਹੈ। ਇਸ ਤਸਵੀਰ ਵਿਚ ਐਡਿਟ ਕਰਕੇ PM ਦੇ ਪੈਰਾਂ ਹੇਠਾਂ ਫੋਟੋਗ੍ਰਾਫਰ ਦੀ ਤਸਵੀਰ ਨੂੰ ਚਿਪਕਾਇਆ ਗਿਆ ਹੈ।
ਪੰਜਾਬੀ ਹਾਸ ਕਲਾਕਾਰ Gurchet Chitarkar ਨੇ ਵੀ ਸ਼ੇਅਰ ਕੀਤੀ ਇਹ ਤਸਵੀਰ
Gurchet Chitarkar ਨੇ PM ਦੀ ਇਹ ਤਸਵੀਰ ਸ਼ੇਅਰ ਕਰਦਿਆਂ ਲਿਖਿਆ, "ਮੋਦੀ ਦਾ ਫੋਟੋ ਸੈਸ਼ਨ ਦੇਖੋ ਜੇ ਐਕਟਰ ਹੀ ਚੁਣਨਾ ਸੀ ਤਾਂ ਅਨਿਲ ਕਪੂਰ ਹੀ ਚੁਣ ਲੈਂਦੇ ਘੱਟੋ ਘੱਟ ਇਕ ਦਿਨ ਤਾਂ ਪੌਲਟਿਕਸ ਚੱਜ ਨਾਲ ਕਰ ਕੇ ਦਿਖਾ ਦਿੰਦਾ ਨਾਇਕ ਫ਼ਿਲਮ ਵਾਂਗ"
ਇਹ ਪੋਸਟ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।
ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਇਸ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਟੂਲ ਵਿਚ ਅਪਲੋਡ ਕਰ ਸਰਚ ਕੀਤਾ।
ਸਾਨੂੰ ਅਸਲ ਤਸਵੀਰ News 18 ਦੀ ਫੋਟੋ ਗੈਲਰੀ ਵਿਚ ਅਪਲੋਡ ਮਿਲੀ। ਇਹ ਤਸਵੀਰ PM ਮੋਦੀ ਦੇ ਸੈਂਟਰਲ ਵਿਸਟਾ ਪ੍ਰੋਜੈਕਟ ਦੇ ਦੌਰੇ ਦਾ ਹੈ। PM ਮੋਦੀ ਨੇ 26 ਸਿਤੰਬਰ ਨੂੰ ਸੈਂਟਰਲ ਵਿਸਟਾ ਪ੍ਰੋਜੈਕਟ ਦੇ ਕੰਸਟ੍ਰਕਸ਼ਨ ਸਾਈਟ ਦਾ ਅਚਾਨਕ ਦੌਰਾ ਕੀਤਾ ਸੀ। ਅਸਲ ਤਸਵੀਰ ਵਿਚ ਕੀਤੇ ਵੀ PM ਦੀ ਇਸ ਤਸਵੀਰ ਹੇਠਾਂ ਫੋਟੋਗ੍ਰਾਫਰ ਨਹੀਂ ਸੀ। ਮਤਲਬ ਸਾਫ ਸੀ ਕਿ ਵਾਇਰਲ ਤਸਵੀਰ ਐਡੀਟੇਡ ਹੈ।
ਵਾਇਰਲ ਤਸਵੀਰ ਅਤੇ ਅਸਲ ਤਸਵੀਰ ਦੇ ਕੋਲਾਜ ਨੂੰ ਹੇਠਾਂ ਵੇਖਿਆ ਜਾ ਸਕਦਾ ਹੈ।
Modi
ਅੱਗੇ ਵਧਦੇ ਹੋਏ ਅਸੀਂ ਫੋਟੋਗ੍ਰਾਫਰ ਦੀ ਤਸਵੀਰ ਨੂੰ ਕ੍ਰੋਪ ਕੀਤਾ ਅਤੇ ਗੂਗਲ ਰਿਵਰਸ ਇਮੇਜ ਸਰਚ ਕੀਤਾ। ਫੋਟੋਗ੍ਰਾਫਰ ਦੀ ਕੱਲੀ ਤਸਵੀਰ ਸਾਨੂੰ 2015 ਦੀ ਇੱਕ ਇਮੇਜ ਗੈਲਰੀ 'ਤੇ ਅਪਲੋਡ ਮਿਲੀ। ਫੋਟੋਗ੍ਰਾਫਰ ਦੀ ਅਸਲ ਤਸਵੀਰ ਹੇਠਾਂ ਵੇਖੀ ਜਾ ਸਕਦੀ ਹੈ।
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ PM ਦੀ ਵਾਇਰਲ ਹੋ ਰਹੀ ਇਹ ਤਸਵੀਰ ਐਡੀਟੇਡ ਹੈ। ਇਸ ਤਸਵੀਰ ਵਿਚ ਐਡਿਟ ਕਰਕੇ PM ਦੇ ਪੈਰਾਂ ਹੇਠਾਂ ਫੋਟੋਗ੍ਰਾਫਰ ਦੀ ਤਸਵੀਰ ਨੂੰ ਚਿਪਕਾਇਆ ਗਿਆ ਹੈ।
Claim- Edited image defaming PM Modi
Claimed By- Punjabi Actor Gurchet Chitarkar
Fact Check- Morphed