
ਸਪੋਕਸਮੈਨ ਨੇ ਆਪਣੀ ਜਾਂਚ ਵਿਚ ਵਾਇਰਲ ਪੋਸਟ ਦਾ ਦਾਅਵਾ ਫਰਜੀ ਪਾਇਆ ਹੈ ਇਹ ਤਸਵੀਰ ਹਾਲੀਆ ਨਹੀਂ 4 ਸਾਲ ਪੁਰਾਣੀ ਹੈ।
ਰੋਜ਼ਾਨਾ ਸਪੋਕਸਮੈਨ (ਮੁਹਾਲੀ ਟੀਮ) - ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਮੁਸਲਿਮ ਪਹਿਰਾਵੇ ਵਿਚ ਇਕ ਤਸਵੀਰ ਗਲਤ ਦਾਅਵੇ ਨਾਲ ਵਾਇਰਲ ਕੀਤੀ ਜਾ ਰਹੀ ਹੈ। ਇਸ ਤਸਵੀਰ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਅਰਵਿੰਦ ਕੇਜਰੀਵਾਲ ਨੇ ਸਾਲ 2021 ਦੇ ਪਹਿਲੇ ਦਿਨ ਜਾਮਾ ਮਸਜਿਦ ਵਿਚ ਜਾ ਕੇ ਦੇਸ਼ ਅਤੇ ਦਿੱਲੀ ਲਈ ਨਮਾਜ਼ ਅਦਾ ਕੀਤੀ ਹੈ।
ਸਪੋਕਸਮੈਨ ਨੇ ਆਪਣੀ ਜਾਂਚ ਵਿਚ ਵਾਇਰਲ ਪੋਸਟ ਦਾ ਦਾਅਵਾ ਫਰਜੀ ਪਾਇਆ ਹੈ ਇਹ ਤਸਵੀਰ ਹਾਲੀਆ ਨਹੀਂ 4 ਸਾਲ ਪੁਰਾਣੀ ਹੈ।
ਵਾਇਰਲ ਪੋਸਟ ਕੀ ਹੈ
''भक्तो की टोली - नरेन्द्र मोदी'' ਨਾਮ ਦੇ ਫੇਸਬੁੱਕ ਪੇਜ਼ ਨੇ 1 ਜਨਵਰੀ ਨੂੰ ਫੇਸਬੁੱਕ ਪੇਜ਼ 'ਤੇ ਇਕ ਪੋਸਟ ਸ਼ੇਅਰ ਕੀਤੀ ਜਿਸ ਵਿਚ ਅਰਵਿੰਦ ਕੇਜਰੀਵਾਲ ਦੀ ਮੁਸਲਿਮ ਪਹਿਰਾਵੇ ਵਾਲੀ ਤਸਵੀਰ ਹੈ ਤੇ ਕੈਪਸ਼ਨ ਵਿਚ ਲਿਖਿਆ, ''बड़ी खब़र: साल के पहले दिन जामा मस्जिद जाकर दिल्ली के मालिक जनाब भो श्री अरविंद केजरीवाल ने पढ़ी नमाज़ देश और दिल्ली के लिये पढ़ी दुआ ।''
ਵਾਇਰਲ ਪੋਸਟ ਦਾ ਅਰਕਾਇਵਰਡ ਲਿੰਕ
ਸਪੋਕਸਮੈਨ ਦੀ ਪੜਤਾਲ
ਸਪੋਕਸਮੈਨ ਨੇ ਸਭ ਤੋਂ ਪਹਿਲਾਂ ਵਾਇਰਲ ਤਸਵੀਰ ਦਾ ਗੂਗਲ ਰਿਵਰਸ ਇਮੇਜ ਕੀਤਾ, ਜਿਸ ਦੌਰਾਨ ਕਈ ਅਜਿਹੇ ਲਿੰਕ ਮਿਲੇ ਜਿਸ ਵਿਚ ਵਾਇਰਲ ਤਸਵੀਰ ਸ਼ੇਅਰ ਕੀਤੀ ਗਈ ਸੀ। ਇਸ ਜਾਂਚ ਤੋਂ ਇਹ ਸਾਬਿਤ ਹੋਇਆ ਕਿ ਇਹ ਤਸਵੀਰ ਹਾਲੀਆ ਨਹੀਂ 4 ਸਾਲ ਪੁਰਾਣੀ ਹੈ।
ਇਸ ਤੋਂ ਬਾਅਦ ਵਾਇਰਲ ਤਸਵੀਰ ਨੂੰ ਅਸੀਂ Yandex ਵਿਚ ਅਪਲੋਡ ਕਰ ਕੇ ਦੇਖਿਆ ਤਾਂ ਸਾਨੂੰ gettyimages ਦਾ ਇਕ ਲਿੰਕ ਮਿਲਿਆ, ਜਿਸ ਵਿਚ ਅਰਵਿੰਦ ਕੇਜਰੀਵਾਲ ਦੀਆਂ ਮੁਸਲਿਮ ਪਹਿਰਾਵੇ ਵਿਚ ਕਾਫੀ ਤਸਵੀਰਾਂ ਮਿਲੀਆਂ। ਇਸ ਵਿਚ ਵਾਇਰਲ ਤਸਵੀਰ ਵੀ ਮੌਜੂਦ ਸੀ। ਇਹ ਤਸਵੀਰਾਂ 4 ਜੁਲਾਈ 2016 ਦੀਆਂ ਸਨ।
ਅਰਵਿੰਦ ਕੇਜਰੀਵਾਲ ਨੇ ਉਸ ਸਮੇਂ ਪਟਿਆਲਾ ਵਿਚ ਰੋਜ਼ਾ ਰੱਖਿਆ ਸੀ। ਇਸ ਤੋਂ ਸਾਫ਼ ਹੁੰਦਾ ਹੈ ਕਿ ਇਹ ਤਸਵੀਰ ਪਟਿਆਲਾ ਵਿਚ ਲਈ ਗਈ ਹੈ ਇਸ ਦਾ ਜਾਮਾ ਮਸਜਿਦ ਨਾਲ ਕੋਈ ਸਬੰਧ ਨਹੀਂ ਹੈ। ਇਸ ਤਸਵੀਰ ਬਾਰੇ ਜਦੋਂ ਅਸੀਂ ਗੂਗਲ 'ਤੇ ਕੁੱਝ ਕੀਵਰਡ ਸਰਚ ਕੀਤੇ ਤਾਂ ਸਾਨੂੰ ਹਿੰਦੀ ਵੈੱਬਸਾਈਟ jansatta ਦਾ ਇਕ ਲਿੰਕ ਮਿਲਿਆ, ਜਿਸ ਵਿਚ ਸਾਨੂੰ ਵਾਇਰਲ ਤਸਵੀਰ ਵੱਖ-ਵੱਖ ਕੈਪਸ਼ਨ ਨਾਲ ਮਿਲੀ। ਆਰਟੀਕਲ ਵਿਚ ਇਕ ਅਜਿਹਾ ਟਵੀਟ ਵੀ ਸੀ ਜੋ ਕਿ AAP Punjab ਦੇ ਪੇਜ਼ ਤੋਂ ਕੀਤਾ ਗਿਆ ਸੀ।
ਫਿਰ ਅਸੀਂ AAP Punjab ਦਾ ਟਵਿੱਟਰ ਅਕਾਊਂਟ ਚੈੱਕ ਕੀਤਾ ਤਾਂ ਸਾਨੂੰ ਉਹੀ ਟਵੀਟ ਮਿਲਿਆ ਜੋ ਜਨਸੱਤਾ ਦੇ ਆਰਟੀਕਲ ਵਿਚ ਪ੍ਰਕਾਸ਼ਿਤ ਕੀਤਾ ਗਿਆ ਸੀ। ਇਸ ਟਵੀਟ ਵਿਚ ਅਰਵਿੰਦ ਕੇਜਰੀਵਾਲ ਦੀ ਵਾਇਰਲ ਤਸਵੀਰ ਵੀ ਸੀ ਅਤੇ ਇਹ ਟਵੀਟ 7 ਜੁਲਾਈ 2016 ਨੂੰ ਕੀਤਾ ਗਿਆ ਸੀ ਇਸ ਵਿਚ ਈਦ ਦੀ ਮੁਬਾਰਕਬਾਦ ਦਿੱਤੀ ਗਈ ਸੀ।
ਇਸ ਸਭ ਤੋਂ ਇਹ ਸਾਬਿਤ ਹੁੰਦਾ ਹੈ ਕਿ ਇਸ ਤਸਵੀਰ ਦਾ ਜਾਮਾ ਮਸਜਿਤ ਅਤੇ ਨਵੇਂ ਸਾਲ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਇਹ ਤਸਵੀਰ 4 ਸਾਲ ਪੁਰਾਣੀ ਹੈ।
ਨਤੀਜਾ - ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਤਸਵੀਰ 'ਚ ਕੀਤਾ ਦਾਅਵਾ ਫਰਜ਼ੀ ਪਾਇਆ ਹੈ ਵਾਇਰਲ ਤਸਵੀਰ ਦਾ ਜਾਮਾ ਮਸਜਿਦ ਨਾਲ ਅਤੇ ਨਵੇਂ ਸਾਲ ਨਾਲ ਕੋਈ ਸਬੰਧ ਨਹੀਂ ਹੈ ਇਹ ਤਸਵੀਰ ਪੁਰਾਣੀ ਹੈ।
Claim - ਅਰਵਿੰਦ ਕੇਜਰੀਵਾਲ ਨੇ ਸਾਲ 2021 ਦੇ ਪਹਿਲੇ ਦਿਨ ਜਾਮਾ ਮਸਜਿਦ ਵਿਚ ਜਾ ਕੇ ਦੇਸ਼ ਅਤੇ ਦਿੱਲੀ ਲਈ ਨਮਾਜ਼ ਅਦਾ ਕੀਤੀ
Claimed By - भक्तो की टोली - नरेन्द्र मोदी
Fact Check - ਫਰਜ਼ੀ