
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜ਼ੀ ਪਾਇਆ ਹੈ। ਵੀਡੀਓ ਵਿਚ ਨਜ਼ਰ ਆ ਰਹੇ ਪੁਲਿਸ ਸਿਪਾਹੀ ਦਾ ਨਾਮ ਆਦੇਸ਼ ਕੁਮਾਰ ਹੈ ਨਾ ਕਿ ਸਲੀਮ।
ਰੋਜ਼ਾਨਾ ਸਪੋਕਸਮੈਨ (ਮੋਹਾਲੀ ਟੀਮ) - ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ। ਵੀਡੀਓ ਵਿਚ ਇਕ ਪੁਲਿਸ ਸਿਪਾਹੀ ਦੇ ਨੇੜੇ ਕਾਫ਼ੀ ਭੀੜ ਨਜ਼ਰ ਆ ਰਹੀ ਹੈ। ਵੀਡੀਓ ਵਿਚ ਦਿਖ ਰਹੀ ਇਹ ਭੀੜ ਸਿਪਾਹੀ ਦੀ ਵਰਦੀ ਹੇਠ ਪਾਏ ਕੱਪੜੇ ਉਤਾਰ ਰਹੀ ਹੈ। ਵੀਡੀਓ ਨੂੰ ਲਖਨਊ ਦਾ ਦੱਸਿਆ ਜਾ ਰਿਹਾ ਹੈ ਅਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਵਰਦੀ ਪਹਿਨੇ ਪੁਲਿਸ ਸਿਪਾਹੀ ਦਾ ਨਾਮ ਸਲੀਮ ਹੈ ਅਤੇ ਇਸ ਦੀ ਕੁੱਟਮਾਰ ਇਕ ਮਾਲ ਵਿਚੋਂ ਕੱਪੜੇ ਚੋਰੀ ਕਰਨ ਕਰ ਕੇ ਹੋਈ ਹੈ। ਵੀਡੀਓ ਸ਼ੇਅਰ ਕਰ ਇਕ ਵਿਸ਼ੇਸ਼ ਭਾਈਚਾਰੇ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ।
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜ਼ੀ ਪਾਇਆ ਹੈ। ਵੀਡੀਓ ਵਿਚ ਨਜ਼ਰ ਆ ਰਹੇ ਪੁਲਿਸ ਸਿਪਾਹੀ ਦਾ ਨਾਮ ਆਦੇਸ਼ ਕੁਮਾਰ ਹੈ ਨਾ ਕਿ ਸਲੀਮ।
ਵਾਇਰਲ ਵੀ਼ਡੀਓ
ਫੇਸਬੁੱਕ ਯੂਜ਼ਰ "चौधरी सहाब" ਨੇ 26 ਫਰਵਰੀ ਨੂੰ ਵਾਇਰਲ ਵੀਡੀਓ ਸ਼ੇਅਰ ਕੀਤਾ ਅਤੇ ਕੈਪਸ਼ਨ ਲਿਖਿਆ, ''सलीम का सिनेमा बन गया ???? लखनऊ: मॉल में खरीदारी करने गए सिपाही सलीम की चोरी के आरोप में हुई पिटाई,,,, ट्रायल रूम में वर्दी के नीचे चोरी कर तीन शर्ट पहन कर निकले सलीम की पोल खुली। #Lucknow''
ਵਾਇਰਲ ਪੋਸਟ ਦਾ ਅਰਕਾਇਵਰਡ ਲਿੰਕ
ਪੜਤਾਲ
ਸਪੋਕਸਮੈਨ ਨੇ ਆਪਣੀ ਪੜਤਾਲ ਸ਼ੁਰੂ ਕਰਦੇ ਹੋਏ ਸਭ ਤੋਂ ਪਹਿਲਾਂ ਵਾਇਰਲ ਵੀਡੀਓ ਨੂੰ ਇਨਵਿਡ ਟੂਲ ਵਿਚ ਅਪਲੋਡ ਕਰ ਕੀਫੇਮਸ ਕੱਢੇ। ਫੇਰ ਉਨ੍ਹਾਂ ਕੀਫੇਮਸ ਨੂੰ ਅਸੀਂ ਗੂਗਲ ਰਿਵਰਸ ਇਮੇਜ ਸਰਚ ਕੀਤਾ। ਸਰਚ ਦੌਰਾਨ ਸਾਨੂੰ Aajtak ਦੀ 26 ਫਰਵਰੀ 2021 ਨੂੰ ਅਪਲੋਡ ਕੀਤੀ ਰਿਪਰੋਟ ਮਿਲੀ।
ਰਿਪਰੋਟ ਵਿਚ ਵਾਇਰਲ ਵੀਡੀਓ ਵਿਚੋਂ ਲਏ ਗਏ ਸਕਰੀਨਸ਼ਾਰਟ ਵੀ ਪ੍ਰਕਾਸ਼ਿਤ ਕੀਤੇ ਗਏ ਸਨ। ਰਿਪਰੋਟ ਅਨੁਸਾਰ ਚੋਰੀ ਕਰਦਿਆਂ ਫੜੇ ਗਏ ਇਸ ਪੁਲਿਸ ਸਿਪਾਹੀ ਦਾ ਨਾਮ ਆਦੇਸ਼ ਕੁਮਾਰ ਹੈ ਅਤੇ ਇਹ ਲਖਨਊ ਪੁਲਿਸ ਲਾਈਨ ਵਿਚ ਤੈਨਾਤ ਸਿਪਾਹੀ ਹੈ। ਆਦੇਸ਼ ਕੁਮਾਰ ਹੁਸੈਨਗੰਜ ਥਾਣਾ ਖੇਤਰ ਅਧੀਨ ਪੈਂਦੇ ਵੀਮਾਰਟ ਮਾਲ ਅੰਦਰੋਂ ਟੀਸ਼ਰਟ ਚੋਰੀ ਕਰ ਰਿਹਾ ਸੀ ਅਤੇ ਉਸ ਨੇ ਆਪਣੀ ਵਰਦੀ ਦੇ ਹੇਠਾਂ ਤਿੰਨ ਹੋਰ ਟੀਸ਼ਰਟ ਪਹਿਨ ਲਈਆਂ। ਜਦੋਂ ਮਾਲ ਦੇ ਕਰਮਚਾਰੀਆਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਹਨਾਂ ਨੇ ਅਲਰਟ ਹਾਰਨ ਵਜਾ ਦਿੱਤਾ ਅਤੇ ਸਿਕਿਊਰਟੀ ਗਾਰਡ ਨੇ ਆਦੇਸ਼ ਕੁਮਾਰ ਨੂੰ ਫੜ ਲਿਆ ਜਿਸ ਤੋਂ ਬਾਅਦ ਚੋਰੀ ਕਰ ਕੇ ਪਾਏ ਗਏ ਕੱਪੜੇ ਵੀ ਉਤਾਰੇ ਗਏ ਨਾਲ ਹੀ ਉਸ ਦੀ ਕੁੱਟਮਾਰ ਵੀ ਕੀਤੀ ਗਈ। ਇਸ ਤੋਂ ਬਾਅਦ ਆਦੇਸ਼ ਨੂੰ ਪੁਲਿਸ ਦੇ ਹਵਾਲੇ ਕੀਤਾ ਗਿਆ ਅਤੇ ਉਸ ਨੂੰ ਤੁਰੰਤ ਸਸਪੈਂਡ ਵੀ ਕਰ ਦਿੱਤਾ ਗਿਆ। ਇਸ ਦੇ ਨਾਲ ਹੀ ਦੱਸ ਦਈਏ ਕਿ ਸਿਪਾਹੀ ਨਾਲ ਕੁੱਟਮਾਰ ਕਰਨ ਵਾਲੇ ਅਛਪਛਾਤੇ ਲੋਕਾਂ ਅਤੇ ਸਕਿਊਰਟੀ ਗਾਰਡ 'ਤੇ ਮਾਮਲਾ ਵੀ ਦਰਜ ਕੀਤਾ ਗਿਆ ਹੈ।
ਇਸ ਮਾਮਲੇ ਨੂੰ ਲੈ ਕੇ ਦੈਨਿਕ ਜਾਗਰਣ ਦੀ ਰਿਪੋਰਟ ਇੱਥੇ ਕਲਿੱਕ ਕਰ ਕੇ ਪੜ੍ਹੀ ਜਾ ਸਕਦੀ ਹੈ। ਇਸ ਰਿਪਰੋਟ ਵਿਚ ਵੀ ਇਸ ਸਿਪਾਹੀ ਦਾ ਨਾਮ ਆਦੇਸ਼ ਕੁਮਾਰ ਦੱਸਿਆ ਗਿਆ।
ਇਸ ਤੋਂ ਬਾਅਦ ਅਸੀਂ ਵਾਇਰਲ ਵੀਡੀਓ ਨੂੰ ਲੈ ਕੇ U.P ADG Law & Order Prashant Kumar ਨਾਲ ਗੱਲਬਾਤ ਕੀਤੀ। ਗੱਲਬਾਤ ਦੌਰਾਨ ਉਹਨਾਂ ਦੱਸਿਆ ਕਿ ਇਹ ਸਿਪਾਹੀ ਹਿੰਦੂ ਭਾਈਚਾਰੇ ਨਾਲ ਸਬੰਧ ਰੱਖਦਾ ਸੀ ਅਤੇ ਚੋਰੀ ਕਰਨ ਦੇ ਮਾਮਲੇ ਵਿਚ ਸਿਪਾਹੀ ਨੂੰ ਸਸਪੈਂਡ ਵੀ ਕਰ ਦਿੱਤਾ ਗਿਆ ਹੈ।
ਨਤੀਜਾ - ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਵੀਡੀਓ ਵਿਚ ਦਿੱਸ ਰਹੇ ਸਿਪਾਹੀ ਦਾ ਨਾਮ ਆਦੇਸ਼ ਕੁਮਾਰ ਹੈ ਅਤੇ ਉਹ ਹਿੰਦੂ ਭਾਈਚਾਰੇ ਨਾਲ ਸਬੰਧ ਰੱਖਦਾ ਹੈ। ਪੁਲਿਸ ਕਰਮਚਾਰੀ ਦੇ ਮਾਲ ਵਿਚੋਂ ਕੱਪੜੇ ਚੋਰੀ ਕਰਨ ਦੇ ਵੀਡੀਓ ਨੂੰ ਫਰਜ਼ੀ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
Claim: ਵਰਦੀ ਪਹਿਨੇ ਪੁਲਿਸ ਸਿਪਾਹੀ ਦਾ ਨਾਮ ਸਲੀਮ ਹੈ ਅਤੇ ਇਸ ਦੀ ਕੁੱਟਮਾਰ ਇਕ ਮਾਲ ਵਿਚੋਂ ਕੱਪੜੇ ਚੋਰੀ ਕਰਨ ਕਰ ਕੇ ਹੋਈ ਹੈ। ਵੀਡੀਓ ਸ਼ੇਅਰ ਕਰ ਇਕ ਵਿਸ਼ੇਸ਼ ਭਾਈਚਾਰੇ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ।
Claimed By: ਫੇਸਬੁੱਕ ਯੂਜ਼ਰ "चौधरी सहाब"
Fact Check: ਫਰਜ਼ੀ