ਅਮਰੀਕਾ ਲਈ ਡੰਕੀ ਰੂਟ ਤੋਂ ਦੋ ਭਾਰਤੀ ਅਗ਼ਵਾ

By : GAGANDEEP

Published : Feb 16, 2026, 6:46 am IST
Updated : Feb 16, 2026, 1:51 pm IST
SHARE ARTICLE
photo
photo

ਵਿਦੇਸ਼ ਮੰਤਰਾਲੇ ਦੇ ਦਖ਼ਲ ਤੋਂ ਬਾਅਦ 24 ਘੰਟੇ ਦੇ ਅੰਦਰ ਦੋਵੇਂ ਜਣਿਆਂ ਨੂੰ ਅਗਵਾਕਾਰਾਂ ਦੇ ਚੁੰਗਲ ਤੋਂ ਸੁਰੱਖਿਅਤ ਬਚਾਇਆ ਗਿਆ

ਵਾਸ਼ਿੰਗਟਨ : ਹਰ ਕੋਈ ਚਾਹੁੰਦਾ ਏ ਕਿ ਉਹ ਅਮਰੀਕਾ ਵਰਗੇ ਦੇਸ਼ ਵਿਚ ਵਸੇ, ਪਰ ਦੋ ਨੌਜੁਆਨਾਂ ਦੇ ਲਈ ਅਮਰੀਕਾ ਵਸਣ ਦਾ ਸੁਪਨਾ ਕਦੇ ਨਾ ਭੁਲਾਉਣ ਵਾਲੀ ਡਰਾਉਣੀ ਯਾਦ ਬਣ ਕੇ ਰਹਿ ਗਿਆ। ਦਰਅਸਲ ਗ਼ੈਰਕਾਨੂੰਨੀ ਡੰਕੀ ਰੂਟ ਰਾਹੀਂ ਅਮਰੀਕਾ ਪਹੁੰਚਣ ਦੀ ਕੋਸ਼ਿਸ਼ ਵਿਚ ਉਨ੍ਹਾਂ ਨੂੰ ਅਜ਼ਰਬੈਜਾਨ ਵਿਖੇ ਕਿਸੇ ਗੈਂਗ ਨੇ ਅਗਵਾ ਕਰ ਲਿਆ। ਉਨ੍ਹਾਂ ਨੂੰ ਇੰਨੀ ਬੁਰੀ ਤਰ੍ਹਾਂ ਟਾਰਚਰ ਕੀਤਾ ਗਿਆ ਕਿ ਉਨ੍ਹਾਂ ਦੇ ਅੰਗ ਤਕ ਵੇਚਣ ਦੀ ਧਮਕੀ ਦੇ ਦਿਤੀ । ਪਰਵਾਰ ਦੀ ਸੂਚਨਾ ’ਤੇ ਭਾਰਤੀ ਅਧਿਕਾਰੀਆਂ ਨੇ ਇਨ੍ਹਾਂ ਦੋਵੇਂ ਮੁੰਡਿਆਂ ਨੂੰ ਸੁਰੱਖਿਅਤ ਬਚਾ ਲਿਆ ਪਰ ਉਨ੍ਹਾਂ ਨੂੰ ਅਪਣੀ ਹੱਡਬੀਤੀ ਕਦੇ ਨਹੀਂ ਭੁੱਲਣੀ।

ਇਕ ਰੀਪੋਰਟ ਮੁਤਾਬਕ ਪੀੜਤ ਨੌਜੁਆਨ 22 ਸਾਲਾ ਧਰੁਵ ਪਟੇਲ ਅਤੇ 32 ਸਾਲਾ ਦੀਪਿਕਾ ਪਟੇਲ ਗੁਜਰਾਤ ਵਿਚ ਅਨੰਦ ਜ਼ਿਲ੍ਹੇ ਦੇ ਪਿੰਡ ਕੰਥਾਰੀਆ ਦੇ ਰਹਿਣ ਵਾਲੇ ਹਨ। ਇਨ੍ਹਾਂ ਨੇ ਅਮਰੀਕਾ ਜਾਣ ਵਾਸਤੇ ਮੁੰਬਈ ਦੇ ਇਕ ਏਜੰਟ ਨਾਲ ਸੰਪਰਕ ਕੀਤਾ ਸੀ, ਜਿਸ ਨੇ ਇਨ੍ਹਾਂ ਨੂੰ ਗ਼ੈਰਕਾਨੂੰਨੀ ਡੰਕੀ ਰੂਟ ਰਾਹੀਂ ਅਮਰੀਕਾ ਪਹੁੰਚਾਉਣ ਦਾ ਵਾਅਦਾ ਕੀਤਾ ਸੀ।  ਇਹ ਰਸਤਾ ਕਾਫ਼ੀ ਖ਼ਤਰਨਾਕ ਹੈ, ਜਿਸ ਵਿਚ ਬਹੁਤ ਸਾਰੇ ਨੌਜੁਆਨਾਂ ਨੂੰ ਅਪਣੀ ਜਾਨ ਤਕ ਗਵਾਉਣੀ ਪੈ ਗਈ। ਧਰੁਵ ਨੇ ਡੰਕੀ ਰੂਟ ਲਈ ਏਜੰਟ ਨੂੰ 35 ਲੱਖ ਅਤੇ ਦੀਪਿਕਾ ਨੇ 15 ਲੱਖ ਰੁਪਏ ਦਿਤੇ। 30 ਜਨਵਰੀ ਨੂੰ ਇਨ੍ਹਾਂ ਨੇ ਆਪਣਾ ਸਫ਼ਰ ਸ਼ੁਰੂ ਕੀਤਾ ਜੋ ਦਿੱਲੀ ਤੋਂ ਹੁੰਦਿਆਂ ਅਜਰਬੈਜਾਨ ਦੀ ਰਾਜਧਾਨੀ ਬਾਕੂ ਪੁੱਜੇ, ਜਿੱਥੇ ਦੋਹਾਂ ਜਣਿਆਂ ਦੇ ਫ਼ੋਨ ਬੰਦ ਕਰਵਾ ਦਿਤੇ ਗਏ ਅਤੇ ਪੈਸਿਆਂ ਦੀ ਡਿਮਾਂਡ ਕੀਤੀ ਗਈ। ਜਦੋਂ ਉਨ੍ਹਾਂ ਨੇ ਹੋਰ ਪੈਸੇ ਦੇਣ ਤੋਂ ਮਨ੍ਹਾਂ ਕੀਤਾ ਤਾਂ ਉਨ੍ਹਾਂ ਨੂੰ ਕਿਡਨੈਪ ਕਰ ਕੇ ਸੁੰਨਸਾਨ ਥਾਂ ’ਤੇ ਇਕ ਬੇਸਮੇਂਟ ਵਿਚ ਬੰਦ ਕਰ ਦਿਤਾ ਗਿਆ ਅਤੇ ਉਨ੍ਹਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ।

ਪਰਵਾਰ ਦਾ ਇਲਜ਼ਾਮ ਹੈ ਕਿ ਅਗਵਾਕਾਰਾਂ ਨੇ ਵਟਸਐਪ ਕਾਲ ਜ਼ਰੀਏ ਉਨ੍ਹਾਂ ਦੇ ਸਾਹਮਣੇ ਧਰੁਵ ਨੂੰ ਟੌਰਚਰ ਕੀਤਾ। ਫਿਰੌਤੀ ਨਾ ਦੇਣ ’ਤੇ ਅੰਗ ਕੱਢ ਕੇ ਵੇਚਣ ਦੀ ਧਮਕੀ ਦਿਤੀ , ਜਿਸ ਤੋਂ ਬਾਅਦ ਪਰਵਾਰ ਨੇ ਕਿਸੇ ਨਾ ਕਿਸੇ ਤਰ੍ਹਾਂ 65 ਲੱਖ ਦਾ ਇੰਤਜ਼ਾਮ ਕੀਤਾ,, ਪਰ ਇਸ ਤੋਂ ਬਾਅਦ ਵੀ ਅਗਵਾਕਾਰਾਂ ਵਲੋਂ ਹੋਰ ਪੈਸਿਆਂ ਦੀ ਮੰਗ ਕੀਤੀ ਗਈ। ਆਖ਼ਰਕਾਰ ਦੋਵੇਂ ਮੁੰਡਿਆਂ ਦੇ ਪਰਵਾਰਾਂ ਨੇ ਆਨੰਦ ਤੋਂ ਸਾਂਸਦ ਮਿਤੇਸ਼ ਰਮੇਸ਼ਭਾਈ ਪਟੇਲ ਨਾਲ ਸੰਪਰਕ ਕੀਤਾ, ਜਿਸ ਤੋਂ ਬਾਅਦ ਇਹ ਮਾਮਲਾ ਵਿਦੇਸ਼ ਮੰਤਰੀ ਐਸ ਜੈਸ਼ੰਕਰ ਤਕ ਪਹੁੰਚ ਗਿਆ।

ਵਿਦੇਸ਼ ਮੰਤਰਾਲੇ ਨੇ ਬਾਕੂ ਸਥਿਤ ਭਾਰਤੀ ਅੰਬੈਸੀ ਨੂੰ ਅਲਰਟ ਕੀਤਾ, ਜਿਸ ਮਗਰੋਂ ਧਰੁਵ ਨੂੰ ਬਚਾਉਣ ਦਾ ਅਪਰੇਸ਼ਨ ਚਲਾਇਆ ਗਿਆ ਅਤੇ 24 ਘੰਟੇ ਦੇ ਅੰਦਰ ਦੋਵੇਂ ਜਣਿਆਂ ਨੂੰ ਅਗਵਾਕਾਰਾਂ ਦੇ ਚੁੰਗਲ ਤੋਂ ਸੁਰੱਖਿਅਤ ਬਚਾ ਲਿਆ। ਫਿਲਹਾਲ ਇਹ ਦੋਵੇਂ ਭਾਰਤੀ ਅੰਬੈਸੀ ਦੀ ਸੁਰੱਖਿਆ ਵਿਚ ਹਨ ਅਤੇ ਕਾਨੂੰਨੀ ਪ੍ਰਕਿਰਿਆ ਪੂਰੀ ਹੋਣ ਮਗਰੋਂ ਜਲਦ ਭਾਰਤ ਆਉਣਗੇ। ਇਸ ਤੋਂ ਇਲਾਵਾ ਗੁਜਰਾਤ ਪੁਲਿਸ ਨੇ ਪੀੜਤਾਂ ਨੂੰ ਫਸਾਉਣ ਵਾਲੇ ਮੁੰਬਈ ਦੇ ਪੰਜ ਏਜੰਟਾਂ ਦੀ ਭਾਲ ਵੀ ਸ਼ੁਰੂ ਕਰ ਦਿਤੀ ਐ, ਜਲਦ ਹੀ ਉਨ੍ਹਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਜਾਵੇਗਾ।     (ਏਜੰਸੀ)

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement