
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜ਼ੀ ਪਾਇਆ ਹੈ। ਵਾਇਰਲ ਤਸਵੀਰ ਨੂੰ ਖਿੱਚਣ ਵਾਲੇ ਫੋਟੋਗ੍ਰਾਫਰ ਨੇ ਆਪ ਵਾਇਰਲ ਦਾਅਵੇ ਨੂੰ ਫਰਜ਼ੀ ਦੱਸਿਆ ਹੈ।
ਰੋਜ਼ਾਨਾ ਸਪੋਕਸਮੈਨ (ਮੋਹਾਲੀ ਟੀਮ)- ਸੋਸ਼ਲ ਮੀਡੀਆ 'ਤੇ ਇੱਕ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਦੇ ਵਿਚ ਇੱਕ ਬੁਜ਼ੁਰਗ ਮਰੀਜ ਦੇ ਉੱਤੇ ਇੱਕ ਕਬੂਤਰ ਨੂੰ ਬੈਠੇ ਵੇਖਿਆ ਜਾ ਸਕਦਾ ਹੈ। ਤਸਵੀਰ ਨਾਲ ਦਾਅਵਾ ਕੀਤਾ ਜਾ ਰਿਹਾ ਹੈ, "ਤਸਵੀਰ ਖਿੱਚਣ ਵਾਲੀ ਨਰਸ ਨੇ ਦੱਸਿਆ ਸੀ ਕਿ ਇਹ ਬਜ਼ੁਰਗ ਇਕ ਹਫ਼ਤੇ ਤੋਂ ਹਸਪਤਾਲ ਵਿੱਚ ਦਾਖਲ ਸੀ ਪਰ ਕੋਈ ਵੀ ਪਰਿਵਾਰਕ ਮੈਂਬਰ ਮਿਲਣ ਨਹੀਂ ਆਇਆ ਪਰ ਤਿੰਨ ਦਿਨ ਤੋਂ ਇਹ ਕਬੂਤਰ ਇਨ੍ਹਾਂ ਦੇ ਬੈੱਡ ਤੇ ਆ ਕੇ ਬੈਠ ਜਾਂਦਾ ਹੈ। ਘੰਟਾ ਕੁ ਬੈਠ ਕੇ ਚਲਾ ਜਾਂਦਾ ਹੈ। ਫਿਰ ਆ ਜਾਂਦਾ ਹੈ। ਪਤਾ ਲੱਗਾ ਹੈ ਕਿ ਇਹ ਬਜ਼ੁਰਗ ਹਸਪਤਾਲ ਦੇ ਕੋਲ ਹੀ ਇਕ ਬੈਂਚ ਤੇ ਬੈਠ ਕੇ ਕਬੂਤਰਾਂ ਨੂੰ ਦਾਣਾ ਪਾਉਂਦਾ ਸੀ।"
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜ਼ੀ ਪਾਇਆ ਹੈ। ਵਾਇਰਲ ਤਸਵੀਰ ਨੂੰ ਖਿੱਚਣ ਵਾਲੇ ਫੋਟੋਗ੍ਰਾਫਰ ਨੇ ਆਪ ਵਾਇਰਲ ਦਾਅਵੇ ਨੂੰ ਫਰਜ਼ੀ ਦੱਸਿਆ ਹੈ।
ਵਾਇਰਲ ਪੋਸਟ
ਪੰਜਾਬੀ ਕਲਾਕਾਰ ਗੁਰਚੇਤ ਚਿੱਤਰਕਾਰ ਨੇ 2 ਫਰਵਰੀ ਨੂੰ ਇਹ ਤਸਵੀਰ ਸ਼ੇਅਰ ਕਰਦਿਆਂ ਕੈਪਸ਼ਨ ਲਿਖਿਆ, "ਇਹ ਤਸਵੀਰ ਖਿੱਚਣ ਵਾਲੀ ਨਰਸ ਨੇ ਦੱਸਿਆ ਸੀ ਕਿ ਇਹ ਬਜੁਰਗ ਇਕ ਹਫਤੇ ਤੋਂ ਹਸਪਤਾਲ ਵਿੱਚ ਦਾਖਲ ਹਨ ਪਰ ਕੋਈ ਵੀ ਘਰ ਵਾਲਾ ਮਿਲਣ ਨਹੀ ਆਇਆ ਪਰ ਤਿੰਨ ਦਿਨ ਤੋਂ ਇਹ ਕਬੂਤਰ ਇਨ੍ਹਾਂ ਦੇ ਬੈੱਡ ਤੇ ਆ ਕੇ ਬੈਠ ਜਾਂਦਾ ਹੈ । ਘੰਟਾ ਕੁ ਬੈਠ ਕੇ ਚਲਾ ਜਾਂਦਾ ਹੈ । ਫਿਰ ਆ ਜਾਂਦਾ ਹੈ । ਪਤਾ ਲੱਗਾ ਹੈ ਕਿ ਇਹ ਬਜੁਰਗ ਹਸਪਤਾਲ ਦੇ ਕੋਲ ਹੀ ਇਕ ਬੈਂਚ ਤੇ ਬੈਠ ਕੇ ਕਬੂਤਰਾਂ ਨੂੰ ਦਾਣਾਂ ਪਾਉਂਦੇ ਸਨ। ਜਿਨਾਂ ਨੂੰ ਸਾਰੀ ਉਮਰ ਕਮਾਈ ਕਰਕੇ ਖਲਾਇਆ ਉਹ ਨਹੀਂ ਆਏ। ਥੋੜੇ ਜਿਹੇ ਦਾਣੇ ਖਾਣ ਵਾਲਾ ਪੰਛੀ ਮਿੱਤਰ ਨੂੰ ਮਿਲਣ ਆ ਗਿਆ ।waheguru waheguru waheguru"
ਵਾਇਰਲ ਪੋਸਟ ਦਾ ਆਰਕਾਇਵਡ ਲਿੰਕ।
ਫੇਸਬੁੱਕ 'ਤੇ ਹੈ ਕਾਫ਼ੀ ਵਾਇਰਲ
ਪੜਤਾਲ
ਪੜਤਾਲ ਸ਼ੁਰੂ ਕਰਨ ਦੌਰਾਨ ਅਸੀਂ ਸਭ ਤੋਂ ਪਹਿਲਾਂ ਵਾਇਰਲ ਤਸਵੀਰ ਨੂੰ Yandex ਟੂਲ ਵਿਚ ਅਪਲੋਡ ਕਰ ਰਿਵਰਸ ਇਮੇਜ ਕੀਤਾ। ਸਰਚ ਦੌਰਾਨ ਸਾਨੂੰ ਇਹ ਤਸਵੀਰ flickr.com 'ਤੇ 2013 ਵਿਚ ਅਪਲੋਡ ਕੀਤੀ ਮਿਲੀ। ਇਹ ਤਸਵੀਰ 19 ਅਕਤੂਬਰ 2013 ਵਿਚ ਖਿੱਚੀ ਗਈ ਸੀ। ਇਹ ਤਸਵੀਰ ਫੋਟੋਗ੍ਰਾਫਰ ਅਤੇ ਫਿਲਮਕਾਰ Ioannis Protonotarios ਨੇ ਕਲਿੱਕ ਕੀਤੀ ਸੀ। ਤਸਵੀਰ ਦੇ ਨਾਲ ਲੋਕੇਸ਼ਨ ਅਤੇ ਇਸ ਦਾ ਐਗਜ਼ਿਵ ਡਾਟਾ ਵੀ ਦਿੱਤਾ ਗਿਆ ਸੀ।
Location
ਇਸ ਤਸਵੀਰ ਹੇਠ ਕਈ ਯੂਜ਼ਰ ਨੇ ਕਮੈਂਟ ਵੀ ਕੀਤੇ ਹੋਏ ਸਨ। ਇਸ ਦੇ ਨਾਲ ਹੀ ਫੋਟੋਗ੍ਰਾਫਰ ਨੇ ਕਮੈਂਟਸ ਦੇ ਜਵਾਬ ਵਿਚ ਦੱਸਿਆ ਸੀ ਕਿ ਇਹ ਤਸਵੀਰ ''ਮੇਰੇ ਪਿਤਾ ਦੀ ਯਾਦ ਵਿਚ ਹੈ, ਜੋ ਸਿਰਫ਼ 5 ਦਿਨ ਪਹਿਲਾਂ ਇਸ ਬਜ਼ੁਰਗ ਦੇ ਨਾਲ ਵਾਲੇ ਬੈੱਡ 'ਤੇ ਹੁੰਦੇ ਸੀ।''
ਇਸ ਦੇ ਨਾਲ ਹੀ ਦੱਸ ਦਈਏ ਕਿ ਕਈ ਵੈੱਬਸਾਈਟਸ ਨੇ ਵੀ ਇਹ ਤਸਵੀਰ ਅਪਲੋਡ ਕੀਤੀ ਅਤੇ Ioannis Protonotarios ਨੂੰ ਇਸ ਦਾ ਕ੍ਰੇਡਿਟ ਵੀ ਦਿੱਤਾ।
http://yurufuwacpa.com/2014/05/29/post-1300/
ਵਾਇਰਲ ਦਾਅਵੇ ਨੂੰ ਲੈ ਕੇ The Quint ਨਿਊਜ਼ ਨਾਲ Ioannis Protonotarios ਨੇ ਗੱਲਬਾਤ ਕਰਦਿਆਂ ਦੱਸਿਆਂ ਸੀ ਕਿ “ਇਹ ਤਸਵੀਰ 19 ਅਕਤੂਬਰ 2013 ਨੂੰ ਐਥਨਜ਼ ਦੇ ਰੈਡ ਕਰਾਸ ਹਸਪਤਾਲ ਦੇ ਕਾਰਡੀਓਲੌਜੀ ਵਾਰਡ ਵਿਚ ਲਈ ਗਈ ਸੀ। ਉਹਨਾਂ ਦੱਸਿਆਂ ਕਿ ਮੇਰੇ ਪਿਤਾ ਜੀ ਹਸਪਤਾਲ ਵਿਚ ਮਰੀਜ਼ ਸਨ ਅਤੇ ਤਸਵੀਰ ਵਾਲੇ ਵਿਅਕਤੀ ਅਤੇ ਮੇਰੇ ਪਿਤਾ ਦਾ ਕਮਰਾ ਸਾਂਝਾ ਸੀ। ਜਦੋਂ ਮੈਂ ਆਪਣੇ ਪਿਤਾ ਦੇ ਬਿਸਤਰੇ ਦੇ ਕੋਲ ਬੈਠਾ ਸੀ, ਮੈਂ ਦੇਖਿਆ ਕਿ ਇਕ ਪੰਛੀ ਉਸ ਆਦਮੀ ਦੇ ਉਪਰ ਆ ਕੇ ਬੈਠ ਗਿਆ। ਆਦਮੀ ਗਹਿਰੀ ਨੀਂਦ ਸੌਂ ਰਿਹਾ ਸੀ। ਪੰਛੀ ਮਰੀਜ ਉੱਤੇ ਕਾਫ਼ੀ ਸਮਾਂ ਬੈਠਾ ਰਿਹਾ ਅਤੇ ਮੈਂ ਉਸ ਦੀ ਤਸਵੀਰ ਖਿੱਚ ਲਈ। ”
ਵਾਇਰਲ ਦਾਅਵੇ ਨੂੰ ਲੈ ਕੇ ਸਪੋਕਸਮੈਨ ਨੇ ਵੀ Ioannis Protonotarios ਨਾਲ ਸਪੰਰਕ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਹਨਾਂ ਦਾ ਜਵਾਬ ਮਿਲਦੇ ਹੀ ਰਿਪੋਰਟ ਨੂੰ ਅਪਡੇਟ ਕਰ ਦਿੱਤਾ ਜਾਵੇਗਾ।
ਨਤੀਜਾ - ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਤਸਵੀਰ ਨੂੰ 7 ਸਾਲ ਪੁਰਾਣੀ ਪਾਇਆ ਹੈ। ਇਹ ਤਸਵੀਰ ਕਿਸੇ ਨਰਸ ਦੁਆਰਾ ਨਹੀਂ ਬਲਕਿ ਫੋਟੋਗ੍ਰਾਫਰ Ioannis Protonotarios ਵੱਲੋਂ ਖਿੱਚੀ ਗਈ ਸੀ ਅਤੇ ਉਹਨਾਂ ਨੇ ਖ਼ੁਦ ਵੀ ਵਾਇਰਲ ਦਾਅਵੇ ਨੂੰ ਫਰਜ਼ੀ ਦੱਸਿਆ ਹੈ।
Claim: "ਤਸਵੀਰ ਖਿੱਚਣ ਵਾਲੀ ਨਰਸ ਨੇ ਦੱਸਿਆ ਸੀ ਕਿ ਇਹ ਬਜ਼ੁਰਗ ਇਕ ਹਫ਼ਤੇ ਤੋਂ ਹਸਪਤਾਲ ਵਿੱਚ ਦਾਖਲ ਸੀ ਪਰ ਕੋਈ ਵੀ ਪਰਿਵਾਰਕ ਮੈਂਬਰ ਮਿਲਣ ਨਹੀਂ ਆਇਆ ਪਰ ਤਿੰਨ ਦਿਨ ਤੋਂ ਇਹ ਕਬੂਤਰ ਇਨ੍ਹਾਂ ਦੇ ਬੈੱਡ ਤੇ ਆ ਕੇ ਬੈਠ ਜਾਂਦਾ ਹੈ।
Claimed By: Gurchet Chitarkar
Fact Check: ਫਰਜ਼ੀ