
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੇ ਵਿਚ ਵਿਚ ਰੂਸੀ ਰਾਸ਼ਟਰਪਤੀ ਨਹੀਂ ਬਲਕਿ ਰੋਮਾਨੀਆ ਵਿਚ ਭਾਰਤ ਰਾਜਦੂਤ ਰਾਹੁਲ ਸ਼੍ਰੀਵਾਸਤਵ ਹਨ।
RSFC (Team Mohali)- ਸੋਸ਼ਲ ਮੀਡੀਆ 'ਤੇ ਰੂਸ-ਯੂਕਰੇਨ ਵਿਚਕਾਰ ਚਲ ਰਹੀ ਜੰਗ ਦਰਮਿਆਨ ਇੱਕ ਵੀਡੀਓ ਕਲਿਪ ਵਾਇਰਲ ਹੋ ਰਿਹਾ ਹੈ। ਵੀਡੀਓ ਵਿਚ ਇੱਕ ਵਿਅਕਤੀ ਨੂੰ ਇੱਕ ਹਵਾਈ 'ਚ ਲੋਕਾਂ ਨੂੰ ਸੰਬੋਧਨ ਕਰਦਿਆਂ ਵੇਖਿਆ ਜਾ ਸਕਦਾ ਹੈ। ਵੀਡੀਓ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਰੂਸ ਦੇ ਰਾਸ਼ਟਰਪਤੀ ਪੁਤਿਨ ਨੇ ਆਪ ਏਅਰ ਇੰਡੀਆ ਦੇ ਜਹਾਜ ਵਿਚ ਜਾ ਕੇ ਭਾਰਤੀ ਸਟੂਡੈਂਟਸ ਦੀ ਵਤਨ ਵਾਪਸੀ ਨੂੰ ਲੈ ਕੇ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਉਨ੍ਹਾਂ ਦਾ ਹੋਂਸਲਾ ਵਧਾਇਆ।
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੇ ਵਿਚ ਵਿਚ ਰੂਸੀ ਰਾਸ਼ਟਰਪਤੀ ਨਹੀਂ ਬਲਕਿ ਰੋਮਾਨੀਆ ਵਿਚ ਭਾਰਤ ਰਾਜਦੂਤ ਰਾਹੁਲ ਸ਼੍ਰੀਵਾਸਤਵ ਹਨ। ਹੁਣ ਰਾਹੁਲ ਦੇ ਵੀਡੀਓ ਨੂੰ ਵਲਾਦਿਮਰ ਪੁਤਿਨ ਦੇ ਨਾਂਅ ਤੋਂ ਵਾਇਰਲ ਕੀਤਾ ਜਾ ਰਿਹਾ ਹੈ।
ਵਾਇਰਲ ਪੋਸਟ
ਇਹ ਵੀਡੀਓ ਫੇਸਬੁੱਕ 'ਤੇ ਵੀ ਇਸੇ ਦਾਅਵੇ ਨਾਲ ਵਾਇਰਲ ਹੋ ਰਿਹਾ ਹੈ ਕਿ ਰਾਸ਼ਟਰਪਤੀ ਪੁਤਿਨ ਨੇ ਆਪ ਏਅਰ ਇੰਡੀਆ ਦੇ ਜਹਾਜ ਵਿਚ ਜਾ ਕੇ ਭਾਰਤੀ ਸਟੂਡੈਂਟਸ ਦੀ ਵਤਨ ਵਾਪਸੀ ਨੂੰ ਲੈ ਕੇ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਉਨ੍ਹਾਂ ਦਾ ਹੋਂਸਲਾ ਵਧਾਇਆ। ਇੱਕ ਯੂਜ਼ਰ Premchandar S Gettala ਨੇ ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ, "Russian President Putin himself went on aircraft of AI to convince Indians. What a Respect for India. Be proud of to be an Indian."
ਇਸਤੋਂ ਅਲਾਵਾ ਸਾਨੂੰ ਇਸ ਦਾਅਵੇ ਦੀ Fact Check ਬੇਨਤੀ ਟਵਿੱਟਰ 'ਤੇ ਵੀ ਪ੍ਰਾਪਤ ਹੋਈ। ਟਵਿੱਟਰ ਯੂਜ਼ਰ Ashish Ghadigoankar ਨੇ ਸਾਨੂੰ ਇਸ ਵੀਡੀਓ ਦੀ ਜਾਂਚ ਕਰਨ ਦੀ ਬੇਨਤੀ ਕੀਤੀ।
ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਵਾਇਰਲ ਵੀਡੀਓ ਨੂੰ ਧਿਆਨ ਨਾਲ ਸੁਣਿਆ। ਇਸ ਵੀਡੀਓ ਵਿਚ ਜਿਹੜੇ ਵਿਅਕਤੀ ਨੂੰ ਪੁਤਿਨ ਦੱਸਿਆ ਜਾ ਰਿਹਾ ਹੈ ਉਹ ਵੀਡੀਓ ਵਿਚ ਆਪਣਾ ਨਾਂਅ ਰਾਹੁਲ ਸ਼੍ਰੀਵਾਸਤਵ ਦੱਸ ਰਿਹਾ ਹੈ। ਇਸ ਵੀਡੀਓ ਵਿਚ ਮੀਡੀਆ ਅਦਾਰੇ ET Now ਦਾ ਲੋਗੋ ਲੱਗਿਆ ਹੋਇਆ ਹੈ। ਮਤਲਬ ਇਹ ਗੱਲ ਸਾਫ ਸੀ ਕਿ ਵੀਡੀਓ ਕਲਿੱਪ ਮੀਡੀਆ ਅਦਾਰੇ ET Now ਦਾ ਹੈ ਜਿਸਨੂੰ ਵਾਇਰਲ ਕੀਤਾ ਜਾ ਰਿਹਾ ਹੈ।
ET Now
ਅੱਗੇ ਵਧਦੇ ਹੋਏ ਅਸੀਂ ET Now ਦੇ ਫੇਸਬੁੱਕ ਪੇਜ 'ਤੇ ਕੀਵਰਡ ਸਰਚ ਨਾਲ ਵੀਡੀਓ ਨੂੰ ਲੱਭਣਾ ਸ਼ੁਰੂ ਕੀਤਾ।
ਵੀਡੀਓ ਵਿਚ ਰੋਮਾਨੀਆ 'ਚ ਭਾਰਤੀ ਰਾਜਦੂਤ ਰਾਹੁਲ ਸ਼੍ਰੀਵਾਸਤਵ ਹਨ
ਸਾਨੂੰ ਅਸਲ ਵੀਡੀਓ ET Now ਦੇ ਫੇਸਬੁੱਕ ਪੇਜ 'ਤੇ 26 ਫਰਵਰੀ 2022 ਦਾ ਅਪਲੋਡ ਮਿਲਿਆ। ਅਦਾਰੇ ਨੇ ਵੀਡੀਓ ਸ਼ੇਅਰ ਕਰਦਿਆਂ ਕੈਪਸ਼ਨ ਲਿਖਿਆ, "“Whenever you face difficulty in life, remember this day & everything will be fine” - Listen in to India's Ambassador to #Romania Rahul Shrivastava's special message to Indian nationals onboard #AirIndia flight"
ਮਤਲਬ ਸਾਫ ਸੀ ਕਿ ਵੀਡੀਓ ਵਿਚ ਪੁਤਿਨ ਨਹੀਂ ਹਨ।
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੇ ਵਿਚ ਵਿਚ ਰੂਸੀ ਰਾਸ਼ਟਰਪਤੀ ਨਹੀਂ ਬਲਕਿ ਰੋਮਾਨੀਆ ਵਿਚ ਭਾਰਤ ਰਾਜਦੂਤ ਰਾਹੁਲ ਸ਼੍ਰੀਵਾਸਤਵ ਹਨ। ਹੁਣ ਰਾਹੁਲ ਦੇ ਵੀਡੀਓ ਨੂੰ ਵਲਾਦਿਮਰ ਪੁਤਿਨ ਦੇ ਨਾਂਅ ਤੋਂ ਵਾਇਰਲ ਕੀਤਾ ਜਾ ਰਿਹਾ ਹੈ।
Claim- Russian President Putin himself went on aircraft of AI to convince Indians
Claimed By- FB User Premchandar S Gettala
Fact Check- Misleading