Fact Check: ਪੰਜਾਬ 'ਚ 4 ਫਰਵਰੀ ਨੂੰ ਹੋਣਗੇ ਚੋਣ? 2017 ਦਾ ਬ੍ਰੈਕਿੰਗ ਪਲੇਟ ਵਾਇਰਲ
Published : Dec 2, 2021, 12:45 pm IST
Updated : Dec 2, 2021, 1:09 pm IST
SHARE ARTICLE
Fact Check Old Breaking Plate of India TV Regarding Punjab election shared as recent
Fact Check Old Breaking Plate of India TV Regarding Punjab election shared as recent

ਵਾਇਰਲ ਬ੍ਰੈਕਿੰਗ ਪਲੇਟ 2017 ਦੇ ਚੋਣਾਂ ਨਾਲ ਸਬੰਧ ਰੱਖਦੀ ਹੈ। ਹੁਣ ਪੁਰਾਣੀ ਬ੍ਰੈਕਿੰਗ ਨੂੰ ਹਾਲੀਆ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ।

RSFC (Team Mohali)- ਪੰਜਾਬ ਚੋਣਾਂ 2022 ਨੂੰ ਲੈ ਕੇ ਸਿਆਸੀ ਮਾਹੌਲ ਦਿਨੋਂ-ਦਿਨ ਤੇਜ਼ ਹੁੰਦਾ ਜਾ ਰਿਹਾ ਹੈ ਅਤੇ ਇਸੇ ਮਾਹੌਲ ਵਿਚਕਾਰ ਇੱਕ ਬ੍ਰੈਕਿੰਗ ਪਲੇਟ ਚੋਣਾਂ ਨੂੰ ਲੈ ਕੇ ਵਾਇਰਲ ਕੀਤੀ ਜਾ ਰਹੀ ਹੈ। ਬ੍ਰੈਕਿੰਗ ਪਲੇਟ ਅਨੁਸਾਰ ਪੰਜਾਬ ਚੋਣਾਂ ਦੇ ਮਤਦਾਨ 4 ਫਰਵਰੀ ਨੂੰ ਹੋਣਗੇ। ਯੂਜ਼ਰ ਇਸ ਪਲੇਟ ਨੂੰ ਹਾਲੀਆ ਚੋਣਾਂ ਨਾਲ ਜੋੜ ਵਾਇਰਲ ਕਰ ਰਹੇ ਹਨ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਬ੍ਰੈਕਿੰਗ ਪਲੇਟ 2017 ਦੇ ਚੋਣਾਂ ਨਾਲ ਸਬੰਧ ਰੱਖਦੀ ਹੈ। ਹੁਣ ਪੁਰਾਣੀ ਬ੍ਰੈਕਿੰਗ ਨੂੰ ਹਾਲੀਆ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ।

ਵਾਇਰਲ ਪੋਸਟ

ਫੇਸਬੁੱਕ ਪੇਜ "Agg Bani" ਨੇ ਵਾਇਰਲ ਬ੍ਰੈਕਿੰਗ ਪਲੇਟ ਸ਼ੇਅਰ ਕੀਤਾ। ਇਹ ਬ੍ਰੇਕਿੰਗ ਪਲੇਟ India TV ਨਿਊਜ਼ ਦਾ ਹੈ। ਇਸ ਬ੍ਰੈਕਿੰਗ ਪਲੇਟ 'ਤੇ ਲਿਖਿਆ ਹੈ, "ਪੰਜਾਬ ਵਿਚ 4 ਫਰਵਰੀ ਨੂੰ ਹੋਣਗੇ ਚੋਣ"

ਇਸ ਪੋਸਟ ਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭ ਤੋਂ ਪਹਿਲਾਂ ਵਾਇਰਲ ਬ੍ਰੈਕਿੰਗ ਪਲੇਟ ਨੂੰ ਧਿਆਨ ਨਾਲ ਵੇਖਿਆ। ਇਹ ਬ੍ਰੈਕਿੰਗ ਪਲੇਟ ਨੈਸ਼ਨਲ ਮੀਡੀਆ ਅਦਾਰੇ India TV ਦਾ ਹੈ। ਇਸ ਕਰਕੇ ਅਸੀਂ ਸਿੱਧਾ ਕੀਵਰਡ ਸਰਚ ਜਰੀਏ India TV ਦੇ Youtube ਅਕਾਊਂਟ 'ਤੇ ਇਸ ਮਾਮਲੇ ਨੂੰ ਖੰਗਾਲਣਾ ਸ਼ੁਰੂ ਕੀਤਾ।

ਬ੍ਰੇਕਿੰਗ 2017 ਦੀ ਹੈ

ਸਾਨੂੰ ਇਹ ਬੈਕਿੰਗ India TV ਦੁਆਰਾ 4 ਜਨਵਰੀ 2017 ਨੂੰ ਸ਼ੇਅਰ ਕੀਤੇ ਵੀਡੀਓ ਵਿਚ ਮਿਲਿਆ। India TV ਨੇ ਵੀਡੀਓ ਸ਼ੇਅਰ ਕਰਦਿਆਂ ਲਿਖਿਆ, "EC Announces Election Dates for UP, Punjab, Goa, Manipur and Uttarakhand"

India TV

ਇਸ ਸਮਾਨ ਨਜ਼ਾਰੇ ਨੂੰ ਅਸੀਂ 27 ਮਿੰਟ ਅਤੇ 24 ਸੈਕੰਡ 'ਤੇ ਵੇਖਿਆ। ਮਤਲਬ ਸਾਫ ਸੀ ਕਿ ਵਾਇਰਲ ਬ੍ਰੈਕਿੰਗ ਪਲੇਟ 2017 ਦੇ ਚੋਣਾਂ ਨਾਲ ਸਬੰਧ ਰੱਖਦੀ ਹੈ। ਇਸ ਵੀਡੀਓ ਨੂੰ ਇਥੇ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਪੜਤਾਲ ਦੇ ਅੰਤਿਮ ਚਰਣ ਵਿਚ ਅਸੀਂ ਇਸ ਮਾਮਲੇ ਨੂੰ ਲੈ ਕੇ ਸਾਡੇ ਸੀਨੀਅਰ ਪੱਤਰਕਾਰ ਸੁਖਰਾਬ ਚੰਨ ਨਾਲ ਗੱਲਬਾਤ ਕੀਤੀ। ਸੁਰਖਾਬ ਨੇ ਦੱਸਿਆ, "ਇਹ ਬ੍ਰੈਕਿੰਗ ਪਲੇਟ 2017 ਦੇ ਚੋਣਾਂ ਨਾਲ ਸਬੰਧ ਰੱਖਦੀ ਹੈ। ਪੰਜਾਬ 2022 ਚੋਣਾਂ ਦੀ ਮਿਤੀ ਨੂੰ ਲੈ ਕੇ ਹਾਲੇ ਕੋਈ ਵੀ ਐਲਾਨ ਚੋਣ ਕਮਿਸ਼ਨ ਵੱਲੋਂ ਨਹੀਂ ਕੀਤਾ ਗਿਆ ਹੈ।"

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਬ੍ਰੈਕਿੰਗ ਪਲੇਟ 2017 ਦੇ ਚੋਣਾਂ ਨਾਲ ਸਬੰਧ ਰੱਖਦੀ ਹੈ। ਹੁਣ ਪੁਰਾਣੀ ਬ੍ਰੈਕਿੰਗ ਨੂੰ ਹਾਲੀਆ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ।

Claim- Punjab Election Voting to be held on 4 Feb
Claimed By- FB Page Agg Bani
Fact Check- Misleading

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement