
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਦਾਅਵੇ ਨੂੰ ਫਰਜ਼ੀ ਪਾਇਆ ਹੈ ਨਰਿੰਦਰ ਮੋਦੀ ਨਾਲ ਅੰਨ੍ਹਾ ਹਜ਼ਾਰੇ ਨਹੀਂ ਬਲਕਿ ਲਕਸ਼ਮਣ ਰਾਵ ਮਾਧਵ ਰਾਵ ਇਨਾਮਦਾਰ ਹੈ।
ਰੋਜ਼ਾਨਾ ਸਪੋਕਸਮੈਨ (ਮੁਹਾਲੀ ਟੀਮ) - ਸੋਸ਼ਲ ਮੀਡੀਆ 'ਤੇ ਨਰਿੰਦਰ ਮੋਦੀ ਦੀ ਇਕ ਵਿਅਕਤੀ ਨਾਲ ਬਲੈਕ ਐਂਡ ਵਾਈਟ ਤਸਵੀਰ ਵਾਇਰਲ ਹੋ ਰਹੀ ਹੈ, ਇਸ ਤਸਵੀਰ ਵਿਚ ਵਿਅਕਤੀ ਨੇ ਨਰਿੰਦਰ ਮੋਦੀ ਦੇ ਮੋਢੇ 'ਤੇ ਹੱਥ ਰੱਖਿਆ ਹੋਇਆ ਹੈ। ਇਸ ਤਸਵੀਰ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਹਨਾਂ ਦੇ ਨਾਲ ਮੌਜੂਦ ਵਿਅਕਤੀ ਅੰਨਾ ਹਜ਼ਾਰੇ ਹੈ।
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਦਾਅਵੇ ਨੂੰ ਫਰਜ਼ੀ ਪਾਇਆ ਹੈ ਨਰਿੰਦਰ ਮੋਦੀ ਨਾਲ ਅੰਨ੍ਹਾ ਹਜ਼ਾਰੇ ਨਹੀਂ ਬਲਕਿ ਲਕਸ਼ਮਣ ਰਾਵ ਮਾਧਵ ਰਾਵ ਇਨਾਮਦਾਰ ਹੈ। ਲਕਸ਼ਮਣ ਰਾਵ ਆਰਐੱਸਐੱਸ ਦੇ ਸੰਸਥਾਪਕ ਵਿਚੋਂ ਇੱਕ ਸਨ।
ਵਾਇਰਲ ਪੋਸਟ
रविन्द्र रवि सैन ਨਾਮ ਦੇ ਫੇਸਬੁੱਕ ਯੂਜ਼ਰ ਨੇ 26 ਦਸੰਬਰ ਨੂੰ ਵਾਇਰਲ ਤਸਵੀਰ ਪੋਸਟ ਕੀਤੀ ਅਤੇ ਕੈਪਸ਼ਨ ਵਿਚ ਲਿਖਿਆ, ''बहुत पुराना याराना लगता है। शोके फिल्म का यह डायलाग आज सार्थक हो गया है। वास्तव में कांग्रेस सरकार के विरुद्ध जबरदस्त आन्दोलन करने वाले अब खामोश क्यों हैं यह बात अब सिध्द हो गयी है।''
ਵਾਇਰਲ ਪੋਸਟ ਦਾ ਅਰਕਾਇਵਰਡ ਲਿੰਕ
ਸਪੋਕਸਮੈਨ ਦੀ ਪੜਤਾਲ
ਸਪੋਕਸਮੈਨ ਨੇ ਆਪਣੀ ਪੜਤਾਲ ਸ਼ੁਰੂ ਕਰਨ ਦੌਰਾਨ ਸਭ ਤੋਂ ਪਹਿਲਾਂ ਤਸਵੀਰ ਦਾ ਗੂਗਲ ਰਿਵਰਸ ਇਮੇਜ ਕੀਤਾ ਤਾਂ ਸਾਨੂੰ ਕਈ ਲਿੰਕ ਮਿਲੇ ਜਿਸ ਵਿਚ ਵਾਇਰਲ ਤਸਵੀਰ ਪ੍ਰਕਾਸ਼ਿਤ ਕੀਤੀ ਗਈ ਸੀ। ਅਸੀਂ economictimes ਦਾ ਲਿੰਕ ਓਪਨ ਕੀਤਾ ਜਿਸ ਵਿਚ ਵਾਇਰਲ ਤਸਵੀਰ ਪ੍ਰਕਾਸ਼ਿਤ ਸੀ ਇਹ ਆਰਟੀਕਲ 22 ਸਤੰਬਰ 2017 ਨੂੰ ਪਬਲਿਸ਼ ਕੀਤਾ ਗਿਆ ਸੀ। ਇਸ ਬਲਾਗ ਵਿਚ ਨਰਿੰਦਰ ਮੋਦੀ ਨਾਲ ਜੋ ਵਿਅਕਤੀ ਹੈ ਉਸ ਦੀ ਪਛਾਣ Lakshmanrao Inamdar ਦੇ ਨਾਮ ਤੋਂ ਹੋਈ। ਬਲਾਗ ਵਿਚ ਦੱਸਿਆ ਗਿਆ ਕਿ ਲਕਸ਼ਮਣ ਰਾਵ ਗੁਜਰਾਤ ਵਿਚ ਆਰਐੱਸਐੱਸ ਦੇ ਸੰਸਥਾਪਕ ਵਿਚੋਂ ਇੱਕ ਸਨ। ਇਨਾਮਦਾਰ ਨਰਿੰਦਰ ਮੋਦੀ ਦੀ ਜ਼ਿੰਦਗੀ ਦਾ ਇਕ ਖਾਸ ਹਿੱਸਾ ਸਨ, ਇਨਾਮਦਾਰ ਨਰਿੰਦਰ ਮੋਦੀ ਨੂੰ ਉਹਨਾਂ ਦੇ ਬਚਪਨ ਤੋਂ ਹੀ ਜਾਣਦੇ ਸਨ।
ਸਰਚ ਦੌਰਾਨ ਸਾਨੂੰ indiatoday.in ਦਾ ਲਿੰਕ ਮਿਲਿਆ ਜਿਸ ਵਿਚ ਵੀ ਵਾਇਰਲ ਪੋਸਟ ਪ੍ਰਕਾਸ਼ਿਤ ਕੀਤੀ ਗਈ ਸੀ। ਇਹ ਬਲਾਗ ਵੀ Lakshmanrao Inamdar ਬਾਰੇ ਹੀ ਸੀ। ਇਸ ਬਲਾਗ ਵਿਚ ਇਹ ਵੀ ਦੱਸਿਆ ਗਿਆ ਕਿ ਨਰਿੰਦਰ ਮੋਦੀ ਨੇ Lakshmanrao Inamdar ਦੀ ਬਾਇਗ੍ਰਾਫੀ ਬਾਰੇ ਕਿਤਾਬ ਵੀ ਲਿਖੀ ਹੈ।
ਇਹ ਬਲਾਗ 19 ਮਈ 2014 ਨੂੰ ਪ੍ਰਕਾਸ਼ਿਤ ਕੀਤਾ ਗਿਆ ਸੀ। ਬਲਾਗ ਵਿਚ ਦੱਸਿਆ ਗਿਆ ਕਿ ਇਨਾਮਦਾਰ ਦੀ 1984 ਵਿਚ ਮੌਤ ਹੋ ਗਈ ਸੀ। ਇਸ ਤੋਂ ਸਾਬਿਤ ਹੁੰਦਾ ਹੈ ਕਿ ਇਹ ਤਸਵੀਰ ਹਾਲੀਆ ਨਹੀਂ ਬਲਕਿ ਕਈ ਸਾਲ ਪੁਰਾਣੀ ਹੈ। ਦੱਸ ਦਈਏ ਕਿ ਜਦੋਂ ਅਸੀਂ ਗੂਗਲ 'ਤੇ Lakshmanrao Inamdar ਦਾ ਨਾਮ ਸਰਚ ਕੀਤਾ ਤਾਂ ਗੂਗਲ 'ਤੇ ਪਹਿਲੀ ਤਸਵੀਰ ਵੀ ਵਾਇਰਲ ਹੋ ਰਹੀ ਫੋਟੋ ਹੀ ਆਉਂਦੀ ਹੈ।
ਨਰਿੰਦਰ ਮੋਦੀ ਤੇ ਇਨਾਮਦਾਰ ਦੀ ਅਸਲੀ ਤਸਵੀਰ ਦੇ ਨੀਚੇ inamdar (R) With Modi During Those Early Days In RSS ਲਿਖਿਆ ਹੋਿਆ ਹੈ ਜਦ ਕਿ ਵਾਇਰਲ ਤਸਵੀਰ ਵਿਚ ਅਜਿਹਾ ਕੁੱਝ ਵੀ ਨਹੀਂ ਹੈ।
ਇਸ ਵਾਇਰਲ ਤਸਵੀਰ ਬਾਰੇ ਅਸੀਂ ਆਰਐੱਸੈੱਸ ਦੇ ਸਹਿ ਪ੍ਰਚਾਰਕ ਨਰਿੰਦਰ ਕੁਮਾਰ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਇਸ ਤਸਵੀਰ ਨੂੰ ਫਰਜੀ ਦੱਸਿਆ, ਉਹਨਾਂ ਕਿਹਾ ਕਿ ਅੰਨ੍ਹਾ ਹਜ਼ਾਰੇ ਨੇ ਕਦੇ ਵੀ ਆਰਐੱਸਐੱਸ ਦੇ ਕਿਸੇ ਵੀ ਸਮਾਰੋਹ ਵਿਚ ਹਿੱਸਾ ਨਹੀਂ ਲਿਆ ਤੇ ਨਰਿੰਦਰ ਮੋਦੀ ਦੀ ਅੰਨਾ ਹਜ਼ਾਰੇ ਨਾਲ ਕੋਈ ਤਸਵੀਰ ਹੋਣ ਦਾ ਸਵਾਲ ਹੀ ਨਹੀਂ ਪੈਂਦਾ ਹੁੰਦਾ।
ਸਾਡੀ ਪੜਤਾਲ ਤੋਂ ਇਹ ਸਾਬਿਤ ਹੋ ਗਿਆ ਹੈ ਹੈ ਕਿ ਵਾਇਰਲ ਤਸਵੀਰ ਵਿਚ ਨਰਿੰਦਰ ਮੋਦੀ ਨਾਲ ਅੰਨ੍ਹਾ ਹਜ਼ਾਰੇ ਨਹੀਂ ਬਲਕਿ ਆਰਐੱਸਐੱਸ ਦੇ ਸੰਸਥਾਪਕ ਵਿਚੋਂ ਇਕ ਲਕਸ਼ਮਣ ਰਾਵ ਇਨਾਮਦਾਰ ਹਨ।
ਨਤੀਜਾ - ਵਾਇਰਲ ਪੋਸਟ ਵਿਚ ਨਰਿੰਦਰ ਮੋਦੀ ਨਾਲ ਅੰਨ੍ਹਾ ਹਜ਼ਾਰੇ ਨਹੀਂ ਬਲਕਿ ਲਕਸ਼ਮਣ ਰਾਵ ਇਨਾਮਦਾਰ ਹੈ।
Claim- ਦਾਅਵਾ ਕੀਤਾ ਜਾ ਰਿਹਾ ਹੈ ਕਿ ਨਰਿੰਦਰ ਮੋਦੀ ਨਾਲ ਅੰਨ੍ਹਾ ਹਜ਼ਾਰੇ ਹੈ।
Claimed By - रविन्द्र रवि सैन
Fact Check - ਫਰਜ਼ੀ