Fact Check - ਵਾਇਰਲ ਤਸਵੀਰ ਸਿਆਚਿਨ ਵਿਚ ਭਾਰਤੀ ਸੈਨਿਕਾਂ ਦੀ ਨਹੀਂ ਹੈ
Published : Jan 3, 2021, 2:31 pm IST
Updated : Jan 3, 2021, 7:00 pm IST
SHARE ARTICLE
 No, This Photo Does Not Show Indian Army Soldiers At Siachen
No, This Photo Does Not Show Indian Army Soldiers At Siachen

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਤਸਵੀਰ ਨਾਲ ਕੀਤੇ ਜਾ ਰਹੇ ਦਾਅਵੇ ਨੂੰ ਫਰਜੀ ਪਾਇਆ ਹੈ। ਇਹ ਤਸਵੀਰ ਭਾਰਤੀ ਸੈਨਿਕਾਂ ਦੀ ਨਹੀਂ ਹੈ।   

ਰੋਜ਼ਾਨਾ ਸਪੋਕਸਮੈਨ (ਮੁਹਾਲੀ ਟੀਮ) - ਸੋਸ਼ਲ ਮੀਡੀਆ 'ਤੇ ਦੋ ਸੈਨਿਕਾਂ ਦੀ ਇਕ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਵਿਚ ਉਨ੍ਹਾਂ ਉੱਪਰ ਬਰਫ਼ ਦੀ ਚਾਦਰ ਨੂੰ ਵੇਖਿਆ ਜਾ ਸਕਦਾ ਹੈ। ਇਸ ਤਸਵੀਰ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਤਸਵੀਰ ਭਾਰਤੀ ਸੈਨਿਕਾਂ ਦੀ ਹੈ ਜਿਹੜੇ ਸਿਆਚਿਨ ਵਿਚ -50 ਡਿਗਰੀ ਤਾਪਮਾਨ ਵਿਚ ਰਾਤ ਕੱਟ ਰਹੇ ਹਨ। ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਤਸਵੀਰ ਨਾਲ ਕੀਤੇ ਜਾ ਰਹੇ ਦਾਅਵੇ ਨੂੰ ਫਰਜੀ ਪਾਇਆ ਹੈ। ਇਹ ਤਸਵੀਰ ਭਾਰਤੀ ਸੈਨਿਕਾਂ ਦੀ ਨਹੀਂ ਹੈ।   

ਕੀ ਹੈ ਵਾਇਰਲ ਪੋਸਟ?
Post Card ਨਾਮ ਦੇ ਟਵਿੱਟਰ ਹੈਂਡਲ 'ਤੇ ਵਾਇਰਲ ਤਸਵੀਰ 21 ਦਸੰਬਰ 2020 ਨੂੰ ਪੋਸਟ ਕੀਤੀ ਗਈ ਜਿਸ ਉੱਪਰ ਲਿਖਿਆ ਸੀ, ''Night Stay Of Indian Soldiers at Siachen Glacier''

ਵਾਇਰਲ ਪੋਸਟ ਦਾ ਅਰਕਾਇਵਰਡ ਲਿੰਕ 

ਸਪੋਕਸਮੈਨ ਦੀ ਪੜਤਾਲ 
ਸਭ ਤੋਂ ਪਹਿਲਾਂ ਅਸੀਂ ਇਸ ਤਸਵੀਰ ਦਾ ਗੂਗਲ ਰਿਵਰਸ ਇਮੇਜ ਕੀਤਾ ਤਾਂ ਸਾਨੂੰ ਵਾਇਰਲ ਤਸਵੀਰ ਹੋਰ ਵੀ ਕਈ ਯੂਜ਼ਰਸ ਵੱਲੋਂ ਸ਼ੇਅਰ ਕੀਤੀ ਮਿਲੀ ਇਹ ਤਸਵੀਰ ਸਾਲ 2016 ਅਤੇ 2017 ਵਿਚ ਵੀ ਠੰਢ ਦੇ ਦਿਨਾਂ ਵਿਚ ਵਾਇਰਲ ਹੋ ਚੁੱਕੀ ਹੈ। ਸਰਚ ਦੌਰਾਨ ਸਾਨੂੰ Adil Ahmad Khan ਨਾਮ ਦੇ ਟਵਿੱਟਰ ਯੂਜ਼ਰ ਦਾ ਇਕ ਟਵੀਟ ਮਿਲਿਆ ਜਿਸ ਵਿਚ ਉਹਨਾਂ ਨੇ ਵਾਇਰਲ ਤਸਵੀਰ ਸ਼ੇਅਰ ਕੀਤੀ ਹੋਈ ਸੀ, ਇਹ ਤਸਵੀਰ 17 ਦਸੰਬਰ 2017 ਦੀ ਸੀ।

File Photo

ਇਸ ਦੇ ਨਾਲ ਥੋੜ੍ਹੀ ਹੋਰ ਸਰਚ ਕਰਨ ਤੋਂ ਬਾਅਦ Adil Ahmad Khan ਦੇ ਟਵੀਟ ਦੇ ਜਵਾਬ ਵਿਚ ਸਾਨੂੰ Bon fyre ਨਾਮ ਦੇ ਟਵਿੱਟਰ ਯੂਜ਼ਰ ਦਾ ਇਕ ਟਵੀਟ ਮਿਲਿਆ, Bon fyre ਨੇ ਆਪਣੇ ਜਵਾਬ ਵਿਚ navbharattimes ਦਾ ਇਕ ਲਿੰਕ ਸ਼ੇਅਰ ਕੀਤਾ ਸੀ ਜਿਸ ਵਿਚ ਵਾਇਰਲ ਤਸਵੀਰ ਦੇ ਸੱਚ ਬਾਰੇ ਪੂਰੀ ਜਾਣਕਾਰੀ ਦਿੱਤੀ ਹੋਈ ਸੀ। ਯੂਜ਼ਰ ਨੇ ਆਪਣੇ ਟਵੀਟ ਦੇ ਕੈਪਸ਼ਨ ਵਿਚ ਲਿਖਿਆ, ''Nope.. this is not an image of Indian Soldier''। ਇਸ ਬਲਾਗ ਵਿਚ ਵੀ ਇਹਨਾਂ ਸੈਨਿਕਾਂ ਨੂੰ ਯੂਕਰੇਨ ਦੇ ਸੈਨਿਕ ਦੱਸਿਆ ਗਿਆ।

File Photo

ਦੱਸ ਦਈਏ ਕਿ Post Card ਵੱਲੋਂ ਸ਼ੇਅਰ ਕੀਤੀ ਤਸਵੀਰ ਦੇ ਕਮੈਂਟ ਬਾਕਸ ਵਿਚ ਵੀ ਕਈ ਯੂਜ਼ਰਸ ਨੇ ਇਹਨਾਂ ਸੈਨਿਕਾਂ ਨੂੰ ਯੂਕਰੇਨ ਦੇ ਸੈਨਿਕ ਦੱਸਿਆ। ਇਕ ਯੂਜ਼ਰ ਨੇ stopfake.org ਨਾਮ ਦੀ ਵੈੱਬਸਾਈਟ ਦਾ ਲਿੰਕ ਸ਼ੇਅਰ ਕੀਤਾ ਜਿਸ ਵਿਚ ਵਾਇਰਲ ਤਸਵੀਰ ਨੂੰ ਫਰਜ਼ੀ ਦੱਸਣ ਦੇ ਨਾਲ ਨਾਲ ਸੈਨਿਕਾਂ ਨੂੰ ਯੂਕਰੇਨ ਦੇ ਸੈਨਿਕ ਕਿਹਾ ਗਿਆ ਹੈ।

ਆਪਣੀ ਸਰਚ ਦੌਰਾਨ ਸਾਨੂੰ smhoaxslayer.com ਦਾ ਵੀ ਇਕ ਲਿੰਕ ਮਿਲਿਆ ਜਿਸ ਵਿਚ ਲਿਖਿਆ ਗਿਆ ਸੀ ਸੈਨਿਕਾਂ ਦਾ ਸਨਮਾਨ ਵਧਾਉਣ ਲਈ ਅਫਵਾਹਾਂ ਜਾਂ ਨਕਲੀ ਤਸਵੀਰਾਂ ਦੀ ਵਰਤੋਂ ਨਾ ਕੀਤੀ ਜਾਵੇ। ਅਸੀਂ ਇਨ੍ਹਾਂ ਤਸਵੀਰਾਂ ਦੇ ਅਸਲ ਸਰੋਤ ਦੀ ਪੁਸ਼ਟੀ ਨਹੀਂ ਕਰਦੇ ਹਾਂ ਪਰ ਸਾਡੀ ਪੜਤਾਲ ਅਤੇ ਪੁਰਾਣੀਆਂ ਰਿਪੋਰਟਾਂ ਤੋਂ ਇਹ ਸਾਫ ਹੁੰਦਾ ਹੈ ਕਿ ਇਹ ਤਸਵੀਰ ਭਾਰਤੀ ਸੈਨਿਕਾਂ ਦੀ ਨਹੀਂ ਹੈ।

ਨਤੀਜਾ - ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਗਲਤ ਪਾਇਆ ਹੈ, ਵਾਇਰਲ ਪੋਸਟ ਵਿਚ ਭਾਰਤੀ ਸੈਨਿਕ ਨਹੀਂ ਹਨ।
Claim- ਭਾਰਤੀ ਸੈਨਿਕ -50 ਡਿਗਰੀ ਤਾਪਮਾਨ ਵਿਚ ਰਾਤ ਕੱਟ ਰਹੇ ਹਨ।   
Claimed By- Post Card ਟਵਿੱਟਰ ਹੈਂਡਲ 
ਤੱਥ ਜਾਂਚ - ਫਰਜ਼ੀ 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Devinder Pal Singh Bhullar Rihai News : "Devinder Pal Bhullar ਦੀ ਰਿਹਾਈ ਲਈ BJP ਲੀਡਰ ਕਰ ਰਿਹਾ ਡਰਾਮਾ'

21 Oct 2025 3:10 PM

ਸਾਬਕਾ DGP ਪੁੱਤ ਦੀ ਨਵੀਂ ਵੀਡੀਓ ਆਈ ਸਾਹਮਣੇ, ਹੁਣ ਕਹਿੰਦਾ ਮੇਰਾ ਘਰਵਾਲੀ ਮੇਰਾ ਬਹੁਤ ਧਿਆਨ ਰੱਖਦੀ

21 Oct 2025 3:09 PM

"ਜੇ ਮੈਂ ਪ੍ਰੋਡਿਊਸਰ ਹੁੰਦਾ ਮੈਂ 'PUNJAB 95' ਚਲਾ ਦੇਣੀ ਸੀ', ਦਿਲਜੀਤ ਦੋਸਾਂਝ ਦੇ ਦਿਲ ਦੇ ਫੁੱਟੇ ਜਜ਼ਬਾਤ "

19 Oct 2025 3:06 PM

ਜਿਗਰੀ ਯਾਰ ਰਾਜਵੀਰ ਜਵੰਦਾ ਦੀ ਅੰਤਮ ਅਰਦਾਸ 'ਚ ਰੋ ਪਿਆ ਰੇਸ਼ਮ ਅਨਮੋਲ

18 Oct 2025 3:17 PM

Haryana: Pharma company owner gifts Brand New Cars to Employees on Diwali | Panchkula Diwali

17 Oct 2025 3:21 PM
Advertisement