ਤੱਥ ਜਾਂਚ: ਹਰਿਆਣਾ ਦੇ ਕਿਸਾਨਾਂ ਨੇ CM ਖੱਟੜ 'ਤੇ ਕੀਤਾ ਹਮਲਾ? ਨਹੀਂ, ਵਾਇਰਲ ਤਸਵੀਰ ਪੁਰਾਣੀ ਹੈ
Published : Apr 3, 2021, 6:13 pm IST
Updated : Apr 3, 2021, 6:23 pm IST
SHARE ARTICLE
Fake Post
Fake Post

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜ਼ੀ ਪਾਇਆ ਹੈ।

ਰੋਜ਼ਾਨਾ ਸਪੋਕਸਮੈਨ (ਮੋਹਾਲੀ ਟੀਮ) - ਸੋਸ਼ਲ ਮੀਡੀਆ 'ਤੇ ਇੱਕ ਤਸਵੀਰ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਤਸਵੀਰ ਵਿਚ ਹਰਿਆਣਾ ਦੇ CM ਮਨੋਹਰ ਲਾਲ ਖੱਟੜ ਦੇ ਮੂੰਹ 'ਤੇ ਲਾਲ ਦਾਗ ਦੇਖੇ ਜਾ ਸਕਦੇ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਪੰਜਾਬ ਵਿਚ ਭਾਜਪਾ ਲੀਡਰ 'ਤੇ ਹਮਲਾ ਹੋਣ ਦੇ ਬਾਅਦ ਹੁਣ ਹਰਿਆਣਾ ਦੇ ਕਿਸਾਨਾਂ ਨੇ CM ਖੱਟੜ 'ਤੇ ਹਮਲਾ ਕੀਤਾ ਹੈ।

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜ਼ੀ ਪਾਇਆ ਹੈ। ਜਿਹੜੀ ਤਸਵੀਰ ਦਾ ਇਸ ਪੋਸਟ ਵਿਚ ਇਸਤੇਮਾਲ ਕੀਤਾ ਗਿਆ ਹੈ ਉਹ ਅਸਲ ਵਿਚ ਮਈ 2018 ਦੀ ਹੈ ਅਤੇ ਇਸ ਦਾ ਹਾਲੀਆ ਕਿਸਾਨ ਸੰਘਰਸ਼ ਨਾਲ ਕੋਈ ਸਬੰਧ ਨਹੀਂ ਹੈ।

ਵਾਇਰਲ ਪੋਸਟ

ਫੇਸਬੁੱਕ ਯੂਜ਼ਰ ਗੁਰਸੇਵਕ ਸਿੰਘ ਭਾਣਾ ਨੇ ਵਾਇਰਲ ਤਸਵੀਰ ਨੂੰ ਅਪਲੋਡ ਕਰਦਿਆਂ ਲਿਖਿਆ, "ਹਰਿਆਣੇ ਵਾਲਿਓ ਜਿਉਂਦੇ ਰਹੋ ਪੰਜਾਬ ਵਾਲਿਆਂ ਛੋਟਾ ਜਿਹਾ ਲੀਡਰ ਨੰਗਾ ਕੀਤੀ ਸੀ ਤੁਸੀਂ ਤਾਂ ਖੱਟੜ ਵੀ ਲਾਲ ਕਰ ਦਿੱਤਾ"

ਵਾਇਰਲ ਪੋਸਟ ਦਾ ਫੇਸਬੁੱਕ ਅਤੇ ਆਰਕਾਇਵਡ ਲਿੰਕ।

Photo

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਤਸਵੀਰਾਂ ਨੂੰ ਗੂਗਲ ਰਿਵਰਸ ਇਮੇਜ ਟੂਲ ਵਿਚ ਅਪਲੋਡ ਕਰ ਸਰਚ ਕੀਤਾ। CM ਮਨੋਹਰ ਲਾਲ ਖੱਟਰ ਦੀ ਤਸਵੀਰ ਸਾਨੂੰ ਕਈ ਪੁਰਾਣੀਆਂ ਖਬਰਾਂ ਵਿਚ ਮਿਲੀ। ਅਮਰ ਉਜਾਲਾ ਨੇ ਇਸ ਤਸਵੀਰ ਨੂੰ 19 ਮਈ 2018 ਨੂੰ ਪ੍ਰਕਾਸ਼ਿਤ ਕਰਦਿਆਂ ਖਬਰ ਦਾ ਸਿਰਲੇਖ ਲਿਖਿਆ, "CM खट्टर पर फेंका काला तेल, जाट आरक्षण जिंदाबाद के नारे लगाए, काले झंडे दिखाए"

Photo

ਖਬਰ ਅਨੁਸਾਰ ਮਾਮਲਾ ਮਈ 2018 ਦਾ ਹੈ ਜਦੋਂ ਹਿਸਾਰ ਵਿਚ ਇੱਕ ਰੈਲੀ ਦੌਰਾਨ ਜਾਟ ਆਰਕਸ਼ਣ ਨੂੰ ਲੈ ਕੇ CM ਮਨੋਹਰ ਲਾਲ ਖੱਟੜ 'ਤੇ ਕਾਲਾ ਤੇਲ ਸੁੱਟਿਆ ਗਿਆ ਸੀ। ਮਤਲਬ ਸਾਫ਼ ਸੀ ਕਿ ਵਾਇਰਲ ਤਸਵੀਰ ਹਾਲੀਆ ਨਹੀਂ ਹੈ ਅਤੇ ਨਾ ਹੀ ਇਸ ਤਸਵੀਰ ਦਾ ਹਾਲੀਆ ਕਿਸਾਨ ਸੰਘਰਸ਼ ਨਾਲ ਕੋਈ ਸਬੰਧ ਹੈ।

ਪੋਸਟ ਵਿਚ ਇਸਤੇਮਾਲ ਕੀਤੀ ਗਈ ਦੂਜੀ ਤਸਵੀਰ

Photo

ਦੂਜੀ ਤਸਵੀਰ ਬਾਰੇ ਸਰਚ ਕਰਨ 'ਤੇ ਸਾਨੂੰ ਪੰਜਾਬੀ ਟ੍ਰਿਬਿਊਨ ਦੀ ਖਬਰ ਵਿਚ ਬਜ਼ੁਰਗ ਦੀ ਵੱਖਰੀ ਤਸਵੀਰ ਮਿਲੀ। ਦੱਸ ਦਈਏ ਕਿ ਇਹ ਤਸਵੀਰ ਹਾਲੀਆ ਕਿਸਾਨ ਸੰਘਰਸ਼ ਨਾਲ ਸਬੰਧ ਰੱਖਦੀ ਹੈ। ਤਸਵੀਰ ਵਿਚ ਦਿਖ ਰਿਹਾ ਬੁਜ਼ੁਰਗ ਰੋਹਤਕ ਵਿਚ CM ਮਨੋਹਰ ਲਾਲ ਖੱਟੜ ਦਾ ਵਿਰੋਧ ਕਰ ਰਹੇ ਲੋਕਾਂ ਵਿਚ ਸ਼ਾਮਲ ਸੀ ਅਤੇ ਪੁਲਿਸ ਨਾਲ ਝੜਪ ਕਰਕੇ ਬੁਜ਼ੁਰਗ ਜਖ਼ਮੀ ਹੋਇਆ ਹੈ। ਇਹ ਮਾਮਲਾ ਅੱਜ (3 ਮਾਰਚ 2021) ਦਾ ਹੈ ਅਤੇ ਮਾਮਲੇ ਨੂੰ ਲੈ ਕੇ ਟ੍ਰਿਬਿਊਨ ਦੀ ਖਬਰ ਹੇਠਾਂ ਕਲਿਕ ਕਰ ਪੜ੍ਹੀ ਜਾ ਸਕਦੀ ਹੈ।

Photo
 

 

ਨਤੀਜਾ - ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜੀ ਪਾਇਆ ਹੈ। ਜਿਹੜੀ ਤਸਵੀਰ ਦਾ ਇਸ ਪੋਸਟ ਵਿਚ ਇਸਤੇਮਾਲ ਕੀਤਾ ਗਿਆ ਹੈ ਉਹ ਅਸਲ ਵਿਚ ਮਈ 2018 ਦੀ ਹੈ ਅਤੇ ਇਸਦਾ ਹਾਲੀਆ ਕਿਸਾਨ ਸੰਘਰਸ਼ ਨਾਲ ਕੋਈ ਸਬੰਧ ਨਹੀਂ ਹੈ।

Claim: ਹਰਿਆਣਾ ਦੇ ਕਿਸਾਨਾਂ ਨੇ CM ਖੱਟੜ 'ਤੇ ਹਮਲਾ ਕੀਤਾ ਹੈ
Claimed By: ਫੇਸਬੁੱਕ ਯੂਜ਼ਰ ਗੁਰਸੇਵਕ ਸਿੰਘ ਭਾਣਾ
Fact Check: ਫਰਜ਼ੀ 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM

Rana balachaur Murder News : Kabaddi Coach ਦੇ ਕਤਲ ਦੀ Bambiha gang ਨੇ ਲਈ ਜ਼ਿੰਮੇਵਾਰੀ !

16 Dec 2025 2:54 PM

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM
Advertisement