Fact Check: ਘਾਹ ਖਾ ਰਹੇ ਬੱਚੇ ਦੀ ਇਸ ਵੀਡੀਓ ਦਾ ਹਾਲੀਆ ਪਾਕਿਸਤਾਨ ਹੜ੍ਹ ਨਾਲ ਕੋਈ ਸਬੰਧ ਨਹੀਂ ਹੈ
Published : Sep 3, 2022, 11:44 am IST
Updated : Sep 3, 2022, 11:44 am IST
SHARE ARTICLE
Fact Check Video of Kid eating grass has no relation with recent Pakistan floods
Fact Check Video of Kid eating grass has no relation with recent Pakistan floods

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੇ ਇਸ ਵੀਡੀਓ ਦਾ ਹਾਲੀਆ ਆਈ ਪਾਕਿਸਤਾਨ 'ਚ ਹੜ੍ਹ ਨਾਲ ਕੋਈ ਸਬੰਧ ਨਹੀਂ ਹੈ।

RSFC (Team Mohali)- ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਇੱਕ ਬੱਚੇ ਨੂੰ ਘਾਹ ਖਾਉਂਦੇ ਵੇਖਿਆ ਜਾ ਸਕਦਾ ਹੈ। ਹੁਣ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਭਾਰਤ ਦੇ ਗੁਆਂਢੀ ਮੁਲਕ ਪਾਕਿਸਤਾਨ ਦਾ ਹੈ ਜਿਥੇ ਹੜ੍ਹ ਕਾਰਨ ਹੋਈ ਤਬਾਹੀ ਕਰਕੇ ਲੋਕਾਂ ਕੋਲ ਖਾਣ ਨੂੰ ਰਾਸ਼ਨ ਨਹੀਂ ਹੈ। 

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੇ ਇਸ ਵੀਡੀਓ ਦਾ ਹਾਲੀਆ ਆਈ ਪਾਕਿਸਤਾਨ 'ਚ ਹੜ੍ਹ ਨਾਲ ਕੋਈ ਸਬੰਧ ਨਹੀਂ ਹੈ। ਇਹ ਵੀਡੀਓ ਪੁਰਾਣਾ ਹੈ ਅਤੇ ਪਿਛਲੇ ਕੁਝ ਸਮੇਂ ਤੋਂ ਵੱਖ-ਵੱਖ ਦਾਅਵਿਆਂ ਨਾਲ ਵਾਇਰਲ ਹੁੰਦਾ ਆ ਰਿਹਾ ਹੈ।

ਵਾਇਰਲ ਪੋਸਟ

ਪੰਜਾਬੀ ਮੀਡੀਆ ਅਦਾਰੇ ਹਮਦਰਦ ਟੀਵੀ ਨੇ 1 ਸਤੰਬਰ 2022 ਨੂੰ ਇਹ ਵੀਡੀਓ ਸ਼ੇਅਰ ਕਰਦਿਆਂ ਲਿਖਿਆ, "ਭੁੱਖ ਨਾਲ ਤਫੜਦਾ ਬੱਚਾ ਘਾਹ ਖਾਣ ਲਈ ਹੋਇਆ ਮਜ਼ਬੂਰ ਪਾਕਿ 'ਚ ਹੜ ਨੇ ਮਚਾ ਤਬਾਹੀ,ਨਹੀਂ ਮਿਲ ਰਿਹਾ ਖਾਣਾ"

ਇਸ ਪੋਸਟ ਨੂੰ ਇਥੇ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਵੀਡੀਓ ਦੇ ਕੀਫ਼੍ਰੇਮਸ ਕੱਢ ਉਨ੍ਹਾਂ ਨੂੰ ਰਿਵਰਸ ਇਮੇਜ ਸਰਚ ਕੀਤਾ।

ਵਾਇਰਲ ਵੀਡੀਓ ਪੁਰਾਣਾ ਹੈ

ਸਾਨੂੰ ਇਹ ਵੀਡੀਓ ਕਈ ਪੁਰਾਣੇ ਪੋਸਟਾਂ 'ਤੇ ਅਪਲੋਡ ਮਿਲਿਆ। ਕਿਸੇ ਨੇ ਇਹ ਵੀਡੀਓ ਯੂਕਰੇਨ ਦਾ ਦੱਸਿਆ ਤੇ ਕਿਸੇ ਨੇ ਸੀਰੀਆ ਦਾ ਦੱਸਕੇ ਇਸ ਵੀਡੀਓ ਨੂੰ ਸ਼ੇਅਰ ਕੀਤਾ। ਸਭਤੋਂ ਪੁਰਾਣੇ ਪੋਸਟ ਸਾਨੂੰ ਫਰਵਰੀ 2022 ਦੇ ਅਪਲੋਡ ਮਿਲੇ। 

Youtube ਅਕਾਊਂਟ "Nayab" ਨੇ 26 ਫਰਵਰੀ 2022 ਨੂੰ ਇਹ ਵੀਡੀਓ ਸ਼ੇਅਰ ਕਰਦਿਆਂ ਕੈਪਸ਼ਨ ਲਿਖਿਆ ਸੀ, "Syrian Child Eating Grass ???? #syrian #child #reels #viral #video"

YT Video (Syrian Child)YT Video (Syrian Child)

ਇਸੇ ਤਰ੍ਹਾਂ ਕਈ ਯੂਜ਼ਰਸ ਨੇ ਇਸ ਵੀਡੀਓ ਯੂਕਰੇਨ ਮਾਮਲੇ ਨਾਲ ਜੋੜਕੇ ਸ਼ੇਅਰ ਕੀਤਾ। 

UkraineUkraine

ਇਸ ਸਰਚ ਤੋਂ ਇਹ ਗੱਲ ਤਾਂ ਸਾਫ ਹੋਈ ਕਿ ਇਹ ਵੀਡੀਓ ਹਾਲੀਆ ਪਾਕਿਸਤਾਨ 'ਚ ਆਈ ਹੜ੍ਹ ਨਾਲ ਸਬੰਧ ਨਹੀਂ ਰੱਖਦਾ ਹੈ।  

"Rozana Spokesman ਇਸ ਵੀਡੀਓ ਦੀ ਮਿਤੀ ਅਤੇ ਥਾਂ ਨੂੰ ਲੈ ਕੇ ਕੋਈ ਅਧਿਕਾਰਿਕ ਪੁਸ਼ਟੀ ਨਹੀਂ ਕਰਦਾ ਹੈ ਪਰ ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ ਇਸ ਵੀਡੀਓ ਦਾ ਪਾਕਿਸਤਾਨ 'ਚ ਆਈ ਹੜ੍ਹ ਨਾਲ ਕੋਈ ਸਬੰਧ ਨਹੀਂ ਹੈ ਅਤੇ ਇਹ ਵੀਡੀਓ ਪਿਛਲੇ 6 ਮਹੀਨਿਆਂ ਤੋਂ ਇੰਟਰਨੈੱਟ 'ਤੇ ਵਾਇਰਲ ਹੋ ਰਿਹਾ ਹੈ।"

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੇ ਇਸ ਵੀਡੀਓ ਦਾ ਹਾਲੀਆ ਆਈ ਪਾਕਿਸਤਾਨ 'ਚ ਹੜ੍ਹ ਨਾਲ ਕੋਈ ਸਬੰਧ ਨਹੀਂ ਹੈ। ਇਹ ਵੀਡੀਓ ਪੁਰਾਣਾ ਹੈ ਅਤੇ ਪਿਛਲੇ ਕੁਝ ਸਮੇਂ ਤੋਂ ਵੱਖ-ਵੱਖ ਦਾਅਵਿਆਂ ਨਾਲ ਵਾਇਰਲ ਹੁੰਦਾ ਆ ਰਿਹਾ ਹੈ।

Claim- Pakistan kid eating grass due to flood impact
Claimed By- Hamdard Media TV
Fact Check- Misleading

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement