ਅਮਰੀਕਾ ਲਈ ਡੰਕੀ ਰੂਟ ਤੋਂ ਦੋ ਭਾਰਤੀ ਅਗਵਾ

By : JAGDISH

Published : Feb 15, 2026, 4:07 pm IST
Updated : Feb 15, 2026, 4:07 pm IST
SHARE ARTICLE
Two Indians kidnapped from Donkey route to America
Two Indians kidnapped from Donkey route to America

ਕਿਡਨੈਪਰਜ਼ ਨੇ ਪਰਿਵਾਰ ਨੂੰ ਦਿਖਾਇਆ ਲਾਈਵ ਟੌਰਚਰ, 65 ਲੱਖ ਵਸੂਲਣ ਮਗਰੋਂ ਹੋਰ ਪੈਸਿਆਂ ਦੀ ਕੀਤੀ ਮੰਗ

ਵਾਸ਼ਿੰਗਟਨ (ਸ਼ਾਹ) : ਹਰ ਕੋਈ ਚਾਹੁੰਦਾ ਏ ਕਿ ਉਹ ਅਮਰੀਕਾ ਵਰਗੇ ਦੇਸ਼ ਵਿਚ ਵਸੇ, ਪਰ ਦੋ ਨੌਜਵਾਨਾਂ ਦੇ ਲਈ ਅਮਰੀਕਾ ਵਸਣ ਦਾ ਸੁਪਨਾ ਕਦੇ ਨਾ ਭੁਲਾਉਣ ਵਾਲੀ ਡਰਾਉਣੀ ਯਾਦ ਬਣ ਕੇ ਰਹਿ ਗਿਆ। ਦਰਅਸਲ ਗ਼ੈਰਕਾਨੂੰਨੀ ਡੰਕੀ ਰੂਟ ਰਾਹੀਂ ਅਮਰੀਕਾ ਪਹੁੰਚਣ ਦੀ ਕੋਸ਼ਿਸ਼ ਵਿਚ ਉਨ੍ਹਾਂ ਨੂੰ ਅਜ਼ਰਬੈਜਾਨ ਵਿਖੇ ਕਿਸੇ ਗੈਂਗ ਨੇ ਅਗਵਾ ਕਰ ਲਿਆ। ਉਨ੍ਹਾਂ ਨੂੰ ਇੰਨੀ ਬੁਰੀ ਤਰ੍ਹਾਂ ਟਾਰਚਰ ਕੀਤਾ ਗਿਆ ਕਿ ਉਨ੍ਹਾਂ ਦੇ ਅੰਗ ਤੱਕ ਵੇਚਣ ਦੀ ਧਮਕੀ ਦੇ ਦਿੱਤੀ। ਪਰਿਵਾਰ ਦੀ ਸੂਚਨਾ ’ਤੇ ਭਾਰਤੀ ਅਧਿਕਾਰੀਆਂ ਨੇ ਇਨ੍ਹਾਂ ਦੋਵੇਂ ਮੁੰਡਿਆਂ ਨੂੰ ਸੁਰੱਖਿਅਤ ਬਚਾ ਲਿਆ ਪਰ ਉਨ੍ਹਾਂ ਨੂੰ ਆਪਣੀ ਹੱਡਬੀਤੀ ਕਦੇ ਨਹੀਂ ਭੁੱਲਣੀ।

ਇਕ ਰਿਪੋਰਟ ਮੁਤਾਬਕ ਪੀੜਤ ਨੌਜਵਾਨ 22 ਸਾਲਾ ਧਰੁਵ ਪਟੇਲ ਅਤੇ 32 ਸਾਲਾ ਦੀਪਿਕਾ ਪਟੇਲ ਗੁਜਰਾਤ ਵਿਚ ਅਨੰਦ ਜ਼ਿਲ੍ਹੇ ਦੇ ਪਿੰਡ ਕੰਥਾਰੀਆ ਦੇ ਰਹਿਣ ਵਾਲੇ ਨੇ। ਇਨ੍ਹਾਂ ਨੇ ਅਮਰੀਕਾ ਜਾਣ ਵਾਸਤੇ ਮੁੰਬਈ ਦੇ ਇਕ ਏਜੰਟ ਨਾਲ ਸੰਪਰਕ ਕੀਤਾ ਸੀ, ਜਿਸ ਨੇ ਇਨ੍ਹਾਂ ਨੂੰ ਗ਼ੈਰਕਾਨੂੰਨੀ ਡੰਕੀ ਰੂਟ ਰਾਹੀਂ ਅਮਰੀਕਾ ਪਹੁੰਚਾਉਣ ਦਾ ਵਾਅਦਾ ਕੀਤਾ। ਇਹ ਰਸਤਾ ਕਾਫ਼ੀ ਖ਼ਤਰਨਾਕ ਐ, ਜਿਸ ਵਿਚ ਬਹੁਤ ਸਾਰੇ ਨੌਜਵਾਨਾਂ ਨੂੰ ਆਪਣੀ ਜਾਨ ਤੱਕ ਗਵਾਉਣੀ ਪੈ ਗਈ। ਧਰੁਵ ਨੇ ਡੰਕੀ ਰੂਟ ਲਈ ਏਜੰਟ ਨੂੰ 35 ਲੱਖ ਅਤੇ ਦੀਪਿਕਾ ਨੇ 15 ਲੱਖ ਰੁਪਏ ਦਿੱਤੇ। 30 ਜਨਵਰੀ ਨੂੰ ਇਨ੍ਹਾਂ ਦੀ ਜਰਨੀ ਸ਼ੁਰੂ ਹੋਈ ਜੋ ਦਿੱਲੀ ਤੋਂ ਹੁੰਦਿਆਂ ਅਜਰਬੈਜਾਨ ਦੀ ਰਾਜਧਾਨੀ ਬਾਕੂ ਪੁੱਜੇ, ਜਿੱਥੇ ਦੋਵਾਂ ਜਣਿਆਂ ਦੇ ਫ਼ੋਨ ਬੰਦ ਕਰਵਾ ਦਿੱਤੇ ਗਏ ਅਤੇ ਪੈਸਿਆਂ ਦੀ ਡਿਮਾਂਡ ਕੀਤੀ ਗਈ। ਜਦੋਂ ਉਨ੍ਹਾਂ ਨੇ ਹੋਰ ਪੈਸੇ ਦੇਣ ਤੋਂ ਮਨ੍ਹਾਂ ਕੀਤਾ ਤਾਂ ਉਨ੍ਹਾਂ ਨੂੰ ਕਿਡਨੈਪ ਕਰਕੇ ਸੁੰਨਸਾਨ ਥਾਂ ’ਤੇ ਇਕ ਬੇਸਮੇਂਟ ਵਿਚ ਬੰਦ ਕਰ ਦਿੱਤਾ ਗਿਆ ਅਤੇ ਉਨ੍ਹਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ।

ਪਰਿਵਾਰ ਦਾ ਇਲਜ਼ਾਮ ਐ ਕਿ ਅਗਵਾਕਾਰਾਂ ਨੇ ਵਾਟਸਐਪ ਕਾਲ ਜ਼ਰੀਏ ਉਨ੍ਹਾਂ ਦੇ ਸਾਹਮਣੇ ਧਰੁਵ ਨੂੰ ਟੌਰਚਰ ਕੀਤਾ। ਫਿਰੌਤੀ ਨਾ ਦੇਣ ’ਤੇ ਅੰਗ ਕੱਢ ਕੇ ਵੇਚਣ ਦੀ ਧਮਕੀ ਦਿੱਤੀ, ਜਿਸ ਤੋਂ ਬਾਅਦ ਪਰਿਵਾਰ ਨੇ ਕਿਸੇ ਨਾ ਕਿਸੇ ਤਰ੍ਹਾਂ 65 ਲੱਖ ਦਾ ਇੰਤਜ਼ਾਮ ਕੀਤਾ,, ਪਰ ਇਸ ਤੋਂ ਬਾਅਦ ਵੀ ਅਗਵਾਕਾਰਾਂ ਵੱਲੋਂ ਹੋਰ ਪੈਸਿਆਂ ਦੀ ਮੰਗ ਕੀਤੀ ਗਈ। ਆਖ਼ਰਕਾਰ ਦੋਵੇਂ ਮੁੰਡਿਆਂ ਦੇ ਪਰਿਵਾਰਾਂ ਨੇ ਆਨੰਦ ਤੋਂ ਸਾਂਸਦ ਮਿਤੇਸ਼ ਰਮੇਸ਼ਭਾਈ ਪਟੇਲ ਨਾਲ ਸੰਪਰਕ ਕੀਤਾ, ਜਿਸ ਤੋਂ ਬਾਅਦ ਇਹ ਮਾਮਲਾ ਵਿਦੇਸ਼ ਮੰਤਰੀ ਐਸ ਜੈਸ਼ੰਕਰ ਤੱਕ ਪਹੁੰਚ ਗਿਆ। ਵਿਦੇਸ਼ ਮੰਤਰਾਲੇ ਨੇ ਬਾਕੂ ਸਥਿਤ ਭਾਰਤੀ ਅੰਬੈਸੀ ਨੂੰ ਅਲਰਟ ਕੀਤਾ, ਜਿਸ ਮਗਰੋਂ ਧਰੁਵ ਨੂੰ ਬਚਾਉਣ ਦਾ ਅਪਰੇਸ਼ਨ ਚਲਾਇਆ ਗਿਆ ਅਤੇ 24 ਘੰਟੇ ਦੇ ਅੰਦਰ ਦੋਵੇਂ ਜਣਿਆਂ ਨੂੰ ਅਗਵਾਕਾਰਾਂ ਦੇ ਚੁੰਗਲ ਤੋਂ ਸੁਰੱਖਿਅਤ ਬਚਾ ਲਿਆ। ਫਿਲਹਾਲ ਇਹ ਦੋਵੇਂ ਭਾਰਤੀ ਅੰਬੈਸੀ ਦੀ ਸੁਰੱਖਿਆ ਵਿਚ ਨੇ ਅਤੇ ਕਾਨੂੰਨੀ ਪ੍ਰਕਿਰਿਆ ਪੂਰੀ ਹੋਣ ਮਗਰੋਂ ਜਲਦ ਭਾਰਤ ਆਉਣਗੇ। ਇਸ ਤੋਂ ਇਲਾਵਾ ਗੁਜਰਾਤ ਪੁਲਿਸ ਨੇ ਪੀੜਤਾਂ ਨੂੰ ਫਸਾਉਣ ਵਾਲੇ ਮੁੰਬਈ ਦੇ ਪੰਜ ਏਜੰਟਾਂ ਦੀ ਭਾਲ ਵੀ ਸ਼ੁਰੂ ਕਰ ਦਿੱਤੀ ਐ, ਜਲਦ ਹੀ ਉਨ੍ਹਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਜਾਵੇਗਾ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement