Fact Check: ਸੜਕ 'ਤੇ ਚਲ ਰਹੇ ਸਮੁੰਦਰੀ ਜਾਨਵਰ ਦਾ ਇਹ ਵੀਡੀਓ ਹਾਲੀਆ ਨਹੀਂ ਪੁਰਾਣਾ ਹੈ
Published : Oct 3, 2022, 5:10 pm IST
Updated : Oct 3, 2022, 5:10 pm IST
SHARE ARTICLE
Fact Check Old video of elephant seal seen in Chile shared as recent linked with Florida storm
Fact Check Old video of elephant seal seen in Chile shared as recent linked with Florida storm

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਾਕ ਪੁਰਾਣਾ ਹੈ।

RSFC (Team Mohali)- ਸੋਸ਼ਲ ਮੀਡਿਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਇੱਕ ਵੱਡੇ ਜਿਹੇ ਜਾਨਵਰ ਨੂੰ ਸੜਕ 'ਤੇ ਚਲਦੇ ਵੇਖਿਆ ਜਾ ਸਕਦਾ ਹੈ। ਹੁਣ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਫਲੋਰੀਡਾ ਦਾ ਹੈ ਜਿਥੇ ਹਰੀਕੇਨ ਦੇ ਕਾਰਨ ਇੱਕ ਸੀਲ ਸਮੁੰਦਰ ਛੱਡ ਸ਼ਹਿਰ ਵਿਚ ਆ ਗਿਆ। ਇਸ ਵੀਡੀਓ ਨੂੰ ਹਾਲੀਆ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਾਕ ਪੁਰਾਣਾ ਹੈ। ਪੜ੍ਹੋ ਪੂਰੀ ਪੜਤਾਲ

ਵਾਇਰਲ ਪੋਸਟ

ਫੇਸਬੁੱਕ ਪੇਜ "Punjabi Bulletin" ਨੇ 1 ਅਕਤੂਬਰ 2022 ਨੂੰ ਵਾਇਰਲ ਵੀਡੀਓ ਸ਼ੇਅਰ ਕਰਦਿਆਂ ਲਿਖਿਆ, "ਹਰੀਕੇਨ ਦੇ ਕਾਰਨ ਇੱਕ ਸੀਲ ਸਮੁੰਦਰ ਛੱਡ ਫਲੋਰੀਡਾ ਦੇ ਸ਼ਹਿਰ 'ਚ ਹੋਈ ਦਾਖਲ, ਵੀਡੀਓ ਵਾਇਰਲ #florida #flood #seal #hurrican #car #luxurious #internationalnews #top #viral #punjabupdate #punjabibulletin"

ਇਸ ਪੋਸਟ ਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਵੀਡੀਓ ਦੇ ਕੀਫ਼੍ਰੇਮਸ ਕੱਢ ਉਨ੍ਹਾਂ ਨੂੰ ਗੂਗਲ ਰਿਵਰਸ ਇਮੇਜ ਟੂਲ ਵਿਚ ਅਪਲੋਡ ਕਰ ਸਰਚ ਕੀਤਾ।

ਵਾਇਰਲ ਵੀਡੀਓ ਪੁਰਾਣਾ ਅਤੇ ਚਿਲੇ (ਦੱਖਣੀ ਅਮਰੀਕਾ) ਦਾ ਹੈ

ਸਾਨੂੰ ਇਸ ਵੀਡੀਓ ਨੂੰ ਲੈ ਕੇ ਨਾਮਵਰ ਮੀਡੀਆ ਅਦਾਰੇ NDTV ਦੀ ਇੱਕ ਖਬਰ ਮਿਲੀ। ਇਹ ਖਬਰ 9 ਅਕਤੂਬਰ 2022 ਨੂੰ ਸਾਂਝੀ ਕੀਤੀ ਗਈ ਸੀ ਅਤੇ ਇਸਦਾ ਸਿਰਲੇਖ ਲਿਖਿਆ ਗਿਆ ਸੀ, "Massive Elephant Seal Found Wandering Around Coastal Town. Watch"

NDTV ReportNDTV Report

ਖਬਰ ਅਨੁਸਾਰ, "ਇੱਕ ਵੱਡੀ ਹਾਥੀ ਸੀਲ ਨੂੰ ਚਿਲੇ ਸ਼ਹਿਰ ਦੇ ਆਲੇ-ਦੁਆਲੇ ਘੁੰਮਦਾ ਦੇਖਿਆ ਗਿਆ। "the guardian" ਦੇ ਅਨੁਸਾਰ, ਪੋਰਟੋ ਸਿਸਨੇਸ ਦੇ ਵਸਨੀਕ ਸੋਮਵਾਰ ਰਾਤ ਨੂੰ ਸਮੁੰਦਰੀ ਥਣਧਾਰੀ ਜਾਨਵਰਾਂ ਨੂੰ ਆਪਣੇ ਸ਼ਹਿਰ ਦੀਆਂ ਗਲੀਆਂ ਵਿੱਚੋਂ ਲੰਘਦੇ ਦੇਖ ਕੇ ਹੈਰਾਨ ਰਹਿ ਗਏ।"

ਇਸ ਖਬਰ ਨੂੰ the guardian ਦੀ ਰਿਪੋਰਟ ਅਧਾਰ ਬਣਾਇਆ ਗਿਆ ਸੀ ਜਿਸਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।

ਇਸ ਮਾਮਲੇ ਨੂੰ ਲੈ ਕੇ Guardian ਦੀ ਵੀਡੀਓ ਰਿਪੋਰਟ ਕਲਿਕ ਕਰ ਵੇਖੀ ਜਾ ਸਕਦੀ ਹੈ।

Guardian NewsGuardian News

ਮਤਲਬ ਸਾਫ ਸੀ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ ਦੱਖਣੀ ਅਮਰੀਕੀ ਸ਼ਹਿਰ ਚਿਲੇ ਦਾ ਪੁਰਾਣਾ ਵੀਡੀਓ ਹੈ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਾਕ ਪੁਰਾਣਾ ਹੈ। ਵਾਇਰਲ ਹੋ ਰਿਹਾ ਵੀਡੀਓ ਦੱਖਣੀ ਅਮਰੀਕੀ ਸ਼ਹਿਰ ਚਿਲੇ ਦਾ ਅਕਤੂਬਰ 2020 ਦਾ ਵੀਡੀਓ ਹੈ।

Claim- Seal seen in Florida due to Hurricane
Claimed By- FB Page Punjabi Bulletin
Fact Check- Misleading

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement