ਦਿੱਲੀ 'ਚ ਫ਼ਰਵਰੀ ਦੌਰਾਨ ਹਵਾ ਦੀ ਗੁਣਵੱਤਾ ਪਿਛਲੇ ਤਿੰਨ ਸਾਲਾਂ 'ਚ ਸੱਭ ਤੋਂ ਖ਼ਰਾਬ ਰਹੀ
Published : Feb 28, 2026, 6:31 am IST
Updated : Feb 28, 2026, 7:08 am IST
SHARE ARTICLE
photo
photo

ਇਸ ਮਹੀਨੇ ਦਾ ਔਸਤ ਏਅਰ ਕੁਆਲਿਟੀ ਇੰਡੈਕਸ (ਏ.ਕਿਊ.ਆਈ.) 234 ਰਿਹਾ

ਨਵੀਂ ਦਿੱਲੀ: ਇਕ ਨਵੀਂ ਰੀਪੋਰਟ ਮੁਤਾਬਕ, ਦਿੱਲੀ ਨੇ ਫ਼ਰਵਰੀ 2026 ਵਿਚ ਪਿਛਲੇ ਤਿੰਨ ਸਾਲਾਂ ਦੀ ਸੱਭ ਤੋਂ ਖਰਾਬ ਹਵਾ ਗੁਣਵੱਤਾ ਦਰਜ ਕੀਤੀ ਹੈ। ਸੈਂਟਰ ਫਾਰ ਰੀਸਰਚ ਆਨ ਐਨਰਜੀ ਐਂਡ ਕਲੀਨ ਏਅਰ (ਸੀ.ਆਰ.ਈ.ਏ.) ਦੇ ਵਿਸ਼ਲੇਸ਼ਣ ਅਨੁਸਾਰ, ਇਸ ਮਹੀਨੇ ਦਾ ਔਸਤ ਏਅਰ ਕੁਆਲਿਟੀ ਇੰਡੈਕਸ (ਏ.ਕਿਊ.ਆਈ.) 234 ਰਿਹਾ।

ਇਹ ਅੰਕੜਾ 2023 ਤੋਂ ਬਾਅਦ ਸੱਭ ਤੋਂ ਉੱਚਾ ਹੈ। ਰਾਜਧਾਨੀ ਵਿਚ 20 ਦਿਨ ‘ਖਰਾਬ’ ਹਵਾ ਗੁਣਵੱਤਾ ਵਾਲੇ ਰਹੇ, ਜਦਕਿ ਦੋ ਦਿਨ ‘ਬਹੁਤ ਖਰਾਬ’ ਸ਼੍ਰੇਣੀ ਵਿਚ ਆਏ। ਰੀਪੋਰਟ ਦੱਸਦੀ ਹੈ ਕਿ ਓਜ਼ੋਨ ਸੱਭ ਤੋਂ ਵੱਧ ਪ੍ਰਭਾਵਸ਼ਾਲੀ ਪ੍ਰਦੂਸ਼ਕ ਰਿਹਾ, ਜੋ 27 ’ਚੋਂ 21 ਦਿਨਾਂ ’ਤੇ ਮੁੱਖ ਕਾਰਨ ਬਣਿਆ।

ਮਾਹਰ ਚੇਤਾਵਨੀ ਦਿੰਦੇ ਹਨ ਕਿ ਓਜ਼ੋਨ ਨਾਲ ਲੰਮੇ ਸਮੇਂ ਤਕ ਸੰਪਰਕ ਸਾਹ ਲੈਣ ਵਿਚ ਮੁਸ਼ਕਲਾਂ, ਗਲੇ ਵਿਚ ਜਲਨ ਅਤੇ ਅਸਥਮਾ ਪੀੜਤਾਂ ਲਈ ਖਤਰਾ ਵਧਾ ਸਕਦਾ ਹੈ। 4 ਫ਼ਰਵਰੀ ਨੂੰ ਸੱਭ ਤੋਂ ਉੱਚਾ ਏ.ਕਿਊ.ਆਈ. 339 ਦਰਜ ਕੀਤਾ ਗਿਆ, ਜੋ ‘ਬਹੁਤ ਖਰਾਬ’ ਸ਼੍ਰੇਣੀ ਵਿਚ ਆਉਂਦਾ ਹੈ।     (ਪੀ.ਟੀ.ਆਈ.)
 

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM

ਅਰਵਿੰਦ ਕੇਜਰੀਵਾਲ ਨਹੀਂ ਰੋਕ ਸਕੇ ਰੋਣਾ, ਸ਼ਰਾਬ ਘੁਟਾਲੇ ਮਾਮਲੇ 'ਚੋਂ ਹੋਏ ਬਰੀ,

27 Feb 2026 2:22 PM

ਕੇਜਰੀਵਾਲ ਦੇ ਬਰੀ ਹੋਣ 'ਤੇ ਮੰਤਰੀ ਹਰਦੀਪ ਮੁੰਡੀਆਂ ਨੇ ਘੇਰ ਲਏ ਵਿਰੋਧੀ

27 Feb 2026 2:22 PM

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM
Advertisement