
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਪੋਸਟਰ ਐਡੀਟੇਡ ਹੈ। ਇੱਕ ਪੁਰਾਣੀ ਫਿਲਮ ਦੇ ਪੋਸਟਰ ਨੂੰ ਐਡਿਟ ਕਰਕੇ The Omicron Variant ਲਿਖਿਆ ਗਿਆ ਹੈ।
RSFC (Team Mohali)- ਕੋਰੋਨਾ ਵਾਇਰਸ ਦੀ ਤੀਜੀ ਲਹਿਰ ਆਪਣੀ ਦਸਤਕ ਦਿੰਦੀ ਨਜ਼ਰ ਆ ਰਹੀ ਹੈ ਅਤੇ ਇਸ ਵਾਰ ਉਹ ਆਪਣੇ ਨਾਲ Delta Variant ਤੋਂ 5 ਗੁਨਾ ਵੱਧ ਖ਼ਤਰਨਾਕ Omicron Variant ਲੈ ਕੇ ਆ ਰਹੀ ਹੈ। ਹੁਣ ਇਸ ਨਵੇਂ ਵੈਰੀਐਂਟ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਇੱਕ ਪ੍ਰਚਾਰ ਕੀਤਾ ਜਾ ਰਿਹਾ ਹੈ। ਇਸ ਪ੍ਰਚਾਰ ਵਿਚ ਇੱਕ ਫਿਲਮ ਦਾ ਪੋਸਟਰ ਵੇਖਿਆ ਜਾ ਸਕਦਾ ਹੈ ਜਿਸਦੇ ਉੱਤੇ The Omicron Variant ਲਿਖਿਆ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ The Omicron Variant ਨਾਂਅ ਦੀ ਫਿਲਮ 1963 ਵਿਚ ਬਣਾਈ ਗਈ ਸੀ। ਇਹ ਇਤਾਲਵੀ ਫਿਲਮ ਸੀ ਜਿਹੜੀ ਸਾਇੰਸ ਫਿਕਸ਼ਨ ਅਧਾਰਿਤ ਸੀ ਅਤੇ ਇਹ ਪੋਸਟਰ ਇਸੇ ਫਿਲਮ ਦਾ ਹੈ।
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਪੋਸਟਰ ਐਡੀਟੇਡ ਹੈ। ਇੱਕ ਪੁਰਾਣੀ ਫਿਲਮ ਦੇ ਪੋਸਟਰ ਨੂੰ ਐਡਿਟ ਕਰਕੇ The Omicron Variant ਲਿਖਿਆ ਗਿਆ ਹੈ।
ਵਾਇਰਲ ਪੋਸਟ
ਟਵਿੱਟਰ ਅਕਾਊਂਟ @humlogindia ਨੇ ਇਹ ਪੋਸਟਰ ਸ਼ੇਅਰ ਕੀਤਾ ਅਤੇ ਲਿਖਿਆ, "1963 में बनी थी इटालियन फिल्म 'द ओमीक्रोम वेरिएंट', जो एक साइंस फिक्शन थी।"
ਇਸ ਟਵੀਟ ਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।
— हम लोग We The People (@humlogindia) December 2, 2021
ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਇਸ ਪੋਸਟਰ ਦੀ ਤਸਵੀਰ ਨੂੰ ਰਿਵਰਸ ਇਮੇਜ ਸਰਚ ਜਰੀਏ ਲੱਭਣਾ ਸ਼ੁਰੂ ਕੀਤਾ। Yandex ਰਿਵਰਸ ਇਮੇਜ ਸਰਚ ਕਰਨ 'ਤੇ ਸਾਨੂੰ ਅਸਲ ਪੋਸਟਰ ਦੀ ਤਸਵੀਰ ਮਿਲੀ।
Yandex Search
ਅਸਲ ਹੂਬਹੂ ਪੋਸਟਰ ਵਿਚ The Omicron Variant ਨਹੀਂ ਬਲਕਿ SUCESOS EN LA IV Fase ਲਿਖਿਆ ਹੋਇਆ ਹੈ। ਇਸ ਟਾਈਟਲ ਨੂੰ ਗੂਗਲ ਸਰਚ ਕਰਨ 'ਤੇ ਸਾਨੂੰ ਪਤਾ ਚਲਿਆ ਕਿ ਇਹ ਇੱਕ ਸਾਇੰਸ ਫਿਕਸ਼ਨ ਫਿਲਮ ਦਾ ਪੋਸਟਰ ਹੈ ਜਿਹੜੀ 1974 ਵਿਚ ਰਿਲੀਜ਼ ਹੋਈ ਸੀ।
ਫ਼ਿਲਮਾਂ ਦੀ ਰੇਟਿੰਗ ਤੈਅ ਕਰਨ ਵਾਲੀ ਵੈੱਬਸਾਈਟ IMDb 'ਤੇ ਮੌਜੂਦ ਜਾਣਕਾਰੀ ਅਨੁਸਾਰ ਇਹ ਫਿਲਮ 1974 ਵਿਚ ਰਿਲੀਜ਼ ਹੋਈ ਸੀ। ਇਸ ਫਿਲਮ ਦੇ ਡਾਇਰੈਕਟਰ Saul Bass ਹਨ ਅਤੇ ਲੇਖਕ Mayo Simon .
IMDb
ਮਤਲਬ ਸਾਫ ਹੋ ਰਿਹਾ ਸੀ ਕਿ ਪੋਸਟਰ ਐਡੀਟੇਡ ਹੈ। ਹੋਰ ਸਰਚ ਕਰਨ 'ਤੇ ਸਾਨੂੰ ਇਹ ਵਾਇਰਲ ਤਸਵੀਰ ਇੱਕ ਟਵੀਟ ਵਿਚ ਮਿਲੀ। ਟਵਿੱਟਰ ਯੂਜ਼ਰ Becky Chestle ਨੇ ਇਹ ਪੋਸਟਰ ਸਣੇ ਹੋਰ 2 ਪੋਸਟਰ ਸ਼ੇਅਰ ਕਰਦਿਆਂ ਦਾਅਵਾ ਕੀਤਾ ਕਿ ਉਸਨੇ ਇਹ ਪੋਸਟਰ ਫੋਟੋਸ਼ੋਪ ਦੀ ਮਦਦ ਨਾਲ ਬਣਾਏ ਹਨ। ਮਤਲਬ ਸਾਫ ਹੋ ਕਿ ਵਾਇਰਲ ਪੋਸਟਰ ਐਡੀਟੇਡ ਹੈ।
I Photoshopped the phrase "The Omicron Variant" into a bunch of 70s sci-fi movie posters #Omicron pic.twitter.com/1BuSL4mYwl
— Becky Cheatle (@BeckyCheatle) November 28, 2021
Becky ਨੇ ਵਾਇਰਲ ਦਾਅਵੇ ਨੂੰ ਲੈ ਕੇ 1 ਦਿਸੰਬਰ ਨੂੰ ਟਵੀਟ ਕਰਕੇ ਸਪਸ਼ਟੀਕਰਨ ਵੀ ਦਿੱਤਾ ਹੈ ਕਿ ਉਸਦੇ ਫੋਟੋਸ਼ੋਪ ਬਣਾਏ ਪੋਸਟਰਾਂ ਨੂੰ ਗਲਤ ਦਾਅਵਿਆਂ ਨਾਲ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਜਾ ਰਿਹਾ ਹੈ। Becky ਦਾ ਸਪਸ਼ਟੀਕਰਨ ਟਵੀਟ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।
Hi. It's been brought to my attention that one of my posters is circulating on Spanish language Twitter as "proof" of a COVID hoax. It's just a goof because I thought Omicron Variant sounded like a 70s sci-fi movie. Please do not get sick on account of my dumb joke. Thanks https://t.co/iecwEEOVBq
— Becky Cheatle (@BeckyCheatle) December 1, 2021
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਪੋਸਟਰ ਐਡੀਟੇਡ ਹੈ। ਇੱਕ ਪੁਰਾਣੀ ਫਿਲਮ ਦੇ ਪੋਸਟਰ ਨੂੰ ਐਡਿਟ ਕਰਕੇ The Omicron Variant ਲਿਖਿਆ ਗਿਆ ਹੈ।
Claim- Poster of 70s movie created on new Covid Omicron Variant
Claimed By- Twitter User @humlogindia
Fact Check- Morphed