ਖਸਤਾਹਾਲ ਸੜਕ ਦਾ ਇਹ ਵੀਡੀਓ ਪੰਜਾਬ ਦਾ ਨਹੀਂ ਬਲਕਿ ਹਰਿਆਣਾ ਦਾ ਹੈ, Fact Check ਰਿਪੋਰਟ
Published : Jan 4, 2024, 6:45 pm IST
Updated : Mar 1, 2024, 1:00 pm IST
SHARE ARTICLE
Fact Check Haryana Video of damage new road shared in the name of Punjab
Fact Check Haryana Video of damage new road shared in the name of Punjab

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਪੰਜਾਬ ਦਾ ਨਹੀਂ ਬਲਕਿ ਹਰਿਆਣਾ ਦੇ ਅੰਬਾਲਾ ਦਾ ਹੈ। ਵਾਇਰਲ ਦਾਅਵਾ ਗੁੰਮਰਾਹਕੁੰਨ ਹੈ।

ਸੋਸ਼ਲ ਮੀਡਿਆ 'ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਜਿਸਦੇ ਵਿਚ ਇਕ ਵਿਅਕਤੀ ਨੂੰ ਹਾਲ ਹੀ 'ਚ ਬਣੀ ਇੱਕ ਸੜਕ ਦੀ ਖਸਤਾ ਹਾਲਤ ਦਿਖਾਉਂਦੇ ਹੋਏ ਦੇਖਿਆ ਜਾ ਸਕਦਾ ਹੈ। ਵੀਡੀਓ ਨੂੰ ਸਾਂਝਾ ਕਰਦਿਆਂ ਇਸਨੂੰ ਪੰਜਾਬ ਦੱਸਿਆ ਜਾ ਰਿਹਾ ਹੈ ਅਤੇ ਪੰਜਾਬ ਸਰਕਾਰ 'ਤੇ ਨਿਸ਼ਾਨੇ ਸਾਧੇ ਜਾ ਰਹੇ ਹਨ।

ਐਕਸ ਯੂਜ਼ਰ ਮਨੋਜ ਸ਼੍ਰੀਵਾਸਤਵ ਨੇ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ, "ਪੰਜਾਬ ਵਿੱਚ ਕੱਟੜ ਇਮਾਨਦਾਰ ਆਪ ਦੇ ਕੇਜਰੀਵਾਲ"

 

 

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਪੰਜਾਬ ਦਾ ਨਹੀਂ ਬਲਕਿ ਹਰਿਆਣਾ ਦੇ ਅੰਬਾਲਾ ਦਾ ਹੈ। ਵਾਇਰਲ ਦਾਅਵਾ ਗੁੰਮਰਾਹਕੁੰਨ ਹੈ।

ਸਪੋਕਸਮੈਨ ਦੀ ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਵੀਡੀਓ ਦੇ ਕੀਫ਼੍ਰੇਮਸ ਕੱਢ ਉਨ੍ਹਾਂ ਨੂੰ ਰਿਵਰਸ ਇਮੇਜ ਸਰਚ ਕੀਤਾ। 

ਵਾਇਰਲ ਵੀਡੀਓ ਹਰਿਆਣਾ ਦਾ ਹੈ

ਸਾਨੂੰ ਇਹ ਵੀਡੀਓ ਕਈ ਸਥਾਨਕ ਮੀਡਿਆ ਪੇਜਾਂ 'ਤੇ ਅਪਲੋਡ ਮਿਲਿਆ। "Khabri Lal" ਨਾਂਅ ਦੇ ਫੇਸਬੁੱਕ ਪੇਜ ਨੇ ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਜਾਣਕਾਰੀ ਦਿੱਤੀ ਕਿ ਇਹ ਵੀਡੀਓ ਹਰਿਆਣਾ ਦੇ ਅੰਬਾਲਾ ਜ਼ਿਲ੍ਹੇ ਵਿੱਚ ਪੈਂਦੇ ਨਰਾਇਣਗੜ੍ਹ ਦੇ ਡਾਹਰੀ ਮੋੜ ਤੋਂ ਬਹਿਲੋਲੀ ਵਿਚਕਾਰ ਬਣਾਈ ਜਾ ਰਹੀ ਸੜਕ ਦਾ ਹੈ। 

ਸਮਾਨ ਵਾਇਰਲ ਵੀਡੀਓ ਸਾਨੂੰ ਹੋਰ ਪੇਜ 'ਤੇ ਵੀ ਅਪਲੋਡ ਮਿਲੇ। Naraingarh Uday ਨਾਂਅ ਦੇ ਪੇਜ 'ਤੇ ਇਸ ਵੀਡੀਓ ਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ। 

ਇਸ ਦਾਅਵੇ ਨੂੰ ਲੈ ਕੇ ਨਿਊਜ਼ ਸਰਚ ਕਰਨ 'ਤੇ ਸਾਨੂੰ ਇੰਡੀਆ ਨਿਊਜ਼ ਹਰਿਆਣਾ ਦੀ ਇੱਕ ਰਿਪੋਰਟ ਮਿਲੀ ਜਿਸਦੇ ਵਿਚ ਸਥਾਨਕ ਨਿਵਾਸੀਆਂ ਨੂੰ ਅੰਬਾਲਾ 'ਚ ਸੜਕ ਨਿਰਮਾਣ ਵਿਚ ਧਾਂਧਲੀ ਦਾ ਆਰੋਪ ਲਗਾਉਂਦੇ ਹੋਏ ਸੁਣਿਆ ਜਾ ਸਕਦਾ ਹੈ। 

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਪੰਜਾਬ ਦਾ ਨਹੀਂ ਬਲਕਿ ਹਰਿਆਣਾ ਦੇ ਅੰਬਾਲਾ ਦਾ ਹੈ। ਵਾਇਰਲ ਦਾਅਵਾ ਗੁੰਮਰਾਹਕੁੰਨ ਹੈ।

Our Sources:

Video Posted By Page Khabari Lal Dated 21-November-2023

Video Posted By Page Naraingarh Uday Dated 21-November-2023

News Video By India News Haryana 6-November-2023

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement