
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜ਼ੀ ਪਾਇਆ ਹੈ। ਵਾਇਰਲ ਵੀਡੀਓ ਵਿਚ ਦਿਖ ਰਿਹਾ ਵਿਅਕਤੀ ਥਾਈਲੈਂਡ ਦਾ ਸਿਹਤ ਮੰਤਰੀ ਨਹੀਂ ਹੈ।
ਰੋਜ਼ਾਨਾ ਸਪੋਕਸਮੈਨ (ਮੋਹਾਲੀ ਟੀਮ) - ਸੋਸ਼ਲ ਮੀਡੀਆ 'ਤੇ ਇਕ ਵਿਅਕਤੀ ਦਾ ਇਨਜੈਕਸ਼ਨ ਲਗਾਵਾਉਂਦੇ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਵੀਡੀਓ ਵਿਚ ਵਿਅਕਤੀ ਨੂੰ ਟੀਕਾ ਲਗਵਾਉਂਦੇ ਸਮੇਂ ਕਾਫੀ ਡਰਿਆ ਹੋਇਆ ਦੇਖਿਆ ਜਾ ਸਕਦਾ ਹੈ। ਵੀਡੀਓ ਸਬੰਧੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵਿਅਕਤੀ ਥਾਈਲੈਂਡ ਦਾ ਸਿਹਤ ਮੰਤਰੀ ਹੈ ਅਤੇ ਇਹ ਕੋਰੋਨਾ ਵੈਕਸੀਨ ਲਗਾਵਾਉਣ ਤੋਂ ਡਰ ਰਿਹਾ ਹੈ।
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜ਼ੀ ਪਾਇਆ ਹੈ। ਵਾਇਰਲ ਵੀਡੀਓ ਵਿਚ ਦਿਖ ਰਿਹਾ ਵਿਅਕਤੀ ਥਾਈਲੈਂਡ ਦਾ ਸਿਹਤ ਮੰਤਰੀ ਨਹੀਂ ਹੈ ਬਲਕਿ ਚੀਨ ਦਾ ਰਹਿਣ ਵਾਲਾ ਇਕ ਆਮ ਵਿਅਕਤੀ ਹੈ।
ਵਾਇਰਲ ਪੋਸਟ
ਫੇਸਬੁੱਕ ਯੂਜ਼ਰ Umesh Shukla ਨੇ 4 ਫਰਵਰੀ ਨੂੰ ਵਾਇਰਲ ਵੀਡੀਓ ਸ਼ੇਅਰ ਕਰਦੇ ਹੋਏ ਕੈਪਸ਼ਨ ਲਿਖਿਆ, ''थाईलैंड के स्वास्थ्य मंत्री को वैक्सीन लगाने का मजेदार विडियो ''
ਵਾਇਰਲ ਵੀਡੀਓ ਦਾ ਅਰਕਾਇਵਰਡ ਲਿੰਕ
ਪੜਤਾਲ
ਅਸੀਂ ਆਪਣੀ ਪੜਤਾਲ ਦੌਰਾਨ ਸਭ ਤੋਂ ਪਹਿਲਾਂ ਵਾਇਰਲ ਵੀਡੀਓ ਵਿਚੋਂ ਸਕਰੀਨਸ਼ਾਰਟ ਲੈ ਕੇ yandex ਰਿਵਰਸ ਇਮੇਜ ਵਿਚ ਅਪਲੋਡ ਕੀਤਾ ਜਿਸ ਤੋਂ ਬਾਅਦ ਸਾਨੂੰ ਵਾਇਰਲ ਵੀਡੀਓ Daily Dank Memes ਦੇ ਯੂਟਿਊਬ ਪੇਜ਼ 'ਤੇ ਵੀ ਅਪਲੋਡ ਕੀਤੀ ਮਿਲੀ। ਇਹ ਵੀਡੀਓ 2018 ਵਿਚ ਅਪਲੋਡ ਕੀਤੀ ਗਈ ਸੀ। ਵੀਡੀਓ ਨੂੰ ਕੈਪਸ਼ਨ ਦਿੱਤਾ ਗਿਆ ਸੀ, ''Chinese man afraid from needles , So funny , crying from medicine' ਵੀਡੀਓ ਦੇ ਕੈਪਸ਼ਨ ਅਨੁਸਾਰ ਵਾਇਰਲ ਵੀਡੀਓ ਵਿਚ ਦਿਖਾਈ ਦੇ ਰਿਹਾ ਵਿਅਕਤੀ, ਚੀਨ ਦਾ ਰਹਿਣ ਵਾਲਾ ਹੈ ਅਤੇ ਉਹ ਟੀਕਾ ਲਗਵਾਉਣ ਤੋਂ ਡਰ ਰਿਹਾ ਹੈ।
ਇਸ ਤੋਂ ਇਲਾਵਾ ਵਾਇਰਲ ਵੀਡੀਓ ਨੂੰ 2018 ਵਿਚ ਹੀ ਹੋਰ ਵੀ ਕਈ ਯੂਟਿਊਬ ਪੇਜ਼ਸ ਨੇ ਅਪਲੋਡ ਕੀਤਾ ਹੈ। ਜਿਨ੍ਹਾਂ ਨੂੰ ਤੁਸੀਂ ਹੇਠਾਂ ਕਲਿੱਕ ਕਰ ਕੇ ਦੇਖ ਸਕਦੇ ਹੋ।
https://subtletv.com/baazn2G/Chinese_man_scared_of_his_first_ever_injection
https://www.youtube.com/watch?v=2QS5x47vGZI
ਪੜਤਾਲ ਤੋਂ ਇਹ ਤਾਂ ਸਾਫ਼ ਹੋ ਗਿਆ ਹੈ ਕਿ ਵਾਇਰਲ ਵੀਡੀਓ 2018 ਤੋਂ ਹੀ ਇੰਟਰਨੈੱਟ 'ਤੇ ਮੌਜੂਦ ਹੈ ਤੇ ਇਸ ਵੀਡੀਓ ਨੂੰ ਹੀ ਹਾਲੀਆ ਦੱਸ ਕੇ ਵਾਇਰਲ ਕੀਤਾ ਜਾ ਰਿਹਾ ਹੈ।
ਇਸ ਤੋਂ ਬਾਅਦ ਅਸੀਂ ਥਾਈਲੈਂਡ ਦੇ ਸਿਹਤ ਮੰਤਰੀ ਦੀ ਤਸਵੀਰ ਨੂੰ ਸਰਚ ਕੀਤਾ ਤਾਂ ਸਾਹਮਣੇ ਆਇਆ ਕਿ ਵਾਇਰਲ ਵੀਡੀਓ ਵਿਚ ਜੋ ਵਿਅਕਤੀ ਹੈ ਉਹ ਥਾਈਲੈਂਡ ਦੇ ਸਿਹਤ ਮੰਤਰੀ ਤੋਂ ਬਿਲਕੁਲ ਅਲੱਗ ਦਿਖਦਾ ਹੈ।
ਦੱਸ ਦਈਏ ਕਿ ਕੋਰੋਨਾ ਵਾਇਰਸ ਦਾ ਪਹਿਲਾਂ ਕੇਸ ਦਸੰਬਰ 2019 ਨੂੰ ਚੀਨ ਦੇ ਵੁਹਾਨ ਸ਼ਹਿਰ ਤੋਂ ਸਾਹਮਣੇ ਆਇਆ ਸੀ ਤੇ ਵਾਇਰਲ ਵੀਡੀਓ 2018 ਦਾ ਹੈ। ਇਸ ਤੋਂ ਬਾਅਦ ਅਸੀਂ ਇਹ ਸਰਚ ਕਰਨਾ ਸ਼ੁਰੂ ਕੀਤਾ ਕਿ ਥਾਈਲੈਂਡ ਵਿਚ ਕੋਰੋਨਾ ਵੈਕਸੀਨ ਲੱਗਣੀ ਕਦੋਂ ਸ਼ੁਰੂ ਕੀਤੀ ਜਾਣੀ ਹੈ। ਸਾਨੂੰ ਆਪਣੀ ਸਰਚ ਦੌਰਾਨ timeout.com ਦੀ ਇਕ ਰਿਪੋਰਟ ਮਿਲੀ ਜਿਸ ਵਿਚ ਇਹ ਦੱਸਿਆ ਗਿਆ ਸੀ ਕਿ ਥਾਈਲੈਂਡ ਵਿਚ ਕੋਰੋਨਾ ਵੈਕਸੀਨ ਟੀਕਾ 14 ਫਰਵਰੀ ਨੂੰ ਲੱਗਣਾ ਸ਼ੁਰੂ ਹੋਣਾ ਹੈ। ਇਹ ਰਿਪੋਰਟ 28 ਜਨਵਰੀ ਨੂੰ ਅਪਲੋਡ ਕੀਤੀ ਗਈ ਸੀ।
ਨਤੀਜਾ - ਸਾਡੀ ਪੜਤਾਲ ਵਿਚ ਵਾਇਰਲ ਦਾਅਵਾ ਗਲਤ ਸਾਬਿਤ ਹੋਇਆ ਹੈ। ਵਾਇਰਲ ਵੀਡੀਓ ਵਿਚ ਜੋ ਵਿਅਕਤੀ ਮੌਜੂਦ ਹੈ ਉਹ ਥਾਈਲੈਂਡ ਦਾ ਸਿਹਤ ਮੰਤਰੀ ਨਹੀਂ ਸਗੋਂ ਚੀਨ ਦਾ ਰਹਿਣ ਵਾਲਾ ਆਮ ਵਿਅਕਤੀ ਹੈ। ਵਾਇਰਲ ਵੀਡੀਓ 2 ਸਾਲ ਪੁਰਾਣੀ ਹੈ ਜਿਸ ਨੂੰ ਹਾਲੀਆ ਦੱਸ ਕੇ ਵਾਇਰਲ ਕੀਤਾ ਜਾ ਰਿਹਾ ਹੈ।Claim- ਵਾਇਰਲ ਵੀਡੀਓ ਵਿਚ ਜੋ ਵਿਅਕਤੀ ਹੈ ਉਹ ਥਾਈਲੈਂਡ ਦਾ ਸਿਹਤ ਮੰਤਰੀ ਹੈ।
Claimed By - ਫੇਸਬੁੱਕ ਯੂਜ਼ਰ Deepak Sharma
Fact Check - ਫਰਜ਼ੀ