Fact Check: ਯੂਕਰੇਨ ਦੇ ਖਾਰਕੀਵ 'ਚ ਹੋ ਰਹੇ ਹਮਲਿਆਂ ਦੇ ਨਾਂਅ ਤੋਂ ਵਾਇਰਲ ਇਹ ਤਸਵੀਰ ਬੇਰੁਤ ਵਿਖੇ 2020 'ਚ ਹੋਏ ਧਮਾਕੇ ਦੀ ਹੈ
Published : Mar 4, 2022, 6:55 pm IST
Updated : Mar 4, 2022, 6:55 pm IST
SHARE ARTICLE
Fact Check Image from Beirut Blast Shared In The Name Of Ongoing Russia Ukraine War
Fact Check Image from Beirut Blast Shared In The Name Of Ongoing Russia Ukraine War

ਵਾਇਰਲ ਤਸਵੀਰ ਯੂਕਰੇਨ ਦੀ ਨਹੀਂ ਬਲਕਿ ਲੇਬਨਾਨ ਦੀ ਰਾਜਧਾਨੀ ਬੇਰੁਤ ਦੀ ਪੁਰਾਣੀ ਤਸਵੀਰ ਹੈ ਜਦੋਂ ਅਗਸਤ 2020 ਵਿਚ ਓਥੇ ਕੈਮੀਕਲ ਰਿਸਾਵ ਕਾਰਨ ਧਮਾਕਾ ਹੋਇਆ ਸੀ।

RSFC (Team Mohali)- ਇੱਕ ਪੰਜਾਬੀ ਮੀਡੀਆ ਅਦਾਰੇ ਵੱਲੋਂ 3 ਮਾਰਚ 2022 ਨੂੰ ਇੱਕ ਆਰਟੀਕਲ ਪ੍ਰਕਾਸ਼ਿਤ ਕੀਤਾ ਗਿਆ। ਇਸ ਆਰਟੀਕਲ ਵਿਚ ਇੱਕ ਤਸਵੀਰ ਸੀ ਜਿਸਦੇ ਵਿਚ ਇੱਕ ਇਮਾਰਤ ਤੋਂ ਧੁਆਂ ਉੱਠਦੇ ਵੇਖਿਆ ਜਾ ਸਕਦਾ ਸੀ। ਤਸਵੀਰ ਨੂੰ ਸ਼ੇਅਰ ਕਰਦਿਆਂ ਦਾਅਵਾ ਕੀਤਾ ਗਿਆ ਕਿ ਇਹ ਤਸਵੀਰ ਯੂਕਰੇਨ ਦੇ ਖਾਰਕੀਵ ਦੀ ਹੈ ਜਿਥੇ ਰੂਸੀ ਫੌਜ ਨੇ ਖਾਰਕੀਵ ਵਿਚ ਖੇਤਰੀ ਪ੍ਰਸ਼ਾਸਨ ਦੀ ਇਮਾਰਤ 'ਤੇ ਹਮਲਾ ਕਰਕੇ ਕਬਜ਼ਾ ਕਰਲਿਆ ਹੈ। 

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਤਸਵੀਰ ਯੂਕਰੇਨ ਦੀ ਨਹੀਂ ਬਲਕਿ ਲੇਬਨਾਨ ਦੀ ਰਾਜਧਾਨੀ ਬੇਰੁਤ ਦੀ ਪੁਰਾਣੀ ਤਸਵੀਰ ਹੈ ਜਦੋਂ ਅਗਸਤ 2020 ਵਿਚ ਓਥੇ ਕੈਮੀਕਲ ਰਿਸਾਵ ਕਾਰਨ ਧਮਾਕਾ ਹੋਇਆ ਸੀ।

ਵਾਇਰਲ ਪੋਸਟ

ਪੰਜਾਬੀ ਮੀਡੀਆ ਅਦਾਰੇ ਵੱਲੋਂ 3 ਮਾਰਚ 2022 ਨੂੰ ਇੱਕ ਆਰਟੀਕਲ ਪ੍ਰਕਾਸ਼ਿਤ ਕੀਤਾ ਗਿਆ ਅਤੇ ਤਸਵੀਰ ਸ਼ੇਅਰ ਕਰਦਿਆਂ ਸਿਰਲੇਖ ਦਿੱਤਾ ਗਿਆ, "ਰੂਸੀ ਫੌਜ ਨੇ ਖਾਰਕੀਵ ਵਿਚ ਖੇਤਰੀ ਪ੍ਰਸ਼ਾਸਨ ਦੀ ਇਮਾਰਤ 'ਤੇ ਕੀਤਾ ਕਬਜ਼ਾ"

ਇਸ ਆਰਟੀਕਲ ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਆਰਟੀਕਲ ਨੂੰ ਧਿਆਨ ਨਾਲ ਪੜ੍ਹਿਆ ਅਤੇ ਵਾਇਰਲ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਟੂਲ ਵਿਚ ਅਪਲੋਡ ਕਰ ਸਰਚ ਕੀਤਾ।

ਵਾਇਰਲ ਤਸਵੀਰ ਯੂਕਰੇਨ ਦੀ ਨਹੀਂ ਲੇਬਨਾਨ ਦੀ ਹੈ

ਸਾਨੂੰ ਇਹ ਤਸਵੀਰ ਅਗਸਤ 2022 ਵਿਚ ਪ੍ਰਕਾਸ਼ਿਤ ਕਈ ਖਬਰਾਂ ਵਿਚ ਮਿਲੀ। ਸਾਨੂੰ ਨਾਮਵਰ ਮੀਡੀਆ ਅਦਾਰੇ The Sun ਦੇ ਆਰਟੀਕਲ ਵਿਚ ਇਹ ਤਸਵੀਰ ਮਿਲੀ। Sun ਨੇ ਇਹ ਖਬਰ 5 ਅਗਸਤ 2020 ਨੂੰ ਪ੍ਰਕਾਸ਼ਿਤ ਕੀਤੀ ਸੀ ਅਤੇ ਸਿਰਲੇਖ ਲਿਖਿਆ ਸੀ, "DISASTER ZONE How many people died in the Beirut explosion in Lebanon?"

Sun

ਖਬਰ ਅਨੁਸਾਰ ਤਸਵੀਰ ਲੇਬਨਾਨ ਦੇ ਬੇਰੁਤ ਦੀ ਹੈ ਜਿਥੇ ਕੇਮਿਲ ਰਿਸਾਵ ਕਰਕੇ ਭਿਆਨਕ ਧਮਾਕਾ ਹੋਇਆ ਅਤੇ ਕਈ ਲੋਕਾਂ ਨੇ ਆਪਣੀ ਜਾਨ ਗਵਾਈ। ਇਸ ਖਬਰ ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।

ਇਸ ਮਾਮਲੇ ਨੂੰ ਲੈ ਕੇ Metro.co.uk ਅਤੇ Arabnews ਦੀ ਖਬਰ ਕਲਿਕ ਕਰ ਪੜ੍ਹੀ ਜਾ ਸਕਦੀ ਹੈ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਤਸਵੀਰ ਯੂਕਰੇਨ ਦੀ ਨਹੀਂ ਬਲਕਿ ਲੇਬਨਾਨ ਦੀ ਰਾਜਧਾਨੀ ਬੇਰੁਤ ਦੀ ਪੁਰਾਣੀ ਤਸਵੀਰ ਹੈ ਜਦੋਂ ਅਗਸਤ 2020 ਵਿਚ ਓਥੇ ਕੈਮੀਕਲ ਰਿਸਾਵ ਕਾਰਨ ਧਮਾਕਾ ਹੋਇਆ ਸੀ।

Claim- Image from Kharkiv in the name of Russia Ukraine Ongoing War
Claimed By- Punjabi News Media
Fact Check- Misleading

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement