ਤੱਥ ਜਾਂਚ: ਪਾਕਿਸਤਾਨ ਵਿਚ ਪ੍ਰਦਰਸ਼ਨਕਾਰੀਆਂ ਨੇ ਫਹਿਰਾਇਆ ਤਿਰੰਗਾ? ਨਹੀਂ, ਐਡੀਟੇਡ ਇਮੇਜ ਵਾਇਰਲ
Published : Apr 4, 2021, 3:31 pm IST
Updated : Apr 4, 2021, 3:32 pm IST
SHARE ARTICLE
 Fact check: Protesters hoist tricolor in Pakistan? Edited image viral
Fact check: Protesters hoist tricolor in Pakistan? Edited image viral

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਹੋ ਰਹੀ ਇਹ ਤਸਵੀਰ ਐਡੀਟੇਡ ਹੈ। ਅਸਲ ਤਸਵੀਰ ਵਿਚ ਤਿਰੰਗੇ ਦੀ ਥਾਂ ਪ੍ਰਦਰਸ਼ਨਕਾਰੀ ਨੇ  ਕਾਲਾ ਝੰਡਾ ਫੜ੍ਹਿਆ ਹੋਇਆ ਸੀ।

ਰੋਜ਼ਾਨਾ ਸਪੋਕਸਮੈਨ (ਮੋਹਾਲੀ ਟੀਮ) - ਸੋਸ਼ਲ ਮੀਡੀਆ 'ਤੇ ਇੱਕ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਦੇ ਵਿਚ ਕੁਝ ਲੋਕਾਂ ਦੇ ਸਮੂਹ ਨੂੰ ਪ੍ਰਦਰਸ਼ਨ ਕਰਦੇ ਵੇਖਿਆ ਜਾ ਸਕਦਾ ਹੈ। ਪ੍ਰਦਰਸ਼ਨਕਾਰੀਆਂ ਦੇ ਸਭ ਤੋਂ ਅੱਗੇ ਜਿਹੜਾ ਵਿਅਕਤੀ ਚਲ ਰਿਹਾ ਹੈ ਉਸ ਨੇ ਤਿਰੰਗਾ ਫੜ੍ਹਿਆ ਹੋਇਆ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਤਸਵੀਰ ਪਾਕਿਸਤਾਨ ਦੀ ਹੈ ਜਿਥੇ PTM ਦੇ ਪ੍ਰਦਰਸ਼ਨਕਾਰੀਆਂ ਨੇ ਤਿਰੰਗਾ ਝੰਡਾ ਫੜ੍ਹਕੇ ਪ੍ਰਦਰਸ਼ਨ ਕੀਤਾ ਹੈ।

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜ਼ੀ ਪਾਇਆ ਹੈ। ਵਾਇਰਲ ਹੋ ਰਹੀ ਇਹ ਤਸਵੀਰ ਐਡੀਟੇਡ ਹੈ। ਅਸਲ ਤਸਵੀਰ ਵਿਚ ਤਿਰੰਗੇ ਦੀ ਥਾਂ ਪ੍ਰਦਰਸ਼ਨਕਾਰੀ ਨੇ  ਕਾਲਾ ਝੰਡਾ ਫੜ੍ਹਿਆ ਹੋਇਆ ਸੀ।

ਵਾਇਰਲ ਪੋਸਟ

ਟਵਿੱਟਰ ਯੂਜ਼ਰ babarkhan‏  ਨੇ ਵਾਇਰਲ ਤਸਵੀਰ ਨੂੰ ਅਪਲੋਡ ਕਰਦਿਆਂ ਲਿਖਿਆ, "PTM terrorist's are now openly waving Indian flag. Their dirty face is now exposed. Pashtun rejects these Indian snakes.... #PahstunrejectPTM #PashtunLongMarch2Islamabad"

ਵਾਇਰਲ ਪੋਸਟ ਦਾ ਆਰਕਾਇਵਡ ਲਿੰਕ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭ ਤੋਂ ਪਹਿਲਾਂ ਵਾਇਰਲ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਟੂਲ ਵਿਚ ਅਪਲੋਡ ਕਰ ਸਰਚ ਕੀਤਾ। ਸਾਨੂੰ ਵਾਇਰਲ ਤਸਵੀਰ ਲੇਖਕ ਅਤੇ ਵਕੀਲ Mohsin Dawar ਨਾਂ ਦੇ ਟਵਿੱਟਰ ਹੈਂਡਲ ਤੋਂ ਸ਼ੇਅਰ ਕੀਤੀ ਮਿਲੀ। ਤਸਵੀਰ ਹੂਬਹੂ ਵਾਇਰਲ ਤਸਵੀਰ ਵਰਗੀ ਸੀ ਬਸ ਤਿਰੰਗੇ ਦੀ ਥਾਂ ਕਾਲਾ ਝੰਡਾ ਪ੍ਰਦਰਸ਼ਨਕਾਰੀ ਦੇ ਹੱਥਾਂ ਵਿਚ ਸੀ। ਟਵੀਟ ਨੂੰ ਸ਼ੇਅਰ ਕਰਦਿਆਂ ਲਿਖਿਆ ਗਿਆ, "Participants of Jani khel dharna marching towards Islamabad, we are on the way to join them in a while. #PashtunLongMarch2Islamabad ـ #JaniKhelLongMarch2Islamabad"
 

photo

ਟਵੀਟ ਅਨੁਸਾਰ ਇਹ ਤਸਵੀਰ ਜਨੀ ਖੇਲ ਧਰਨਾ ਦੀ ਹੈ ਜਿਹੜਾ ਇਸਲਾਮਾਬਾਦ ਵੱਲ ਕੱਢਿਆ ਗਿਆ ਸੀ। ਇਹ ਟਵੀਟ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਥੋੜਾ ਹੋਰ ਸਰਚ ਕਰਨ 'ਤੇ ਸਾਨੂੰ ਅਸਲ ਤਸਵੀਰ ANI ਦੀ ਖਬਰ ਵਿਚ ਵੀ ਪ੍ਰਕਾਸ਼ਿਤ ਮਿਲੀ। ਖਬਰ ਅਨੁਸਾਰ ਇਹ ਮਾਮਲਾ ਪਸ਼ਤੁਨ ਨੌਜਵਾਨਾਂ ਨੂੰ ਬੇਹਰਿਹਮੀ ਨਾਲ ਮਾਰੇ ਜਾਣ ਦੇ ਰੋਸ਼ ਵਿਚ ਇਸਲਾਮਾਬਾਦ ਤੱਕ ਕੱਢੇ ਗਏ ਪ੍ਰਦਰਸ਼ਨ ਦੀ ਹੈ। ਖਬਰ ਇਥੇ ਕਲਿਕ ਕਰ ਪੜ੍ਹੀ ਜਾ ਸਕਦੀ ਹੈ।

photo

ਵਾਇਰਲ ਤਸਵੀਰ ਅਤੇ ਅਸਲ ਤਸਵੀਰ ਦੇ ਕੋਲਾਜ ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।

photo

ਨਤੀਜਾ - ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜੀ ਪਾਇਆ ਹੈ। ਵਾਇਰਲ ਹੋ ਰਹੀ ਇਹ ਤਸਵੀਰ ਐਡੀਟੇਡ ਹੈ। ਅਸਲ ਤਸਵੀਰ ਵਿਚ ਤਿਰੰਗੇ ਦੀ ਥਾਂ ਕਾਲਾ ਝੰਡਾ ਪ੍ਰਦਰਸ਼ਨਕਾਰੀ ਨੇ ਫੜ੍ਹਿਆ ਹੋਇਆ ਸੀ।

Claim: ਪਾਕਿਸਤਾਨ 'ਚ  PTM ਦੇ ਪ੍ਰਦਰਸ਼ਨਕਾਰੀਆਂ ਨੇ ਤਿਰੰਗਾ ਝੰਡਾ ਫੜ੍ਹਕੇ ਪ੍ਰਦਰਸ਼ਨ ਕੀਤਾ ਹੈ
Claimed By: ਟਵਿੱਟਰ ਯੂਜ਼ਰ babarkhan
Fact Check: ਫਰਜ਼ੀ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਟੇਜ ਤੋਂ CM Bhagwant Mann ਨੇ ਭਰੀ ਹੁੰਕਾਰ, SHERY KALSI ਲਈ ਮੰਗੀ Vote, ਸੁਣੋ ਕੀ ਦਿੱਤਾ ਵੱਡਾ ਬਿਆਨ LIVE

16 May 2024 4:34 PM

ਮਸ਼ੀਨਾਂ 'ਚ ਹੇਰਾਫੇਰੀ ਕਰਨ ਦਾ ਅਧਾਰ ਬਣਾ ਰਹੀ ਹੈ ਭਾਜਪਾ : ਗਾਂਧੀ

16 May 2024 4:04 PM

social media 'ਤੇ troll ਕਰਨ ਵਾਲਿਆਂ ਨੂੰ Kuldeep Dhaliwal ਦਾ ਜਵਾਬ, ਅੰਮ੍ਰਿਤਸਰ ਦੇ ਲੋਕਾਂ 'ਚ ਖੜ੍ਹਾ ਕੇ...

16 May 2024 3:48 PM

“17 ਤੇ 19 ਦੀਆਂ ਚੋਣਾਂ ’ਚ ਉਮੀਦਵਾਰ ਨਿੱਜੀ ਹਮਲੇ ਨਹੀਂ ਸੀ ਕਰਦੇ, ਪਰ ਹੁਣ ਇਸ ਮਾਮਲੇ ’ਚ ਪੱਧਰ ਥੱਲੇ ਡਿੱਗ ਚੁੱਕਾ”

16 May 2024 3:27 PM

'ਕਿਸਾਨ ਜਥੇਬੰਦੀਆਂ ਬਣਾਉਣ ਦਾ ਕੀ ਫ਼ਾਇਦਾ? ਇੰਨੇ ਸਾਲਾਂ 'ਚ ਕਿਉਂ ਕਿਸਾਨੀ ਮੁੱਦੇ ਹੱਲ ਨਹੀਂ ਕਰਵਾਏ?'....

16 May 2024 3:23 PM
Advertisement