Fact Check: ਕੀ AAP ਦੀ ਗੁਜਰਾਤ ਰੈਲੀ 'ਚ ਇਕੱਠੇ ਹੋਏ 25 ਕਰੋੜ ਲੋਕ? ਨਹੀਂ, The New York Times ਦਾ ਇਹ ਸਕ੍ਰੀਨਸ਼ੋਟ ਐਡੀਟੇਡ ਹੈ
Published : Apr 4, 2022, 3:41 pm IST
Updated : Apr 4, 2022, 3:41 pm IST
SHARE ARTICLE
Fact Check Morphed Screenshot of The New York Times viral with fake claim
Fact Check Morphed Screenshot of The New York Times viral with fake claim

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਸਕ੍ਰੀਨਸ਼ੋਟ ਐਡੀਟੇਡ ਹੈ। ਮੀਡੀਆ ਅਦਾਰੇ ਵੱਲੋਂ ਸਪਸ਼ਟੀਕਰਨ ਦੇ ਕੇ ਸਕ੍ਰੀਨਸ਼ੋਟ ਨੂੰ ਫਰਜ਼ੀ ਦੱਸਿਆ ਗਿਆ ਹੈ।

RSFC (Team Mohali)- ਗੁਜਰਾਤ ਚੋਣਾਂ ਦੇ ਨੇੜੇ ਆਉਣ ਸਾਰ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਅਪ੍ਰੈਲ ਮਹੀਨੇ ਦੇ ਸ਼ੁਰੂਆਤ 'ਚ ਆਮ ਆਦਮੀ ਪਾਰਟੀ ਵੱਲੋਂ ਗੁਜਰਾਤ ਵਿਖੇ ਇੱਕ ਵੱਡੀ ਰੈਲੀ ਕੀਤੀ ਗਈ। ਇਸ ਰੈਲੀ ਦੀ ਅਗੁਆਈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤੀ ਗਈ। ਹੁਣ ਇਸ ਰੈਲੀ ਨੂੰ ਲੈ ਕੇ ਅੰਤਰ-ਰਾਸ਼ਟਰੀ ਮੀਡੀਆ ਸੰਸਥਾਨ The New York Times ਦੀ ਖਬਰ ਦਾ ਸਕਰਨਸ਼ੋਟ ਵਾਇਰਲ ਹੋ ਰਿਹਾ ਹੈ। ਇਸ ਖਬਰ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ AAP ਦੀ ਗੁਜਰਾਤ ਰੈਲੀ 'ਚ 25 ਕਰੋੜ ਲੋਕਾਂ ਦਾ ਇੱਕਠ ਹੋਇਆ ਸੀ। ਇਸ ਪੋਸਟ ਜ਼ਰੀਏ New York Times 'ਤੇ ਨਿਸ਼ਾਨਾ ਸਾਧਿਆ ਜਾ ਰਿਹਾ ਹੈ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਸਕ੍ਰੀਨਸ਼ੋਟ ਐਡੀਟੇਡ ਹੈ। ਮੀਡੀਆ ਅਦਾਰੇ ਵੱਲੋਂ ਆਪ ਸਪਸ਼ਟੀਕਰਨ ਦੇ ਕੇ ਸਕ੍ਰੀਨਸ਼ੋਟ ਨੂੰ ਫਰਜ਼ੀ ਦੱਸਿਆ ਗਿਆ ਹੈ।

ਵਾਇਰਲ ਪੋਸਟ 

ਫੇਸਬੁੱਕ ਯੂਜ਼ਰ "Nishan Singh" ਨੇ 3 ਅਪ੍ਰੈਲ 2022 ਨੂੰ ਵਾਇਰਲ ਸਕ੍ਰੀਨਸ਼ੋਟ ਸ਼ੇਅਰ ਕਰਦਿਆਂ ਲਿਖਿਆ ਗਿਆ, "ਕਹਿੰਦੇ 25 ਕਰੋੜ ਦਾ ਇਕੱਠ ਹੋਈਆ ਰੈਲੀ ਤੇ"

ਇਸ ਪੋਸਟ ਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਪੋਸਟ ਨੂੰ ਧਿਆਨ ਨਾਲ ਵੇਖਿਆ। ਇੱਕ ਪਾਸੇ The New York Times ਦਾ ਸਕ੍ਰੀਨਸ਼ੋਟ ਹੈ ਜਿਹੜਾ ਦਾਅਵਾ ਕਰ ਰਿਹਾ ਹੈ ਕਿ ਆਪ ਦੀ ਗੁਜਰਾਤ ਰੈਲੀ 'ਚ 25 ਕਰੋੜ ਜਨਤਾ ਦਾ ਇੱਕਠ ਹੋਇਆ ਅਤੇ ਦੂਜੇ ਪਾਸੇ ਇੱਕ ਸਕ੍ਰੀਨਸ਼ੋਟ ਹੈ ਜਿਹੜਾ ਦੱਸ ਰਿਹਾ ਹੈ ਕਿ ਗੁਜਰਾਤ ਦੀ ਜਨਸੰਖਿਆ ਦੀ ਕੁੱਲ ਗਿਣਤੀ ਹੀ 6 ਕਰੋੜ ਹੈ। ਇਸ ਸਕ੍ਰੀਨਸ਼ੋਟ ਅਨੁਸਾਰ New York Times ਦੀ ਖਬਰ 2 ਅਪ੍ਰੈਲ 2022 ਨੂੰ ਪ੍ਰਕਾਸ਼ਿਤ ਕੀਤੀ ਗਈ ਸੀ।

Viral PostViral Post

ਅੱਗੇ ਵਧਦੇ ਹੋਏ ਅਸੀਂ The New York Times ਦੀ ਅਧਿਕਾਰਿਕ ਵੈਬਸਾਈਟ ਵੱਲ ਵਿਜ਼ਿਟ ਕੀਤਾ। ਦੱਸ ਦਈਏ 2 ਅਪ੍ਰੈਲ 2022 ਨੂੰ ਮੀਡੀਆ ਅਦਾਰੇ ਵੱਲੋਂ ਅਜੇਹੀ ਕੋਈ ਵੀ ਖਬਰ ਪ੍ਰਕਾਸ਼ਿਤ ਨਹੀਂ ਕੀਤੀ ਗਈ ਸੀ। 

New York TimesNew York Times

ਹੋਰ ਸਰਚ ਕਰਨ 'ਤੇ ਸਾਨੂੰ ਭਾਰਤੀ ਪੱਤਰਕਾਰ Rana Ayyub ਦਾ ਇਸ ਸਕ੍ਰੀਨਸ਼ੋਟ ਨੂੰ ਲੈ ਕੇ ਟਵੀਟ ਮਿਲਿਆ ਜਿਸਦੇ ਵਿਚ ਉਨ੍ਹਾਂ ਨੇ ਇਸ ਵਾਇਰਲ ਪੋਸਟ ਨੂੰ ਫਰਜ਼ੀ ਦੱਸਿਆ ਸੀ।

ਇਸੇ ਪੋਸਟ ਹੇਠਾਂ NY Times Communications ਵੱਲੋਂ ਸਪਸ਼ਟੀਕਰਨ ਸ਼ੇਅਰ ਕੀਤਾ ਮਿਲਿਆ। ਮੀਡੀਆ ਅਦਾਰੇ ਨੇ ਵਾਇਰਲ ਪੋਸਟ ਨੂੰ ਫਰਜ਼ੀ ਦੱਸਿਆ ਅਤੇ ਲਿਖਿਆ, "The screenshot in that tweet is a mocked up image. The New York Times did not write or publish that story. Our coverage can be found at http://nytimes.com/spotlight/india."

ਮਤਲਬ ਸਾਫ ਸੀ ਕਿ ਵਾਇਰਲ ਪੋਸਟ ਫਰਜ਼ੀ ਹੈ ਅਤੇ New York Times ਵੱਲੋਂ ਅਜੇਹੀ ਕੋਈ ਵੀ ਖਬਰ ਨਹੀਂ ਚਲਾਈ ਗਈ ਹੈ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਸਕ੍ਰੀਨਸ਼ੋਟ ਐਡੀਟੇਡ ਹੈ। ਮੀਡੀਆ ਅਦਾਰੇ ਵੱਲੋਂ ਆਪ ਸਪਸ਼ਟੀਕਰਨ ਦੇ ਕੇ ਸਕ੍ਰੀਨਸ਼ੋਟ ਨੂੰ ਫਰਜ਼ੀ ਦੱਸਿਆ ਗਿਆ ਹੈ।

Claim- The NY Times News Screenshot Claiming 25 crore people took part in AAP Gujarat Rally
Claimed By- FB User
Fact Check- Morphed

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Chandigarh police slapped a Sikh youth | Police remove Sikh turban | Chandigarh police Latest News

12 Jul 2025 5:52 PM

Batala Conductor Woman Clash : Batala 'ਚ Conductor ਨਾਲ਼ ਤੂੰ ਤੂੰ ਮੈਂ ਮੈਂ ਮਗਰੋਂ ਔਰਤ ਹੋਈ ਬੇਹੋਸ਼

12 Jul 2025 5:52 PM

Harpal Cheema VS Partap Bajwa : ਪ੍ਰਤਾਪ ਬਾਜਵਾ ਤੇ ਹਰਪਾਲ ਚੀਮਾ ਦੀ ਹੋ ਗਈ ਬਹਿਸ ਤੁਸੀ ਗੈਂਗਸਟਰ ਪਾਲੇ ਆ

11 Jul 2025 12:17 PM

Punjab Vidhan Sabha Session live : ਅਮਨ ਅਰੋੜਾ ਤੇ ਬਾਜਵਾ ਦੀ ਬਹਿਸ ਮਗਰੋਂ CM ਮਾਨ ਹੋ ਗਏ ਖੜ੍ਹੇ

11 Jul 2025 12:15 PM

Abohar Tailor Murder Case Sanjay Verma, photo of Sandeep Jakhar with the accused in the Abohar case

10 Jul 2025 9:04 PM
Advertisement