
ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ 2017 ਦਾ ਹੈ ਅਤੇ ਮਣੀਪੁਰ ਦਾ ਨਹੀਂ ਬਲਕਿ ਬੰਗਾਲ ਦਾ ਹੈ ਜਿਥੇ ਭਾਜਪਾ ਆਗੂ ਦਿਲੀਪ ਘੋਸ਼ ਨਾਲ ਕੁੱਟਮਾਰ ਕੀਤੀ ਗਈ ਸੀ।
Claim
ਲੋਕਸਭਾ ਚੋਣਾਂ 2024 ਦੀ ਸਰਗਰਮੀਆਂ ਵਿਚਕਾਰ ਸੋਸ਼ਲ ਮੀਡੀਆ 'ਤੇ ਇੱਕ ਆਗੂ ਨਾਲ ਹੋ ਰਹੀ ਕੁੱਟਮਾਰ ਦਾ ਵੀਡੀਓ ਵਾਇਰਲ ਕਰਦਿਆਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਮਾਮਲਾ ਮਣੀਪੁਰ ਤੋਂ ਸਾਹਮਣੇ ਆਇਆ ਹੈ ਜਿਥੇ ਭਾਜਪਾ ਦੇ ਆਗੂ ਨਾਲ ਕੁੱਟਮਾਰ ਕੀਤੀ ਗਈ।
X ਅਕਾਊਂਟ Ajay Yadav ਨੇ 4 ਅਪ੍ਰੈਲ 2024 ਨੂੰ ਵਾਇਰਲ ਵੀਡੀਓ ਸਾਂਝਾ ਕਰਦਿਆਂ ਲਿਖਿਆ, "ये वीडियो मणिपुर का है । बताया जा रहा है कि बीजेपी के नेता वहां पर अपने विकास पर लम्बी -लम्बी फेक रहे थे। फिर जनता उन सबकी अच्छे से कुटाई की बेचारे भाग भी नहीं पा रहे हैं।"
ये वीडियो मणिपुर का है ।
— Ajay Yadav (@AjayYadav143ss) April 3, 2024
बताया जा रहा है कि बीजेपी के नेता वहां पर अपने विकास पर लम्बी -लम्बी फेक रहे थे।
फिर जनता उन सबकी अच्छे से कुटाई की बेचारे भाग भी नहीं पा रहे हैं ।#BJP_हटाओ_देश_बचाओ pic.twitter.com/M1HfhvglN3
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਗੁੰਮਰਾਹਕੁਨ ਪਾਇਆ ਹੈ। ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ 2017 ਦਾ ਹੈ ਅਤੇ ਮਣੀਪੁਰ ਦਾ ਨਹੀਂ ਬਲਕਿ ਬੰਗਾਲ ਦਾ ਹੈ ਜਿਥੇ ਭਾਜਪਾ ਆਗੂ ਦਿਲੀਪ ਘੋਸ਼ ਨਾਲ ਕੁੱਟਮਾਰ ਕੀਤੀ ਗਈ ਸੀ।
Investigation
ਸਪੋਕਸਮੈਨ ਨੇ ਆਪਣੀ ਪੜਤਾਲ ਸ਼ੁਰੂ ਕਰਦੇ ਹੋਏ ਕੀਵਰਡ ਸਰਚ ਦਾ ਸਹਾਰਾ ਲਿਆ। ਅਸੀਂ ਯੂਟਿਊਬ 'ਤੇ ਹਿੰਦੀ ਕੀਵਰਡ ''भाजपा प्रतिनिधि पर हमला'' ਸਰਚ ਕੀਤਾ ਤਾਂ ਸਾਨੂੰ ਭਾਜਪਾ ਨੇਤਾਵਾਂ 'ਤੇ ਹੋਏ ਹਮਲੇ ਦੀਆਂ ਕਈ ਵੀਡੀਓਜ਼ ਮਿਲੀਆਂ।
ਸਾਨੂੰ ਵਾਇਰਲ ਵੀਡੀਓ ਨਾਲ ਮੇਲ ਖਾਂਦੀ ਹੂਬਹੂ ਇੱਕ ਵੀਡੀਓ ਮਿਲੀ ਜੋ ਕਿ ABP News ਦੇ ਯੂਟਿਊਬ ਪੇਜ਼ 'ਤੇ 6 ਅਕਤੂਬਰ 2017 ਨੂੰ ਅਪਲੋਡ ਕੀਤੀ ਗਈ ਸੀ। ਇਸ ਵੀਡੀਓ ਨਾਲ ਸਿਰਲੇਖ ਲਿਖਿਆ ਸੀ, "Attack on BJP President Dilip Ghosh in Darjeeling"
ਕੈਪਸ਼ਨ ਅਨੁਸਾਰ ਭਾਜਪਾ ਨੇਤਾ ਦਿਲੀਪ ਘੋਸ਼ 'ਤੇ ਉਹਨਾਂ ਕੁੱਝ ਸਹਿਯੋਗੀਆਂ 'ਤੇ ਸਾਲ 2017 ਵਿਚ ਬੰਗਾਲ ਦੇ ਦਾਰਜੀਲਿੰਗ ਵਿਚ ਹਮਲਾ ਹੋਇਆ ਸੀ।
ਅੱਗੇ ਵਧਦੇ ਹੋਏ ਅਸੀਂ ਗੂਗਲ 'ਤੇ ਦਿਲੀਪ ਘੋਸ਼ 'ਤੇ ਹੋਏ ਹਮਲੇ ਦੀਆਂ ਖ਼ਬਰਾਂ ਸਰਚ ਕੀਤੀਆਂ। ਸਾਨੂੰ ਅਜਿਹੀਆਂ ਕਈ ਖ਼ਬਰਾਂ ਮਿਲੀਆਂ ਜਿਸ ਨੂੰ ਵੱਖ-ਵੱਖ ਵੈੱਬਸਾਈਟਸ ਨੇ 5 ਅਕਤੂਬਰ 2017 ਨੂੰ ਹੀ ਅਪਲੋਡ ਕੀਤਾ ਸੀ। ਇਸ ਖ਼ਬਰ ਦੀ ਪੂਰੀ ਡਿਟੇਲ ਤੁਸੀਂ ਇੱਥੇ ਕਲਿੱਕ ਕਰ ਕੇ ਪੜ੍ਹ ਸਕਦੇ ਹੋ।
NBT News
ਮਤਲਬ ਸਾਫ ਸੀ ਕਿ ਵਾਇਰਲ ਹੋ ਰਿਹਾ ਵੀਡੀਓ ਮਣੀਪੁਰ ਦਾ ਨਹੀਂ ਬਲਕਿ ਬੰਗਾਲ ਦਾ ਸੀ।
Conclusion
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਗੁੰਮਰਾਹਕੁਨ ਪਾਇਆ ਹੈ। ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ 2017 ਦਾ ਹੈ ਅਤੇ ਮਣੀਪੁਰ ਦਾ ਨਹੀਂ ਬਲਕਿ ਬੰਗਾਲ ਦਾ ਹੈ ਜਿਥੇ ਭਾਜਪਾ ਆਗੂ ਦਿਲੀਪ ਘੋਸ਼ ਨਾਲ ਕੁੱਟਮਾਰ ਕੀਤੀ ਗਈ ਸੀ।
"ਦੱਸ ਦਈਏ ਕਿ ਇਹ ਵੀਡੀਓ 2020 ਵਿਚ ਵੀ ਕਾਫ਼ੀ ਵਾਇਰਲ ਸੀ ਤੇ ਵੀਡੀਓ ਦਾ ਫੈਕਟ ਚੈੱਕ ਸਪੋਕਸਮੈਨ ਪਹਿਲਾਂ ਵੀ ਕਰ ਚੁੱਕਾ ਹੈ। ਸਪੋਕਸਮੈਨ ਵੱਲੋਂ ਕੀਤਾ ਗਿਆ ਫੈਕਟ ਚੈੱਕ ਇੱਥੇ ਕਲਿੱਕ ਕਰ ਕੇ ਪੜ੍ਹਿਆ ਜਾ ਸਕਦਾ ਹੈ।"
Result- Misleading
Our Sources:
ABP News Video Report Shared On 6 Oct 2017
NBT News Article Published On 5 Oct 2017
ਕਿਸੇ ਖਬਰ 'ਤੇ ਸ਼ੱਕ? ਸਾਨੂੰ ਭੇਜੋ ਅਸੀਂ ਕਰਾਂਗੇ ਉਸਦਾ Fact Check... ਸਾਨੂੰ Whatsapp ਕਰੋ "9560527702" 'ਤੇ ਜਾਂ ਸਾਨੂੰ E-mail ਕਰੋ "factcheck@rozanaspokesman.com" 'ਤੇ