Fact Check: ਮੁੜ ਵਾਇਰਲ ਹੋ ਰਿਹਾ ਦਿੱਲੀ ਦੇ ਸਕੂਲ ਦੇ ਨਾਂਅ ਤੋਂ ਉੱਤਰ ਪ੍ਰਦੇਸ਼ ਦਾ ਵੀਡੀਓ
Published : May 4, 2023, 7:27 pm IST
Updated : May 4, 2023, 7:28 pm IST
SHARE ARTICLE
Fact Check Old video from Ghaziabad School revived in the name of Delhi School
Fact Check Old video from Ghaziabad School revived in the name of Delhi School

ਵਾਇਰਲ ਹੋ ਰਿਹਾ ਵੀਡੀਓ ਦਿੱਲੀ ਦਾ ਨਹੀਂ ਬਲਕਿ ਉੱਤਰ ਪ੍ਰਦੇਸ਼ ਦੇ ਗ਼ਾਜ਼ਿਆਬਾਦ ਸਥਿਤ ਮਿਰਜ਼ਾਪੁਰ ਅਧੀਨ ਪੈਂਦੇ ਇੱਕ ਸਕੂਲ ਦਾ ਹੈ।

RSFC (Team Mohali)- ਸੋਸ਼ਲ ਮੀਡੀਆ 'ਤੇ ਮੁੜ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸਦੇ ਵਿਚ ਕੁਝ ਲੋਕ ਪੁਲਿਸ ਮੁਲਾਜ਼ਮਾਂ ਨਾਲ ਇੱਕ ਸਕੂਲ ਅੰਦਰ ਜਾਂਦੇ ਨੇ ਜਿਥੇ ਵਿਸ਼ੇਸ਼ ਸਮੁਦਾਏ ਦੇ ਬੱਚੇ ਇੱਕ ਕਲਾਸ ਰੂਮ ਵਿਚ ਕੱਠੇ ਬੈਠੇ ਵੇਖੇ ਜਾ ਸਕਦੇ ਹਨ। ਵੀਡੀਓ ਵਿਚ ਲੋਕ ਮੁਸਲਿਮ ਸਮੁਦਾਏ 'ਤੇ ਨਿਸ਼ਾਨਾ ਸਾਧ ਰਹੇ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਦਿੱਲੀ ਦੇ ਵਿਜੈ ਨਗਰ ਸਥਿਤ ਇੱਕ ਸਕੂਲ ਦਾ ਹੈ। 

ਹੋਰ ਸੋਸ਼ਲ ਮੀਡੀਆ ਯੂਜ਼ਰਸ ਵਾਂਗ ਫੇਸਬੁੱਕ ਯੂਜ਼ਰ Mukesh Sharma ਨੇ ਵੀ ਵੀਡੀਓ ਨੂੰ ਇਸੇ ਦਾਅਵੇ ਨਾਲ ਸਾਂਝਾ ਕੀਤਾ ਜਿਸਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਦਿੱਲੀ ਦਾ ਨਹੀਂ ਬਲਕਿ ਉੱਤਰ ਪ੍ਰਦੇਸ਼ ਦੇ ਗ਼ਾਜ਼ਿਆਬਾਦ ਸਥਿਤ ਮਿਰਜ਼ਾਪੁਰ ਅਧੀਨ ਪੈਂਦੇ ਇੱਕ ਸਕੂਲ ਦਾ ਹੈ।  ਉੱਤਰ ਪ੍ਰਦੇਸ਼ ਦੇ ਵੀਡੀਓ ਨੂੰ ਗਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

ਦੱਸ ਦਈਏ ਰੋਜ਼ਾਨਾ ਸਪੋਕਸਮੈਨ ਨੇ ਇਸ ਸਮਾਨ ਦਾਅਵੇ ਦੀ ਪੜਤਾਲ ਦਿਸੰਬਰ 2021 ਵਿਚ ਵੀ ਕੀਤੀ ਸੀ ਜਿਸਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।

ਸਪੋਕਸਮੈਨ ਦੀ ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭਤੋਂ ਪਹਿਲਾਂ ਵੀਡੀਓ ਨੂੰ ਧਿਆਨ ਨਾਲ ਵੇਖਿਆ। ਸਾਨੂੰ ਇਸ ਵੀਡੀਓ ਵਿਚ "प्राथमिक विद्यालय मिर्ज़ापुर" ਲਿਖਿਆ ਨਜ਼ਰ ਆਇਆ।

ਹੁਣ ਅੱਗੇ ਵਧਦੇ ਹੋਏ ਅਸੀਂ ਕੀਵਰਡ ਸਰਚ ਜਰੀਏ ਮਾਮਲੇ ਨੂੰ ਲੈ ਕੇ ਜਾਂਚ ਸ਼ੁਰੂ ਕੀਤੀ। ਸਾਨੂੰ ਇਸ ਵੀਡੀਓ ਦਾ ਵੱਡਾ ਵਰਜ਼ਨ "Bhartiya Parveen Kumar" ਨਾਂਅ ਦੇ ਫੇਸਬੁੱਕ ਅਕਾਊਂਟ ਤੋਂ ਸ਼ੇਅਰ ਕੀਤਾ ਮਿਲਿਆ। ਯੂਜ਼ਰ ਨੇ ਵੀਡੀਓ ਸ਼ੇਅਰ ਕਰਦਿਆਂ ਲਿਖਿਆ ਸੀ, "विजय नगर गाजियाबाद उत्तर प्रदेश एक सरकारी स्कूल को ही मौलवियों ने मजहबी तालिमो का अड्डा बना दिया ना दिया। डॉ आशुतोष गुप्ता के नेतृत्व में इस्लामी धर्मांतरण वह मीट बनाते हुए पकड़े गए कुछ इस्लामिक जिहादियों को पुलिस के हवाले करवा दिया गया है"


ਵੀਡੀਓ ਨਾਲ ਦਿੱਤੀ ਜਾਣਕਾਰੀ ਮੁਤਾਬਕ ਵੀਡੀਓ ਗਾਜ਼ੀਆਬਾਦ ਦੇ ਵਿਜਯ ਨਗਰ ਦੇ ਇੱਕ ਸਰਕਾਰੀ ਸਕੂਲ ਦਾ ਹੈ ਜਿਥੇ ਡਾਕਟਰ ਆਸ਼ੂਤੋਸ਼ ਗੁਪਤਾ ਦੀ ਅਗੁਆਈ 'ਚ ਇਹ ਮਾਮਲਾ ਵਾਪਰਿਆ। 

ਹੋਰ ਸਰਚ ਕਰਨ 'ਤੇ ਸਾਨੂੰ Dr. Ashutosh Gupta BJP Ghaziabad Vidhansabha 56 ਦੇ ਫੇਸਬੁੱਕ ਪੇਜ 'ਤੇ ਮਾਮਲੇ ਦਾ ਵੀਡੀਓ ਮਿਲਿਆ। ਡਾਕਟਰ ਆਸ਼ੂਤੋਸ਼ ਭਾਜਪਾ ਦਾ ਗ਼ਾਜ਼ਿਆਬਾਦ ਤੋਂ ਆਗੂ ਹੈ। ਵੀਡੀਓ ਸ਼ੇਅਰ ਕਰਦਿਆਂ ਉਨ੍ਹਾਂ ਨੇ ਲਿਖਿਆ, "ग़ाज़ियाबाद के मिर्ज़ापुर, भूडभारत नगर का प्राइमरी विद्यालय बना आपत्तिजनक इस्लामिक गतिविधियों का अड्डा। देव दीपावली,गंगास्नान एवं गुरूपर्व के अवकाश के दिन प्राइमरी पाठशाला में चल रही थी मॉंस-बिरयानी की पार्टी।साथ ही मिला आपत्तिजनक साहित्य।पुरूषों के अतिरिक्त बडी संख्या में महिलाओं और बच्चों का था जमावड़ा। सामाजिक कार्यकर्ता डॉ आशुतोष गुप्ता ने दिखाया साहस, बनाई विडियो और कराई पुलिस में रिपोर्ट- https://youtu.be/HBYLf4B1ouo"

ਦੱਸ ਦਈਏ ਅਸੀਂ ਇਸ ਮਾਮਲੇ ਨੂੰ ਲੈ ਕੇ ਡਾਕਟਰ ਆਸ਼ੂਤੋਸ਼ ਨਾਲ ਫੋਨ 'ਤੇ ਗੱਲ ਕੀਤੀ ਸੀ। ਆਸ਼ੂਤੋਸ਼ ਨੇ ਸਾਡੇ ਨਾਲ ਗੱਲ ਕਰਦੇ ਹੋਏ ਕਿਹਾ ਸੀ, "ਇਹ ਵੀਡੀਓ ਦਿੱਲੀ ਦਾ ਨਹੀਂ ਬਲਕਿ ਗ਼ਾਜ਼ਿਆਬਾਦ ਦਾ ਜਿਥੇ ਮਿਰਜ਼ਾਪੁਰ ਸਥਿਤ ਇੱਕ ਸਕੂਲ ਅੰਦਰ ਗੁਰਪੁਰਵ ਦੀ ਛੁੱਟੀ ਵਾਲੇ ਦਿਨ ਬੱਚਿਆਂ ਨੂੰ ਬੁਲਾ ਕੇ ਨਮਾਜ਼ ਪੜ੍ਹਵਾਈ ਜਾ ਰਹੀ ਸੀ ਅਤੇ ਖਾਣਾ-ਪੀਣਾ ਕੀਤਾ ਜਾ ਰਿਹਾ ਸੀ। ਇਸ ਮਾਮਲੇ ਨੂੰ ਲੈ ਕੇ ਹਾਲੇ ਤੱਕ ਕੋਈ ਵੀ ਕਾਰਵਾਈ ਨਹੀਂ ਹੋਈ ਹੈ।"

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਦਿੱਲੀ ਦਾ ਨਹੀਂ ਬਲਕਿ ਉੱਤਰ ਪ੍ਰਦੇਸ਼ ਦੇ ਗ਼ਾਜ਼ਿਆਬਾਦ ਸਥਿਤ ਮਿਰਜ਼ਾਪੁਰ ਅਧੀਨ ਪੈਂਦੇ ਇੱਕ ਸਕੂਲ ਦਾ ਹੈ।  ਉੱਤਰ ਪ੍ਰਦੇਸ਼ ਦੇ ਵੀਡੀਓ ਨੂੰ ਗਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM

ਦਿਲਜੀਤ ਤੂੰ ਬਹੁਤ ਵੱਡੀ ਗਲਤੀ ਕੀਤੀ ਹੈ', ਦਿਲਜੀਤ ਦੋਸਾਂਝ 'ਤੇ ਭੜਕੇ ਰਵੀ ਸਿੰਘ ਖ਼ਾਲਸਾ

31 Oct 2025 3:23 PM

Mohali 3b2 Honey Trap : 3B2 ਵਿਚ ਵੇਖੋ ਕਿਵੇਂ ਹੋ ਰਿਹੈ ਨੇ ਗੰਦੇ ਕੰਮ! ਗੱਡੀਆਂ ਨੂੰ ਰੋਕ ਕੇ ਕਰ ਰਹੇ ਅਸ਼ਲੀਲ ਇਸ਼ਾਰੇ

30 Oct 2025 3:10 PM
Advertisement