Fact Check: ਦਿੱਲੀ ਦੇ ਸਕੂਲ 'ਚ ਪੜ੍ਹਾਈ ਜਾ ਰਹੀ ਨਮਾਜ਼? ਜਾਣੋ ਇਸ ਵੀਡੀਓ ਦਾ ਅਸਲ ਸੱਚ
Published : Dec 1, 2021, 4:44 pm IST
Updated : Dec 1, 2021, 4:44 pm IST
SHARE ARTICLE
Fact Check Video from UP Ghaziabad shared in the name of Delhi
Fact Check Video from UP Ghaziabad shared in the name of Delhi

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਦਿੱਲੀ ਦਾ ਨਹੀਂ ਬਲਕਿ ਉੱਤਰ ਪ੍ਰਦੇਸ਼ ਦੇ ਗ਼ਾਜ਼ਿਆਬਾਦ ਸਥਿਤ ਮਿਰਜ਼ਾਪੁਰ ਅਧੀਨ ਪੈਂਦੇ ਇੱਕ ਸਕੂਲ ਦਾ ਹੈ।

RSFC (Team Mohali)- ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਕੁਝ ਲੋਕ ਪੁਲਿਸ ਮੁਲਾਜ਼ਮਾਂ ਨਾਲ ਇੱਕ ਸਕੂਲ ਅੰਦਰ ਜਾਂਦੇ ਨੇ ਜਿਥੇ ਵਿਸ਼ੇਸ਼ ਸਮੁਦਾਏ ਦੇ ਬੱਚੇ ਇੱਕ ਕਲਾਸ ਰੂਮ ਵਿਚ ਕੱਠੇ ਬੈਠੇ ਵੇਖੇ ਜਾ ਸਕਦੇ ਹਨ। ਵੀਡੀਓ ਵਿਚ ਲੋਕ ਮੁਸਲਿਮ ਸਮੁਦਾਏ 'ਤੇ ਨਿਸ਼ਾਨਾ ਸਾਧ ਰਹੇ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਦਿੱਲੀ ਦੇ ਵਿਜੈ ਨਗਰ ਸਥਿਤ ਇੱਕ ਸਕੂਲ ਦਾ ਹੈ। ਵੀਡੀਓ ਸ਼ੇਅਰ ਕਰਦੇ ਹੋਏ ਦਿੱਲੀ ਸਰਕਾਰ 'ਤੇ ਤੰਜ ਕੱਸਿਆ ਜਾ ਰਿਹਾ ਹੈ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਦਿੱਲੀ ਦਾ ਨਹੀਂ ਬਲਕਿ ਉੱਤਰ ਪ੍ਰਦੇਸ਼ ਦੇ ਗ਼ਾਜ਼ਿਆਬਾਦ ਸਥਿਤ ਮਿਰਜ਼ਾਪੁਰ ਅਧੀਨ ਪੈਂਦੇ ਇੱਕ ਸਕੂਲ ਦਾ ਹੈ। ਹੁਣ ਉੱਤਰ ਪ੍ਰਦੇਸ਼ ਦੇ ਵੀਡੀਓ ਨੂੰ ਗਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

ਵਾਇਰਲ ਪੋਸਟ

ਫੇਸਬੁੱਕ ਯੂਜ਼ਰ "Manoj Gaur" ਨੇ 27 ਨਵੰਬਰ ਨੂੰ ਵਾਇਰਲ ਵੀਡੀਓ ਸ਼ੇਅਰ ਕਰਦਿਆਂ ਲਿਖਿਆ, "दिल्ली में सरकारी स्कूलों को केजरीवाल के द्वारा मदरसा बनाया जा रहा है। दिल्ली का विजय नगर का सरकारी स्कूल हैं।"

ਇਸ ਪੋਸਟ ਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭਤੋਂ ਪਹਿਲਾਂ ਵੀਡੀਓ ਨੂੰ ਧਿਆਨ ਨਾਲ ਵੇਖਿਆ। ਸਾਨੂੰ ਇਸ ਵੀਡੀਓ ਵਿਚ "प्राथमिक विद्यालय मिर्ज़ापुर" ਲਿਖਿਆ ਨਜ਼ਰ ਆਇਆ।

ਹੁਣ ਅੱਗੇ ਵਧਦੇ ਹੋਏ ਅਸੀਂ ਕੀਵਰਡ ਸਰਚ ਜਰੀਏ ਮਾਮਲੇ ਨੂੰ ਲੈ ਕੇ ਜਾਂਚ ਸ਼ੁਰੂ ਕੀਤੀ। ਸਾਨੂੰ ਇਸ ਵੀਡੀਓ ਦਾ ਵੱਡਾ ਵਰਜ਼ਨ "Jaiveer Singh Bhadana" ਨਾਂਅ ਦੇ ਫੇਸਬੁੱਕ ਅਕਾਊਂਟ ਤੋਂ ਸ਼ੇਅਰ ਕੀਤਾ ਮਿਲਿਆ। ਯੂਜ਼ਰ ਨੇ ਵੀਡੀਓ ਸ਼ੇਅਰ ਕਰਦਿਆਂ ਲਿਖਿਆ ਸੀ, "आज विजय नगर  गाजियाबाद के एक सरकारी स्कूल में डॉ आशुतोष गुप्ता के नेतृत्व में इस्लामी धर्मांतरण वह मीट बनाते हुए पकड़े गए कुछ इस्लामिक जिहादियों को पुलिस के हवाले करवा दिया गया है"

ਵੀਡੀਓ ਨਾਲ ਦਿੱਤੀ ਜਾਣਕਾਰੀ ਮੁਤਾਬਕ ਵੀਡੀਓ ਗਾਜ਼ੀਆਬਾਦ ਦੇ ਵਿਜਯ ਨਗਰ ਦੇ ਇੱਕ ਸਰਕਾਰੀ ਸਕੂਲ ਦਾ ਹੈ ਜਿਥੇ ਡਾਕਟਰ ਆਸ਼ੂਤੋਸ਼ ਗੁਪਤਾ ਦੀ ਅਗੁਆਈ 'ਚ ਇਹ ਮਾਮਲਾ ਵਾਪਰਿਆ। 

ਹੋਰ ਸਰਚ ਕਰਨ 'ਤੇ ਸਾਨੂੰ Dr. Ashutosh Gupta BJP Ghaziabad Vidhansabha 56 ਦੇ ਫੇਸਬੁੱਕ ਪੇਜ 'ਤੇ ਮਾਮਲੇ ਦਾ ਵੀਡੀਓ ਮਿਲਿਆ। ਡਾਕਟਰ ਆਸ਼ੂਤੋਸ਼ ਭਾਜਪਾ ਦਾ ਗ਼ਾਜ਼ਿਆਬਾਦ ਤੋਂ ਆਗੂ ਹੈ। ਵੀਡੀਓ ਸ਼ੇਅਰ ਕਰਦਿਆਂ ਉਨ੍ਹਾਂ ਨੇ ਲਿਖਿਆ, "ग़ाज़ियाबाद के मिर्ज़ापुर, भूडभारत नगर का प्राइमरी विद्यालय बना आपत्तिजनक इस्लामिक गतिविधियों का अड्डा। देव दीपावली,गंगास्नान एवं गुरूपर्व के अवकाश के दिन प्राइमरी पाठशाला में चल रही थी मॉंस-बिरयानी की पार्टी।साथ ही मिला आपत्तिजनक साहित्य।पुरूषों के अतिरिक्त बडी संख्या में महिलाओं और बच्चों का था जमावड़ा। सामाजिक कार्यकर्ता डॉ आशुतोष गुप्ता ने दिखाया साहस, बनाई विडियो और कराई पुलिस में रिपोर्ट- https://youtu.be/HBYLf4B1ouo"

ਮਤਲਬ ਸਾਫ ਸੀ ਕਿ ਵੀਡੀਓ ਦਿੱਲੀ ਦਾ ਨਹੀਂ ਹੈ। ਅੱਗੇ ਵਧਦੇ ਹੋਏ ਅਸੀਂ ਡਾਕਟਰ ਆਸ਼ੂਤੋਸ਼ ਨਾਲ ਫੋਨ 'ਤੇ ਗੱਲ ਕੀਤੀ। ਆਸ਼ੂਤੋਸ਼ ਨੇ ਸਾਡੇ ਨਾਲ ਗੱਲ ਕਰਦੇ ਹੋਏ ਕਿਹਾ, "ਇਹ ਵੀਡੀਓ ਦਿੱਲੀ ਦਾ ਨਹੀਂ ਬਲਕਿ ਗ਼ਾਜ਼ਿਆਬਾਦ ਦਾ ਜਿਥੇ ਮਿਰਜ਼ਾਪੁਰ ਸਥਿਤ ਇੱਕ ਸਕੂਲ ਅੰਦਰ ਗੁਰਪੁਰਵ ਦੀ ਛੁੱਟੀ ਵਾਲੇ ਦਿਨ ਬੱਚਿਆਂ ਨੂੰ ਬੁਲਾ ਕੇ ਨਮਾਜ਼ ਪੜ੍ਹਵਾਈ ਜਾ ਰਹੀ ਸੀ ਅਤੇ ਖਾਣਾ-ਪੀਣਾ ਕੀਤਾ ਜਾ ਰਿਹਾ ਸੀ। ਇਸ ਮਾਮਲੇ ਨੂੰ ਲੈ ਕੇ ਹਾਲੇ ਤੱਕ ਕੋਈ ਵੀ ਕਾਰਵਾਈ ਨਹੀਂ ਹੋਈ ਹੈ।"

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਦਿੱਲੀ ਦਾ ਨਹੀਂ ਬਲਕਿ ਉੱਤਰ ਪ੍ਰਦੇਸ਼ ਦੇ ਗ਼ਾਜ਼ਿਆਬਾਦ ਸਥਿਤ ਮਿਰਜ਼ਾਪੁਰ ਅਧੀਨ ਪੈਂਦੇ ਇੱਕ ਸਕੂਲ ਦਾ ਹੈ। ਹੁਣ ਉੱਤਰ ਪ੍ਰਦੇਸ਼ ਦੇ ਵੀਡੀਓ ਨੂੰ ਗਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

Claim- Delhi Government School Teaching Namaz 
Claimed By- FB User Manoj Gaur
Fact Check- Fake

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/07/2025

09 Jul 2025 12:28 PM

Bhagwant Mann Vs Bikram Singh Majithia | Bhagwant Mann Reveals Why Vigilence arrest Majithia !

09 Jul 2025 12:23 PM

ਹੁਣੇ ਹੁਣੇ ਬੱਸ ਅਤੇ ਕਾਰ ਦੀ ਹੋ ਗਈ ਭਿਆਨਕ ਟੱਕਰ, 10 ਲੋਕਾਂ ਦੀ ਮੌ+ਤ, ਪੈ ਗਿਆ ਚੀਕ ਚਿਹਾੜਾ, ਦੇਖੋ ਤਸਵੀਰਾਂ

07 Jul 2025 5:53 PM

Abohar Tailer Murder News | Who killed Abohar Taylor? | Abohar wear well owner sanjay verma Murder

07 Jul 2025 5:51 PM

Punjabi Actress Tania's Father News : Tania ਦੇ Father ਨੂੰ ਗੋ+ਲੀਆਂ ਮਾਰਨ ਵਾਲੇ ਤਿੰਨ ਕਾਬੂ | Moga Police

06 Jul 2025 9:40 PM
Advertisement