ਨੂੰਹ ਹਿੰਸਾ ਤੋਂ ਲੈ ਕੇ ਔਨਲਾਈਨ ਲੁੱਟਖੋਹ ਤਕ, ਪੜ੍ਹੋ Top 5 Fact Checks 
Published : Aug 4, 2023, 12:59 pm IST
Updated : Aug 4, 2023, 12:59 pm IST
SHARE ARTICLE
From Nuh Violence To Online Fraud Read Out Top 5 Fact Checks
From Nuh Violence To Online Fraud Read Out Top 5 Fact Checks

ਇਸ ਹਫਤੇ ਦੇ Top 5 Fact Checks

RSFC (Team Mohali)- "ਸੋਸ਼ਲ ਮੀਡੀਆ ਹੁਣ ਇੱਕ ਅਜਿਹਾ ਪਲੇਟਫਾਰਮ ਬਣਦਾ ਜਾ ਰਿਹਾ ਹੈ ਜਿਸਦੇ ਉੱਤੇ ਹੁਣ ਫਰਜ਼ੀ ਖਬਰਾਂ ਦਿਨੋਂ-ਦਿਨ ਵੱਧ ਵੇਖਣ ਨੂੰ ਮਿਲ ਰਹੀਆਂ ਹਨ। ਰਾਜਨੀਤਿਕ ਧਿਰਾਂ ਦੇ ਪ੍ਰੋਪੇਗੰਡਾ ਅਤੇ ਕਿਸੇ ਧਰਮ-ਸਮੁਦਾਏ ਖਿਲਾਫ ਜ਼ਹਿਰ ਹੁਣ ਸੋਸ਼ਲ ਮੀਡੀਆ 'ਤੇ ਆਮ ਵਾਇਰਲ ਹੁੰਦਾ ਵੇਖਣ ਨੂੰ ਮਿਲ ਰਿਹਾ ਹੈ। ਇਨ੍ਹਾਂ ਵਾਇਰਲ ਦਾਅਵਿਆਂ ਦੀ ਪੜਤਾਲ ਰੋਜ਼ਾਨਾ ਸਪੋਕਸਮੈਨ ਦੀ Fact Check ਟੀਮ ਵੀ ਕਰਦੀ ਹੈ ਅਤੇ ਕੋਸ਼ਿਸ਼ ਕਰਦੀ ਹੈ ਕਿ ਹਰ ਵਾਇਰਲ ਝੂਠ ਦਾ ਸੱਚ ਤੁਹਾਡੇ ਸਾਹਮਣੇ ਪੇਸ਼ ਕੀਤਾ ਜਾਵੇ। ਹੁਣ ਇਸੇ ਕੋਸ਼ਿਸ਼ ਦੇ ਅਧਾਰ 'ਤੇ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਇਸ ਹਫਤੇ ਦੇ "Top 5 Fact Checks" ।"

No. 1- ਨੂੰਹ ਹਿੰਸਾ ਦੀਆਂ ਨਹੀਂ ਹਨ ਇਹ ਵਾਇਰਲ ਤਸਵੀਰਾਂ, Fact Check Report 

Fact Check Old images of violence shared in the name of Nuh violenceFact Check Old images of violence shared in the name of Nuh violence

ਹਰਿਆਣਾ 'ਚ ਭੜਕੀ ਹਿੰਸਾ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਕਈ ਵੀਡੀਓਜ਼ ਅਤੇ ਤਸਵੀਰਾਂ ਵਾਇਰਲ ਹੁੰਦੀਆਂ ਦੇਖੀਆਂ ਗਈਆਂ। ਹਿੰਸਾ ਨਾਲ ਜੁੜੀ ਲਗਭਗ ਹਰ ਖਬਰ ਵਾਇਰਲ ਹੋਈ। ਇਸ ਸਬੰਧ ਵਿਚ ਕੁਝ ਗੁੰਮਰਾਹਕੁੰਨ ਪੋਸਟਾਂ ਵੀ ਵਾਇਰਲ ਹੋਈਆਂ ਸਨ। ਹੁਣ ਇੱਕ ਅਜਿਹੀ ਪੋਸਟ ਵਾਇਰਲ ਹੋਈ ਜਿਸ ਵਿਚ ਕਈ ਤਸਵੀਰਾਂ ਦਾ ਕੋਲਾਜ ਦੇਖਿਆ ਜਾ ਸਕਦਾ ਸੀ। ਇਨ੍ਹਾਂ ਤਸਵੀਰਾਂ 'ਚ ਹਿੰਸਾ ਦੇਖੀ ਜਾ ਸਕਦੀ ਸੀ। ਦਾਅਵਾ ਕੀਤਾ ਗਿਆ ਕਿ ਇਹ ਤਸਵੀਰਾਂ ਹਰਿਆਣਾ 'ਚ ਨੂੰਹ ਹਿੰਸਾ ਨੂੰ ਦਰਸਾਉਂਦੀਆਂ ਹਨ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਜਾਂਚ ਵਿਚ ਵਾਇਰਲ ਪੋਸਟ ਨੂੰ ਗੁੰਮਰਾਹਕੁੰਨ ਪਾਇਆ। ਇਹ ਵਾਇਰਲ ਤਸਵੀਰਾਂ ਹਰਿਆਣਾ 'ਚ ਹੋ ਰਹੀ ਹਿੰਸਾ ਦੀਆਂ ਨਹੀਂ ਸਨ।

ਇਸ ਪੂਰੇ Fact Check ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।

No. 2- Fact Check: ਨੂੰਹ ਹਿੰਸਾ ਨੂੰ ਲੈ ਕੇ ਰਣਜੀਤ ਸਿੰਘ ਢੱਡਰੀਆਂ ਵਾਲੇ ਦਾ ਫਰਜ਼ੀ ਬਿਆਨ ਵਾਇਰਲ

Fact Check Fake statement viral of sikh preach ranjit singh in the name of nuh violenceFact Check Fake statement viral of sikh preach ranjit singh in the name of nuh violence

ਸੋਸ਼ਲ ਮੀਡਿਆ 'ਤੇ ਸਿੱਖ ਧਰਮ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂ ਵਾਲੇ ਦਾ ਇੱਕ ਬਿਆਨ ਮੀਡਿਆ ਅਦਾਰੇ ਪ੍ਰੋ ਪੰਜਾਬ ਟੀਵੀ ਦੇ ਹਵਾਲਿਓਂ ਵਾਇਰਲ ਹੋਇਆ। ਬਿਆਨ ਮੁਤਾਬਕ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਨੂੰਹ ਹਿੰਸਾ 'ਤੇ ਬਿਆਨ ਦਿੱਤਾ ਕਿ ਜੇਕਰ ਸ਼ਾਂਤੀ ਭੰਗ ਕਰਨ ਵਾਲੀ 'ਤੇ NSA ਨਾ ਲਾਈ ਗਈ ਤਾਂ ਉਹ ਆਤਮਦਾਹ ਕਰ ਲੈਣਗੇ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜ਼ੀ ਪਾਇਆ। ਮੀਡੀਆ ਅਦਾਰੇ ਦੇ ਨਾਂਅ ਤੋਂ ਫਰਜ਼ੀ ਗ੍ਰਾਫਿਕ ਬਣਾ ਕੇ ਗਲਤ ਬਿਆਨ ਵਾਇਰਲ ਵਾਇਰਲ ਕੀਤਾ ਗਿਆ ਸੀ। ਦੱਸ ਦਈਏ ਸਾਨੂੰ ਆਪਣੀ ਖੋਜ ਦੌਰਾਨ ਵਾਇਰਲ ਬਿਆਨ ਵਰਗੀ ਕੋਈ ਖਬਰ ਵੀ ਨਹੀਂ ਮਿਲੀ।

ਇਸ ਪੂਰੇ Fact Check ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।

No. 3- Fact Check: ਭਾਜਪਾ ਆਗੂ ਦੀ ਕੁੱਟਮਾਰ ਦਾ ਇਹ ਵੀਡੀਓ ਜ਼ਮੀਨੀ ਵਿਵਾਦ ਦਾ ਮਾਮਲਾ ਹੈ

Fact Check Viral video of BJP Leader beaten shared with misleading twistFact Check Viral video of BJP Leader beaten shared with misleading twist

ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਕਰਦਿਆਂ ਦਾਅਵਾ ਕੀਤਾ ਗਿਆ ਕਿ ਮਨੀਪੁਰ ਦਰਿੰਦਗੀ ਤੋਂ ਬਾਅਦ ਗੁੱਸੇ 'ਚ ਆਏ ਲੋਕਾਂ ਨੇ ਉੱਤਰ ਪ੍ਰਦੇਸ਼ ਦੇ ਗ੍ਰੇਟਰ ਨੋਇਡਾ 'ਚ ਇੱਕ ਭਾਜਪਾ ਆਗੂ ਦੀ ਕੁੱਟਮਾਰ ਕਰ ਦਿੱਤੀ। ਇਸ ਵੀਡੀਓ ਵਿਚ ਕੁਝ ਲੋਕਾਂ ਦੇ ਸਮੂਹ ਨੂੰ ਇੱਕ ਵਿਅਕਤੀ ਦੀ ਬੇਹਰਿਹਮੀ ਨਾਲ ਕੁੱਟਮਾਰ ਕਰਦੇ ਵੇਖਿਆ ਜਾ ਸਕਦਾ ਸੀ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਇਹ ਵੀਡੀਓ ਗੁੰਮਰਾਹਕੁਨ ਦਾਅਵੇ ਨਾਲ ਸਾਂਝਾ ਕੀਤਾ ਗਿਆ ਸੀ। ਅਸਲ ਵਿਚ ਇਸ ਕੁੱਟਮਾਰ ਦੀ ਵਜ੍ਹਾ ਜ਼ਮੀਨੀ ਵਿਵਾਦ ਸੀ ਨਾ ਕਿ ਮਨੀਪੁਰ ਦਰਿੰਦਗੀ ਦਾ ਗੁੱਸਾ।

ਇਸ ਪੂਰੇ Fact Check ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।

No. 4- Fact Check: 500 ਦਾ ਸਟਾਰ ਵਾਲਾ ਨੋਟ ਨਕਲੀ ਨਹੀਂ ਅਸਲੀ ਹੈ

Fake claim viral regarding 500 rs star series notesFake claim viral regarding 500 rs star series notes

ਸੋਸ਼ਲ ਮੀਡੀਆ 'ਤੇ ਪਿਛਲੇ ਦਿਨਾਂ 500 ਰੁਪਏ ਦੇ ਨੋਟ ਦੀ ਤਸਵੀਰ ਵਾਇਰਲ ਕਰਦਿਆਂ ਦਾਅਵਾ ਕੀਤਾ ਗਿਆ ਕਿ ਭਾਰਤੀ ਬਾਜ਼ਾਰਾਂ 'ਚ 500 ਦਾ ਨਕਲੀ ਨੋਟ ਆ ਗਿਆ ਹੈ ਜਿਸਦੇ ਵਿਚ "*" ਛਪਿਆ ਹੋਇਆ ਹੈ। 

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜ਼ੀ ਪਾਇਆ। RBI ਨੇ ਆਪ ਵਾਇਰਲ ਦਾਅਵੇ ਨੂੰ ਲੈ ਕੇ ਸਪਸ਼ਟੀਕਰਣ ਦਿੱਤਾ ਸੀ।

ਇਸ ਪੂਰੇ Fact Check ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।

No. 5- Fact Check: 140 ਨੰਬਰ ਦਾ ਕਾਲ ਚੁੱਕਣ 'ਤੇ ਨਹੀਂ ਖਾਲੀ ਹੋਵੇਗਾ ਬੈਂਕ ਖਾਤਾ, ਇਹ ਕਾਲਾਂ ਪਬਲੀਸਿਟੀ ਸਟੰਟ ਦਾ ਹਿੱਸਾ ਸਨ

Prank Call for promotion of web series viral with misleading swingPrank Call for promotion of web series viral with misleading swing

ਸੋਸ਼ਲ ਮੀਡੀਆ 'ਤੇ ਕੁਝ ਵੀਡੀਓਜ਼ ਦਾ ਕੋਲਾਜ ਵਾਇਰਲ ਕਰ ਦਾਅਵਾ ਕੀਤਾ ਗਿਆ ਕਿ ਜੇ ਕੋਈ ਵਿਅਕਤੀ 140 ਨੰਬਰ ਦਾ ਕਾਲ ਚੁੱਕਦਾ ਹੈ ਤਾਂ ਉਸਦਾ ਬੈਂਕ ਖਾਤਾ ਖਾਲੀ ਹੋ ਜਾਵੇਗਾ। ਇਨ੍ਹਾਂ ਵੀਡੀਓਜ਼ ਵਿਚ ਪੁਲਿਸ ਦੀ ਵਰਦੀ ਪਾਏ ਜਵਾਨਾਂ ਨੂੰ ਇਸ ਗੱਲ ਦੀ ਅਨਾਊਂਸਮੈਂਟ ਕਰਦੇ ਵੇਖਿਆ ਜਾ ਸਕਦਾ ਸੀ। 

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਹੋ ਰਿਹਾ ਦਾਅਵਾ ਫਰਜ਼ੀ ਪਾਇਆ। ਇਹ ਕਾਲਾਂ ਸਿਰਫ ਪਬਲੀਸਿਟੀ ਸਟੰਟ ਦਾ ਇੱਕ ਹਿੱਸਾ ਸਨ। ਇਨ੍ਹਾਂ ਕਾਲ ਨੂੰ ਲੈ ਕੇ ਏੰਟਰਟੇਨਮੇੰਟ ਕੰਪਨੀ Sony Liv ਨੇ ਮੁਆਫੀ ਮੰਗ ਲਈ ਸੀ। 

ਇਸ ਪੂਰੇ Fact Check ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।

ਇਹ ਰਹੇ ਸਾਡੇ ਇਸ ਹਫਤੇ ਦੇ Top 5 Fact Checks... ਰੋਜ਼ਾਨਾ ਸਾਡੇ Fact Check ਪੜ੍ਹਨ ਲਈ ਸਾਡੇ Fact Check ਸੈਕਸ਼ਨ 'ਤੇ ਵਿਜ਼ਿਟ ਕਰੋ।

Fact Check SectionFact Check Section

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement