
ਵਾਇਰਲ ਹੋ ਰਿਹਾ ਵੀਡੀਓ ਇੱਕ ਅਧੂਰਾ ਕਲਿਪ ਹੈ। ਅਸਲ ਵੀਡੀਓ ਵਿਚ ਅਰਵਿੰਦ ਕੇਜਰੀਵਾਲ ਇਨ੍ਹਾਂ ਸ਼ਬਦਾਂ ਨੂੰ ਅਮਿਤ ਸ਼ਾਹ ਦੀ ਸੋਚ ਦੱਸ ਰਹੇ ਸਨ।
RSFC (Team Mohali)- ਗੁਜਰਾਤ ਚੋਣਾਂ 2022 ਦੇ ਜ਼ੋਰ-ਸ਼ੋਰ ਵਿਚਕਾਰ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ 'ਤੇ ਨਿਸ਼ਾਨਾ ਸਾਧਦਿਆਂ ਇੱਕ ਵੀਡੀਓ ਕਲਿਪ ਵਾਇਰਲ ਕੀਤਾ ਜਾ ਰਿਹਾ ਹੈ। ਇਸ ਵੀਡੀਓ ਵਿਚ ਅਰਵਿੰਦ ਕੇਜਰੀਵਾਲ ਨੂੰ ਗੁਜਰਾਤ ਦੇ ਲੋਕਾਂ ਨੂੰ ਧਮਕੀ ਦਿੰਦਿਆਂ ਵੇਖਿਆ ਜਾ ਸਕਦਾ ਹੈ।
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਇੱਕ ਅਧੂਰਾ ਕਲਿਪ ਹੈ। ਅਸਲ ਵੀਡੀਓ ਵਿਚ ਅਰਵਿੰਦ ਕੇਜਰੀਵਾਲ ਇਨ੍ਹਾਂ ਸ਼ਬਦਾਂ ਨੂੰ ਅਮਿਤ ਸ਼ਾਹ ਦੀ ਸੋਚ ਦੱਸ ਰਹੇ ਸਨ। ਅਸਲ ਵੀਡੀਓ 2016 ਦੀ ਇੱਕ ਸਪੀਚ ਦਾ ਹੈ।
ਵਾਇਰਲ ਪੋਸਟ
ਟਵਿੱਟਰ ਯੂਜ਼ਰ "Sudhir Mishra" ਨੇ 3 ਅਕਤੂਬਰ 2022 ਨੂੰ ਵਾਇਰਲ ਵੀਡੀਓ ਸ਼ੇਅਰ ਕਰਦਿਆਂ ਲਿਖਿਆ, "केजरीवाल का ये वीडियो वायरल हो रहा है, जिसमें कह रहे हैं, गुजरात वालों जो कर सकते हो कर लो। मेरा विरोध करोगे तो "कुचल" दूँगा..."
ਇਸ ਪੋਸਟ ਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।
केजरीवाल का ये वीडियो वायरल हो रहा है,
— Sudhir Mishra ???????? (@Sudhir_mish) October 3, 2022
जिसमें कह रहे हैं, गुजरात वालों जो कर सकते हो कर लो। मेरा विरोध करोगे तो "कुचल" दूँगा... pic.twitter.com/YNtIAr0qDG
ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਵੀਡੀਓ ਦੇ ਕੀਫ਼੍ਰੇਮਸ ਕੱਢ ਉਨ੍ਹਾਂ ਨੂੰ ਗੂਗਲ ਰਿਵਰਸ ਇਮੇਜ ਟੂਲ ਵਿਚ ਅਪਲੋਡ ਕਰ ਸਰਚ ਕੀਤਾ।
ਵਾਇਰਲ ਵੀਡੀਓ ਪੁਰਾਣਾ ਹੈ ਅਤੇ ਵਾਇਰਲ ਦਾਅਵਾ ਵੀ ਫਰਜ਼ੀ
ਸਾਨੂੰ ਆਪਣੀ ਇਸ ਸਰਚ ਦੌਰਾਨ ਪਤਾ ਚਲਿਆ ਕਿ ਇਹ ਵੀਡੀਓ ਪਹਿਲਾਂ ਕਈ ਵਾਰ ਵਾਇਰਲ ਹੋ ਚੁੱਕਿਆ ਹੈ ਅਤੇ 2016 ਦਾ ਹੈ।
ਸਾਨੂੰ ਆਮ ਆਦਮੀ ਪਾਰਟੀ ਦੇ ਅਧਿਕਾਰਿਕ Youtube ਚੈਨਲ ਤੇ ਇਹ ਵੀਡੀਓ 18 ਅਕਤੂਬਰ 2016 ਨੂੰ ਅਪਲੋਡ ਮਿਲਿਆ। ਵੀਡੀਓ ਨਾਲ ਕੈਪਸ਼ਨ ਲਿਖਿਆ ਗਿਆ, "Arvind Kejriwal Addresses People at Surat"
YT Video
ਕੈਪਸ਼ਨ ਅਨੁਸਾਰ ਇਹ ਵੀਡੀਓ ਸੂਰਤ ਦਾ ਸੀ। ਦੱਸ ਦਈਏ ਕਿ ਸੂਰਤ ਗੁਜਰਾਤ ਵਿਚ ਪੈਂਦਾ ਹੈ। ਹੁਣ ਅੱਗੇ ਵੱਧਦਿਆਂ ਅਸੀਂ ਇਸ ਵੀਡੀਓ ਨੂੰ ਪੂਰਾ ਸੁਣਿਆ। ਸਾਨੂੰ ਪੂਰਾ ਵੀਡੀਓ ਸੁਣਨ 'ਤੇ ਪਤਾ ਚਲਿਆ ਕਿ ਅਰਵਿੰਦ ਕੇਜਰੀਵਾਲ ਇਨ੍ਹਾਂ ਸ਼ਬਦਾਂ ਨੂੰ ਅਮਿਤ ਸ਼ਾਹ ਦੀ ਸੋਚ ਦੱਸ ਰਹੇ ਸਨ।
ਅਰਵਿੰਦ ਕੇਜਰੀਵਾਲ ਨੂੰ 14 ਮਿੰਟ 43 ਸੈਕੰਡ ਤੋਂ ਬਾਅਦ ਬੋਲਦੇ ਸੁਣਿਆ ਜਾ ਸਕਦਾ ਹੈ, "ਅਮਿਤ ਸ਼ਾਹ ਦੀ ਪੂਰੇ ਗੁਜਰਾਤ ਨੂੰ ਚੇਤਾਵਨੀ ਹੈ, ਪੂਰੇ ਗੁਜਰਾਤ ਨੂੰ ਚੈਲੰਜ ਹੈ ਅਮਿਤ ਸ਼ਾਹ ਦਾ ਕਿ ਮੈਂ ਤਾਂ ਗੁਜਰਾਤ ਇੱਦਾਂ ਹੀ ਚਲਾਵਾਂਗਾ, ਜੇਕਰ ਮੇਰੇ ਖਿਲਾਫ ਵਿਰੋਧ ਕਰੋਂਗੇ ਤਾਂ ਮੈਂ ਕੁਚਲ ਦਵਾਂਗਾ, ਤੇ ਗੁਜਰਾਤ ਦੇ ਲੋਕੋਂ ਜੋ ਕਰ ਸਕਦੇ ਹੋ ਜੋ ਮੇਰਾ ਵਿਗਾੜ ਸਕਦੇ ਹੋ ਵਿਗਾੜ ਲਵੋ"
ਇਸ ਵੀਡੀਓ ਨੂੰ ਇਥੇ ਕਲਿਕ ਕਰ ਵੇਖਿਆ ਜਾ ਸਕਦਾ ਹੈ।
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਇੱਕ ਅਧੂਰਾ ਕਲਿਪ ਹੈ। ਅਸਲ ਵੀਡੀਓ ਸਾਲ 2016 ਦਾ ਹੈ ਜਦੋਂ ਅਰਵਿੰਦ ਕੇਜਰੀਵਾਲ ਨੇ ਇਨ੍ਹਾਂ ਸ਼ਬਦਾਂ ਨੂੰ ਅਮਿਤ ਸ਼ਾਹ ਦੀ ਸੋਚ ਦੱਸਦੇ ਹੋਏ ਕਹਿ ਸਨ। ਵੀਡੀਓ ਨੂੰ ਹੁਣ ਗ਼ਲਤ ਸੰਦਰਭ ਵਿਚ ਸ਼ੇਅਰ ਕੀਤਾ ਜਾ ਰਿਹਾ ਹੈ।
Claim- Arvind Kejriwal threats Gujarat Peoples
Claimed By- Twitter User Sudhir Mishra
Fact Check- Fake