Fact Check: ਜਾਗਰੂਕ ਕਰਨ ਵਾਸਤੇ ਬਣਾਏ ਗਏ ਇਸ ਵੀਡੀਓ ਨੂੰ ਅਸਲ ਘਟਨਾ ਨਾ ਮੰਨੋ
Published : Jan 5, 2022, 1:44 pm IST
Updated : Jan 5, 2022, 1:45 pm IST
SHARE ARTICLE
Fact Check video created for entertainment purpose shared as real incident
Fact Check video created for entertainment purpose shared as real incident

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਸਕ੍ਰਿਪਟਿਡ ਹੈ। ਇਹ ਵੀਡੀਓ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਬਣਾਇਆ ਗਿਆ ਸੀ।

RSFC (Team Mohali)- ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਇੱਕ ਵਿਅਕਤੀ ਨੂੰ ਚਾਰਜਿੰਗ 'ਤੇ ਫੋਨ ਲਾ ਕੇ ਗੱਲ ਕਰਦੇ ਵੇਖਿਆ ਜਾ ਸਕਦਾ ਹੈ ਅਤੇ ਗੱਲ ਕਰਦੇ-ਕਰਦੇ ਵਿਅਕਤੀ ਨੂੰ ਕਰੰਟ ਲਗਦਾ ਹੈ ਅਤੇ ਉਹ ਅਚਾਨਕ ਡਿੱਗ ਜਾਂਦਾ ਹੈ। ਯੂਜ਼ਰਸ ਵੀਡੀਓ ਨੂੰ ਅਸਲ ਮੰਨਦਿਆਂ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਰਹੇ ਹਨ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਸਕ੍ਰਿਪਟਿਡ ਹੈ। ਇਹ ਵੀਡੀਓ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਬਣਾਇਆ ਗਿਆ ਸੀ।

ਵਾਇਰਲ ਪੋਸਟ

ਫੇਸਬੁੱਕ ਯੂਜ਼ਰ "Bubby Khaira" ਨੇ 26 ਦਿਸੰਬਰ 2021 ਨੂੰ ਵਾਇਰਲ ਵੀਡੀਓ ਸ਼ੇਅਰ ਕਰਦਿਆਂ ਲਿਖਿਆ, "????Mobail phone ????ਚਾਰਜ ਤੇ ਲਗਾ ਕੇ ਕਦੇ ਵੀ ਨਾਲ ਦੀ ਨਾਲ ਪਾਣੀ ਨਾਂ ਪੀਵੋ ਤੁਹਾਡੀ ਮੌਤ ਵੀ ਹੋ ਸਕਦੀ ਹੈ"

ਇਸ ਵੀਡੀਓ ਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ। "ਵੀਡੀਓ ਵਿਚ ਵਿਅਕਤੀ ਆਪਣੇ ਕਮਰੇ ਵਿਚ ਜਾਂਦਾ ਹੈ ਅਤੇ ਆਪਣੇ ਫੋਨ ਨੂੰ ਚਾਰਜ 'ਤੇ ਲਗਾਉਂਦਾ ਹੈ। ਫੋਨ ਨੂੰ ਚਾਰਜ 'ਤੇ ਲਗਾਉਣ ਤੋਂ ਬਾਅਦ ਵਿਅਕਤੀ ਮੋਬਾਇਲ ਫੋਨ ਨੂੰ ਲਗਾਤਾਰ ਇਸਤੇਮਾਲ ਕਰਦਾ ਰਹਿੰਦਾ ਹੈ ਅਤੇ ਇਸ ਦੌਰਾਨ ਵਿਅਕਤੀ ਪਾਣੀ ਦੇ ਗਿਲਾਸ ਵਿਚੋਂ ਇਕ ਘੁੱਟ ਭਰਦਾ ਹੈ। ਪਾਣੀ ਦਾ ਘੁੱਟ ਭਰਨ ਤੋਂ ਬਾਅਦ ਅਚਾਨਕ ਵਿਅਕਤੀ ਨੂੰ ਕਰੰਟ ਲੱਗਦਾ ਹੈ ਅਤੇ ਉਹ ਡਿੱਗ ਜਾਂਦਾ ਹੈ।"

ਅੱਗੇ ਵਧਦੇ ਹੋਏ ਅਸੀਂ ਵੀਡੀਓ ਨੂੰ ਲੈ ਕੇ ਕੀਵਰਡ ਸਰਚ ਜਰੀਏ ਜਾਣਕਾਰੀ ਲਭਨੀ ਸ਼ੁਰੂ ਕੀਤੀ। ਸਾਨੂੰ ਵਾਇਰਲ ਵੀਡੀਓ ਬੈਡਮਿੰਟਨ ਖਿਡਾਰੀ ਜਵਾਲਾ ਗੁੱਟਾ ਦੇ ਫੇਸਬੁੱਕ ਅਕਾਊਂਟ 'ਤੇ ਅਪਲੋਡ ਮਿਲਿਆ।

ਜਵਾਲਾ ਦੁਆਰਾ ਅਪਲੋਡ ਕੀਤੇ ਇਸ ਵੀਡੀਓ 'ਤੇ ਸਾਨੂੰ ਕੈਪਸ਼ਨ 'ਚ ਡਿਸਕਲੇਮਰ ਮਿਲਿਆ। ਡਿਸਕਲੇਮਰ 'ਚ ਲਿਖਿਆ ਸੀ, "ਵੀਡੀਓ ਨੂੰ ਦੇਖਣ ਲਈ ਧੰਨਵਾਦ। ਧਿਆਨ ਰੱਖਣਾ ਇਸ ਪੇਜ ਤੇ ਸਕ੍ਰਿਪਟਿਡ ਵੀਡੀਓ ਤੇ ਪੈਰੀਡੀ ਵੀਡੀਓ ਵੀ ਸ਼ਾਮਿਲ ਹਨ। ਇਨ੍ਹਾਂ ਸ਼ਾਰਟ ਫ਼ਿਲਮਾਂ ਦਾ ਉਦੇਸ਼ ਸਿਰਫ਼ ਮਨੋਰੰਜਨ ਅਤੇ ਵਿੱਦਿਅਕ ਹੈ।"

ਜਵਾਲਾ ਗੁੱਟਾ ਨੇ ਇਸ ਵੀਡੀਓ ਦੀ ਮਿਤੀ ਨੂੰ ਐਡਿਟ ਕਰ 2 ਫਰਵਰੀ 2020 ਕਰ ਦਿੱਤਾ ਹੈ। ਜਵਾਲਾ ਗੁੱਟਾ ਨੇ ਆਪਣੇ ਫੇਸਬੁੱਕ ਪੇਜ 'ਤੇ ਇਸ ਤਰ੍ਹਾਂ ਦੀਆਂ ਕਈ ਹੋਰ ਵੀਡੀਓ ਵੀ ਅਪਲੋਡ ਕੀਤੀਆਂ ਹਨ ਜਿਨ੍ਹਾਂ ਨਾਲ ਡਿਸਕਲੇਮਰ ਦਿੱਤਾ ਗਿਆ ਹੈ।

ਮਤਲਬ ਸਾਫ ਸੀ ਕਿ ਜਾਗਰੂਕ/ਮਨੋਰੰਜਨ ਲਈ ਬਣਾਏ ਗਏ ਵੀਡੀਓ ਨੂੰ ਸੋਸ਼ਲ ਮੀਡੀਆ ਯੂਜ਼ਰਸ ਦੁਆਰਾ ਅਸਲ ਘਟਨਾ ਮੰਨਕੇ ਵਾਇਰਲ ਕੀਤਾ ਗਿਆ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਸਕ੍ਰਿਪਟਿਡ ਹੈ। ਇਹ ਵੀਡੀਓ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਬਣਾਇਆ ਗਿਆ ਸੀ।

Claim- Real Incident Video of Mobile Phone Blast During Charging
Claimed By- FB User Bubby Khaira
Fact Check- Misleading

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Navkiran Singh: ਜੇ ਬੱਚੇ ਨੂੰ ਘਰੋਂ ਲੈ ਕੇ ਗਏ ਸੀ ਤਾਂ ਐਨਕਾ.ਊਂਟਰ ਕਿਵੇਂ ਬਣ ਗਿਆ,ਫਿਰ ਸਬੂਤ ਮਿਟਾਉਣ ਦੀ ਕੀ ਲੋੜ ਪਈ?

28 Feb 2026 11:38 AM

ਖਰੜ 'ਚ ਬਿਲਡਰ ਮਾਫ਼ੀਆਂ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਕੱਟੀਆਂ ਜਾ ਰਹੀਆਂ ਕਾਲੋਨੀਆਂ

28 Feb 2026 11:37 AM

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM

ਅਰਵਿੰਦ ਕੇਜਰੀਵਾਲ ਨਹੀਂ ਰੋਕ ਸਕੇ ਰੋਣਾ, ਸ਼ਰਾਬ ਘੁਟਾਲੇ ਮਾਮਲੇ 'ਚੋਂ ਹੋਏ ਬਰੀ,

27 Feb 2026 2:22 PM

ਕੇਜਰੀਵਾਲ ਦੇ ਬਰੀ ਹੋਣ 'ਤੇ ਮੰਤਰੀ ਹਰਦੀਪ ਮੁੰਡੀਆਂ ਨੇ ਘੇਰ ਲਏ ਵਿਰੋਧੀ

27 Feb 2026 2:22 PM
Advertisement