ਤੱਥ ਜਾਂਚ - ਲੋਹੇ ਦੇ ਪਹੀਆਂ ਵਾਲੇ ਟਰੈਕਟਰਾਂ ਦੀ ਤਸਵੀਰ ਦਾ ਕਿਸਾਨ ਅੰਦੋਲਨ ਨਾਲ ਨਹੀਂ ਹੈ ਕੋਈ ਸਬੰਧ 
Published : Feb 5, 2021, 8:21 pm IST
Updated : Feb 5, 2021, 8:21 pm IST
SHARE ARTICLE
Fact Check: These antique steel-wheeled tractors have no connection with farmers’ protests
Fact Check: These antique steel-wheeled tractors have no connection with farmers’ protests

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜ਼ੀ ਪਾਇਆ ਹੈ।ਵਾਇਰਲ ਤਸਵੀਰਾਂ ਦਾ ਕਿਸਾਨ ਸੰਘਰਸ਼ ਨਾਲੇ ਕੋਈ ਲੈਣਾ-ਦੇਣਾ ਨਹੀਂ ਹੈ।ਉਕਤ ਤਸਵੀਰਾਂ ਕਈ ਸਾਲ ਪੁਰਾਣੀਆਂ ਹਨ।

ਰੋਜ਼ਾਨਾ ਸਪੋਕਸਮੈਨ ( ਮੋਹਾਲੀ ਟੀਮ) - ਸੋਸ਼ਲ ਮੀਡੀਆ 'ਤੇ ਕਿਸਾਨ ਸੰਘਰਸ਼ ਦੇ ਚਲਦਿਆਂ ਟਰੈਕਟਰਾਂ ਦੀਆਂ ਤਸਵੀਰਾਂ ਦਾ ਬਣਿਆ ਇਕ ਕੋਲਾਜ ਵਾਇਰਲ ਹੋ ਰਿਹਾ ਹੈ। ਕੋਲਾਜ ਵਿਚ ਟਰੈਕਟਰਾਂ ਦੇ ਲੋਹੇ ਦੇ ਪਹੀਏ ਲੱਗੇ ਹੋਏ ਦੇਖੇ ਜਾ ਸਕਦੇ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਸਰਕਾਰ ਦੁਆਰਾ ਦਿੱਲੀ ਦੀਆਂ ਸੜਕਾਂ 'ਤੇ ਲਗਾਈਆਂ ਗਈਆਂ ਕਿੱਲਾਂ ਦਾ ਮੂੰਹ ਤੋੜ ਜਵਾਬ ਦੇਣ ਲਈ ਕਿਸਾਨ ਹੁਣ ਅਜਿਹੇ ਟਰੈਕਟਰ ਤਿਆਰ ਕਰ ਰਹੇ ਹਨ। 

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜ਼ੀ ਪਾਇਆ ਹੈ। ਵਾਇਰਲ ਤਸਵੀਰਾਂ ਦਾ ਕਿਸਾਨ ਸੰਘਰਸ਼ ਨਾਲੇ ਕੋਈ ਲੈਣਾ-ਦੇਣਾ ਨਹੀਂ ਹੈ। ਉਕਤ ਤਸਵੀਰਾਂ ਕਈ ਸਾਲ ਪੁਰਾਣੀਆਂ ਹਨ। 

ਵਾਇਰਲ ਦਾਅਵਾ 
ਫੇਸਬੁੱਕ ਯੂਜ਼ਰ Prdeep ਨੇ 4 ਫਰਵਰੀ ਨੂੰ ਵਾਇਰਲ ਪੋਸਟ ਸ਼ੇਅਰ ਕੀਤੀ, ਜਿਸ ਉੱਪਰ ਲਿਖਿਆ ਹੋਇਆ ਸੀ, ''बिना टायर ट्यूब के चक्के तैयार किए जा रहे हैं ट्रैक्टर के सरकार द्वारा सड़कों पर कीलें लगाने का जवाब देने के लिए, साहिब जी यह होता है आत्म निर्भर भारत''

File photo

ਪੜਤਾਲ 
ਪਹਿਲੀ ਤਸਵੀਰ

ਪੜਤਾਲ ਦੌਰਾਨ ਅਸੀਂ ਸਭ ਤੋਂ ਪਹਿਲਾਂ ਸਾਰੀਆਂ ਤਸਵੀਰਾਂ ਨੂੰ ਇਕ-ਇਕ ਕਰ ਕੇ ਗੂਗਲ ਰਿਵਰਸ ਇਮੇਜ ਕੀਤਾ ਤਾਂ ਸਾਨੂੰ ਆਪਣੀ ਸਰਚ ਦੌਰਾਨ ਪਹਿਲੀ ਤਸਵੀਰ https://rollerman1.tumblr.com ਨਾਮ ਦੀ ਵੈੱਬਸਾਈਟ 'ਤੇ ਅਪਲੋਡ ਕੀਤੀ ਮਿਲੀ। ਵੈੱਬਸਾਈਟ 'ਤੇ ਇਹ ਤਸਵੀਰ 5 ਸਾਲ ਪਹਿਲਾਂ ਅਪਲੋਡ ਕੀਤੀ ਗਈ ਸੀ। ਤਸਵੀਰ ਦੇ ਹੇਠਾਂ ਕੈਪਸ਼ਨ ਲਿਖਿਆ ਗਿਆ ਸੀ, ''Modern tractor on steel wheels, pretty much the norm in my area with the old order menonites''

File photo

ਦੂਜੀ ਤਸਵੀਰ
ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਦੂਜੀ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਕੀਤਾ ਤਾਂ ਸਾਨੂੰ ਇਹ ਤਸਵੀਰ www.gruberfamilyhistory.us ਦੇ ਇਕ ਬਲਾਗ ਵਿਚ ਅਪਲੋਡ ਕੀਤੀ ਮਿਲੀ। ਇੱਥੇ ਦਿੱਤੀ ਜਾਣਕਾਰੀ ਅਨੁਸਾਰ ਇਹ ਤਸਵੀਰ 1930 ਦੇ John Deere ਨਾਮਕ ਟ੍ਰੈਕਟਰ ਦੇ ਮਾਡਲ ਦੀ ਹੈ।   

File photo

ਤੀਜੀ ਤਸਵੀਰ
ਇਸ ਤੋਂ ਬਾਅਦ ਅਸੀਂ ਤੀਜੀ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਕੀਤਾ ਤਾਂ ਸਾਨੂੰ Small Scale IndustrY Ideas ਨਾਮਕ ਪੇਜ਼ 'ਤੇ ਅਪਲੋਡ ਕੀਤੀ ਵੀਡੀਓ ਦਾ ਲਿੰਕ ਮਿਲਿਆ। ਇਹ ਵੀਡੀਓ 18 ਜੁਲਾਈ 2019 ਨੂੰ ਅਪਲੋਡ ਕੀਤਾ ਗਿਆ ਸੀ। ਇਸ ਵੀਡੀਓ ਵਿਚ ਵਾਇਰਲ ਤਸਵੀਰ ਵੀ ਮੌਜੂਦ ਸੀ। ਵਾਇਰਲ ਤਸਵੀਰ ਨੂੰ ਤੁਸੀਂ 1.52 ਮਿੰਟ 'ਤੇ ਦੇਖ ਸਕਦੇ ਹੋ। 

File photo

ਚੌਥੀ ਤਸਵੀਰ 
ਇਸ ਤੋਂ ਬਾਅਦ ਅਸੀਂ ਚੌਥੀ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਕੀਤਾ ਤਾਂ ਸਾਨੂੰ ਇਹ ਤਸਵੀਰ https://www.dreamstime.com ਦੀ ਵੈੱਬਸਾਈਟ 'ਤੇ ਅਪਲੋਡ ਕੀਤੀ ਮਿਲੀ। ਇਸ ਤਸਵੀਰ ਨੂੰ ਕੈਪਸ਼ਨ ਦਿੱਤਾ ਗਿਆ ਸੀ, ''This Massey-Harris Model 55 farm tractor came with steel wheels''

File photo

ਪੰਜਵੀਂ ਤਸਵੀਰ 
ਆਖਰ ਵਿਚ ਜਦੋਂ ਅਸੀਂ ਪੰਜਵੀਂ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਕੀਤਾ ਤਾਂ ਸਾਨੂੰ ਇਹ ਤਸਵੀਰ https://www.alternatehistory.com ਦੀ ਵੈੱਬਸਾਈਟ 'ਤੇ ਅਪਲੋਡ ਕੀਤੇ ਇਕ ਬਲਾਗ ਵਿਚ ਪ੍ਰਕਾਸ਼ਿਤ ਮਿਲੀ। ਇਹ ਤਸਵੀਰ 8 ਦਸੰਬਰ 2019 ਨੂੰ ਅਪਲੋਡ ਕੀਤੀ ਗਈ ਸੀ। ਤਸਵੀਰ ਨੂੰ ਕੈਪਸ਼ਨ ਦਿੱਤਾ ਗਿਆ ਸੀ, ''Old School Steel Wheels, on a Mennonite Tractor''

File photo

ਨਤੀਜਾ - ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਿਚ ਪਾਇਆ ਕਿ ਵਾਇਰਲ ਤਸਵੀਰਾਂ ਕਿਸਾਨ ਅੰਦੋਲਨ ਦੀਆਂ ਨਹੀਂ ਹਨ। ਇਹ ਤਸਵੀਰਾਂ ਕਈ ਸਾਲ ਪੁਰਾਣੀਆਂ ਹਨ ਜਿਨ੍ਹਾਂ ਨੂੰ ਮੌਜੂਦਾ ਕਿਸਾਨੀ ਸੰਘਰਸ਼ ਨਾਲ ਜੋੜ ਕੇ ਗਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ। 
Claim - ਸਰਕਾਰ ਦੁਆਰਾ ਦਿੱਲੀ ਦੀਆਂ ਸੜਕਾਂ 'ਤੇ ਲਗਾਈਆਂ ਗਈਆਂ ਕਿੱਲਾਂ ਦਾ ਮੂੰਹ ਤੋੜ ਜਵਾਬ ਦੇਣ ਲਈ ਕਿਸਾਨਾਂ ਨੇ ਬਣਾਏ ਲੋਹੇ ਦੇ ਟਾਇਰਾਂ ਵਾਲੇ ਟਰੈਕਟਰ 
Claimed By - ਫੇਸਬੁੱਕ ਯੂਜ਼ਰ Prdeep 
Fact Check - ਫਰਜ਼ੀ 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement