
ਸੋਸ਼ਲ ਮੀਡੀਆ 'ਤੇ ਇੱਕ ਪੋਸਟ ਵਾਇਰਲ ਹੋ ਰਹੀ ਹੈ ਜਿਸਦੇ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਮਿਲਖਾ ਸਿੰਘ ਦਾ ਦੇਹਾਂਤ ਹੋ ਗਿਆ ਹੈ।
RSFC (Team Mohali)- ਪਿਛਲੇ ਕੁਝ ਦਿਨਾਂ ਤੋਂ ਦੇਸ਼ ਦੀ ਸ਼ਾਨ ਫਲਾਇੰਗ ਸਿੱਖ ਮਿਲਖਾ ਸਿੰਘ ਕੋਰੋਨਾ ਪੀੜਤ ਹੋਣ ਕਰਕੇ ਚੰਡੀਗੜ੍ਹ ਦੇ PGI ਵਿਚ ਭਰਤੀ ਹਨ। ਬੀਤੇ ਦਿਨੀਂ ਉਨ੍ਹਾਂ ਦੀ ਤਬੀਯਤ ਜਿਆਦਾ ਖਰਾਬ ਹੋਣ ਦੀ ਗੱਲ ਸਾਹਮਣੇ ਆਈ। ਹੁਣ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਵਾਇਰਲ ਹੋ ਰਹੀ ਹੈ ਜਿਸਦੇ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਮਿਲਖਾ ਸਿੰਘ ਦਾ ਦੇਹਾਂਤ ਹੋ ਗਿਆ ਹੈ।
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜੀ ਪਾਇਆ ਹੈ। ਮਿਲਖਾ ਸਿੰਘ ਸਹੀ ਸਲਾਮਤ ਹਨ।
ਵਾਇਰਲ ਪੋਸਟ
ਫੇਸਬੁੱਕ ਪੇਜ Agg Bani ਨੇ 5 ਜੂਨ 2021 ਨੂੰ ਮਿਲਖਾ ਸਿੰਘ ਦੀ ਤਸਵੀਰਾਂ ਸ਼ੇਅਰ ਕਰਦਿਆਂ ਲਿਖਿਆ, "ਖੇਡ ਜਗਤ ਲਈ ਸੋਗ ਦੀ ਲਹਿਰ ਉੱਡਣਾ ਸਿੱਖ ਮਿਲਖਾ ਸਿੰਘ ਦਾ ਦਿਹਾਂਤ ਵਾਹਿਗੁਰੂ ਚਰਨਾਂ ਵਿੱਚ ਨਿਵਾਸ ਬਖਸ਼ੇ ???????? #milkhasingh RIP"
ਵਾਇਰਲ ਪੋਸਟ ਦਾ ਆਰਕਾਇਵਡ ਲਿੰਕ।
ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਮਾਮਲੇ ਨੂੰ ਲੈ ਕੇ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ। ਸਾਨੂੰ ਮਿਲਖਾ ਸਿੰਘ ਦੇ ਦੇਹਾਂਤ ਨੂੰ ਲੈ ਕੇ ਪੁਸ਼ਟੀ ਕਰਦੀ ਕੋਈ ਅਧਿਕਾਰਿਕ ਖਬਰ ਨਹੀਂ ਮਿਲੀ ਪਰ ਮਿਲਖਾ ਸਿੰਘ ਦੀ ਹਾਲੀਆ ਸਿਹਤ ਨੂੰ ਲੈ ਕੇ ਕਈ ਖਬਰਾਂ ਮਿਲੀਆਂ।
Rozana Spokesman ਨੇ 5 ਜੂਨ 2021 ਨੂੰ 1 ਵਜੇ ਦੇ ਕਰੀਬ ਮਿਲਖਾ ਸਿੰਘ ਦੀ ਹਾਲੀਆ ਤਸਵੀਰਾਂ ਸ਼ੇਅਰ ਕੀਤੀਆਂ। ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਗਿਆ, "PGI Chandigarh 'ਚ ਇਲਾਜ ਕਰਵਾ ਰਹੇ ਮਿਲਖਾ ਸਿੰਘ ਦੀ ਤਾਜ਼ਾ ਤਸਵੀਰ"
ਇਹ ਪੋਸਟ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।
ਸਾਨੂੰ ਮਿਲਖਾ ਸਿੰਘ ਦੀ ਸਿਹਤ ਨੂੰ ਲੈ ਕੇ 5 ਜੂਨ ਨੂੰ ਜਾਰੀ PGI ਦੇ ਬੁਲਾਰੇ ਦਾ ਸਪਸ਼ਟੀਕਰਨ ਵੀਡੀਓ ਮਿਲਿਆ। ਪੱਤਰਕਾਰ ਹਰਪਿੰਦਰ ਸਿੰਘ ਟੋਹਰਾ ਨੇ ਸਪਸ਼ਟੀਕਰਨ ਵੀਡੀਓ ਅਪਲੋਡ ਕਰਦਿਆਂ ਲਿਖਿਆ, "Flying sikh #milkhasingh ਬਿਲਕੁਲ ਠੀਕ ਨੇ। ਅਫਵਾਹਾਂ 'ਤੇ ਯਕੀਨ ਨਾ ਕਰਿਆ ਕਰੋ। #PGIMER STATEMENT_05.06.2021 Flying Sikh Shri Milkha Singh Ji, being unwell due to COVID 19, has been admitted in ICU of NHE Block of PGIMER since 3rdrd June 2021. On the basis of all the medical parameters today i.e. 5th June 2021, his condition has been observed better than yesterday. He is closely being monitored by a team of three doctors at PGIMER. Prof. Ashok Kumar, Official Spokesperson PGIMER"
ਬੁਲਾਰੇ ਅਨੁਸਾਰ ਕਲ 4 ਜੂਨ 2021 ਨਾਲੋਂ ਅੱਜ 5 ਜੂਨ ਨੂੰ ਮਿਲਖਾ ਸਿੰਘ ਦੀ ਸਿਹਤ ਬਿਹਤਰ ਹੈ, ਅਫਵਾਹਾਂ 'ਤੇ ਯਕੀਨ ਨਾ ਕੀਤਾ ਜਾਵੇ।
ਇਹ ਵੀਡੀਓ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।
ਸਾਨੂੰ ਮਿਲਖਾ ਸਿੰਘ ਦੀ ਸਿਹਤ ਨੂੰ ਲੈ ਕੇ PGI ਵੱਲੋਂ ਜਾਰੀ ਕੀਤਾ ਪ੍ਰੈਸ ਰਿਲੀਜ਼ ਵੀ ਮਿਲਿਆ ਜਿਸਨੂੰ ਹੇਠਾਂ ਵੇਖਿਆ ਜਾ ਸਕਦਾ ਹੈ।
Photo
ਨਤੀਜਾ- ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜੀ ਪਾਇਆ ਹੈ। ਮਿਲਖਾ ਸਿੰਘ ਸਹੀ ਸਲਾਮਤ ਹਨ।
Claim- ਮਿਲਖਾ ਸਿੰਘ ਦਾ ਦੇਹਾਂਤ ਹੋ ਗਿਆ ਹੈ
Claimed By- FB Page Agg Bani
Fact Check- False